ਰਸਾਇਣ ਤੇ ਖਾਦ ਮੰਤਰਾਲਾ

ਐਨਐਫਐਲ ਨੇ ਸਿੰਗਲ ਸੁਪਰ ਫਾਸਫੇਟ ਅਤੇ ਬੇਂਟੋਨਾਇਟ ਸਲਫਰ ਦੀ ਵਿਕਰੀ ਵਿਚ ਭਾਰੀ ਵਾਧਾ ਦਰਜ ਕੀਤਾ

ਦੇਸ਼ ਵਿੱਚ ਖਾਦਾਂ ਦੀ ਸੰਤੁਲਿਤ ਵਰਤੋਂ ਨੂੰ ਉਤਸ਼ਾਹਤ ਕਰਨ ਲਈ

Posted On: 03 NOV 2020 11:11AM by PIB Chandigarh

ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ (ਐੱਨ.ਐੱਫ.ਐੱਲ.) ਕਿਸਾਨਾਂ ਨੂੰ ਡੀ..ਪੀ., ਐਮਓਪੀ, ਐਨਪੀਕੇ ਅਤੇ ਸਲਫਰ ਅਧਾਰਤ ਖਾਦ ਜਿਵੇਂ ਗੈਰ-ਯੂਰੀਆ ਖਾਦ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ। ਇਨ੍ਹਾਂ ਯਤਨਾਂ ਦੇ ਨਾਲ, ਕੰਪਨੀ ਨੇ ਮੌਜੂਦਾ ਵਿੱਤੀ ਸਾਲ ਦੇ ਪਹਿਲੇ ਸੱਤ ਮਹੀਨਿਆਂ ਦੌਰਾਨ ਸਾਰੀਆਂ ਗੈਰ-ਯੂਰੀਆ ਖਾਦ ਦੀ ਵਿਕਰੀ ਵਿੱਚ ਵਾਧਾ ਦਰਜ ਕੀਤਾ ਹੈ

http://static.pib.gov.in/WriteReadData/userfiles/image/IMG-20201102-WA0053GENI.jpg

ਕੰਪਨੀ ਦੀ ਸਲਫਰ ਅਧਾਰਤ ਖਾਦ ਦੀ ਵਿਕਰੀ - ਬੇਂਟੋਨਾਇਟ ਸਲਫਰ ਵਿਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 237 ਫ਼ੀਸਦ ਅਤੇ ਸਿੰਗਲ ਸੁਪਰ ਫਾਸਫੇਟ (ਐਸਐਸਪੀ) ਵਿਚ 133 ਫ਼ੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ ਜਦੋਂ ਕਿ ਐਨਐਫਐਲ ਪਾਨੀਪਤ ਪਲਾਂਟ ਵਿਚ ਪੈਦਾ ਹੋਇਆ ਬੇਂਟੋਨਾਇਟ ਸਲਫਰ, ਅਪ੍ਰੈਲ-ਅਕਤੂਬਰ 2020 ਦੇ ਦੌਰਾਨ 11,730 ਮੀਟਰਿਕ ਟਨ ਦੀ ਵਿਕਰੀ ਦਰਜ ਕੀਤੀ ਗਈ ਹੈ ਪਿਛਲੇ ਸਾਲ ਇਸੇ ਅਰਸੇ ਵਿਚ 3478 ਮੀਟਰਕ ਟਨ ਦੀ ਵਿਕਰੀ ਸੀ ਐਸਐਸਪੀ ਦੀ ਵਿਕਰੀ ਪਿਛਲੇ ਸਾਲ ਦੀ ਇਸੇ ਮਿਆਦ ਦੇ 6,323 ਮੀਟਰਕ ਟਨ ਦੇ ਮੁਕਾਬਲੇ 14,726 ਮੀਟਰਕ ਟਨ ਤੱਕ ਪਹੁੰਚ ਗਈ ਹੈ

ਕੰਪਨੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ੍ਰੀ ਵੀ.ਐਨ. ਦੱਤ ਨੇ ਕਿਹਾ ਕਿ "ਮਿੱਟੀ ਨੂੰ ਸੰਤੁਲਿਤ ਪੋਸ਼ਣ ਪ੍ਰਦਾਨ ਕਰਨ ਲਈ ਹਰ ਕਿਸਮ ਦੀਆਂ ਖਾਦਾਂ ਦੀ ਵਰਤੋਂ ਨੂੰ ਉਤਸ਼ਾਹਤ ਕਰਨਾ ਮਹੱਤਵਪੂਰਣ ਹੈ।ਪੌਦੇ ਦੇ ਵਾਧੇ ਅਤੇ ਝਾੜ ਨੂੰ ਵੱਧ ਤੋਂ ਵੱਧ ਕਰਨ ਲਈ ਸਲਫਰ ਜ਼ਰੂਰੀ ਹੈ ਚੌਥੇ ਮਹੱਤਵਪੂਰਨ ਪੌਸ਼ਟਿਕ ਤੱਤ ਵਜੋਂ, ਨਾਈਟ੍ਰੋਜਨ ਦੀ ਵਰਤੋਂ ਦੀ ਕੁਸ਼ਲਤਾ ਲਈ ਸਲਫਰ ਦੀ ਵੀ ਲੋੜ ਹੁੰਦੀ ਹੈ

ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ ਯੂਰੀਆ, ਡੀਏਪੀ, ਐਮਓਪੀ, ਐਨਪੀਕੇ, ਏਪੀਐਸ, ਕੰਪੋਸਟ, ਐਸਐਸਪੀ ਅਤੇ ਬੇਂਟੋਨਾਇਟ ਸਲਫਰ ਤੋਂ ਇਲਾਵਾ ਕਈ ਕਿਸਮਾਂ ਦੇ ਬਾਇਓਫਟੀਲਾਈਜ਼ਰ ਦੀਆਂ ਕਈ ਕਿਸਮਾਂ ਦੀ ਮਾਰਕੀਟਿੰਗ ਕਰਦਾ ਹੈ, ਤਾਂ ਜੋ ਹਰ ਤਰ੍ਹਾਂ ਦੀਆਂ ਖਾਦਾਂ ਇਕ ਛੱਤ ਹੇਠ ਕਿਸਾਨਾਂ ਨੂੰ ਉਪਲਬਧ ਕਰਵਾਈਆਂ ਜਾ ਸਕਣ

ਨਾਈਟ੍ਰੋਜਨ (ਐਨ) ਤੋਂ ਬਾਅਦ, ਫਾਸਫੋਰਸ (ਪੀ) ਅਤੇ ਪੋਟਾਸ਼ (ਕੇ), ਸਲਫਰ (ਐਸ) ਮਿੱਟੀ ਲਈ ਲੋੜੀਂਦਾ ਚੌਥਾ ਵੱਡਾ ਪੌਸ਼ਟਿਕ ਤੱਤ ਹੈ, ਅਤੇ ਸਲਫਰ ਦੀ ਘਾਟ ਭਾਰਤੀ ਮਿੱਟੀ ਵਿੱਚ ਵਿਆਪਕ ਹੈ ਇਹ ਤੇਲ ਬੀਜਾਂ, ਦਾਲਾਂ, ਸਬਜ਼ੀਆਂ, ਗੰਨਾ, ਝੋਨਾ, ਬਾਗਬਾਨੀ ਫਸਲਾਂ ਆਦਿ ਦੀਆਂ ਫਸਲਾਂ ਲਈ ਜ਼ਰੂਰੀ ਹੈ

ਸਲਫਰ ਮੁੱਖ ਤੌਰ ਤੇ ਬੇਂਟੋਨਾਇਟ ਸਲਫਰ ਅਤੇ ਐਸਐਸਪੀ ਦੁਆਰਾ ਮਿੱਟੀ ਵਿੱਚ ਭਰਿਆ ਜਾਂਦਾ ਹੈ। ਜਦੋਂ ਕਿ ਬੇਂਟੋਨਾਇਟ ਸਲਫਰ ਵਿੱਚ 90 ਫ਼ੀਸਦ ਸਲਫਰ ਹੁੰਦਾ ਹੈ। ਐਸਐਸਪੀ ਵਿੱਚ 11 ਫ਼ੀਸਦ ਸਲਫਰ, 16 ਫ਼ੀਸਦ ਪੀ 2 5 ਅਤੇ 21 ਫ਼ੀਸਦ ਕੈਲਸੀਅਮ ਹੁੰਦਾ ਹੈ

*****

ਆਰ ਸੀ ਜੇ / ਆਰ ਕੇ ਐਮ

 



(Release ID: 1669802) Visitor Counter : 177