ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਈ—ਇਨਵੋਇਸ — ਇੱਕ ਨਵੇਂ ਰਸਤੇ ਪਹਿਲ ਨੇ 31 ਅਕਤੂਬਰ ਨੂੰ ਇੱਕ ਮਹੀਨਾ ਮੁਕੰਮਲ ਕੀਤਾ

ਸ਼ੁਰੂ ਹੋਣ ਦੇ ਇੱਕ ਮਹੀਨੇ ਵਿੱਚ ਹੀ 27,400 ਕਰਦਾਤਾਵਾਂ ਨੇ ਐੱਨ ਆਈ ਸੀ ਪੋਰਟਲ ਉੱਤੇ 495 ਲੱਖ ਤੋਂ ਜਿ਼ਆਦਾ ਈ—ਇਨਵੋਇਸਿਸ ਜਨਰੇਟ ਕੀਤੀਆਂ ਹਨ
ਈ—ਵੇਅ ਬਿੱਲ ਸਿਸਟਮ ਦੇ ਢਾਈ ਸਾਲਾਂ ਦੌਰਾਨ 641 ਲੱਖ ਈ—ਵੇਅ ਬਿੱਲ ਅਕਤੂਬਰ 2020 ਦੌਰਾਨ ਜਨਰੇਟ ਕੀਤੇ ਗਏ, ਜੋ ਇੱਕ ਮਹੀਨੇ ਵਿੱਚ ਸਭ ਤੋਂ ਵੱਧ ਹਨ

Posted On: 02 NOV 2020 1:33PM by PIB Chandigarh

ਨਵਾਂ ਰਸਤਾ ਬਣਾਉਣ ਵਾਲੀ ਈ—ਇਨਵੋਇਸ ਪਹਿਲ ਜਿਸ ਨੇ 31 ਅਕਤੂਬਰ ਨੂੰ ਇੱਕ ਮਹੀਨਾ ਪੂਰਾ ਕੀਤਾ ਹੈ , ਉਹ ਇੱਕ ਦੂਜੇ ਨਾਲ ਵਪਾਰ ਕਰਨ ਦੇ ਰਸਤੇ ਵਿੱਚ ਕ੍ਰਾਂਤੀ ਲਿਆ ਰਹੀ ਹੈ । ਐੱਨ ਆਈ ਸੀ ਅਨੁਸਾਰ ਸ਼ੁਰੂ ਹੋਣ ਦੇ ਇੱਕ ਮਹੀਨੇ ਵਿੱਚ ਹੀ ਐੱਨ ਆਈ ਸੀ ਪੋਰਟਲ ਰਾਹੀਂ 27,400 ਕਰਦਾਤਾਵਾਂ ਨੇ 495 ਲੱਖ ਈ—ਇਨਵੌਇਸਿਸ ਜਨਰੇਟ ਕੀਤੀਆਂ ਹਨ । ਦਾ ਈ—ਇਨਵੋਇਸ ਸਿਸਟਮ , ਜੀ ਐੱਸ ਟੀ ਸਿਸਟਮ ਲਈ ਗੇਮ ਚੇਂਜਰ , ਨੂੰ 01 ਅਕਤੂਬਰ 2020 ਨੂੰ ਲਾਂਚ ਕੀਤਾ ਗਿਆ ਸੀ । ਇਹ ਉਹਨਾਂ ਕਾਰੋਬਾਰੀਆਂ ਲਈ ਹੈ ਜਿਹਨਾਂ ਦਾ ਵਿੱਤੀ ਸਾਲ ਵਿੱਚ 500 ਕਰੋੜ ਤੋਂ ਜਿ਼ਆਦਾ ਕੁੱਲ ਟਰਨ ਓਵਰ ਹੈ । ਇਹ ਭਾਰਤ ਦੇ ਈਜ਼ ਆਫ ਡੂਇੰਗ ਬਿਜਨੇਸ ਵਧਾਉਣ ਦੇ ਰਸਤੇ ਵਿੱਚ ਇੱਕ ਹੋਰ ਮੀਲ ਪੱਥਰ ਹੋਵੇਗਾ । ਇਨਵੋਇਸ ਰਜਿਸਟ੍ਰੇਸ਼ਨ ਪੋਰਟਲ ਵੱਲੋਂ ਕੈਪਚਰ ਕੀਤਾ ਡਾਟਾ ਨਿਰਵਿਘਨ ਜੀ ਐੱਸ ਟੀ ਕਾਮਨ ਪੋਰਟਲ ( gst.gov.in  ) ਤੇ ਕਰਦਾਤਾ ਦੀ ਜੀ ਐੱਸ ਟੀ ਆਰ ਆਈ ਰਿਟਰਨ ਵਿੱਚ ਜਾਵੇਗਾ ।
01 ਅਕਤੂਬਰ 2020 ਨੂੰ 8.4 ਲੱਖ ਈ—ਇਨਵੋਇਸਿਸ ਨਾਲ ਸ਼ੁਰੂ ਹੋਣ ਵਾਲੀ ਈ—ਇਨਵੋਇਸ ਦੀ ਵਰਤੋਂ ਹੌਲੀ ਹੌਲੀ ਵੱਧ ਰਹੀ ਹੈ ਅਤੇ 31 ਅਕਤੂਬਰ 2020 ਨੂੰ ਇੱਕ ਦਿਨ ਵਿੱਚ ਵੱਧ ਤੋਂ ਵੱਧ 35 ਲੱਖ ਈ—ਇਨਵੋਇਸਿਸ ਜਨਰੇਟ ਕੀਤੀਆਂ ਗਈਆਂ ਸਨ । ਇਸ ਦੇ ਨਾਲ ਹੀ ਅਕਤੂਬਰ 2020 ਮਹੀਨੇ ਦੌਰਾਨ 641 ਲੱਖ ਈ—ਵੇਅ ਬਿੱਲ ਜਨਰੇਟ ਵੀ ਕੀਤੇ ਗਏ (ਜੋ ਪਿਛਲੇ ਢਾਈ ਸਾਲਾਂ ਵਿੱਚ  ਈ—ਵੇਅ ਬਿੱਲ ਸਿਸਟਮ ਦੇ ਸਫਰ ਵਿੱਚ ਇੱਕ ਮਹੀਨੇ ਦੌਰਾਨ ਸਭ ਤੋਂ ਜਿ਼ਆਦਾ ਹੈ) । ਇਸ ਸਿਸਟਮ ਦੀ ਮਜ਼ਬੂਤੀ ਨੂੰ ਸਥਾਪਤ ਕਰਦਾ ਹੈ । ਕਰਦਾਤਾਵਾਂ ਵੱਲੋਂ ਮਿਲੀ ਫੀਡਬੈਕ ਅਨੁਸਾਰ ਸਿਸਟਮ ਲਈ ਹੁੰਗਾਰਾ ਚੰਗਾ ਹੈ ਅਤੇ ਆਰ ਆਈ ਐੱਨ ਦੀ ਜਨਰੇਸ਼ਨ ਬਿਨਾਂ ਕਿਸੇ ਝੰਜਟ ਤੋਂ ਹੋ ਜਾਂਦੀ ਹੈ । ਐੱਨ ਆਈ ਸੀ ਸਹਾਇਤਾ ਡੈਸਕ ਵੱਲੋਂ ਅਗਾਂਹ ਵੱਧ ਕੇ ਕਰਦਾਤਾਵਾਂ ਨੂੰ ਉਹਨਾਂ ਦੇ ਸਿਸਟਮਾਂ ਨੂੰ ਫਾਈਨ ਟਿਊਨਿੰਗ ਕਰਨ ਦੀ ਸਹਾਇਤਾ ਨਾਲ ਗਲਤੀਆਂ ਘਟੀਆਂ ਹਨ ।
ਇਸ ਵੇਲੇ ਐੱਨ ਆਈ ਸਿਸਟਮ ਤੇ ਆਰ ਆਈ ਐੱਨ ਜਨਰੇਟ ਕਰਨ ਦੇ ਤਿੰਨ ਤਰੀਕੇ ਹਨ । ਪਹਿਲਾ ਤਰੀਕਾ ਐੱਨ ਆਈ ਸਿਸਟਮ ਦੇ ਨਾਲ ਸਿੱਧਾ ਏ ਪੀ ਆਈ ਇੰਟਰਫੇਸ ਕਰਦਾਤਾ ਦੇ ਈ ਆਰ ਪੀ ਸਿਸਟਮ ਦੇ ਰਾਹੀਂ ਕਰਨਾ । ਦੂਜਾ ਕਰਦਾਤਾ ਦੇ ਈ ਆਰ ਪੀ ਸਿਸਟਮ ਦੇ ਨਾਲ ਏ ਪੀ ਆਈ ਇੰਟਰਫੇਸ ਜੀ ਐੱਸ ਪੀ ਰਾਹੀਂ ਐੱਨ ਆਈ ਸਿਸਟਮ ਨਾਲ ਕਰਨਾ । ਤੀਜਾ ਹੈ , ਵੱਡੀ ਗਿਣਤੀ ਵਿੱਚ ਇਨਵੋਇਸਿਸ ਨੂੰ ਆਫਲਾਈਨ ਟੂਲ ਨਾਲ ਅਪਲੋਡ ਕਰਨਾ ਅਤੇ ਆਈ ਆਰ ਐੱਨ ਜਨਰੇਟ ਕਰਨਾ । 15% ਕਰਦਾਤਾ ਆਈ ਆਰ ਐੱਨ ਜਨਰੇਸ਼ਨ ਲਈ ਆਫਲਾਈਨ ਟੂਲ ਦੀ ਵਰਤੋਂ ਕਰ ਰਹੇ ਹਨ ਅਤੇ 85% ਏ ਪੀ ਆਈ ਰਾਹੀਂ ਇੰਟੇਗ੍ਰੇਟ ਕਰ ਰਹੇ ਹਨ ।
ਸਰਕਾਰ ਆਉਂਦੇ ਦਿਨਾਂ ਵਿੱਚ ਕਰਦਾਤਾਵਾਂ ਵੱਲੋਂ ਆਈ ਆਰ ਐੱਨ ਜਨਰੇਟ ਕਰਨ ਦੀ ਸ਼ਰਤ ਘਟਾ ਕੇ ਕੁੱਲ 100 ਕਰੋੜ ਟਰਨ ਓਵਰ ਕਰਨ ਦੀ ਯੋਜਨਾ ਬਣਾ ਰਹੀ ਹੈ । ਐੱਨ ਆਈ ਸੀ ਕੋਲ ਪਹਿਲਾਂ ਹੀ ਇਨੇਬਲਡ ਏ ਪੀ ਆਈ ਹੈ ਅਤੇ ਇਹਨਾਂ ਕਰਦਾਤਾਵਾਂ ਲਈ ਆਫਲਾਈਨ ਟੂਲ ਤੇ ਅਧਾਰਿਤ ਤਜ਼ਰਬੇ ਸਾਈਟਸ ਹਨ , ਜਿਹਨਾਂ ਨੂੰ ਲੋੜੀਂਦੇ ਬੁਨਿਆਦੀ ਢਾਂਚੇ ਲਈ ਤਿਆਰ ਕੀਤਾ ਗਿਆ ਹੈ ਤਾਂ ਜੋ ਇਹਨਾਂ ਕਰ ਦਾਤਾਵਾਂ ਦੀਆਂ ਈ—ਇਨਵੋਇਸਿਸ ਜਨਰੇਸ਼ਨਸ ਨੂੰ ਹੈਂਡਲ ਕੀਤਾ ਜਾ ਸਕੇ ।
ਛੋਟੇ ਕਰਦਾਤਾਵਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਜਿਹਨਾਂ ਕਰਦਾਤਾਵਾਂ ਨੂੰ ਇੱਕ ਦਿਨ ਵਿੱਚ 5 ਤੋਂ 10 ਬੀ—ਟੂ—ਬੀ ਇਨਵੋਇਸਿਸ ਤਿਆਰ ਕਰਨ ਦੀ ਲੋੜ ਪੈਂਦੀ ਹੈ , ਉਹਨਾਂ ਲਈ ਐੱਨ ਆਈ ਸੀ ਆਫਲਾਈਨ ਐਕਸਲ ਅਧਾਰਿਤ ਆਈ ਆਰ ਐੱਨ ਤਿਆਰੀਆਂ ਅਤੇ ਆਰ ਆਈ ਐੱਨ ਪ੍ਰਿੰਟਿੰਗ ਟੂਲ ਵਿਕਸਿਤ ਕਰ ਰਿਹਾ ਹੈ , ਜੋ ਉਹਨਾਂ ਨੂੰ ਇਨਵੋਇਸ ਦੇ ਵਿਸਥਾਰਿਤ ਜਾਣਕਾਰੀ  ਭਰਨ ਦੀ ਇਜਾਜ਼ਤ ਦੇਵੇਗਾ ਤਾਂ ਜੋ ਐੱਨ ਆਈ ਸੀ ਆਈ ਆਰ ਐੱਨ ਪੋਰਟਲ ਤੇ ਉਸ ਤਿਆਰ ਕੀਤੀ ਫਾਈਲ ਨੂੰ ਅਪਲੋਡ ਕੀਤਾ ਜਾ ਸਕੇ , ਆਈ ਆਰ ਐੱਨ ਕਿਉ ਆਰ ਕੋਡ ਨਾਲ ਡਾਊਨਲੋਡ ਕੀਤਾ ਜਾ ਸਕੇ ਅਤੇ ਕਿਉ ਆਰ ਕੋਡ ਨਾਲ ਈ—ਇਨਵੋਇਸ ਨੂੰ ਪ੍ਰਿੰਟ ਕੀਤਾ ਜਾ ਸਕੇ । ਇਸ ਵੇਲੇ ਏ ਪੀ ਆਈ ਇੰਟਰਫੇਸ ਵਰਤ ਕੇ ਉਹਨਾਂ ਕਾਰੋਬਾਰੀਆਂ ਨੂੰ ਆਈ ਆਰ ਐੱਨ ਜਨਰੇਟ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ , ਜਿਹਨਾਂ ਦੇ ਵਪਾਰ ਦਾ 500 ਕਰੋੜ ਤੋਂ ਜਿ਼ਆਦਾ ਕੁੱਲ ਟਰਨ ਓਵਰ , ਜੀ ਐੱਸ ਪੀਸ ਅਤੇ ਸ਼ੋਰਟ ਲਿਸਟੇਡ ਈ ਆਰ ਪੀਸ ਹਨ । ਹੁਣ ਈ—ਵੇਅ ਬਿੱਲ ਏ ਪੀ ਆਈ ਇੰਟਰਫੇਸ ਵਰਤਣ ਵਾਲੇ ਕਰਦਾਤਾਵਾਂ ਤੱਕ ਵੀ ਸਿੱਧੀ ਪਹੁੰਚ ਵਧਾਈ ਜਾਵੇਗੀ । ਆਮ ਤੌਰ ਤੇ ਵੱਡੇ ਕਾਰੋਬਾਰੀ ਆਪਣੇ ਸਪਲਾਇਰ ਤੇ ਕਲਾਇੰਟਸ ਨੂੰ ਆਪਣੇ ਈ ਆਰ ਪੀ / ਐੱਸ ਏ ਪੀ ਸਿਸਟਮ ਦੀ ਵਰਤੋਂ ਕਰਕੇ ਇਨਵੋਇਸਿਸ ਜਨਰੇਟ ਕਰਨ ਯੋਗ ਬਣਾ ਰਹੇ ਹਨ । ਇਸ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ ਉਹਨਾਂ ਕਾਰੋਬਾਰੀਆਂ ਨੂੰ ਆਪਣੇ ਇੰਟਰਗੇ੍ਰਸ਼ਨ ਚੈਨਲ ਵਰਤ ਕੇ ਆਪਣੇ ਸਪਲਾਇਅਰ ਅਤੇ ਕਲਾਇੰਟਸ ਨੂੰ ਸਹੂਲਤਾਂ ਦਿੱਤੀਆਂ ਜਾਣ ।
ਆਰ ਸੀ ਜੇ / ਐੱਮ

 



(Release ID: 1669594) Visitor Counter : 246