ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਿਹ ਸਕੱਤਰ ਨੇ ਦਿੱਲੀ ਦੇ ਐੱਨ ਸੀ ਟੀ ਵਿੱਚ ਕੋਵਿਡ-19 ਸਥਿਤੀ ਦਾ ਜਾਇਜ਼ਾ ਲਿਆ

Posted On: 02 NOV 2020 4:20PM by PIB Chandigarh

ਕੇਂਦਰੀ ਗ੍ਰਿਹ ਸਕੱਤਰ ਸ਼੍ਰੀ ਅਜੇ ਭੱਲਾ ਨੇ ਅੱਜ ਕੋਵਿਡ-19 ਦੀ ਸਥਿਤੀ ਬਾਰੇ ਲਗਾਤਾਰ ਪ੍ਰਤੀਕਿਰਿਆ ਦੇ ਹਿੱਸੇ ਵਜੋਂ ਜਾਇਜ਼ਾ ਲਿਆ ਮੀਟਿੰਗ ਵਿੱਚ ਡਾਕਟਰ ਵੀ ਕੇ ਪੌਲ , ਮੈਂਬਰ ਨੀਤੀ ਆਯੋਗ , ਸਕੱਤਰ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ , ਡਾਇਰੈਕਟਰ ਜਨਰਲ ਆਈ ਸੀ ਐੱਮ ਆਰ , ਮੁੱਖ ਸਕੱਤਰ ਅਤੇ ਦਿੱਲੀ ਦੇ ਐੱਨ ਸੀ ਟੀ ਸਰਕਾਰ ਦੇ ਸੀਨੀਅਰ ਅਧਿਕਾਰੀ ਅਤੇ ਪੁਲਿਸ ਕਮਿਸ਼ਨਰ ਦਿੱਲੀ ਸ਼ਾਮਲ ਹੋਏ
ਜੀ ਐੱਨ ਸੀ ਟੀ ਡੀ ਨੇ ਦਿੱਲੀ ਵਿੱਚ ਕੋਵਿਡ-19 ਦੀ ਸਥਿਤੀ ਬਾਰੇ ਇੱਕ ਪੇਸ਼ਕਾਰੀ ਦਿੱਤੀ , ਜੋ ਮਾਮਲਿਆਂ ਵਿੱਚ ਤੀਜਾ ਉਛਾਲ ਦਰਸਾ ਰਹੀ ਹੈ ਜਦਕਿ ਕੋਵਿਡ ਦੇ ਨਵੇਂ ਕੇਸ ਤੇ ਕੁੱਲ ਐਕਟਿਵ ਕੇਸ ਉੱਪਰ ਜਾ ਰਹੇ ਹਨ ਪ੍ਰਸ਼ਾਸਨ ਟੈਸਟਿੰਗ , ਕੰਟਰੈਕਟ ਰੇਸਿੰਗ , ਇਲਾਜ ਤੇ ਫੋਕਸ ਕਰ ਰਿਹਾ ਹੈ ਹਾਲ ਹੀ ਵਿੱਚ ਐਕਟਿਵ ਮਾਮਲੇ ਵਧਣ ਕਰਕੇ ਆਏ ਉਛਾਲ ਨੂੰ ਤਿਉਹਾਰੀ ਮੌਸਮ ਕਰਕੇ ਆਇਆ ਦੱਸਿਆ ਗਿਆ ਹੈ , ਕਿਉਂਕਿ ਤਿਉਹਾਰੀ ਮੌਸਮ ਦੌਰਾਨ ਲੋਕਾਂ ਦੀ ਆਵਾਜਾਈ ਵਧੀ ਹੈ ਅਤੇ ਉਹਨਾਂ ਨੇ ਸੁਰੱਖਿਅਤ ਕੋਵਿਡ ਵਿਵਹਾਰ ਦੇ ਬੇਸਿਕ ਨਿਯਮਾਂ ਵਿੱਚ ਢਿੱਲ ਦਿਖਾਈ ਹੈ ਦਿੱਲੀ ਦੇ ਹਸਪਤਾਲ ਬੈੱਡਾਂ ਦੀ ਸਥਿਤੀ ਆਰਾਮਦਾਇਕ ਦੱਸੀ ਗਈ ਹੈ , ਕਿਉਂਕਿ 15,789 ਦੇ 57% ਸਮਰਪਿਤ ਬੈੱਡਸ ਖਾਲੀ ਪਏ ਹਨ ਫਿਰ ਵੀ ਇਸ  ਗੱਲ ਨੂੰ ਉਜਾਗਰ ਕੀਤਾ ਗਿਆ ਕਿ ਜੀ ਐੱਨ ਸੀ ਟੀ ਡੀ ਅਧਿਕਾਰੀਆਂ ਅਤੇ ਦਿੱਲੀ ਦੇ ਪੁਲਿਸ ਕਮਿਸ਼ਨਰ ਵੱਲੋਂ ਕੋਵਿਡ 19 ਦੇ ਦਿਸ਼ਾ ਨਿਰਦੇਸ਼ ਲਾਗੂ ਕਰਨ ਅਤੇ ਜਾਗਰੂਕਤਾ ਮੁਹਿੰਮ ਚਲਾਉਣ ਵਿੱਚ ਕੋਈ ਢਿੱਲ ਨਹੀਂ ਦਿੱਤੀ ਗਈ ਤਿਉਹਾਰੀ ਮੌਸਮ ਅਤੇ ਘੱਟਦੇ ਤਾਪਮਾਨ ਦੇ ਨਾਲ ਨਾਲ ਵੱਧ ਰਹੇ ਪ੍ਰਦੂਸ਼ਨ ਦੇ ਮੱਦੇਨਜ਼ਰ ਦਿੱਲੀ ਵਿੱਚ ਕੋਵਿਡ 19 ਦੇ ਫੈਲਾਅ ਨੂੰ ਰੋਕਣ ਲਈ ਨੀਤੀ ਬਣਾਉਣ ਸੰਬੰਧੀ ਵਿਸਥਾਰ ਨਾਲ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਪ੍ਰਤੀਨਿਧਾਂ ਅਤੇ ਸਿਹਤ ਮਾਹਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ , ਜੋ ਇਸ ਮੀਟਿੰਗ ਵਿੱਚ ਹਾਜ਼ਰ ਸਨ ਇਹ ਫੈਸਲਾ ਕੀਤਾ ਗਿਆ ਕਿ ਕੁਝ ਮੁੱਖ ਖੇਤਰਾਂ ਵਿੱਚ ਯਤਨ ਕੇਂਦਰਿਤ ਕੀਤੇ ਜਾਣੇ ਚਾਹੀਦੇ ਹਨ , ਜਿਵੇਂ ਟਾਰਗੇਟੇਡ ਆਰ ਟੀਪੀ ਸੀ ਆਰ ਟੈਸਟਿੰਗ ਸੰਵੇਦਨਸ਼ੀਲ ਅਤੇ ਨਾਜ਼ੁਕ ਜ਼ੋਨਾਂ ਵਿੱਚ ਜਿਵੇਂ ਰੈਸਟੋਰੈਂਟਾ , ਬਜ਼ਾਰਾਂ , ਨਾਈ ਦੀਆਂ ਦੁਕਾਨਾਂ / ਸੈਲੂਨਸ ਆਦਿ , ਮੈਡੀਕਲ ਸਰੋਤਾਂ ਦੀ ਉਪਲਬੱਧਤਾ ਨੂੰ ਵਧਾਇਆ ਜਾਵੇ , ਜਿਵੇਂ ਬੈੱਡਸ , ਆਈ ਸੀ ਯੂਸ ਅਤੇ ਵੈਂਟੀਲੇਟਰਸ , ਜੋ ਅਗਾਊਂ ਉਪਾਅ ਹੋਵੇਗਾ ਅਤੇ ਵੱਡੇ ਪੈਮਾਨੇ ਤੇ ਕੰਟੈਕਟ ਟਰੇਸਿੰਗ ਅਤੇ ਏਕਾਂਤਵਾਸ ਸੰਪਰਕਾਂ ਦੀ ਮੋਨੀਟਰਿੰਗ ਸੁਨਿਸ਼ਚਿਤ ਬਣਾਈ ਜਾਵੇ ਤਾਂ ਜੋ ਸੰਕ੍ਰਮਣ ਨੂੰ ਦਬਾਇਆ ਅਤੇ ਚੇਨ ਨੂੰ ਤੋੜਿਆ ਜਾ ਸਕੇ ਇਹ ਵੀ ਫੈਸਲਾ ਕੀਤਾ ਗਿਆ ਕਿ ਚੁਣੀਆਂ ਹੋਈਆਂ ਥਾਂਵਾਂ ਵਿੱਚ ਸ਼ਕਤੀ ਨਾਲ ਲਾਗੂ ਕਰਨ ਦੀ ਪ੍ਰਕਿਰਿਆ ਵਧਾਈ ਜਾਵੇ ਇਸ ਦੇ ਨਾਲ ਹੀ ਆਈ ਸੀ ਰਾਹੀਂ ਜਾਗਰੂਕਤਾ ਮੁਹਿੰਮਾਂ ਵਧਾਈਆਂ ਜਾਣ ਤਾਂ ਜੋ ਉਹ ਸਾਰੇ ਮਾਮਲੇ ਜੋ ਘਰਾਂ ਅੰਦਰ ਏਕਾਂਤਵਾਸ ਵਿੱਚ ਹਨ ਦੀ ਮੋਨੀਟਰਿੰਗ ਨੂੰ ਸੁਨਿਸ਼ਚਿਤ ਕੀਤਾ ਜਾਵੇ ਤੇ ਉਹਨਾਂ ਨੂੰ ਸਮੇਂ ਸਿਰ ਹਸਪਤਾਲਾਂ ਵਿੱਚ ਤਬਦੀਲ ਕੀਤਾ ਜਾਵੇ ਇਸ ਤੋਂ ਪਹਿਲਾਂ ਕਿ ਉਹਨਾਂ ਦੀ ਮੈਡੀਕਲ ਹਾਲਤ ਹੋਰ ਵਿਗੜੇ ਇਸ ਤੇ ਵੀ ਜ਼ੋਰ ਦਿੱਤਾ ਗਿਆ ਕਿ ਮੈਟਰੋ ਸਫ਼ਰ ਨੂੰ ਵਧੇਰੇ ਧਿਆਨ ਨਾਲ ਚਲਾਇਆ ਜਾਣਾ ਚਾਹੀਦਾ ਹੈ ਅਤੇ ਇਸ ਸਬੰਧ ਵਿੱਚ ਜਾਰੀ ਸਟੈਂਡਰਡ ਓਪਰੇਟਿੰਗ ਸਿਸਟਮ ਐੱਸ ਪੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ ਮੀਟਿੰਗ ਦੀ ਸਮਾਪਤੀ ਕਰਦਿਆਂ ਗ੍ਰਿਹ ਸਕੱਤਰ ਨੇ ਜੀ ਐੱਨ ਸੀ ਟੀ ਡੀ ਅਧਿਕਾਰੀਆਂ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਦਿੱਲੀ ਵਿੱਚ ਕੋਵਿਡ 19 ਦੇ ਫੈਲਾਅ ਨੂੰ ਰੋਕਣ ਅਤੇ ਕਾਬੂ ਪਾਉਣ ਲਈ ਨੀਤੀਆਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਦਿੱਲੀ ਵਾਸੀਆਂ ਨੂੰ ਤੱਕ ਪਹੁੰਚ ਕਰਕੇ ਸੁਰੱਖਿਅਤ ਕੋਵਿਡ ਵਿਵਹਾਰ ਬਾਰੇ ਆਰ ਡਬਲਯੂ ਏਜ਼ , ਮੁਹੱਲਾ ਅਤੇ ਮਾਰਕੀਟ ਕਮੇਟੀਆਂ , ਜਨਤਕ ਐਲਾਨ ਪ੍ਰਬੰਧਾਂ , ਪੁਲਿਸ ਵਾਹਨਾਂ ਵੱਲੋਂ ਸੁਨੇਹੇ ਦੇਣ ਆਦਿ ਰਾਹੀਂ ਜਾਗਰੂਕ ਕਰਕੇ ਸੰਵੇਦਨਸ਼ੀਲ ਬਣਾਉਣ ਦੀ ਲੋੜ ਹੈ ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਆਉਂਦੇ ਹਫ਼ਤੇ ਦਿੱਲੀ ਦੀ ਸਥਿਤੀ ਬਾਰੇ ਫਿਰ ਤੋਂ ਜਾਇਜ਼ਾ ਲਿਆ ਜਾਵੇਗਾ ਇਸ ਦੇ ਨਾਲ ਹੀ ਐੱਨ ਸੀ ਆਰ ਦੇ ਜਿ਼ਲਿ੍ਆਂ ਦਾ ਵੀ ਜਾਇਜ਼ਾ ਲਿਆ ਜਾਵੇਗਾ
 

ਆਰ ਕੇ / ਵਾਈ / ਡੀ ਡੀ ਡੀ
 



(Release ID: 1669588) Visitor Counter : 181