ਰੱਖਿਆ ਮੰਤਰਾਲਾ
ਪੜਾਅ 01 — 03 ਤੋਂ 06 ਨਵੰਬਰ 2020
Posted On:
02 NOV 2020 4:40PM by PIB Chandigarh
ਮਾਲਾਬਾਰ ਸਮੁੰਦਰੀ ਮਸ਼ਕ ਦਾ 24ਵਾਂ ਐਡੀਸ਼ਨ ਨਵੰਬਰ 2020 ਵਿੱਚ 2 ਪੜਾਵਾਂ ਤਹਿਤ ਸੂਚੀਬੱਧ ਕੀਤਾ ਗਿਆ ਹੈ । ਮਾਲਾਬਾਰ—20 ਮਸ਼ਕ ਦੇ ਪਹਿਲੇ ਪੜਾਅ ਵਿੱਚ ਭਾਰਤੀ ਜਲ ਸੈਨਾ (ਆਈ ਐੱਨ) , ਯੁਨਾਇਟੇਡ ਸਟੇਟਸ ਨੇਵੀ (ਯੂ ਐੱਸ ਐੱਨ) , ਜਾਪਾਨ ਸਮੁੰਦਰੀ ਸਵੈ ਰੱਖਿਆ ਫੋਰਸ (ਜੇ ਐੱਮ ਐੱਸ ਡੀ ਐੱਫ) ਅਤੇ ਰਾਇਲ ਆਸਟ੍ਰੇਲੀਆ ਨੇਵੀ (ਆਰ ਏ ਐੱਨ) ਸ਼ਾਮਲ ਹੋਣਗੀਆਂ ਅਤੇ 03 ਤੋਂ 06 ਨਵੰਬਰ ਵਿੱਚ ਬੰਗਾਲ ਦੇ ਤੱਟ ਤੇ ਵਿਸ਼ਾਖਾਪਟਨਮ ਵਿੱਚ ਮਸ਼ਕ ਸ਼ੁਰੂ ਕਰਨਗੇ ।
ਸਮੁੰਦਰੀ ਮਸ਼ਕਾਂ ਦੀ ਲੜੀ ਮਾਲਾਬਾਰ 1992 ਵਿੱਚ ਦੁਵੱਲੀ ਭਾਰਤ ਅਤੇ ਅਮਰੀਕਾ ਮਸ਼ਕ ਦੇ ਤੌਰ ਤੇ ਸ਼ੁਰੂ ਕੀਤੀ ਗਈ ਸੀ । ਜੇ ਐੱਮ ਐੱਸ ਡੀ ਐੱਫ ਮਾਲਾਬਾਰ ਵਿੱਚ 2015 ਨੂੰ ਸ਼ਾਮਲ ਹੋਈ ਸੀ । 2020 ਦੇ ਇਸ ਐਡੀਸ਼ਨ ਵਿੱਚ ਸਾਂਝੀ ਸਮੁੰਦਰੀ ਮਸ਼ਕ ਵਿੱਚ ਆਰ ਏ ਐੱਨ ਦੀ ਭਾਗੀਦਾਰੀ ਹੁਣ ਹੋਵੇਗੀ ।
ਮਾਲਾਬਾਰ ਦੇ ਪਹਿਲੇ ਪੜਾਅ ਦੌਰਾਨ ਭਾਰਤੀ ਜਲ ਸੈਨਾ ਦੀਆਂ ਇਕਾਈਆਂ ਯੁਨਾਇਟੇਡ ਸਟੇਟਸ ਦੇ ਜਹਾਜ਼ ਜੌਨ ਐੱਸ ਮੈਕੇਨ (ਗਾਇਡਿਡ ਮਿਜ਼ਾਇਲ ਡਿਸਟਰੋਇਰ) , ਹਾਰਮਜੈਸਟੀਸ ਆਸਟ੍ਰੇਲੀਅਨ ਜਹਾਜ਼ (ਐੱਚ ਐੱਮ ਏ ਐੱਸ) , ਬਲਾਰਤ (ਲੋਂਗ ਰੇਂਜ ਫ੍ਰੀਗੇਡਸ) , ਇੰਟੈਗਰਲ ਐੱਮ ਐੱਚ 60 ਹੈਲੀਕਾਪਟਰ ਨਾਲ ਅਤੇ ਜਾਪਾਨ ਮੈਰੀ ਟਾਈਮ ਸੈਲਫ ਡਿਫੈਂਸ ਜਹਾਜ਼ ( ਜੇ ਐੱਮ ਐੱਸ ਡੀ ਐੱਫ) , ਓਨਾਮੀ (ਡਿਸਟਰੋਇਰ ਇੰਟੈਗਰੈਲ ਐੱਸ ਐੱਚ 60 ਹੈਲੀਕਾਪਟਰ ਨਾਲ ਸ਼ਾਮਲ ਹੋਣਗੇ ।
ਪਹਿਲੇ ਪੜਾਅ ਦੌਰਾਨ ਭਾਰਤੀ ਜਲ ਸੈਨਾ ਦੀ ਅਗਵਾਈ ਰਿਅਰ ਐਡਮਿਰਲ ਸੰਜੇ ਵਾਤਸਾਇਨ , ਫਲੈਗ ਅਫਸਰ ਕਮਾਂਡਿੰਗ ਈਸਟਰਨ ਫਲੀਟ , ਭਾਰਤੀ ਜਲ ਸੈਨਾ ਇਕਾਈਆਂ ਮਸ਼ਕ ਵਿੱਚ ਡਿਸਟਰੋਇਰ ਰਣਵਿਜੇ , ਫ੍ਰਿਗੇਟ ਸਿ਼ਵਾਲਿਕ ਅਤੇ ਆਫ ਸ਼ੋਰ ਪੈਟਰੋਲ ਵੈਸਲ ਸੁਕੰਨਿਆ , ਫਲੀਟ ਸਪੋਰਟ ਸਿ਼ੱਪ ਸ਼ਕਤੀ ਅਤੇ ਸਬ ਮੈਰੀਨ ਸਿੰਧੂ ਰਾਜ ਸਮੇਤ ਹਿੱਸਾ ਲੈਣਗੇ । ਇਸ ਤੋਂ ਇਲਾਵਾ ਜੈੱਟ ਟ੍ਰੇਨਰ ਹਾਕ , ਲੌਂਗ ਰੇਂਜ ਮੈਰੀਟਾਈਨ ਪੈਟ੍ਰੋਲ ਏਅਰਕਰਾਫ਼ਟ , ਪੀ—81 , ਡੋਰਨੀਅਰ ਮਰੀਟਾਈਨ ਪੈਟ੍ਰੋਲ ਏਅਰਕਰਾਫਟ ਅਤੇ ਹੈਲੀਕਾਪਟਰ ਵੀ ਇਸ ਮਸ਼ਕ ਵਿੱਚ ਭਾਗ ਲੈਣਗੇ ।
ਇਹ ਮਸ਼ਕ ਕੋਵਿਡ 19 ਮਹਾਮਾਰੀ ਦੇ ਮੱਦੇਨਜ਼ਰ ‘ਬਿਨ੍ਹਾਂ ਸੰਪਰਕ , ਕੇਵਲ ਸਮੁੰਦਰ ਉੱਤੇ ਮਸ਼ਕ ਦੇ ਰੂਪ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ ਤੇ ਇਸ ਵਿੱਚ ਮਿੱਤਰ ਜਲ ਸੈਨਾ ਵਿਚਾਲੇ ਉੱਚ ਪੱਧਰ ਦੀ ਇੱਕਜੁਟਤਾ ਅਤੇ ਤਾਲਮੇਲ ਦਿਖਾਇਆ ਜਾਵੇਗਾ , ਜੋ ਉਹਨਾਂ ਦੀਆਂ ਸਾਂਝੀਆਂ ਕਦਰਾਂ ਕੀਮਤਾਂ ਤੇ ਵਚਨਬੱਧਤਾ ਤੇ ਅਧਾਰਿਤ ਹੈ ਅਤੇ ਖੁੱਲ੍ਹਾ ਹੈ , ਜਿਸ ਵਿੱਚ ਇੰਡੋ ਪੈਸਫਿਕ ਅਤੇ ਅੰਤਰਰਾਸ਼ਟਰੀ ਆਡਰ ਅਧਾਰਿਤ ਨਿਯਮ ਸ਼ਾਮਲ ਹਨ’ । ਮਾਲਾਬਾਰ—20 ਦੇ ਪਹਿਲੇ ਪੜਾਅ ਦੌਰਾਨ ਗੁੰਝਲਦਾਰ ਤੇ ਆਧੁਨਿਕ ਜਲ ਸੈਨਾ ਮਸ਼ਕਾਂ ਦੇਖਣ ਨੂੰ ਮਿਲਣਗੀਆਂ , ਜਿਹਨਾਂ ਵਿੱਚ ਧਰਾਤਲ , ਐਂਟੀ ਸਬ ਮੈਰੀਨ ਅਤੇ ਐਂਟੀ ਏਅਰ ਵਾਰ ਫੇਅਰ ਆਪ੍ਰੇਸ਼ਨਸ , ਕਰਾਸ ਡੈੱਕ ਫਲਾਇੰਗ , ਸੀਅ ਮੈਨਸਿ਼ੱਪ ਐਵੋਲੁਸ਼ਨਸ ਅਤੇ ਵੈਪਨ ਫਾਇਰਿੰਗ ਮਸ਼ਕਾਂ ਸ਼ਾਮਲ ਹਨ ।
ਮਾਲਾਬਾਰ—20 ਦਾ ਪੜਾਅ 2 ਨਵੰਬਰ ਦੇ ਮੱਧ ਵਿੱਚ ਅਰੇਬੀਅਨ ਸਾਗਰ ਵਿੱਚ ਕੀਤੇ ਜਾਣ ਲਈ ਸੂਚੀਬੱਧ ਹੈ ।
ਏ ਬੀ ਬੀ ਬੀ / ਵੀ ਐੱਮ / ਐੱਮ ਐੱਸ
(Release ID: 1669583)
Visitor Counter : 239