ਰੇਲ ਮੰਤਰਾਲਾ

ਭਾਰਤੀ ਰੇਲਵੇ ਲਈ ਅਕਤੂਬਰ 2020 ਦੇ ਮਹੀਨੇ ਵਿੱਚ ਕਮਾਈ ਅਤੇ ਢੋਆ-ਢੁਆਈ ਸਬੰਧੀ ਮਾਲ ਢੁਆਈ ਦਾ ਉੱਚ ਰਫ਼ਤਾਰ ਨਿਰੰਤਰ ਜਾਰੀ


ਪਿਛਲੇ ਸਾਲ ਦੀ ਇਸੀ ਸਮੇਂ ਦੀ ਢੋਆ-ਢੁਆਈ 15 ਫੀਸਦੀ ਤੋਂ ਪਾਰ ਹੋਈ ਜਦਕਿ ਮਾਲ ਢੁਆਈ ਨਾਲ ਕਮਾਈ ਵੀ ਪਿਛਲੇ ਸਾਲ ਦੀ ਕਮਾਈ ਦੇ ਮੁਕਾਬਲੇ 9 ਫੀਸਦੀ ਜ਼ਿਆਦਾ


ਅਕਤੂਬਰ 2020 ਦੇ ਮਹੀਨੇ ਵਿੱਚ ਭਾਰਤੀ ਰੇਲਵੇ ਦੀ ਢੋਆ-ਢੁਆਈ 108.16 ਮਿਲੀਅਨ ਟਨ ਸੀ ਜੋ ਪਿਛਲੇ ਸਾਲ ਦੀ ਢੋਆ-ਢੁਆਈ (93.75 ਮਿਲੀਅਨ ਟਨ) ਦੇ ਮੁਕਾਬਲੇ 15 ਫੀਸਦੀ ਜ਼ਿਆਦਾ ਹੈ


ਰੇਲਵੇ ਮੰਤਰਾਲੇ ਨੇ ਮਾਲ ਢੋਆ-ਢੁਆਈ ਬਿਜ਼ਨਸ ਨੂੰ ਮਜ਼ਬੂਤ ਕਰਨ ਅਤੇ ਅੱਗੇ ਵਧਾਉਣ ਲਈ ਲੋਹਾ ਅਤੇ ਇਸਪਾਤ, ਸੀਮਿੰਟ, ਬਿਜਲੀ, ਕੋਇਲਾ, ਆਟੋਮੋਬਾਈਲ ਅਤੇ ਰਸਦ ਸੇਵਾ ਪ੍ਰਦਾਤਿਆਂ ਦੇ ਸਿਖਰਲੇ ਨੇਤਾਵਾਂ ਨਾਲ ਮੀਟਿੰਗਾਂ ਕੀਤੀਆਂ

Posted On: 01 NOV 2020 1:36PM by PIB Chandigarh

ਭਾਰਤੀ ਰੇਲਵੇ ਨੇ ਅਕਤੂਬਰ 2020 ਦੇ ਮਹੀਨੇ ਦੀ ਕਮਾਈ ਅਤੇ ਢੋਆ-ਢੁਆਈ ਦੇ ਮਾਮਲੇ ਵਿੱਚ ਮਾਲ ਢੁਆਈ ਦੀ ਉੱਚ ਰਫ਼ਤਾਰ ਨੂੰ ਨਿਰੰਤਰ ਕਾਇਮ ਰੱਖਿਆ ਹੈ।

 

ਮਿਸ਼ਨ ਮੋਡ ’ਤੇ ਭਾਰਤੀ ਰੇਲਵੇ ਨੇ ਅਕਤੂਬਰ ਦੇ ਮਹੀਨੇ ਲਈ ਮਾਲ ਢੋਆ-ਢੁਆਈ ਦੀ ਪਿਛਲੇ ਸਾਲ ਦੀ ਢੋਆ-ਢੁਆਈ ਅਤੇ ਉਸੇ ਮਿਆਦ ਦੀ ਕਮਾਈ ਨੂੰ ਪਾਰ ਕਰ ਲਿਆ ਹੈ। 

 

ਅਕਤੂਬਰ 2020 ਦੇ ਮਹੀਨੇ ਵਿੱਚ ਭਾਰਤੀ ਰੇਲਵੇ ਦੀ ਢੋਆ-ਢੁਆਈ 108.16 ਮਿਲੀਅਨ ਟਨ ਸੀ ਜੋ ਪਿਛਲੇ ਸਾਲ ਦੀ ਢੋਆ-ਢੁਆਈ (93.75 ਮਿਲੀਅਨ ਟਨ) ਦੇ ਮੁਕਾਬਲੇ 15 ਫੀਸਦੀ ਜ਼ਿਆਦਾ ਹੈ। ਇਸੇ ਮਿਆਦ ਵਿੱਚ ਭਾਰਤੀ ਰੇਲਵੇ ਨੇ ਮਾਲ ਢੋਆ-ਢੁਆਈ ਤੋਂ 10405.12 ਕਰੋੜ ਰੁਪਏ ਕਮਾਏ ਜੋ ਕਿ ਪਿਛਲੇ ਸਾਲ ਦੀ ਇਸੀ ਮਿਆਦ ਦੀ ਕਮਾਈ (9536.22 ਕਰੋੜ ਰੁਪਏ) ਦੀ ਤੁਲਨਾ ਵਿੱਚ 868.90 ਕਰੋੜ (9 ਫੀਸਦੀ) ਜ਼ਿਆਦਾ ਹੈ। 

 

ਅਕਤੂਬਰ 2020 ਦੇ ਮਹੀਨੇ ਵਿੱਚ ਭਾਰਤੀ ਰੇਲਵੇ ਦੀ ਢੋਆ-ਢੁਆਈ 108.16 ਮਿਲੀਅਨ ਟਨ ਸੀ ਜਿਸ ਵਿੱਚ 46.97 ਮਿਲੀਅਨ ਟਨ ਕੋਇਲਾ, 14.68 ਮਿਲੀਅਨ ਟਨ ਕੱਚਾ ਲੋਹਾ, 5.03 ਮਿਲੀਅਨ ਟਨ ਖਾਧ ਅਨਾਜ, 5.93 ਮਿਲੀਅਨ ਟਨ ਖਾਦਾਂ ਅਤੇ 6.62 ਮਿਲੀਅਨ ਟਨ ਸੀਮਿੰਟ (ਕਲਿੰਕਰ ਨੂੰ ਛੱਡ ਕੇ) ਸ਼ਾਮਲ ਹੈ। 

 

ਜ਼ਿਕਰਯੋਗ ਹੈ ਕਿ ਰੇਲਵੇ ਫਰੇਟ ਮੂਵਮੈਂਟ ਨੂੰ ਬਹੁਤ ਹੀ ਆਕਰਸ਼ਕ ਬਣਾਉਣ ਲਈ ਭਾਰਤੀ ਰੇਲਵੇ ਵਿੱਚ ਕਈ ਰਿਆਇਤਾਂ/ਛੂਟਾਂ ਦਿੱਤੀਆਂ ਜਾ ਰਹੀਆਂ ਹਨ। 

 

ਇਹ ਵੀ ਜ਼ਿਕਰਯੋਗ ਹੈ ਕਿ ਮਾਲ ਢੋਆ-ਢੁਆਈ ਮੂਵਮੈਂਟ ਵਿੱਚ ਸੁਧਾਰ ਨੂੰ ਸੰਸਥਾਗਤ ਰੂਪ ਦਿੱਤਾ ਜਾਵੇਗਾ ਅਤੇ ਆਗਾਮੀ ਜ਼ੀਰੋ ਅਧਾਰਿਤ ਟਾਈਮ ਟੇਬਲ ਵਿੱਚ ਸ਼ਾਮਲ ਕੀਤਾ ਜਾਵੇਗਾ। 

 

ਇਸ ਦੇ ਇਲਾਵਾ ਨਵੇਂ ਬਿਜ਼ਨਸ ਨੂੰ ਆਕਰਸ਼ਿਤ ਕਰਨ ਅਤੇ ਹੋਰ ਮੌਜੂਦਾ ਗਾਹਕਾਂ ਨੂੰ ਪ੍ਰੋਤਸਾਹਿਤ ਕਰਨ ਲਈ ਰੇਲਵੇ ਮੰਤਰਾਲੇ ਨੇ ਲੋਹਾ ਅਤੇ ਇਸਪਾਤ, ਸੀਮਿੰਟ, ਬਿਜਲੀ, ਕੋਇਲਾ, ਆਟੋਮੋਬਾਈਲ ਅਤੇ ਰਸਦ ਸੇਵਾ ਪ੍ਰਦਾਤਿਆਂ ਦੇ ਸਿਖਰਲੇ ਨੇਤਾਵਾਂ ਨਾਲ ਮੀਟਿੰਗਾਂ ਕੀਤੀਆਂ ਹਨ। 

 

ਇਸ ਦੇ ਇਲਾਵਾ ਪੰਜਾਬ ਵਿੱਚ ਰੇਲਵੇ ਸੇਵਾਵਾਂ ਦੀ ਰੁਕਾਵਟ ਦੇ ਬਾਵਜੂਦ ਜ਼ੋਨਲ ਅਤੇ ਡਿਵੀਜ਼ਨਲ ਪੱਧਰ ’ਤੇ ਵਪਾਰਕ ਵਿਕਾਸ ਇਕਾਈਆਂ ਅਤੇ ਮਾਲ ਢੋਆ-ਢੁਆਈ ਦੀ ਗਤੀ ਵਿੱਚ ਨਿਰੰਤਰ ਵਾਧੇ ਦੀ ਗਤੀ ਵਿੱਚ ਲਗਭਗ ਦੁੱਗਣਾ ਯੋਗਦਾਨ ਪਾਇਆ ਜਾ ਰਿਹਾ ਹੈ। 

 

ਭਾਰਤੀ ਰੇਲਵੇ ਨੇ ਹਰ ਪੱਖੋਂ ਕੁਸ਼ਲਤਾ ਅਤੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਕੋਵਿਡ-19 ਦੀ ਵਰਤੋਂ ਇੱਕ ਮੌਕੇ ਦੇ ਰੂਪ ਵਿੱਚ ਕੀਤੀ ਹੈ।

 

*****

 

ਡੀਜੇਐੱਨ



(Release ID: 1669399) Visitor Counter : 163