ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਕੇ ਵੀ ਆਈ ਸੀ ਨੇ ਦਿਵਾਲੀ ਲਈ ਉੱਚ ਗੁਣਵੱਤਾ ਵਾਲੇ ਮਲਮਲ ਕਪੜੇ ਦੇ ਮਾਸਕਾਂ ਦੀ ਕੀਤੀ ਸ਼ੁਰੂਆਤ

Posted On: 30 OCT 2020 4:52PM by PIB Chandigarh

ਇਸ ਦਿਵਾਲੀ ਤੇ ਤਿਉਹਾਰ ਦੇ ਉਤਸ਼ਾਹ ਨੂੰ ਹੋਰ ਆਕਰਸ਼ਕ ਬਣਾਉਣ ਲਈ ਖਾਦੀ ਦੇ ਬਹੁਤ ਸ਼ਾਨਦਾਰ ਤੇ ਮਨਮੋਹਕ ਬਰਫ਼ ਵਰਗੇ ਚਿੱਟੇ ਅਤੇ ਚਮਕੀਲੇ ਲਾਲ ਰੰਗ ਦੇ ਨਵੇਂ ਚਿਹਰੇ ਦੇ ਮਾਸਕ ਪਾ ਸਕਦੇ ਹੋ। ਦਿਵਾਲੀ ਤਿਉਹਾਰ ਨੂੰ ਧਿਆਨ ਵਿੱਚ ਰੱਖਦਿਆਂ ਖਾਦੀ ਤੇ ਪੇਂਡੂ ਉਦਯੋਗ ਕਮਿਸ਼ਨ ਨੇ 2 ਪਰਤਾਂ ਵਾਲਾ ਮਾਸਕ ਜਿਸ ਉੱਪਰ "ਹੈਪੀ ਦਿਵਾਲੀ" ਛਾਪਿਆ ਹੋਇਆ ਹੈ , ਦੇ ਸੀਮਤ ਐਡੀਸ਼ਨ ਦੀ ਸ਼ੁਰੂਆਤ ਕੀਤੀ ਹੈ । ਇਹ ਮਾਸਕ ਸ਼ੁੱਧ ਮਲਮਲ ਕਪੜੇ ਦਾ, ਉੱਚੀ ਗੁਣਵੱਤਾ ਵਾਲਾ ਅਤੇ ਬਹੁਤ ਹੀ ਫਾਈਨ ਕਪਾਹ ਦੇ ਕਪੜੇ ਦਾ ਪੱਛਮ ਬੰਗਾਲ ਦੇ ਰਵਾਇਤੀ ਖਾਦੀ ਕਾਰੀਗਰਾਂ ਵੱਲੋਂ ਹੱਥੀਂ ਬੁਣਿਆ ਗਿਆ ਹੈ।

ਕੇ ਵੀ ਆਈ ਸੀ ਆਉਂਦੇ ਦਿਨਾ ਵਿੱਚ ਕ੍ਰਿਸਮਿਸ ਅਤੇ ਨਵੇਂ ਸਾਲ ਤੇ ਵਿਸ਼ੇਸ਼ ਮਾਸਕਾਂ ਨੂੰ ਵੀ ਲਾਂਚ ਕਰੇਗਾ ।

ਮਲਮਲ ਦੇ ਕਪੜੇ ਵਾਲੇ ਚਿਹਰੇ ਦੇ ਮਾਸਕ , ਦੋ ਪਰਤਾਂ ਵਾਲੇ ਖਾਦੀ, ਕਪਾਹ ਅਤੇ 3 ਪਰਤਾਂ ਵਾਲੇ ਰੇਸ਼ਮ ਦੇ ਮਾਸਕਾਂ ਨੂੰ ਜਨਤਾ ਵੱਲੋਂ ਜ਼ਬਰਦਸਤ ਹੁੰਗਾਰਾ ਮਿਲਣ ਤੋਂ ਬਾਅਦ ਵਿਕਸਿਤ ਕੀਤਾ ਗਿਆ ਹੈ । ਹੁਣ ਤੱਕ ਖਾਦੀ ਪੇਂਡੂ ਉਦਯੋਗ ਕਮਿਸ਼ਨ ਨੇ ਇਹੋ ਜਿਹੇ 18 ਲੱਖ ਚਿਹਰੇ ਦੇ ਮਾਸਕਾਂ ਦੀ ਦੇਸ਼ ਭਰ ਵਿੱਚ 6 ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਵਿਕਰੀ ਕੀਤੀ ਹੈ । ਦਿਵਾਲੀ ਮਲਮਲ ਚਿਹਰੇ ਦੇ ਮਾਸਕਾਂ ਦੀ ਪ੍ਰਤੀ ਮਾਸਕ 75 ਰੁਪਏ ਕੀਮਤ ਰੱਖੀ ਗਈ ਹੈ ਅਤੇ ਇਹ ਦਿੱਲੀ ਦੀਆਂ ਦੁਕਾਨਾਂ ਅਤੇ ਕੇ ਵੀ ਆਈ ਸੀ ਦੇ ਈ-ਪੋਰਟਲ ਤੇ ਆਨਲਾਈਨ ਉਪਲਬੱਧ ਹਨ:- www.khadiindia.gov.in.

ਚਿਹਰੇ ਦੇ ਖਾਦੀ ਮਾਸਕਾਂ ਦੀਆਂ ਹੋਰ ਕਿਸਮਾਂ ਵਾਂਗ ਚਿਹਰੇ ਦੇ ਮਲਮਲ ਮਾਸਕ ਵੀ ਧੋਣ ਯੋਗ, ਫਿਰ ਤੋਂ ਵਰਤਣ ਯੋਗ, ਚਮੜੀ ਦੇ ਅਨੁਕੂਲਅਤੇ ਬਾਇਓ ਡੀ ਗ੍ਰੇਡੇਬਲ ਹੋਣ ਦੇ ਨਾਲ ਨਾਲ ਸਾਰਿਆਂ ਦੀ ਜੇਬਾਂ ਲਈ ਕਫਾਇਤੀ ਹਨ। ਚਿਹਰੇ ਦੇ ਇਸ ਮਾਸਕ ਦੀਆਂ ਸ਼ੁੱਧ ਚਿੱਟੇ ਮਲਮਲ ਕਪੜੇ ਦੀਆਂ ਦੋ ਪਰਤਾਂ ਹਨ। ਇਸ ਮਾਸਕ ਦੇ ਆਸ ਪਾਸ ਚਮਕੀਲੀ ਲਾਲ ਪਾਈਪਿੰਗ ਨਾਲਵਧੀਆ ਬਣਾਉਣ ਅਤੇ ਇਸ ਨੂੰ ਤਿਉਹਾਰੀ ਪਹਿਰਾਵੇ ਨਾਲ ਪਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ।


ਖਾਦੀ ਪੇਂਡੂ ਉਦਯੋਗ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਵਿਨੇ ਕੁਮਾਰ ਸਕਸੈਨਾ ਨੇ ਕਿਹਾ ਕਿ ਦੋ ਪਰਤਾਂ ਵਾਲਾ ਚਿਹਰੇ ਦਾ ਦਿਵਾਲੀ ਮਾਸਕ ਦੀ ਬਹੁਤ ਥੋੜਾ ਮੁੱਲ ਹੈ ਪਰ ਕੀਮਤ ਜਿ਼ਆਦਾ ਹੈ। ਕੇ ਵੀ ਆਈ ਸੀ ਦੀ ਤਿਉਹਾਰ ਮਨਾਉਣ ਵੇਲੇ ਮਹਾਮਾਰੀ ਤੋਂ ਬਚਾਉਣ ਲਈ ਇਹ ਇੱਕ ਹੋਰ ਕੋਸਿ਼ਸ਼ ਹੈ, "ਬਿਮਾਰੀ ਦੇ ਫੈਲਾਅ ਤੋਂ ਲੋਕਾਂ ਨੂੰ ਬਚਾਉਣ ਤੋਂ ਇਲਾਵਾ ਕੇ ਵੀ ਆਈ ਸੀ ਲਗਾਤਾਰ ਚਿਹਰੇ ਦੇ ਮਾਸਕਾਂ ਨੂੰ ਨਵੇਂ ਰੁਝਾਨਾਂ ਅਨੁਸਾਰ ਬਣਾਉਣ ਲਈ ਕੰਮ ਕਰ ਰਿਹਾ ਹੈ । ਇਹਨਾਂ ਮਲਮਲ ਕਪੜੇ ਦੇ ਚਿਹਰੇ ਦੇ ਮਾਸਕਾਂ ਨੇ ਚਿਹਰੇ ਦੇ ਮਾਸਕਾਂ ਦੀਆਂ ਸ਼੍ਰੇਣੀਆਂ, ਜਿਹਨਾਂ ਵਿੱਚ ਕਪਾਹ ਅਤੇ ਰੇਸ਼ਮ ਦੇ ਮਾਸਕ ਵੀ ਸ਼ਾਮਲ ਨੇ , ਵਿੱਚ ਇੱਕ ਨਵੀਂ ਕਿਸਮ ਜੋੜੀ ਹੈ । ਇਸੇ ਸਮੇਂ ਇਹ ਖਾਦੀ ਕਾਰੀਗਰਾਂ ਲਈ ਵਧੇਰੇ ਰੋਜ਼ਗਾਰ ਪੈਦਾ ਕਰ ਰਿਹਾ ਹੈ ।


ਇਸ ਕਪੜੇ ਨੂੰ ਮਾਸਕ ਬਣਾਉਣ ਲਈ ਇਸ ਲਈ ਚੁਣਿਆ ਗਿਆ ਹੈ ਕਿਉਂਕਿ ਇਹ ਆਪਣੇ ਅੰਦਰਨਮੀ ਜਜ਼ਬ ਕਰ ਲੈਂਦਾ ਹੈ ਅਤੇ ਇਸਅੰਦਰਹਵਾ ਵੀ ਅਸਾਨੀ ਨਾਲ ਆ ਜਾ ਸਕਦੀ ਹੈਇਹਨਾਂ ਮਾਸਕਾਂ ਨੂੰ ਵਧੇਰੇ ਵਿਸ਼ੇਸ਼ ਜੋ ਬਣਾਉਂਦਾ ਹੈ, ਉਹ ਹੈ ਹੱਥਾਂ ਨਾਲ ਕੱਤਿਆ ਤੇ ਹੱਥਾਂ ਨਾਲ ਬੁਣਿਆ ਕਪਾਹ ਦਾ ਕਪੜਾ, ਜੋ ਬਹੁਤ ਜ਼ਿਆਦਾ ਮੁਲਾਇਮ ਹੈ ਅਤੇਲੰਮੇ ਸਮੇਂ ਤੱਕ ਵਰਤੋਂ ਕਰਨਲਈ ਚਮੜੀ ਲਈ ਆਰਾਮਦਾਇਕਹੈ ।


ਆਰ ਸੀ ਜੇ / ਆਰ ਐੱਨ ਐੱਮ / ਆਈ ਏ



(Release ID: 1668922) Visitor Counter : 226