ਯੁਵਾ ਮਾਮਲੇ ਤੇ ਖੇਡ ਮੰਤਰਾਲਾ

96 ਪ੍ਰਤੀਸ਼ਤ ਅਥਲੀਟਾਂ ਨੇ ਐੱਸਏਆਈ ਐੱਨਸੀਓਈ’ਜ਼ ਨੂੰ ਰਿਪੋਰਟ ਕੀਤਾ, ਓਲੰਪਿਕ 2024 ਲਈ ਟ੍ਰੇਨਿੰਗ ਮੁੜ ਸ਼ੁਰੂ

Posted On: 29 OCT 2020 5:41PM by PIB Chandigarh

2024 ਓਲੰਪਿਕ ਲਈ ਅਥਲੀਟਾਂ ਦੀ ਟ੍ਰੇਨਿੰਗ ਲਈ ਦੇਸ਼ ਭਰ ਵਿੱਚ ਐੱਸਏਆਈ ਦੇ ਨੈਸ਼ਨਲ ਸੈਂਟਰ ਆਵ੍ ਐਕਸੀਲੈਂਸ (ਐੱਨਸੀਈਓ) ਵਿੱਚ ਮੁੜ ਤੋਂ ਸ਼ੁਰੂ ਹੋਣ ਵਾਲੀਆਂ ਗਤੀਵਿਧੀਆਂ ਵਿੱਚ 96 ਪ੍ਰਤੀਸ਼ਤ ਟ੍ਰੇਨਰਾਂ ਨੇ ਆਪਣੇ ਸਬੰਧਿਤ ਐੱਸਏਆਈ ਐੱਨਸੀਓਈਜ਼ ਅਤੇ ਔਰੰਗਾਬਾਦ, ਭੂਪਾਲ, ਬੰਗਲੌਰ, ਦਿੱਲੀ, ਲਖਨਊ, ਰੋਹਤਕ ਅਤੇ ਸੋਨੀਪਤ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਜਦੋਂ ਟ੍ਰੇਨਿੰਗ ਕੈਂਪ ਦੁਬਾਰਾ ਸ਼ੁਰੂ ਹੋਏ ਸਨ ਤਾਂ ਟੋਕਿਓ ਓਲੰਪਿਕ ਲਈ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੇ ਅਥਲੀਟ ਆਪਣੇ ਆਪਣੇ ਐੱਨਸੀਓ ਅਤੇ ਐੱਸਟੀਸੀ ਵਿੱਚ ਮੁੜ ਸ਼ਾਮਲ ਹੋ ਗਏ ਸਨ।

 

ਕੈਂਪਾਂ ਵਿੱਚ ਸ਼ਾਮਲ ਹੋਣ ਵਾਲੇ ਅਥਲੀਟ ਲਾਜ਼ਮੀ ਕੁਆਰੰਟੀਨ ਵਿੱਚ ਰਹਿਣਗੇ ਅਤੇ ਆਰਟੀ-ਪੀਸੀਆਰ ਟੈਸਟ ਕਰਾਉਣਗੇ। ਕੁਝ ਟ੍ਰੇਨਰ ਤੁਰੰਤ ਕੈਂਪ ਵਿੱਚ ਸ਼ਾਮਲ ਨਹੀਂ ਹੋ ਸਕਣਗੇ ਅਤੇ ਉਹ ਦੀਵਾਲੀ ਤੋਂ ਬਾਅਦ ਇਨ੍ਹਾਂ ਵਿੱਚ ਸ਼ਾਮਲ ਹੋਣਗੇ।

 

ਇੱਕ ਵਾਰ ਐੱਨਸੀਓਈ ਦੇ ਬਾਇਓ-ਬਬਲ ਵਿੱਚ ਜਾਣ ਵਾਲੇ ਟਰੇਨਰਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਕੈਂਪ ਛੱਡਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਸ ਲਈ ਅਥਲੀਟਾਂ ਨੂੰ 1 ਨਵੰਬਰ, 2020 ਜਾਂ ਦੀਵਾਲੀ ਦੇ ਬਾਅਦ ਇਨ੍ਹਾਂ ਵਿੱਚ ਸ਼ਾਮਲ ਹੋਣ ਦਾ ਵਿਕਲਪ ਦਿੱਤਾ ਗਿਆ ਸੀ।

 

ਖੇਡਾਂ ਦੀ ਮੁੜ ਸ਼ੁਰੂ ਹੋਣ ਵਾਲੀ ਇਸ ਪ੍ਰਕਿਰਿਆ ਬਾਰੇ ਗੱਲ ਕਰਦੇ ਹੋਏ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਕਿਹਾ,‘‘ਸਾਡੇ ਟੋਕਿਓ-ਨਿਰਧਾਰਿਤ ਅਥਲੀਟ ਪਹਿਲਾਂ ਤੋਂ ਹੀ ਟ੍ਰੇਨਿੰਗ ਲੈ ਰਹੇ ਹਨ ਅਤੇ ਮੈਨੂੰ ਖੁਸ਼ੀ ਹੈ ਕਿ ਇਸ ਫੇਜ਼ ਵਿੱਚ ਬਹੁਤ ਸਾਰੇ ਅਥਲੀਟ ਵੀ ਕੈਂਪ ਵਿੱਚ ਸ਼ਾਮਲ ਹੋਏ ਹਨ। ਇਸ ਤੋਂ ਪਤਾ ਲਗਦਾ ਹੈ ਕਿ ਅਥਲੀਟਾਂ ਨੂੰ ਖੇਡ ਗਤੀਵਿਧੀਆਂ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਐੱਸਏਆਈ ਦੁਆਰਾ ਤਿਆਰ ਐੱਸਓਪੀ ਤੇ ਪੂਰਾ ਭਰੋਸਾ ਹੈ ਅਤੇ ਇਸ ਲਈ ਉਨ੍ਹਾਂ ਨੇ ਬਹੁਤ ਉਤਸੁਕਤਾ ਨਾਲ ਟ੍ਰੇਨਿੰਗ ਕੈਂਪਾਂ ਨੂੰ ਰਿਪੋਰਟ ਕੀਤਾ ਹੈ। ਇਹ ਯਕੀਨੀ ਕਰਨ ਲਈ ਕਿ ਸਾਰੇ ਉਪਾਅ ਕੀਤੇ ਜਾਣਗੇ ਤਾਂ ਕਿ ਉਹ ਸੁਰੱਖਿਅਤ ਵਾਤਾਵਰਣ ਵਿੱਚ ਟ੍ਰੇਨਿੰਗ ਲੈ ਸਕਣ, ਇਸ ਲਈ ਸਾਡੇ ਅਥਲੀਟਾਂ ਦੀ ਸੁਰੱਖਿਆ ਸਾਡਾ ਤਰਜੀਹੀ ਮਹੱਤਵ ਹੈ।’’

 

ਅਥਲੀਟਾਂ ਨੂੰ ਬਾਹਰੀ ਲੋਕਾਂ ਦੇ ਸੰਪਰਕ ਵਿੱਚ ਨਾ ਆਉਣ ਦੇਣ ਲਈ ਕੇਂਦਰਾਂ ਵਿੱਚ ਕਲਰ ਕੋਡਿੰਗ ਅਤੇ ਜ਼ੋਨਿੰਗ ਸਮੇਤ ਜਗ੍ਹਾ-ਜਗ੍ਹਾ ਸੁਰੱਖਿਆ ਸਬੰਧੀ ਸਾਵਧਾਨੀ ਵਰਤਣ ਦੇ ਨਾਲ ਨਾਲ ਸਿਹਤ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਤੇ ਰਾਜ ਸਿਹਤ ਪ੍ਰੋਟੋਕੌਲ ਅਨੁਸਾਰ ਸਾਰੇ ਸੁਰੱਖਿਆ ਉਪਾਅ ਕੀਤੇ ਗਏ ਹਨ ਤਾਂ ਕਿ ਸੁਰੱਖਿਅਤ ਵਾਤਾਵਰਣ ਵਿੱਚ ਰਹਿਣ ਅਤੇ ਟ੍ਰੇਨਿੰਗ ਲੈਣ ਲਈ ਟਰੇਨਰਾਂ ਦੀ ਸੁਰੱਖਿਆ ਯਕੀਨੀ ਹੋ ਸਕੇ।

 

ਇਸ ਤੋਂ ਇਲਾਵਾ ਐੱਸਏਆਈ ਅਥਾਰਿਟੀ ਸਾਰੇ ਅਥਲੀਟਾਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਤੱਕ ਪਹੁੰਚੇ ਤਾਕਿ ਉਨ੍ਹਾਂ ਨੂੰ ਮਿਆਰੀ ਸੰਚਾਲਨ ਪ੍ਰਕਿਰਿਆਵਾਂ (ਐੱਸਓਪੀਜ਼) ਬਾਰੇ ਜਾਣੂ ਕਰਾਇਆ ਜਾ ਸਕੇ ਜੋ ਐੱਸਏਆਈ ਕੇਂਦਰਾਂ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਹੋਣ ਵਾਲੇ ਹਨ। ਜਿਨ੍ਹਾਂ ਅਥਲੀਟਾਂ ਅਤੇ ਮਾਤਾ-ਪਿਤਾ ਨਾਲ ਸੰਪਰਕ ਕੀਤਾ ਗਿਆ ਹੈ, ਉਹ ਉਨ੍ਹਾਂ ਉਪਾਵਾਂ ਬਾਰੇ ਹਾਂ-ਪੱਖੀ ਹਨ ਜੋ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਹਨ।

 

ਭਾਰਤੀ ਖੇਡ ਅਥਾਰਿਟੀ ਨੇ ਆਪਣੇ ਐੱਨਸੀਓਈਜ਼/ਐੱਸਏਆਈ ਟ੍ਰੇਨਿੰਗ ਕੇਂਦਰਾਂ ਲਈ ਅਥਲੀਟਾਂ ਲਈ ਆਵਾਜਾਈ ਦੀ ਵਿਵਸਥਾ ਕੀਤੀ ਹੈ। ਜਿਨ੍ਹਾਂ ਅਥਲੀਟਾਂ ਨੂੰ 500 ਕਿਲੋਮੀਟਰ ਤੋਂ ਜ਼ਿਆਦਾ ਦੀ ਯਾਤਰਾ ਕਰਨੀ ਹੁੰਦੀ ਹੈ, ਉਨ੍ਹਾਂ ਨੂੰ ਹਵਾਈ ਟਿਕਟ ਪ੍ਰਦਾਨ ਕੀਤੀ ਜਾਂਦੀ ਹੈ, ਜਦੋਂਕਿ ਜੋ 500 ਕਿਲੋਮੀਟਰ ਤੋਂ ਘੱਟ ਦੂਰੀ ਤੇ ਹਨ, ਉਹ ਤੀਜੀ ਸ਼੍ਰੇਣੀ ਏਸੀ ਟ੍ਰੇਨ ਵਿੱਚ ਯਾਤਰਾ ਕਰ ਸਕਦੇ ਹਨ। 

 

*******

 

ਐੱਨਬੀ/ਓਏ


(Release ID: 1668668)