ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ ਨੇ ਮਿਲਾਦ-ਉਨ-ਨਬੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ
प्रविष्टि तिथि:
29 OCT 2020 4:36PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਮਿਲਾਦ-ਉਨ-ਨਬੀ ਦੀ ਪੂਰਵ ਸੰਧਿਆ 'ਤੇ ਆਪਣੇ ਸੰਦੇਸ਼ ਵਿਚ ਕਿਹਾ ਹੈ: -
“ਪੈਗੰਬਰ ਮੁਹੰਮਦ ਦੇ ਜਨਮ ਦਿਨ ਦੇ ਸਬੰਧ ਵਿੱਚ ਮਨਾਏ ਜਾਣ ਵਾਲੇ ਈਦ-ਏ-ਮਿਲਾਦ ਜਾਂ ਮਿਲਾਦ-ਉਨ-ਨਬੀ ਦੇ ਪਾਕ ਮੌਕੇ ‘ਤੇ ਮੈਂ ਸਾਰੇ ਦੇਸ਼ਵਾਸੀਆਂ, ਵਿਸ਼ੇਸ ਰੂਪ ਨਾਲ ਸਾਡੇ ਮੁਸਲਿਮ ਭਾਈਆਂ ਅਤੇ ਭੈਣਾਂ ਨੂੰ ਮੁਬਾਰਕਬਾਦ ਦਿੰਦਾ ਹਾਂ।
ਪੈਗੰਬਰ ਮੁਹੰਮਦ ਨੇ ਆਪਸੀ ਪ੍ਰੇਮ ਅਤੇ ਭਾਈਚਾਰੇ ਦਾ ਸੰਦੇਸ਼ ਦੇ ਕੇ ਦੁਨੀਆ ਨੂੰ ਇਨਸਾਨੀਅਤ ਦੀ ਰਾਹ ਦਿਖਾਈ। ਉਹ ਬਰਾਬਰੀ ਅਤੇ ਮੇਲ-ਜੋਲ ‘ਤੇ ਅਧਾਰਿਤ ਸਮਾਜ ਦਾ ਨਿਰਮਾਣ ਕਰਨਾ ਚਾਹੁੰਦੇ ਸਨ।
ਪਵਿੱਤਰ ਕੁਰਾਨ ਵਿੱਚ ਸ਼ਾਮਲ ਪੈਗੰਬਰ ਮੁਹੰਮਦ ਦੀਆਂ ਸਿੱਖਿਆਵਾਂ ਦੇ ਅਨੁਸਾਰ, ਆਓ, ਅਸੀਂ ਸਾਰੇ, ਸਮਾਜ ਦੀ ਖੁਸ਼ਹਾਲੀ ਅਤੇ ਦੇਸ਼ ਵਿੱਚ ਅਮਨ ਅਤੇ ਸਕੂਨ ਦੇ ਲਈ ਕਾਰਜ ਕਰੀਏ।”
Click here to see the message in Hindi
***
ਵੀਆਰਆਰਕੇ/ਏਕੇ
(रिलीज़ आईडी: 1668573)
आगंतुक पटल : 207