ਰੱਖਿਆ ਮੰਤਰਾਲਾ

ਫ਼ੌਜ ਨੇ ਇੰਟਰਨੈੱਟ ਲਈ ਸਿਕਿਓਰ ਐਪਲੀਕੇਸ਼ਨ (ਐੱਸ ਏ ਆਈ) ਦੀ ਕੀਤੀ ਸ਼ੁਰੂਆਤ

Posted On: 29 OCT 2020 12:49PM by PIB Chandigarh

"ਆਤਮ ਨਿਰਭਰ ਭਾਰਤ" ਦੀ ਖੋਜ ਵਿੱਚ ਭਾਰਤੀ ਫ਼ੌਜ ਨੇ ਇੱਕ ਸੌਖੀ ਤੇ ਸੁਰੱਖਿਅਤ ਮੈਸੇਜਿੰਗ ਐਪਲੀਕੇਸ਼ਨ ਜਿਸ ਦਾ ਨਾਂਅ "ਸਿਕਿਓਰ ਐਪਲੀਕੇਸ਼ਨ ਫਾਰ ਇੰਟਰਨੈੱਟ" (ਐੱਸ ਆਈ) ਹੈ , ਨੂੰ ਵਿਕਸਿਤ ਕੀਤਾ ਹੈ ਇਹ ਐਪਲੀਕੇਸ਼ਨ ਇੰਟਰਨੈੱਟ ਉੱਪਰ ਐਨਰੋਇਡ ਪਲੇਟਫਾਰਮ ਲਈ ਐਂਡ ਟੂ ਐਂਡ ਸਿਕਿਓਰ ਆਵਾਜ਼ , ਟੈਕਸਟ ਅਤੇ ਵੀਡੀਓ ਕਾਲਿੰਗ ਸੇਵਾਵਾਂ ਨੂੰ ਸੁਪੋਰਟ ਕਰਦੀ ਹੈ ਇਹ ਮਾਡਲ ਵਾਟਸਐਪ , ਟੈਲੀਗ੍ਰਾਮ , ਸੰਵਾਦ , ਜਿਮਸ ਜੋ ਵਪਾਰਕ ਤੌਰ ਤੇ ਉਪਲਬੱਧ ਹਨ , ਦੇ ਵਾਂਗ ਹੈ ਅਤੇ ਐਂਡ ਟੂ ਐਂਡ ਇਨਕ੍ਰਿਪਸ਼ਨ ਮੈਸੇਜਿੰਗ ਪ੍ਰੋਟੋਕੋਲ ਦੀ ਵਰਤੋਂ ਕਰਦੀ ਹੈ ਐੱਸ ਆਈ ਸੁਰੱਖਿਆ ਵਿਸ਼ੇਸ਼ਤਾਵਾਂ ਵਿੱਚ ਦੂਜੀਆਂ ਐਪਲੀਕੇਸ਼ਨ ਤੋਂ ਬੇਹਤਰ ਹੈ , ਇਸ ਐਪਲੀਕੇਸ਼ਨ ਦੇ ਇਨਹਾਊਸ ਸਥਾਨਕ ਸਰਵਰਸ ਨੇ ਅਤੇ ਕੋਡਿੰਗ ਉਪਲਬੱਧ ਹੈ , ਜਿਸ ਨਾਲ ਲੋੜਾਂ ਅਨੁਸਾਰ ਟਵੀਟ ਕੀਤਾ ਜਾ ਸਕਦਾ ਹੈ ਇਸ ਐਪਲੀਕੇਸ਼ਨ ਨੂੰ ਸੀ ਆਰ ਟੀ ਇੰਨ ਇੰਪੈਨਲਡ ਆਡੀਟਰ ਅਤੇ ਆਰਮੀ ਸਾਈਬਰ ਗਰੁੱਪ ਨੇ ਪਰਖਿਆ ਹੈ ਆਈ ਪੀ ਆਰ ਯਾਨੀ ਇੰਟਰੈਕਚੂਅਲ ਪ੍ਰੋਪਰਟੀ ਰਾਈਟਸ ਤਹਿਤ ਫਾਈਲ ਕਰਨ ਲਈ ਪ੍ਰਕਿਰਿਆ ਜਾਰੀ ਹੈ ਅਤੇ ਨਿੱਕ ਤੇ ਬੁਨਿਆਦੀ ਢਾਂਚੇ ਨੂੰ ਪੋਸਟ ਕਰਨ ਅਤੇ ਆਈ ਐੱਸ ਪਲੇਟਫਾਰਮ ਤੇ ਵੀ ਇਸ ਵੇਲੇ ਕੰਮ ਚੱਲ ਰਿਹਾ ਹੈ ਐੱਸ ਆਈ ਐਪਲੀਕੇਸ਼ਨ ਨੂੰ ਦੇਸ਼ ਭਰ ਦੀ ਫ਼ੌਜ ਵਿੱਚ ਸੁਰੱਖਿਅਤ ਮੈਸੇਜਸ ਲਈ ਸੇਵਾ ਦੌਰਾਨ ਵਰਤਿਆ ਜਾਵੇਗਾ
ਰਕਸ਼ਾ ਮੰਤਰੀ ਨੇ ਐਪ ਦੇ ਕੰਮਕਾਜ ਦਾ ਜਾਇਜ਼ਾ ਲੈਣ ਪਿੱਛੋਂ ਕਰਨਲ ਸਾਈਸ਼ੰਕਰ ਨੂੰ ਉਸ ਦੀ ਕੁਸ਼ਲਤਾ ਅਤੇ ਐਪਲੀਕੇਸ਼ਨ ਨੂੰ ਵਿਕਸਿਤ ਕਰਨ ਲਈ ਵਿਲੱਖਣਤਾ ਬਾਰੇ ਮੁਬਾਰਕਬਾਦ ਦਿੱਤੀ

 

/ ਵੀ ਵਾਈ / ਕੇ ਵੀ
 (Release ID: 1668514) Visitor Counter : 217