ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਗਲੋਬਲ ਤੇਲ ਤੇ ਗੈਸ ਅਤੇ ਹੋਰ ਊਰਜਾ ਖੇਤਰਾਂ ਦੇ ਵੱਡੇ ਅਦਾਰਿਆਂ ਨੂੰ ਭਾਰਤ ਦੀ ਬਹੁ-ਮਾਰਗੀ ਊਰਜਾ ਤਬਦੀਲੀ ਵਿੱਚ ਭਾਈਵਾਲ ਬਣਨ ਦਾ ਸੱਦਾ ਦਿੱਤਾ
Posted On:
29 OCT 2020 10:37AM by PIB Chandigarh
ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਤੇ ਸਟੀਲ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਗਲੋਬਲ ਇੰਡਸਟ੍ਰੀ ਅਤੇ ਮਾਹਿਰਾਂ ਨੂੰ ਭਾਰਤ ਦੇ ਊਰਜਾ ਖੇਤਰ ਦੇ ਉਤਪਾਦਨ ਨੂੰ ਵਧਾ ਕੇ ਭਾਰਤ ਦੀ ਸਾਂਝੀ ਖੁਸ਼ਹਾਲੀ ਵਿੱਚ ਭਾਈਵਾਲ ਬਣਨ ਦਾ ਸੱਦਾ ਦਿੱਤਾ ਹੈ। ਬੀਤੀ ਸ਼ਾਮ ਸੇਰਾ (CERA) ਵੀਕ ਇੰਡੀਆ ਊਰਜਾ ਫੋਰਮ ਦੇ ਅਖੀਰਲੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਇੰਡੀਆ ਊਰਜਾ ਫੋਰਮ ਦਾ ਉਦਘਾਟਨ ਊਰਜਾ ਸੁਰੱਖਿਆ, ਢਾਂਚੇ ਵਿੱਚ ਸੁਧਾਰ ਅਤੇ ਸਾਡੇ ਊਰਜਾ ਦੇ ਨਜ਼ਰੀਏ ਨੂੰ, ਅਜਿਹੇ ਸਮੇਂ ਜਦੋਂ ਕਿ ਕੋਵਿਡ -19 ਮਹਾਮਾਰੀ ਗਲੋਬਲ ਊਰਜਾ ਖੇਤਰ 'ਤੇ ਮਾੜਾ ਪ੍ਰਭਾਵ ਪਾ ਰਹੀ ਹੈ, ਬਦਲਣ ਲਈ ਭਾਰਤ ਸਰਕਾਰ ਦੁਆਰਾ ਜੋ ਮਹੱਤਤਾ ਦਰਸਾਈ ਜਾ ਰਹੀ ਹੈ, ਉਸ ਦਾ ਪ੍ਰਤੀਕ ਹੈ।
ਸ਼੍ਰੀ ਪ੍ਰਧਾਨ ਨੇ ਕਿਹਾ ਕਿ ਸਾਨੂੰ ਬਹੁਤ ਮਾਣ ਹੈ ਕਿ ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਹਿਲੀ ਵਾਰ ਸਮਾਗਮ ਦਾ ਉਦਘਾਟਨ ਕੀਤਾ ਜਿਸ ਵਿੱਚ ਉਨ੍ਹਾਂ ਆਪਣੇ ਊਰਜਾ ਦ੍ਰਿਸ਼ਟੀਕੋਣ ਦੀ ਰੂਪ-ਰੇਖਾ ਦਿੱਤੀ, ਜਿਸ ਵਿੱਚ ਭਾਰਤ ਦੇ ਸੱਤ ਵਿਸ਼ੇਸ਼ ਡਰਾਈਵਰਸ ਵਾਲੇ ਇੱਕ ਊਰਜਾ ਨਕਸ਼ੇ ਦੀ ਰੂਪ-ਰੇਖਾ ਸ਼ਾਮਲ ਹੈ। ਮੰਤਰੀ ਨੇ ਪਿੰਡ ਪੱਧਰ 'ਤੇ ਯੂਨੀਵਰਸਲ ਬਿਜਲੀਕਰਨ, ਦੇਸ਼ ਵਿੱਚ ਦੂਰ-ਦੂਰ ਤੱਕ ਹਰੇਕ ਘਰ ਤੱਕ ਸਵੱਛ ਕੁੱਕਿੰਗ ਈਂਧਣ ਪਹੁੰਚਾਉਣ ਅਤੇ ਊਰਜਾ ਦੀ ਵਿਸ਼ਾਲ ਦਕਸ਼ਤਾ, ਜਿਸ ਨਾਲ ਦੇਸ਼ ਵਿੱਚ ਊਰਜਾ ਗ਼ਰੀਬੀ ਨੂੰ ਮਹੱਤਵਪੂਰਨ ਰੂਪ ਨਾਲ ਘਟਾਉਣ ਦੇ ਸਾਡੇ ਵਾਅਦੇ 'ਤੇ ਅਮਲ ਹੁੰਦਾ ਹੈ, ਲਈ ਦੇਸ਼ ਭਰ ਵਿੱਚ ਐੱਲਈਡੀ ਬਲਬ ਦੀ ਸਪਲਾਈ ਵਿੱਚ ਭਾਰਤ ਦੁਆਰਾ ਕੀਤੀ ਜਾ ਰਹੀ ਤੇਜ਼ੀ ਬਾਰੇ ਪ੍ਰਧਾਨ ਮੰਤਰੀ ਦੇ ਮਹੱਤਵਪੂਰਨ ਸੰਦੇਸ਼ ਨੂੰ ਰੇਖਾਂਕਿਤ ਕੀਤਾ।
ਸ਼੍ਰੀ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਮਾਗਮ ਦੇ ਪਹਿਲੇ ਦਿਨ ਸੀਈਓ / ਮਾਹਿਰਾਂ ਅਤੇ ਵਿਸ਼ਵ ਦੀਆਂ ਪ੍ਰਮੁੱਖ ਤੇਲ ਤੇ ਗੈਸ ਕੰਪਨੀਆਂ ਦੇ ਲੀਡਰਾਂ ਨਾਲ ਗੱਲਬਾਤ ਕੀਤੀ ਅਤੇ ਭਾਰਤ ਵਿੱਚ ਊਰਜਾ ਸੈਕਟਰ ਬਾਰੇ ਵਿਚਾਰ-ਵਟਾਂਦਰੇ ਕੀਤੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਚਾਨਣਾ ਪਾਇਆ ਕਿ ਸਰਕਾਰ ਦੀ ਨੀਤੀ ਹੈ ਕਿ ਸਾਰੇ ਭਾਰਤੀਆਂ ਨੂੰ ਸਵੱਛ, ਕਿਫਾਇਤੀ ਅਤੇ ਟਿਕਾਊ ਊਰਜਾ ਦੀ ਢੁੱਕਵੀਂ ਪਹੁੰਚ ਮੁਹੱਈਆ ਕਰਵਾਈ ਜਾਵੇ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦੁਆਰਾ ਭਾਰਤ ਨੂੰ ਇੱਕ ਆਕਰਸ਼ਕ ਮੰਜ਼ਿਲ ਬਣਾਉਣ ਲਈ ਕਈ ਨੀਤੀਗਤ ਸੁਧਾਰ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਆਤਮਨਿਰਭਰ ਭਾਰਤ ਵੀ ਵਿਸ਼ਵਵਿਆਪੀ ਆਰਥਿਕਤਾ ਲਈ ਇੱਕ ਸ਼ਕਤੀ ਗੁਣਕ ਹੋਵੇਗਾ।
ਸ਼੍ਰੀ ਪ੍ਰਧਾਨ ਨੇ ਕਿਹਾ ਕਿ ਭਾਰਤੀ ਤੇਲ ਤੇ ਗੈਸ ਉਦਯੋਗ ਨੇ ਪਿਛਲੇ ਸਾਲਾਂ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ। ਇਸਨੇ ਚੁਣੌਤੀ ਭਰੇ ਸਮੇਂ ਦੌਰਾਨ ਸਵੱਛ ਰਸੋਈ ਈਂਧਣ ਨੂੰ ਦੇਸ਼ ਦੇ ਦੂਰ-ਦੁਰਾਡੇ ਹਿੱਸਿਆਂ ਵਿੱਚ ਪਹੁੰਚਾਉਣ ਸਮੇਤ, ਸ਼ਲਾਘਾਯੋਗ ਢੰਗ ਨਾਲ ਕੰਮ ਕੀਤਾ ਹੈ ਜਿਸ ਨਾਲ ਊਰਜਾ ਦੀ ਸਪਲਾਈ ਨੂੰ ਸੁਨਿਸ਼ਚਿਤ ਬਣਾਇਆ ਜਾ ਸਕਿਆ ਹੈ। ਉਨ੍ਹਾਂ ਕਿਹਾ “ਮੈਨੂੰ ਵਿਸ਼ਵਾਸ ਹੈ ਕਿ ਭਾਰਤੀ ਤੇਲ ਤੇ ਗੈਸ ਉਦਯੋਗ ਦੇ ਲੀਡਰਾਂ ਨੇ ਇਸ ਫੋਰਮ ਵਿੱਚ ਨਾ ਸਿਰਫ ਆਪਣੇ ਅਨੁਭਵਾਂ ਦਾ ਯੋਗਦਾਨ ਪਾਇਆ, ਬਲਕਿ ਇਸ ਫੋਰਮ ਤੋਂ ਨਵੇਂ ਵਿਚਾਰ ਵੀ ਆਪਣੇ ਨਾਲ ਲੈ ਕੇ ਜਾਣਗੇ।”
ਮੰਤਰੀ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਦੀ ਨਿਰਣਾਇਕ ਅਤੇ ਦੂਰਅੰਦੇਸ਼ੀ ਅਗਵਾਈ ਹੇਠ ਅਸੀਂ ਕੋਵਿਡ ਦੌਰਾਨ ਅਤੇ ਇਸ ਤੋਂ ਬਾਅਦ ਦੇ ਸਮੇਂ ਦੌਰਾਨ ਊਰਜਾ ਖੇਤਰ ਜ਼ਰੀਏ ਭਾਰਤ ਦੀ ਆਰਥਿਕ ਤਰੱਕੀ ਨੂੰ ਉਤਸ਼ਾਹਿਤ ਕਰਨ ਲਈ ਲੋੜੀਂਦੇ ਉਪਰਾਲੇ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਵਿਸ਼ਵ ਬੇਮਿਸਾਲ ਸਿਹਤ ਸੰਕਟ ਵਿੱਚੋਂ ਲੰਘ ਰਿਹਾ ਹੈ ਅਤੇ ਕੋਵਿਡ ਮਹਾਮਾਰੀ ਕਾਰਨ ਵਿਸ਼ਵ ਵਿੱਚ ਆਰਥਿਕ ਵਿਕਾਸ ਵਿੱਚ ਰੁਕਾਵਟ ਪੈ ਰਹੀ ਹੈ। ਸ਼੍ਰੀ ਪ੍ਰਧਾਨ ਨੇ ਅੱਗੇ ਕਿਹਾ, "ਅਸੀਂ ਅਜਿਹੇ ਮੁਕਾਮ ‘ਤੇ ਹਾਂ, ਜਦੋਂ ਸਾਨੂੰ ਵਿਸ਼ਵਵਿਆਪੀ ਊਰਜਾ ਖੇਤਰ ਦੀ ਸਪਲਾਈ ਚੇਨ ਵਿੱਚ ਕੋਵਿਡ ਕਾਰਨ ਪਏ ਵਿਘਨ ਦੇ ਪ੍ਰਭਾਵਾਂ ਦਾ ਮੁਲਾਂਕਣ ਕਰਨਾ ਪਏਗਾ ਅਤੇ ਭਾਰਤ ਦੇ ਊਰਜਾ ਸੈਕਟਰ ਨੂੰ ਮਜ਼ਬੂਤ ਕਰਨ ਵੱਲ ਸਾਡੀ ਪਹੁੰਚ ਨੂੰ ਸਮਝਣਾ ਪਵੇਗਾ।"
ਸ਼੍ਰੀ ਪ੍ਰਧਾਨ ਨੇ ਸਮਾਗਮ ਵਿੱਚ ਹਿੱਸਾ ਲੈਣ ਵਾਲਿਆਂ, ਵਿਸ਼ੇਸ਼ ਤੌਰ ‘ਤੇ ਸਾਊਦੀ ਅਰਬ ਦੇ ਊਰਜਾ ਮੰਤਰੀ, ਪ੍ਰਿੰਸ ਅਬਦੁਲਾਅਜ਼ੀਜ਼ ਅਤੇ ਅਮਰੀਕਾ ਦੇ ਊਰਜਾ ਸਕੱਤਰ ਡੈਨ ਬ੍ਰੌਇਲਲੇਟ ਦਾ ਇੰਡੀਆ ਊਰਜਾ ਫੋਰਮ ਵਿੱਚ ਉਨ੍ਹਾਂ ਦੇ ਵਿਸ਼ੇਸ਼ ਉਦਘਾਟਨੀ ਸੰਦੇਸ਼ਾਂ ਲਈ ਧੰਨਵਾਦ ਕੀਤਾ। ਮੰਤਰੀ ਨੇ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਅਤੇ ਰੇਲਵੇ, ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦਾ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਵੀ ਕੀਤਾ।
ਤੇਲ ਤੇ ਗੈਸ ਕੰਪਨੀਆਂ ਦੇ ਲਗਭਗ 40 ਗਲੋਬਲ ਸੀਈਓਜ਼ ਦੇ ਨਾਲ-ਨਾਲ ਭਾਰਤ ਦੀਆਂ ਸਰਕਾਰੀ ਅਤੇ ਨਿਜੀ ਕੰਪਨੀਆਂ ਦੇ ਸੀਈਓਜ਼ ਨੇ ਹਿੱਸਾ ਲਿਆ ਅਤੇ ਆਪਣੇ ਵਿਚਾਰ ਤੇ ਸੁਝਾਅ ਪੇਸ਼ ਕੀਤੇ ਅਤੇ ਦੇਸ਼ ਵਿੱਚ ਕੀਤੇ ਆਪਣੇ ਨਿਵੇਸ਼ ਬਾਰੇ ਜਾਣਕਾਰੀ ਦਿੱਤੀ। ਉਦਯੋਗ ਦੇ ਲੀਡਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਅਗਲੇ ਦੋ ਦਹਾਕਿਆਂ ਵਿੱਚ ਭਾਰਤ ਦੀ ਊਰਜਾ ਦੀ ਮੰਗ ਦੁੱਗਣੀ ਹੋ ਜਾਣ ਦੇ ਨਾਲ, ਇੱਕ ਹੋਰ ਟਿਕਾਊ ਦੁਨੀਆ ਦੇ ਨਿਰਮਾਣ ਵਿੱਚ ਭਾਰਤ ਦੀ ਇੱਕ ਨਿਵੇਕਲੀ ਭੂਮਿਕਾ ਹੈ।
ਸੇਰਾ ਵੀਕ ਦੁਆਰਾ ਕਰਾਇਆ ਜਾ ਰਿਹਾ ਇੰਡੀਆ ਊਰਜਾ ਫੋਰਮ, 2017 ਵਿੱਚ ਸ਼ੁਰੂ ਹੋਇਆ ਸੀ, ਹੁਣ ਇੱਕ ਸਲਾਨਾ ਸਮਾਗਮ ਬਣ ਗਿਆ ਹੈ। ਇਸ ਦੇ ਪਿੱਛੇ ਸਿਧਾਂਤਕ ਵਿਚਾਰ, ਵਿਸ਼ਵਵਿਆਪੀ ਊਰਜਾ ਖੇਤਰ ਦੇ ਲੀਡਰਾਂ ਅਤੇ ਮਾਹਿਰਾਂ ਨੂੰ ਇਕੱਠੇ ਕਰਕੇ ਭਾਰਤ ਦੇ ਊਰਜਾ ਸੈਕਟਰ ਵਿੱਚ ਅਵਸਰਾਂ ਅਤੇ ਚੁਣੌਤੀਆਂ ਬਾਰੇ ਵਿਚਾਰ ਕਰਨਾ ਹੈ। ਮੰਤਰੀ ਨੇਡਾ. ਡੈਨੀਅਲ ਯਰਗਿਨ, ਵਾਈਸ ਚੇਅਰਮੈਨ ਆਈਐੱਚਐੱਸ ਮਾਰਕਿਟ ਅਤੇ ਉਨ੍ਹਾਂ ਦੀ ਟੀਮ ਨੂੰ ਵਰਚੁਅਲ ਪਲੇਟਫਾਰਮ 'ਤੇ ਇੰਡੀਆ ਊਰਜਾ ਫੋਰਮ ਦੇ ਚੌਥੇ ਸੰਸਕਰਣ ਦੇ ਨਿਰੰਤਰ ਬਿਨਾ ਰੁਕਾਵਟ ਜਾਰੀ ਰੱਖਣ ਦੇ ਉਨ੍ਹਾਂ ਦੇ ਸਮਰਪਣ ਲਈ ਤਾਰੀਫ਼ ਕੀਤੀ।
3 ਦਿਨਾ ਪ੍ਰੋਗਰਾਮ ਦੌਰਾਨ, ਸ਼੍ਰੀ ਪ੍ਰਧਾਨ ਨੇ ਡਾ. ਯਰਗਿਨ ਦੀ ਕਿਤਾਬ “ਦ ਨਿਊ ਮੈਪ” ਲਾਂਚ ਕੀਤੀ।
*******
ਵਾਈਬੀ
(Release ID: 1668374)
Visitor Counter : 181