ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਟ੍ਰਾਂਸਪੋਰਟ ਸਕੱਤਰ ਨੇ ਸ਼ੰਘਾਈ ਸਹਿਯੋਗ ਸੰਗਠਨ - ਐੱਸਸੀਓ ਦੇਸ਼ਾਂ ਨਾਲ ਭਾਰਤ ਦੀ ਕਨੈਕਟੀਵਿਟੀ ਦੀ ਤਰਜੀਹ ਦੇ ਸਵਰੂਪ ਦੀ ਜਾਣਕਾਰੀ ਦਿੱਤੀ; ਕਿਹਾ ਕਿ ਕੋਵਿਡ 19 ਮਹਾਮਾਰੀ ਵਰਗੇ ਐੱਮਰਜੈਂਸੀ ਵਾਲੇ ਹਾਲਾਤਾਂ ਵਿੱਚ ਟਿਕਾਊ ਟ੍ਰਾਂਸਪੋਰਟ ਸੰਚਾਲਨ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਹੈ

Posted On: 28 OCT 2020 6:01PM by PIB Chandigarh

ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ, ਭਾਰਤ ਸਰਕਾਰ, ਦੇ ਸਕੱਤਰ ਸ਼੍ਰੀ ਗਿਰਿਧਰ ਅਰਮਾਨੇ ਨੇ 28 ਅਕਤੂਬਰ 2020 ਨੂੰ ਰਸ਼ੀਅਨ ਫੈਡ੍ਰੇਸ਼ਨ ਦੀ ਪ੍ਰਧਾਨਗੀ ਹੇਠ ਹੋਈ, ਐੱਸਸੀਓ ਮੈਂਬਰ ਦੇਸ਼ਾਂ ਦੇ ਮੰਤਰੀਆਂ ਦੀ 8ਵੀਂ ਮੀਟਿੰਗ ਵਿੱਚ ਵੀਡੀਓ ਕਾਨਫਰੰਸ ਜ਼ਰੀਏ ਹਿੱਸਾ ਲਿਆ।

 

 

ਉਨ੍ਹਾਂ ਸਾਡੇ ਸਮਾਜ ਦਰਮਿਆਨ ਸਹਿਯੋਗ ਅਤੇ ਵਿਸ਼ਵਾਸ ਲਈ ਭਾਰਤ ਦੀ ਐੱਸਸੀਓ ਦੇਸ਼ਾਂ ਨਾਲ ਸੰਪਰਕ ਦੀ ਪਹਿਲ ਬਾਰੇ ਗੱਲ ਕੀਤੀ ਅਤੇ ਦਕਸ਼ ਟਰਾਂਸਪੋਰਟ ਪ੍ਰਣਾਲੀਆਂ ਸਬੰਧੀ ਭਾਰਤ ਦੇ ਅਨੁਭਵ ਸਾਂਝੇ ਕੀਤੇ। ਉਨ੍ਹਾਂ ਮੈਂਬਰ ਦੇਸ਼ਾਂ ਦੇ ਟ੍ਰਾਂਸਪੋਰਟ ਮੰਤਰਾਲਿਆਂ / ਵਿਭਾਗਾਂ ਦੇ ਪੱਧਰ ਤੇ ਤਾਲਮੇਲ ਵਾਲੀਆਂ ਕਾਰਵਾਈਆਂ ਦੀ ਜ਼ਰੂਰਤ ਬਾਰੇ ਗੱਲ ਕੀਤੀ ਤਾਂਜੋ ਕੋਵਿਡ 19 ਮਹਾਮਾਰੀ ਵਰਗੇ  ਸੰਕਟਕਾਲੀਨ ਹਾਲਾਤਾਂ ਵਿੱਚ ਟਿਕਾਊ ਟ੍ਰਾਂਸਪੋਰਟ ਸੰਚਾਲਨ ਨੂੰ ਸੁਨਿਸ਼ਚਿਤ ਕੀਤਾ ਜਾ ਸਕੇ ਅਤੇ ਸਰਹੱਦਾਂ ਦੇ ਪਾਰ ਐੱਮਰਜੈਂਸੀ ਵਾਲੀਆਂ ਪ੍ਰਸਥਿਤੀਆਂ ਦੇ ਫੈਲਣ ਨੂੰ ਰੋਕਿਆ ਜਾ ਸਕੇ।

 

 

Description: 2.jpeg

 

 

                                                           *******

 

 

ਆਰਸੀਜੇ / ਐੱਮਐੱਸ



(Release ID: 1668307) Visitor Counter : 131