ਵਣਜ ਤੇ ਉਦਯੋਗ ਮੰਤਰਾਲਾ

ਭਾਰਤ ਨੇ ਅਰਥਚਾਰਾ ਤੇ ਵਿਦੇਸ਼ੀ ਵਪਾਰ ਦੇ ਐੱਸ ਸੀ ਓ ਮੰਤਰੀਆਂ ਦੀ ਮੀਟਿੰਗ ਦੀ ਕੀਤੀ ਮੇਜ਼ਬਾਨੀ

ਸ਼੍ਰੀ ਪੀਯੂਸ਼ ਗੋਇਲ ਨੇ ਮਹਾਮਾਰੀ ਤੋਂ ਬਾਅਦ ਤੇਜ਼ ਵਾਪਸੀ ਨੂੰ ਯਕੀਨੀ ਬਣਾਉਣ ਲਈ ਨਾਜ਼ੁਕ ਵਪਾਰ ਅਤੇ ਨਿਵੇਸ਼ ਨੂੰ ਵਧਾਉਣ ਲਈ ਜ਼ੋਰਦਾਰ ਅਪੀਲ ਕੀਤੀ ਹੈ

Posted On: 28 OCT 2020 5:01PM by PIB Chandigarh
  • ਨੇ ਵਿਦੇਸ਼ੀ ਅਰਥਚਾਰਾ ਅਤੇ ਵਿਦੇਸ਼ ਵਪਾਰ ਗਤੀਵਿਧੀਆਂ ਲਈ ਜਿ਼ੰਮੇਵਾਰ ਸ਼ੰਘਾਈ ਸਹਿਯੋਗ ਸੰਗਠਨ ਦੇ ਮੈਂਬਰਾਂ ਦੀ 19ਵੀਂ ਮੀਟਿੰਗ ਦੀ ਮੇਜ਼ਬਾਨੀ ਕੀਤੀ
    ਆਪਣੇ ਸ਼ੁਰੂਆਤੀ ਸ਼ਬਦਾਂ ਵਿੱਚ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਮੌਜੂਦਾ ਕੋਵਿਡ 19 ਦਾ ਸੰਕਟ ਸ਼ੰਘਾਈ ਸਹਿਯੋਗ ਸੰਗਠਨ ਦੇਸ਼ਾਂ ਨੂੰ ਚਿਤਾਵਨੀ ਸੁਰ ਵਿੱਚ ਆਰਥਿਕ ਮਜ਼ਬੂਤੀ ਅਤੇ ਭਾਈਵਾਲ ਦੀਆਂ ਸੰਭਾਵਨਾਵਾਂ ਪਤਾ ਲਗਾਉਣ ਲਈ ਕਿਹਾ ਤਾਂ ਜੋ ਖੇਤਰ ਵਿੱਚ ਵਪਾਰ ਅਤੇ ਨਿਵੇਸ਼ ਨੂੰ ਵਧਾਇਆ ਜਾਵੇ ਉਹਨਾਂ ਕਿਹਾ ਕਿ ਐੱਸ ਸੀ ਅੰਤਰ ਵਪਾਰ ਅਤੇ ਨਿਵੇਸ਼ ਨੂੰ ਵਧਾਉਣ ਲਈ ਲਗਾਤਾਰ ਸਹਿਯੋਗ ਹੋਣਾ ਚਾਹੀਦਾ ਹੈ ਜੋ ਮਹਾਮਾਰੀ ਤੋਂ ਬਾਅਦ ਤੇਜ਼ੀ ਵਾਪਸੀ ਨੂੰ ਯਕੀਨੀ ਬਣਾਉਣ ਲਈ ਨਾਜ਼ੁਕ ਹੈ ਸ਼੍ਰੀ ਗੋਇਲ ਨੇ ਕਿਹਾ ਕਿ ਹਰੇਕ ਰਾਸ਼ਟਰ ਦਾ ਵਿਸ਼ਵ ਬਾਰੇ ਵਿਚਾਰ ਉਸ ਦੀ ਸੱਭਿਅਤਾ ਅਤੇ ਫਿਲਾਸਫੀਕਲ ਰਵਾਇਤ ਅਨੁਸਾਰ ਹੁੰਦਾ ਹੈ ਉਹਨਾਂ ਹੋਰ ਕਿਹਾ ਭਾਰਤ ਦੀ ਪੁਰਾਣੀ ਸਿਆਣਪ ਅਨੁਸਾਰ ਵਿਸ਼ਵ ਨੂੰ ਇੱਕ ਪਰਿਵਾਰ ਵਜੋਂ ਦੇਖਿਆ ਜਾਂਦਾ ਹੈਵਾਸੂਦੇਵਾ ਕੁਟੁੰਬਕਮ   ਵਣਜ ਅਤੇ ਉਦਯੋਗ ਦੇ ਰਾਜ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕੀਤੇ ਵਰਚੂਅਲ ਮਾਧਿਅਮ ਨਾਲ ਹੋਈ ਇਸ ਮੀਟਿੰਗ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਦੇ ਸਕੱਤਰ ਜਨਰਲ ਅਤੇ ਕਿਰਗੀਜ਼ ਰਿਪਬਲਿਕ , ਕਜ਼ਾਕਿਸਤਾਨ , ਪਾਕਿਸਤਾਨ , ਰੂਸ , ਤਜ਼ਾਕਿਸਤਾਨ, ਉਜਬੇਕਿਸਤਾਨ ਦੇ ਮੰਤਰੀਆਂ ਨੇ ਹਿੱਸਾ ਲਿਆ ਇਸ ਮੀਟਿੰਗ ਵਿੱਚ ਚਾਰ ਦਸਤਾਵੇਜ਼ਾਂ ਨੂੰ ਅਪਣਾਇਆ ਗਿਆ ਇਹ ਸਨ :—
    1.
    ਕੋਵਿਡ 19 ਪ੍ਰਤੀ ਹੁੰਗਾਰੇ ਬਾਰੇ ਬਿਆਨ , ਇਸ ਵਿੱਚ ਦਵਾਈਆਂ ਅਤੇ ਵਪਾਰਕ ਸਹੂਲਤਾਂ ਦੀ ਪਹੁੰਚ ਲਈ ਵਧੇਰੇ ਸਹਿਯੋਗ ਦੀ ਲੋੜ ਤੇ ਜ਼ੋਰ ਦਿੱਤਾ ਗਿਆ ਹੈ
    2. ਐੱਸ ਸੀ ਦੇਸ਼ਾਂ , ਜੋ ਡਬਲਯੂ ਟੀ ਦੇ ਮੈਂਬਰ ਹਨ , ਦੇ ਮੰਤਰੀਆਂ ਦੇ ਬਹੁਪੱਖੀ ਵਪਾਰ ਸਿਸਟਮ ਬਾਰੇ ਬਿਆਨ , ਇਹ ਬਿਆਨ ਬਹੁਪੱਖੀ ਗੱਲਬਾਤ ਅਧਾਰਿਤ ਨਿਯਮਾਂ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ
    3. ਭੌਤਿਕ ਸੰਪਦਾ ਹੱਕਾਂ (ਆਈ ਪੀ ਆਰ) ਬਾਰੇ ਐੱਸ ਸੀ ਸਹਿਯੋਗ ਦਾ ਬਿਆਨ , ਇਹ ਭੌਤਿਕ ਸੰਪਦਾ ਦੇ ਸਹਿਯੋਗ ਨਾਲ ਸਬੰਧਿਤ ਹੈ ਅਤੇ ਇਸ ਵਿੱਚ ਕਾਨੂੰਨਾਂ ਦੇ ਤਜ਼ਰਬਿਆਂ ਤੇ ਜਾਣਕਾਰੀ ਅਤੇ ਲਾਗੂ ਕਰਨ , ਅੰਤਰਰਾਸ਼ਟਰੀ ਸੰਸਥਾਵਾਂ ਵਿੱਚ ਸਹਿਯੋਗ ਅਤੇ ਹੋਰ ਖੇਤਰਾਂ ਦੀ ਜਾਣਕਾਰੀ ਸਾਂਝੀ ਕਰਨਾ ਸ਼ਾਮਲ ਹੈ
    4. ਐੱਮ ਐੱਸ ਐੱਮ ਦੇ ਖੇਤਰ ਵਿੱਚ ਐੱਸ ਸੀ ਦੇ ਫਰੇਮਵਰਕ ਅੰਦਰ ਸਹਿਯੋਗ ਨੂੰ ਵਧਾ ਕੇ ਐੱਮ ਯੂ ਦੀ ਕਾਰਜ ਯੋਜਨਾ ਨੂੰ ਲਾਗੂ ਕਰਨਾ , ਇਸ ਵਿੱਚ ਐੱਮ ਐੱਸ ਐੱਮ ਈਜ਼ ਵਿੱਚ ਕਈ ਖੇਤਰਾਂ ਵਿੱਚ ਸਹਿਯੋਗ ਦੇਖਿਆ ਜਾ ਰਿਹਾ ਹੈ , ਜਿਸ ਵਿੱਚ ਜਾਣਕਾਰੀ ਦਾ ਅਦਾਨਪ੍ਰਦਾਨ , ਸਮਾਗਮਾਂ ਦਾ ਆਯੋਜਨ ਅਤੇ ਖੋਜ ਅਤੇ ਸਮਰੱਥਾ ਉਸਾਰੀ ਵਿੱਚ ਸਹਿਯੋਗ ਸ਼ਾਮਲ ਹਨ ਆਪਣੇ ਆਖ਼ਰੀ ਸ਼ਬਦਾਂ ਵਿੱਚ ਸ਼੍ਰੀ ਗੋਇਲ ਨੇ ਜ਼ੋਰ ਦੇ ਕੇ ਕਿਹਾ ਕਿ ਮੀਟਿੰਗ ਵਿੱਚੋਂ ਨਿਕਲੇ ਇਹ ਸਾਰੇ ਸਿੱਟੇ ਐੱਸ ਸੀ ਦੀ ਮਜ਼ਬੂਤੀ ਲਈ ਬਹੁਤ ਮਹੱਤਵਪੂਰਨ ਮੀਲ ਪੱਥਰ ਹਨ
     

ਵਾਈ ਬੀ
 


(Release ID: 1668199) Visitor Counter : 173