ਵਿੱਤ ਕਮਿਸ਼ਨ

15ਵੇਂ ਵਿੱਤ ਕਮਿਸ਼ਨ ਨੇ ਪਿਛਲੇ ਵਿੱਤ ਕਮਿਸ਼ਨਾਂ ਦੇ ਚੇਅਰਮੈਨਾਂ ਨਾਲ ਕੀਤੀ ਗੱਲਬਾਤ

Posted On: 28 OCT 2020 3:53PM by PIB Chandigarh

ਵਿਚਾਰ ਵਟਾਂਦਰੇ ਦੇ ਅੰਤ ਵਿੱਚ 15ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਐੱਨ ਕੇ ਸਿੰਘ ਅਤੇ ਮੈਂਬਰਾਂ ਨੇ ਪਿਛਲੇ ਵਿੱਤ ਕਮਿਸ਼ਨਾਂ ਦੇ ਮੁਖੀਆਂ ਨਾਲ ਇੱਕ ਵਰਚੂਅਲ ਮੀਟਿੰਗ ਕੀਤੀ , ਜਿਸ ਵਿੱਚ ਪੁਰਾਣੇ ਵਿੱਤ ਕਮਿਸ਼ਨਾਂ ਦੇ ਮੁਖੀ ਡਾਕਟਰ ਸੀ ਰੰਗਾਰਾਜਨ , ਚੇਅਰਮੈਨ 12ਵਾਂ ਵਿੱਤ ਕਮਿਸ਼ਨ ਅਤੇ ਡਾਕਟਰ ਵਿਜੇ ਕੇਲਕਰ , ਚੇਅਰਮੈਨ 13ਵਾਂ ਵਿੱਤ ਕਮਿਸ਼ਨ ਸ਼ਾਮਲ ਹੋਏ ਚੇਅਰਮੈਨ ਸ਼੍ਰੀ ਐੱਨ ਕੇ ਸਿੰਘ ਨੇ ਮੀਟਿੰਗ ਸ਼ੁਰੂ ਕਰਦਿਆਂ ਕਿਹਾ ਸਾਡੇ ਪਿਛਲੇ 20 ਸਾਲਾਂ ਦੇ ਸੰਘਾਤਮਕ ਇਤਿਹਾਸ ਦੀ ਪ੍ਰਤੀਨਿਧਤਾ ਅਤੇ ਆਉਂਦੇ 5 ਸਾਲਾਂ ਨੇ 15ਵੇਂ ਵਿੱਤ ਕਮਿਸ਼ਨ ਦਾ ਐਵਾਰਡ ਦਿੱਤਾ ਹੈ 15ਵੇਂ ਵਿੱਤ ਕਮਿਸ਼ਨ ਨੂੰ 2021—26 ਲਈ ਅੰਤਿਮ ਰਿਪੋਰਟ ਬਣਾਉਣ ਦਾ ਅਧਿਕਾਰ ਦਿੱਤਾ ਗਿਆ ਹੈ , ਜੋ 30 ਅਕਤੂਬਰ 2020 ਤੱਕ ਉਪਲਬੱਧ ਹੋਣੀ ਹੈ ਕਮਿਸ਼ਨ ਆਪਣਾ ਕੰਮ ਮੁਕੰਮਲ ਕਰਨ ਲਈ ਲਗਾਤਾਰ ਕੰਮ ਵਿੱਚ ਜੁਟਿਆ ਹੋਇਆ ਹੈ ਪਿਛਲੇ ਵਿੱਤ ਕਮਿਸ਼ਨਾਂ ਦੇ ਮੁਖੀਆਂ ਨੇ 15ਵੇਂ ਵਿੱਤ ਕਮਿਸ਼ਨ ਦੇ ਦਰਪੇਸ਼ ਮੁਸ਼ਕਲ ਚੁਣੌਤੀਆਂ ਦੀ ਪ੍ਰਸ਼ੰਸਾ ਕੀਤੀ , ਜੋ ਕੋਵਿਡ 19 ਦੇ ਪਿਛੋਕੜ ਤੋਂ ਮਿਲੀਆਂ ਹਨ ਮਹਾਮਾਰੀ ਕਾਰਨ ਆਰਥਿਕ ਗਤੀਵਿਧੀਆਂ ਦਾ ਨੁਕਸਾਨ ਹੋਇਆ ਹੈ ਤੇ ਸਰਕਾਰ ਦੇ ਵਿੱਤੀ ਪੈਮਾਨਿਆਂ ਤੇ ਅਸਰ ਹੋਇਆ ਹੈ 15ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਅਤੇ ਮੈਂਬਰਾਂ ਨੇ ਪਿਛਲੇ ਮੁਖੀਆਂ ਦੀ ਸੋਚ ਅਤੇ ਪਿਛਲੇ ਵਿੱਤ ਕਮਿਸ਼ਨਾਂ ਦੇ ਫਰੇਮਵਰਕ ਤੇ ਉਹਨਾਂ ਨਾਲ ਹੋਈ ਗੱਲਬਾਤ ਦੌਰਾਨ ਮਿਲੇ ਗਿਆਨ ਲਈ ਧੰਨਵਾਦ ਕੀਤਾ
 

ਐੱਮ ਸੀ
 



(Release ID: 1668173) Visitor Counter : 196