ਵਣਜ ਤੇ ਉਦਯੋਗ ਮੰਤਰਾਲਾ

ਭਵਿੱਖਵਾਦੀ ਦ੍ਰਿਸ਼ਟੀਕੋਣ ਤੇ ਪੱਕੇ ਫੈਸਲਿਆਂ ਦੇ ਸੁਮੇਲ ਨੇ ਭਾਰਤ ਨੂੰ ਇੱਕ ਠੋਸ ਸਟਾਰਟ ਅਪ ਵਾਤਾਵਰਨ ਪ੍ਰਣਾਲੀ ਪ੍ਰਦਾਨ ਕੀਤੀ ਹੈ -ਸ੍ਰੀ ਪੀਯੂਸ਼ ਗੋਇਲ

Posted On: 27 OCT 2020 2:01PM by PIB Chandigarh

ਕੇਂਦਰੀ ਵਣਜ ਤੇ ਉਦਯੋਗ ਮੰਤਰੀ ਸ੍ਰੀ ਪੀਯੂਸ਼ ਗੋਇਲ ਨੇ ਕਿਹਾ ਹੈ ਕਿ ਭਵਿੱਖਵਾਦੀ ਦ੍ਰਿਸ਼ਟੀਕੋਣ ਤੇ ਪੱਕੇ ਫੈਸਲਿਆਂ ਦੇ ਸੁਮੇਲ ਨੇ ਭਾਰਤ ਨੂੰ ਇੱਕ ਠੋਸ ਸਟਾਰਟਅਪ ਵਾਤਾਵਰਨ ਪ੍ਰਣਾਲੀ ਪ੍ਰਦਾਨ ਕੀਤੀ ਹੈ ਪਹਿਲੇ ਸੰਘਾਈ ਸਹਿਯੋਗ ਸੰਗਠਨ ਸਟਾਰਟਅਪ ਫੋਰਮ ਦਾ ਉਦਘਾਟਨ ਕਰਦਿਆਂ ਉਹਨਾ ਕਿਹਾ ਕਿ ਨੌਜਵਾਨ ਸਾਡੀ ਪੂੰਜੀ ਹਨ ਅਤੇ ਨਿਰਭਰਤਾ ਅਤੇ ਅਨਿਸ਼ਚਿਤਤਾ ਦੇ ਸਮੇਂ ਵਿੱਚ ਨੌਜਵਾਨਾਂ ਨੇ ਚੁਸਤੀ, ਬਦਲਾਅ ਤੇ ਯੋਗਤਾ ਨਾਲ ਜਿੰਮੇਵਾਰੀ ਦਿਖਾਈ ਹੈ
ਸ੍ਰੀ ਗੋਇਲ ਨੇ ਕਿਹਾ ਕਿ ਸਾਡੇ ਸਟਾਰਟਅਪਸ ਨੇ ਬੇਹੱਦ ਮੁਸ਼ਕਿਲ ਭਰੇ ਸਮੇਂ ਨੂੰ ਭਵਿੱਖ ਦੀਆਂ ਮਹਾਨ ਸੰਭਾਵਨਾਵਾਂ ਵਿੱਚ ਬਦਲਣ ਦੀ ਯੋਗਤਾ ਦਿਖਾਈ ਹੈ ਭਾਰਤੀ ਸਟਾਰਟ ਅਪਸ ਵਲੋਂ ਭਰਪੂਰ ਊਰਜਾ ਤੇ ਉਤਸ਼ਾਹ ਨਾਲ ਸਮੇਂ ਸਿਰ ਤੇ ਕਫਾਇਤੀ ਹੱਲ ਪ੍ਰਦਾਨ ਕਰਨ ਦੀ ਪ੍ਰਸੰਸਾ ਕਰਦਿਆਂ ਉਹਨਾ ਕਿਹਾ ਕਿ, ''ਵਿਕਾਸ ਲਈ ਸਾਡੀ ਭੁੱਖ ਨੇ ਐਡ ਐਪਸ ਦੀ ਗਿਣਤੀ ਨੇ ਅਪ ਸਕੇਲਿੰਗ ਅਤੇ ਸਿੱਖਿਆ ਵਿੱਚ ਵਾਧਾ ਦਿਖਾਇਆ ਹੈ ਜਿਸ ਨੇ ਲੱਖਾਂ ਲੋਕਾਂ ਨੂੰ ਕੋਵਿਡ ਸਮੇਂ ਦੌਰਾਨ ਪੜਨ ਲਿਖਣ ਦੀ ਸਮੱਗਰੀ ਪ੍ਰਦਾਨ ਕੀਤੀ ਹੈ ਸਾਡੇ ਸਾਰੇ ਨੌਜਵਾਨਾਂ ਨੇ ਬਹੁਤ ਸਾਰੀਆਂ ਨਾਜ਼ੁਕ ਐਪਲੀਕੇਸ਼ਨਜ਼ ਤਿਆਰ ਕੀਤੀਆਂ ਹਨ ਜਿਸ ਨਾਲ ਬਹੁਤ ਸਾਰੇ ਖੇਤਰ ਡਿਜ਼ੀਟਲ ਬਨਣ ਅਤੇ ਮਹਾਮਾਰੀ ਦਾ ਪੂਰਾ ਵਿਸਵਾਸ਼ ਨਾਲ ਸਾਹਮਣਾ ਕਰਨ ਅਤੇ ਸਫਲਤਾ ਪੂਰਵਕ ਉਭਰਨ ਲਈ ਮਦਦ ਕੀਤੀ ਹੈ ਭਾਵੇਂ ਅਸੀਂ ਆਪਣੇ ਅਰਥਚਾਰੇ ਨੂੰ ਅਨਲਾਕ ਕਰ ਰਹੇ ਹੋਈਏ ਜਾਂ ਆਰਥਿਕ ਗਤੀਵਿਧੀਆਂ ਨੂੰ ਵਧਾ ਰਹੀਏ ਹੋਈਏ'' ਸ੍ਰੀ ਗੋਇਲ ਨੇ ਕਿਹਾ ਕਿ ਸਾਡੇ ਨੌਜਵਾਨਾਂ ਨੇ ਭਾਰਤ ਵਿਚਲੀਆਂ ਕੰਪਨੀਆ ਨੇ ਕੋਵਿਡ ਮਹਾਂਮਾਰੀ ਖਿਲਾਫ ਬਹੁਤ ਜਲਦੀ ਤੇ ਲਚਕਦਾਰ ਪ੍ਰੀਕ੍ਰਿਆ ਦਿੱਤੀ ਹੈ ਉਹਨਾ ਨੇ ਆਪਣੇ ਵਧੀਆ ਤਰੀਕੇ ਤੇ ਗਿਆਨ, ਕਾਰਪੋਰੇਟਸ ਤੇ ਨਿਵੇਸ਼ਕਾਂ ਨਾਲ ਗੱਲਬਾਤ ਕਰਨ, ਪੂੰਜੀ ਨੂੰ ਮੁਬਲਾਈਜ਼ ਕਰਨ, ਇੰਕੁਬੇਟਰਜ਼ ਸਥਾਪਿਤ ਕਰਨ ਅਤੇ ਇਹਨਾ ਨੂੰ ਵਧਾਇਆ ਅਤੇ ਸਾਹਮਣੇ ਲਿਆਇਆ ਹੈ ਉਹਨਾ ਕਿਹਾ ਕਿ ਇਹਨਾ ਨਾਲ ਸਟਾਰਟ ਅਪਸ ਦੇ ਨਵੀਨਤਮ ਵਿਚਾਰਾਂ ਨੂੰ ਵੱਡਾ ਰੁਝਾਨ ਮਿਲੇਗਾ
ਸ੍ਰੀ ਗੋਇਲ ਨੇ ਕਿਹਾ ਕਿ ਭਾਰਤ ਨੇ ਆਪਣੇ ਪਹਿਲੇ ਰਾਸ਼ਟਰੀ ਸਟਾਰਟ ਐਵਾਰਡ ਪ੍ਰੋਗਰਾਮ ਤਹਿਤ ਕੁਝ ਬਹੁਤ ਹੀ ਦਿਲਚਸਪ ਸਟਾਰਟ ਅਪਸ ਨੂੰ ਮਾਨਤਾ ਦਿੱਤੀ ਹੈ I ਉਹਨਾ ਹੋਰ ਕਿਹਾ ''ਅਸੀਂ ਸ਼ਾਨਦਾਰ ਵਿਚਾਰਾਂ ਵਾਲੇ ਹੋਰ ਸਟਾਰਟਰਜ਼ ਨੂੰ ਉਤਸ਼ਾਹਿਤ ਕਰਨ ਲਈ ਇੱਕ ਫਰੇਮ ਵਰਕ ਪ੍ਰਦਾਨ ਕੀਤਾ ਹੈ'' ਉਹਨਾ ਕਿਹਾ ਕਿ ਪ੍ਰਧਾਨ ਮੰਤਰੀ ਸਟਾਰਟ ਅਪਸ ਨਾਲ ਭਾਰਤ ਦੇ ਰੁਝਾਨਾਂ ਵਿੱਚ ਸਭ ਤੋਂ ਮੋਹਰੀ ਰਹੇ ਹਨ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਹਾ ਹੈ,''ਸਟਾਰਟ ਅਪਸ ਉਨੱਤੀ ਦੇ ਇੰਜਣ ਹਨ ਜੋ ਨਵੀਨਤਾ ਦੀ ਸ਼ਕਤੀ ਨਾਲ ਪ੍ਰਫੁੱਲਤ ਹੁੰਦੇ ਹਨ ''
ਐਸ.ਸੀ.. ਦੀ ਪਹਿਲਕਦਮੀ ਨਾਲ ਕਈ ਸੈਸ਼ਨਾ ਨੂੰ ਸ਼ਾਮਲ ਕਰਨ ਤੇ ਖਾਸ ਤੌਰ ਤੇ ਔਰਤ ਉਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਵਿਚਾਰ ਵਟਾਂਦਰੇ ਨੂੰ ਸ਼ਾਮਲ ਕਰਨ ਦੀ ਸ਼ਾਲਾਘਾ ਕਰਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਭਾਰਤ ਵਿੱਚ ਔਰਤਾਂ ਨੇ ਵੱਡੀ ਗਿਣਤੀ ਵਿੱਚ ਸਟਾਰਟ ਅਪਸ ਸਥਾਪਿਤ ਕੀਤੇ ਹਨ I ਸ੍ਰੀ ਗੋਇਲ ਨੇ ਕਿਹਾ ਕਿ ਅੱਜ ਦੇ ਐਸ.ਸੀ.. ਸਟਾਰਟ ਅਪ ਫੋਰਮ ਦੀ ਸ਼ੁਰੂਆਤ ਮੈਂਬਰ ਦੇਸ਼ਾਂ ਦੇ ਸਕਾਰਾਤਮਿਕ ਰਵੱਈਏ ਦਾ ਪ੍ਰਤੀਬਿੰਬ ਹੈ ਜੋ ਸਾਡੇ ਮੈਂਬਰ ਦੇਸ਼ਾਂ ਵਿਚ ਇਸ ਦਾ ਵਿਸਥਾਰ ਅਤੇ ਨਵੀਨਤਾ ਦੀ ਆਤਮਾ ਭਰਨਾ ਚਾਹੁੰਦੇ ਹਨ ਉਹਨਾ ਕਿਹਾ ਕਿ ਇੱਕ ਸਾਂਝਾ ਧਾਗਾ ਜੋ ਸਾਰੇ ਐਸ.ਸੀ.. ਮੈਂਬਰ ਦੇਸ਼ਾਂ ਨੂੰ ਇਕੱਠਾ ਰੱਖਦਾ ਹੈ ਉਹ ਹੈ ਉਦਮਤਾ ਦੀ ਆਤਮਾ  ਉਹਨਾ ਕਿਹਾ ਕਿ ਸਾਰੇ ਮੈਂਬਰ ਦੇਸ਼ਾਂ ਦੇ ਸਟਾਰਟ ਅਪਸ ਦਾ ਰੁਝਾਨ ਇਸ ਵਾਤਾਵਰਣ ਪ੍ਰਣਾਲੀ ਦਾ ਹੋਰ ਵਿਕਾਸ ਕਰੇਗਾ, ਉਤਸ਼ਾਹਿਤ ਕਰੇਗਾ ਅਤੇ ਸਟਾਰਟ ਅਪਸ ਦੇ ਦ੍ਰਿਸ਼ਟੀਕੋਣ ਦਾ ਵਿਸਥਾਰ ਕਰੇਗਾ ਜਿਵੇਂ ਕਿ ਵਿਸ਼ਵ ਵਿੱਚ ਸਾਡੀਆਂ ਮੁਸ਼ਕਲਾਂ ਵਿੱਚ ਵੀ ਵਾਧਾ ਹੋਇਆ ਹੈ
 

ਵਾਈ.ਬੀ.
 


(Release ID: 1667898) Visitor Counter : 192