ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਗਡਕਰੀ ਕੱਲ੍ਹ ਤ੍ਰਿਪੁਰਾ ਵਿੱਚ 9 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣਗੇ

ਪ੍ਰੋਜੈਕਟਾਂ ਨਾਲ ਇਲਾਕੇ ਦੀਆਂ ਸਮਾਜਿਕ-ਆਰਥਿਕ ਸਥਿਤੀਆਂ ਵਿੱਚ ਸੁਧਾਰ ਹੋਣ ਦੀ ਸੰਭਾਵਨਾ


ਇਹ ਖੇਤਰ ਦੇ ਟੂਰਿਜ਼ਮ, ਆਰਥਿਕ ਅਤੇ ਅੰਤਰਰਾਸ਼ਟਰੀ ਸੰਪਰਕ ਦੇ ਵਿਕਾਸ ਵਿੱਚ ਲੰਬੀ ਛਲਾਂਗ ਹੋਵੇਗੀ

Posted On: 26 OCT 2020 2:03PM by PIB Chandigarh

ਕੇਂਦਰੀ ਰੋਡ ਟ੍ਰਾਂਸਪੋਰਟ, ਰਾਜਮਾਰਗ ਅਤੇ ਸੂਖ਼ਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰੀ ਸ਼੍ਰੀ ਨਿਤਿਨ ਗਡਕਰੀ ਕੱਲ੍ਹ ਤ੍ਰਿਪੁਰਾ ਵਿੱਚ ਲਗਭਗ 262 ਕਿਲੋਮੀਟਰ ਦੀ ਲਾਗਤ ਵਾਲੇ 9 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣਗੇ। ਕੇਂਦਰੀ ਰਾਜ ਮੰਤਰੀ ਡਾ: ਜਿਤੇਂਦਰ ਸਿੰਘ ਅਤੇ ਜਨਰਲ (ਸੇਵਾਮੁਕਤ) ਡਾ: ਵੀ ਕੇ ਸਿੰਘ, ਸਬੰਧਿਤ ਰਾਜ ਦੇ ਮੰਤਰੀਆਂ, ਸਾਂਸਦਾਂ, ਵਿਧਾਇਕਾਂ ਅਤੇ ਕੇਂਦਰ ਤੇ ਰਾਜ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਇਸ ਆਯੋਜਨ ਦੀ ਪ੍ਰਧਾਨਗੀ ਮੁੱਖ ਮੰਤਰੀ ਸ਼੍ਰੀ ਬਿਪਲਬ ਕੁਮਾਰ ਦੇਬ ਕਰਨਗੇ।

 

ਮੁਕੰਮਲ ਹੋਣ ਤੋਂ ਬਾਅਦ, ਇਹ ਪ੍ਰੋਜੈਕਟ ਬੰਗਲਾਦੇਸ਼ ਨੂੰ ਤੇਜ਼ ਅਤੇ ਨਿਰਵਿਘਨ ਅੰਤਰ-ਰਾਜੀ ਅਤੇ ਅੰਤਰਰਾਸ਼ਟਰੀ ਕਨੈਕਟਿਵਿਟੀ ਪ੍ਰਦਾਨ ਕਰਨਗੇ ਅਤੇ ਰਾਜ ਦੇ ਟੂਰਿਜ਼ਮ ਸੈਕਟਰ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਵੱਡੀ ਉਲਾਂਘ ਹੋਣਗੇ। ਨਵੇਂ ਪ੍ਰੋਜੈਕਟ ਪੂਰੇ ਰਾਜ ਵਿੱਚ ਵੱਖ-ਵੱਖ ਟੂਰਿਜ਼ਮ ਸਥਾਨਾਂ, ਇਤਿਹਾਸਿਕ ਸਥਾਨਾਂ ਅਤੇ ਧਾਰਮਿਕ ਸਥਾਨਾਂ ਲਈ ਬਿਹਤਰ ਕਨੈਕਟਿਵਿਟੀ, ਆਵਾਜਾਈ ਦੀ ਤੇਜ਼ ਅਤੇ ਸੁਰੱਖਿਅਤ ਮੂਵਮੈਂਟ ਪ੍ਰਦਾਨ ਕਰਨਗੇ। ਇਨ੍ਹਾਂ ਕਾਰਨ ਖੇਤਰ ਦੇ ਅਕੁਸ਼ਲ, ਅਰਧ-ਕੁਸ਼ਲ ਅਤੇ ਕੁਸ਼ਲ ਮਨੁੱਖੀ ਬਲ ਲਈ ਵੱਡੀ ਗਿਣਤੀ ਵਿੱਚ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਪ੍ਰੋਜੈਕਟਾਂ ਕਾਰਨ ਯਾਤਰਾ ਦੇ ਸਮੇਂ ਵਿੱਚ ਅਤੇ ਵਾਹਨਾਂ ਦੇ ਰੱਖ-ਰਖਾਅ ਦੀ ਲਾਗਤਵਿੱਚ ਕਮੀਂ ਆਵੇਗੀ ਅਤੇ ਈਂਧਣ ਦੀ ਬਚਤ ਹੋਵੇਗੀ।

 

ਪ੍ਰੋਜੈਕਟ ਦੇ ਲਾਗੂ ਹੋਣ ਨਾਲ ਇਲਾਕੇ ਦੀਆਂ ਸਮਾਜਿਕ-ਆਰਥਿਕ ਸਥਿਤੀਆਂ ਵਿੱਚ ਸੁਧਾਰ ਹੋਏਗਾ। ਇਨ੍ਹਾਂ ਕਾਰਨ ਖੇਤੀਬਾੜੀ ਸਾਮਾਨ ਨੂੰ ਟ੍ਰਾਂਸਪੋਰਟ ਕਰਨ ਵਿੱਚ ਅਤੇ ਵੱਡੇ ਬਜ਼ਾਰਾਂ ਤੱਕ ਪਹੁੰਚਾਣ ਵਿੱਚ ਸੁਧਾਰ ਆਏਗਾ ਜਿਸ ਨਾਲ ਵਸਤਾਂ ਅਤੇ ਸੇਵਾਵਾਂ ਦੀ ਲਾਗਤ ਘਟੇਗੀ। ਇਹ ਸਿਹਤ ਦੇਖਭਾਲ਼ ਅਤੇ ਐਮਰਜੈਂਸੀ ਸੇਵਾਵਾਂ ਦੀ ਅਸਾਨ ਅਤੇ ਤੁਰੰਤ ਪਹੁੰਚ ਵੀ ਸੁਨਿਸ਼ਚਿਤ ਕਰਨਗੇ। ਕੁੱਲ ਮਿਲਾ ਕੇ, ਉਪਰੋਕਤ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਤੋਂ ਬਾਅਦ, ਇਸ ਖੇਤਰ ਦੇ ਟੂਰਿਜ਼ਮ, ਆਰਥਿਕ ਅਤੇ ਅੰਤਰਰਾਸ਼ਟਰੀ ਸੰਪਰਕ ਦੇ ਵਿਕਾਸ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ। ਆਖ਼ਰਕਾਰ, ਇਸ ਨਾਲ ਤ੍ਰਿਪੁਰਾ ਰਾਜ ਦੀ ਜੀਡੀਪੀ ਨੂੰ ਹੁਲਾਰਾ ਮਿਲੇਗਾ।

 

 ਪ੍ਰੋਜੈਕਟਾਂ ਵਿੱਚ ਸ਼ਾਮਲ ਹਨ:

 

ਸੀਰੀਅਲ ਨੰ.

ਪ੍ਰੋਜੈਕਟ ਦਾ ਨਾਮ

ਕਿਲੋਮੀਟਰਾਂ ਵਿੱਚ ਲੰਬਾਈ

ਕੁੱਲ ਪ੍ਰੋਜੈਕਟ ਲਾਗਤ (ਕਰੋੜ ਰੁਪਿਆਂ ਵਿੱਚ)

1

 

ਰਾਸ਼ਟਰੀ ਰਾਜਮਾਰਗ-108ਏ ਦਾ ਜੋਲਈਬਾਰੀ-ਬੇਲੋਨੀਆ

21.4

201.99

2

ਰਾਸ਼ਟਰੀ ਰਾਜਮਾਰਗ-208 ਦਾ ਕੈਲਾਸ਼ਹਿਰ-ਕੁਮਾਰਘਾਟ

18.60

277.50

3

ਰਾਸ਼ਟਰੀ ਰਾਜਮਾਰਗ-08 ਦਾ ਖੇਰਪੁਰ-ਅਮੇਟਲੀ (ਅਗਰਤਲਾ ਬਾਈਪਾਸ)

12.90

147

4

ਰਾਸ਼ਟਰੀ ਰਾਜਮਾਰਗ-108ਬੀ ਦਾ ਅਗਰਤਲਾ-ਖੋਵਾਈ (3 ਪੈਕੇਜ)

38.80

480.19

5

ਰਾਸ਼ਟਰੀ ਰਾਜਮਾਰਗ-208ਏ ਦਾ ਕੈਲਾਸ਼ਹਿਰ-ਕੁਰਤੀ ਪੁਲ਼ (3 ਪੈਕੇਜ)

36.46

473.49

6

ਰਾਸ਼ਟਰੀ ਰਾਜਮਾਰਗ-44ਏ ਦਾ ਮਨੁ-ਸਿਮਲੰਗ (2 ਪੈਕੇਜ)

36.54

595.12

7

ਮੁਹੂਰੀ ਨਦੀ ਉੱਤੇ ਆਰਸੀਸੀ ਪੁਲ਼ ਅਤੇ ਗੋਮਤੀ ਨਦੀ ਉੱਤੇ ਆਰਸੀਸੀ ਪੁਲ਼

2 ਪੁਲ਼

83.86

8

ਰਾਸ਼ਟਰੀ ਰਾਜਮਾਰਗ-08 ਦੇ ਪੱਕੇ ਕਿਨਾਰੇ ਦੇ ਨਾਲ ਚੁਰੀਬਾਰੀ-ਅਗਰਤਲਾ ਸੈਕਸ਼ਨ ਦਾ ਸੁਦ੍ਰਿੜੀਕਰਨ

74.85

257.96

9

ਰਾਸ਼ਟਰੀ ਰਾਜਮਾਰਗ-44 ਦੇ ਚੌਰੀਬਾਰੀ ਅਗਰਤਲਾ ਸੈਕਸ਼ਨ ਤੇ ਜਿਓਮੈਟ੍ਰਿਕ ਸੁਧਾਰ

21.789

236.18

 

ਕੁੱਲ

261.339

2752.49

 

 

*****

 

ਆਰਸੀਜੇ/ਐੱਮਐੱਸ


(Release ID: 1667625) Visitor Counter : 173