ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਸਤਰਕਤਾ ਜਾਗਰੂਕਤਾ ਹਫ਼ਤਾ – 2020

Posted On: 25 OCT 2020 12:40PM by PIB Chandigarh

ਕੇਂਦਰੀ ਸਤਰਕਤਾ ਕਮਿਸ਼ਨ 27 ਅਕਤੂਬਰ ਤੋਂ 2 ਨਵੰਬਰ, 2020 ਤੱਕ ਸਤਰਕਤਾ ਜਾਗਰੂਕਤਾ ਹਫ਼ਤਾ ਮਨਾਉਂਦਾ ਹੈ। ਸਤਰਕਤਾ ਜਾਗਰੂਕਤਾ ਹਫ਼ਤਾ ਹਰ ਸਾਲ ਉਸ ਹਫ਼ਤੇ ਦੇ ਦੌਰਾਨ ਮਨਾਇਆ ਜਾਂਦਾ ਹੈ ਜਿਸ ਵਿੱਚ ਸਰਦਾਰ ਵੱਲਭ ਭਾਈ ਪਟੇਲ (31 ਅਕਤੂਬਰ) ਦਾ ਜਨਮ ਦਿਨ ਆਉਂਦਾ ਹੈ। ਨਾਗਰਿਕ ਭਾਗੀਦਾਰੀ ਦੇ ਮਾਧਿਅਮ ਨਾਲ ਜਨਤਕ ਜ਼ਿੰਦਗੀ ਵਿੱਚ ਇਮਾਨਦਾਰੀ ਅਤੇ ਇਕਾਗਰਤਾ ਨੂੰ ਵਧਾਵਾ ਦੇਣ ਦੇ ਲਈ, ਇਹ ਜਾਗਰੂਕਤਾ ਹਫ਼ਤਾ ਸਾਡੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦਾ ਹੈ

 

ਸਾਲ 2020 ਵਿੱਚ, ਸਤਰਕਤਾ ਜਾਗਰੂਕਤਾ ਹਫ਼ਤਾ 27 ਅਕਤੂਬਰ ਤੋਂ 2 ਨਵੰਬਰ, 2020 ਤੱਕ ਸਤਰਕ ਭਾਰਤ, ਸਮ੍ਰਿੱਧ ਭਾਰਤ - ਸਤਰਕ ਭਾਰਤ, ਸਮ੍ਰਿੱਧ ਭਾਰਤਵਿਸ਼ੇ ਦੇ ਨਾਲ ਮਨਾਇਆ ਜਾ ਰਿਹਾ ਹੈ। ਵੈੱਬਸਾਈਟ ਤੇ ਸੰਕੇਤਕ ਵਿਸ਼ਿਆਂ ਨੂੰ ਪਾਉਣ ਅਤੇ ਪ੍ਰਸਤਾਵਿਤ ਵਿਸ਼ੇ ਤੇ ਮੁੱਖ ਸਤਰਕਤਾ ਅਧਿਕਾਰੀਆਂ ਦੀ ਰਾਏ ਲੈਣ ਤੋਂ ਬਾਅਦ ਇਸ ਸਾਲ ਇਸ ਵਿਸ਼ੇ ਨੂੰ ਚੁਣਿਆ ਗਿਆ ਹੈ

 

ਕੇਂਦਰੀ ਜਾਂਚ ਬਿਊਰੋ, ਸਤਰਕਤਾ ਅਤੇ ਭ੍ਰਿਸ਼ਟਾਚਾਰ ਵਿਰੋਧ ਤੇ ਇੱਕ ਰਾਸ਼ਟਰੀ ਸੰਮੇਲਨ (27 - 29 ਅਕਤੂਬਰ, 2020) ਦਾ ਆਯੋਜਨ ਕਰ ਰਿਹਾ ਹੈ, ਜਿਸ ਨੂੰ ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਸਤਰਕਤਾ ਜਾਗਰੂਕਤਾ ਹਫ਼ਤੇ ਦੇ ਦੌਰਾਨ ਮਿਤੀ 27.10.2020 ਨੂੰ ਸ਼ਾਮ 5 ਵਜੇ ਸੰਬੋਧਨ ਕਰਨਗੇ, ਜੋ ਲਾਈਵ ਵੈੱਬਕਾਸਟ ਹੋਵੇਗਾ ਅਤੇ ਇਸ ਨੂੰ ਕੇਂਦਰ ਸਰਕਾਰ ਦੇ ਸਾਰੇ ਸੰਗਠਨ / ਵਿਭਾਗ ਲਾਈਵ ਵੈੱਬਕਾਸਟ ਦੇਖ ਸਕਣਗੇ।

 

ਸਾਰੇ ਸੰਗਠਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਕੋਵਿਡ-19 ਰੋਕਥਾਮ ਦਿਸ਼ਾ-ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕਰਨ ਜਿਵੇਂ ਕਿ ਸਾਰੇ ਸਥਾਨਾਂ ਅਤੇ ਸਮਾਗਮਾਂ ਵਿੱਚ ਮਾਸਕ ਪਹਿਨਣਾ, ‘ਦੋ ਗਜ ਦੀ ਦੂਰੀਰੱਖਣਾ ਅਤੇ ਆਪਣੇ ਹੱਥਾਂ ਨੂੰ ਧੋਣਾਂ। ਇਸ ਤੋਂ ਇਲਾਵਾ, ਸਾਰੇ ਸੰਗਠਨਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਖ਼ਰਚਾ ਵਿਭਾਗ ਦੇ ਮਿਤੀ 4.9.2020 ਦੇ ਓ.ਐੱਮ ਨੰਬਰ 7 (2) ਈ ਕਾਰਡ / 2020 ਦੁਆਰਾ ਵਿੱਤ ਮੰਤਰਾਲੇ ਦੇ ਮਾਧਿਅਮ ਨਾਲ ਜਾਰੀ ਕੀਤੇ ਗਏ ਆਰਥਿਕ ਉਪਾਵਾਂ ਦਾ ਸਖ਼ਤੀ ਨਾਲ ਪਾਲਣ ਕਰਨ

 

ਕਮਿਸ਼ਨ ਦਾ ਮੰਨਣਾ ਹੈ ਕਿ ਦੇਸ਼ ਦੀ ਪ੍ਰਗਤੀ ਵਿੱਚ ਭ੍ਰਿਸ਼ਟਾਚਾਰ ਇੱਕ ਮੁੱਖ ਰੁਕਾਵਟ ਹੈ। ਸਮਾਜ ਦੇ ਸਾਰੇ ਵਰਗਾਂ ਨੂੰ ਸਾਡੇ ਰਾਸ਼ਟਰੀ ਜੀਵਨ ਵਿੱਚ ਇਮਾਨਦਾਰੀ ਬਣਾਈ ਰੱਖਣ ਦੇ ਲਈ ਸਤਰਕ ਰਹਿਣ ਦੀ ਲੋੜ ਹੈ। ਕਮਿਸ਼ਨ ਚਾਹੁੰਦਾ ਹੈ ਕਿ ਸਾਰੇ ਸੰਗਠਨ ਅੰਦਰੂਨੀ (ਹਾਊਸਕੀਪਿੰਗ) ਗਤੀਵਿਧੀਆਂ ਤੇ ਧਿਆਨ ਕੇਂਦ੍ਰਤ ਕਰੋ, ਜਿਨ੍ਹਾਂ ਨੂੰ ਇਸ ਸਾਲ ਸਤਰਕਤਾ ਜਾਗਰੂਕਤਾ ਹਫ਼ਤੇ ਦੇ ਹਿੱਸੇ ਦੇ ਰੂਪ ਵਿੱਚ ਅਭਿਯਾਨ ਵਿਧੀ ਵਿੱਚ ਲਿਆ ਜਾਣਾ ਹੈ ਇਸ ਵਿੱਚ, ਅੰਦਰੂਨੀ ਪ੍ਰਕਿਰਿਆਵਾਂ ਵਿੱਚ ਸੁਧਾਰ, ਕੰਮਾਂ ਦਾ ਸਮਾਂਬੱਧ ਨਿਪਟਾਰਾ ਅਤੇ ਟੈਕਨੋਲੋਜੀ ਸਸ਼ਕਤੀਕਰਨ ਅਤੇ ਪ੍ਰਣਾਲੀਗਤ ਸੁਧਾਰ ਸ਼ਾਮਲ ਹਨ ਕਮਿਸ਼ਨ ਸਾਰੀਆਂ ਪ੍ਰਕਿਰਿਆਵਾਂ ਨੂੰ ਪਾਰਦਰਸ਼ੀ ਬਣਾਉਣ ਤੇ ਜ਼ੋਰ ਦਿੰਦਾ ਹੈ ਜਿਸ ਵਿੱਚ ਆਉਟਸੋਰਸ ਕਰਮਚਾਰੀਆਂ ਨੂੰ ਅਦਾਇਗੀ, ਮਕਾਨ ਅਲਾਟਮੈਂਟ, ਜ਼ਮੀਨੀ ਰਿਕਾਰਡ ਸਮੇਤ ਸੰਪਤੀਆਂ ਨੂੰ ਅੱਪਡੇਟ ਅਤੇ ਡਿਜੀਟਲਾਈਜ਼ੇਸ਼ਨ ਕਰਨਾ, ਪੁਰਾਣੇ ਫ਼ਰਨੀਚਰ ਦਾ ਨਿਰਾਕਰਣ ਅਤੇ ਨਿਰਧਾਰਤ ਪ੍ਰਕਿਰਿਆਵਾਂ / ਮੌਜੂਦਾ ਨਿਯਮਾਂ ਦੀ ਪਾਲਣਾ ਕਰਦੇ ਹੋਏ ਪੁਰਾਣੇ ਰਿਕਾਰਡਾਂ ਨੂੰ ਨਸ਼ਟ ਕਰਨਾ ਸ਼ਾਮਲ ਹੈ

 

ਸੰਗਠਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਸੰਗਠਨਾਂ ਦੇ ਅੰਦਰ ਪ੍ਰਣਾਲੀਗਤ ਸੁਧਾਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਲਾਗੂ ਕਰਨ ਇਸਤੋਂ ਬਾਅਦ ਆਪਣੇ ਸੰਗਠਨ ਦੀ ਵੈੱਬਸਾਈਟ ਤੇ ਜਨਤਕ ਡੋਮੇਨ ਵਿੱਚ ਇਸ ਨੂੰ ਅੱਪਲੋਡ ਕਰਨ ਪ੍ਰਣਾਲੀਗਤ ਸੁਧਾਰਾਂ ਅਤੇ ਪ੍ਰਸ਼ਾਸਨ ਦੇ ਉਪਾਵਾਂ ਦੇ ਵਿਆਪਕ ਪ੍ਰਸਾਰ ਨੂੰ ਯਕੀਨੀ ਬਣਾਉਣ ਦੇ ਲਈ ਇਸ ਨੂੰ ਕੇਂਦਰੀ ਸਤਰਕਤਾ ਕਮਿਸ਼ਨ ਨੂੰ ਭੇਜ ਸਕਦੇ ਹਾਂ

 

ਰੋਕਥਾਮ ਸਤਰਕਤਾ ਨੂੰ ਬੈਂਕਾਂ ਦੇ ਪ੍ਰੋਬੇਸ਼ਨਰੀ ਅਧਿਕਾਰੀਆਂ ਅਤੇ ਵਿਗਿਆਨੀਆਂ ਜਿਹੇ ਕੁਝ ਹੋਰ ਕੈਡਰਾਂ ਦੇ ਬੁਨਿਆਦ ਟ੍ਰੇਨਿੰਗ ਕੋਰਸ ਦੇ ਲਈ ਟ੍ਰੇਨਿੰਗ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਗਿਆ ਹੈ। ਭਾਰਤ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਦੇ ਤਹਿਤ ਸੰਗਠਿਤ ਗਰੁੱਪ ਸੇਵਾ ਦੇ ਮੱਧਮ ਪੱਧਰ ਦੇ ਅਧਿਕਾਰੀਆਂ ਦੇ ਲਈ ਮਿਡ - ਕੈਰੀਅਰ ਟ੍ਰੇਨਿੰਗ ਪ੍ਰੋਗਰਾਮ ਵਿੱਚ ਰੋਕਥਾਮ ਸਤਰਕਤਾ ਤੇ ਇੱਕ ਹਿੱਸਾ ਵੀ ਸ਼ਾਮਲ ਹੈ ਇਮਾਨਦਾਰੀ ਅਤੇ ਪਾਰਦਰਸ਼ਤਾ ਦੇ ਪ੍ਰਤੀ ਸਰਕਾਰੀ ਕਰਮਚਾਰੀਆਂ ਦੇ ਵਿਵਹਾਰ ਅਤੇ ਉਨ੍ਹਾਂ ਦੀ ਸੋਚ ਵਿੱਚ ਪਰਿਵਰਤਨ ਲਿਆਉਣ ਦੇ ਲਈ ਇੰਸਟੀਟਿਊਟ ਆਵ੍ ਐਕਸੀਲੈਂਸ, ਪਿੰਡ ਫੇਰੀ ਆਦਿ ਨੂੰ  ਵੀ ਜੋੜਿਆ ਗਿਆ ਹੈ

 

ਸਾਰੇ ਕਰਮਚਾਰੀਆਂ ਨੂੰ ਬੇਨਤੀ ਹੈ ਕਿ ਉਹ ਕਮਿਸ਼ਨ ਦੁਆਰਾ ਪ੍ਰਸਾਰਿਤ ਇਕਸਾਰਤਾ ਪ੍ਰਣ ਲੈਣ। ਸਾਰੇ ਵਿਅਕਤੀ, ਜਿਨ੍ਹਾਂ ਨਾਲ ਸੰਗਠਨ ਦਾ ਸਬੰਧ ਹੈ ਜਿਵੇਂ ਕਿ ਵਿਕਰੇਤਾ, ਸਪਲਾਇਰ, ਠੇਕੇਦਾਰ, ਆਦਿ ਨੂੰ ਵੀ ਪ੍ਰਣ ਲੈਣ ਦੀ ਬੇਨਤੀ ਕੀਤੀ ਜਾਂਦੀ ਹੈ

 

ਕਮਿਸ਼ਨ ਨੇ ਕੇਂਦਰ ਸਰਕਾਰ ਦੇ ਸਾਰੇ ਮੰਤਰਾਲਿਆਂ / ਸੰਗਠਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸੰਗਠਨ ਵਿੱਚ ਵਿਸ਼ੇ ਨਾਲ ਸਬੰਧਿਤ ਗਤੀਵਿਧੀਆਂ ਦੇ ਸੰਚਾਲਨ ਦੇ ਨਾਲ-ਨਾਲ ਜਨਤਾ / ਨਾਗਰਿਕਾਂ ਦੇ ਲਈ ਵੀ ਪਹੁੰਚ ਦੀਆਂ ਗਤੀਵਿਧੀਆਂ ਕਰਨ:

 

ਏ. ਕਰਮਚਾਰੀਆਂ / ਗਾਹਕ ਅਨੁਕੂਲ ਜਾਣਕਾਰੀ ਦੇ ਪ੍ਰਸਾਰ ਦੇ ਲਈ ਸੰਗਠਨਾਤਮਕ ਵੈੱਬਸਾਈਟ ਦੀ ਵਰਤੋਂ ਕਰਨ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਦੇ ਲਈ ਵਸੀਲਿਆਂ ਨੂੰ ਉਪਲਬਧ ਕਰਾਉਣ

 

ਬੀ. ਸੰਗਠਨ, ਭ੍ਰਿਸ਼ਟਾਚਾਰ ਵਿਰੋਧੀ ਸੰਦੇਸ਼ ਦੇ ਪ੍ਰਸਾਰ ਦੇ ਲਈ ਵੱਖ-ਵੱਖ ਪਹੁੰਚ ਕਾਰਜਾਂ ਨੂੰ ਆਯੋਜਿਤ ਕਰਵਾਉਣ ਅਤੇ ਸਮ੍ਰਿੱਧ ਭਾਰਤ ਦੇ ਲਈ ਮਹੱਤਵਪੂਰਨ, ਸਤਰਕ ਭਾਰਤ ਦੀ ਜ਼ਰੂਰਤ ਤੇ ਜ਼ੋਰ ਦੇਣ ਔਨਲਾਈਨ ਵਿਧੀ ਦੀ ਵਿਆਪਕ ਰੂਪ ਨਾਲ ਵਰਤੋਂ ਕੀਤੀ ਜਾਣੀ ਚਾਹੀਦੀ ਹੈ

 

ਸੀ. ਜਾਗਰੂਕਤਾ ਦਾ ਪ੍ਰਸਾਰ ਕਰਨ ਦੇ ਲਈ ਸੋਸ਼ਲ ਮੀਡੀਆ ਪਲੈਟਫਾਰਮਾਂ, ਜ਼ਿਆਦਾ ਗਿਣਤੀ ਵਿੱਚ ਐੱਸਐੱਮਐੱਸ / ਈ-ਮੇਲ, ਵਟਸਐਪ, ਇਲੈਕਟ੍ਰੌਨਿਕ ਅਤੇ ਪ੍ਰਿੰਟ ਮੀਡੀਆ ਆਦਿ ਦੀ ਵਿਆਪਕ ਵਰਤੋਂ ਕਰਨ

 

<> <> <> <> <>

 

ਐੱਸਐੱਨਸੀ



(Release ID: 1667520) Visitor Counter : 168