ਜਲ ਸ਼ਕਤੀ ਮੰਤਰਾਲਾ
ਭਾਰਤ-ਮਿਆਮਾਂ ਸਰਹੱਦ ਤੇ ਮਨੀਪੁਰ ਵਿਚ ਜਲ ਜੀਵਨ ਮਿਸ਼ਨ ਅਧੀਨ ਜਲ ਸਪਲਾਈ ਯੋਜਨਾਵਾਂ ਦਾ ਉਦਘਾਟਨ ਕੀਤਾ ਗਿਆ
Posted On:
25 OCT 2020 2:58PM by PIB Chandigarh
ਮਨੀਪੁਰ ਦੇ ਮੁੱਖ ਮੰਤਰੀ ਸ਼੍ਰੀ ਐਨ ਬਿਰੇਨ ਸਿੰਘ ਨੇ ਜਲ ਜੀਵਨ ਮਿਸ਼ਨ ਅਧੀਨ ਦੋ ਪਿੰਡਾਂ ਲਈ ਜਲ ਸਪਲਾਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਹ ਦੋਵੇਂ ਪਿੰਡ ਭਾਰਤ-ਮਿਆਮਾਂ ਸਰਹੱਦ ਤੇ ਦੂਰ ਦੁਰਾਡੇ ਦੇ ਪਿੰਡ ਹਨ ਅਤੇ ਇਕ ਸਮੇਂ ਇਹ ਪੂਰੀ ਤਰ੍ਹਾਂ ਨਾਲ ਅੱਤਵਾਦ ਨਾਲ ਪ੍ਰਭਾਵਤ ਸਨ, ਹੁਣ ਜਲ ਜੀਵਨ ਮਿਸ਼ਨ ਅਧੀਨ ਨਿਯਮਤ ਤੌਰ ਤੇ ਜਲ ਸਪਲਾਈ ਪ੍ਰਾਪਤ ਕਰ ਰਹੇ ਹਨ। ਮਨੀਪੁਰ ਦੇ ਚੰਦੇਲ ਜ਼ਿਲ੍ਹੇ ਦੀ ਤਹਸੀਲ ਖੇਂਗਜੁਆਏ ਦਾ ਪਿੰਡ ਖੰਗਬਰੋਲ ਜ਼ਿਲ੍ਹਾ ਹੈੱਡ ਕੁਆਰਟਰ ਤੋਂ 69 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਹ ਪਿੰਡ ਭਾਰਤ-ਮਿਆਮਾਂ ਸਰਹੱਦ ਤੋਂ ਤਕਰੀਬਨ 30 ਕਿਲੋਮੀਟਰ ਦੇ ਫਾਸਲੇ ਤੇ ਹੈ। ਪਿੰਡ ਵਿਚ 82 ਘਰ ਹਨ ਅਤੇ 2041 ਤੱਕ ਤਕਰੀਬਨ 1000 ਦੀ ਆਬਾਦੀ ਦੀ ਪ੍ਰੋਜੇਕਟੇਡ ਯੋਜਨਾ ਨੂੰ ਧਿਆਨ ਵਿਚ ਰੱਖਦਿਆਂ ਇਸ ਜਲ ਸਪਲਾਈ ਪ੍ਰਣਾਲੀ ਨੇ ਡਿਜ਼ਾਈਨ ਕੀਤਾ ਗਿਆ ਹੈ। 60 ਲੱਖ ਰੁਪਏ ਦੀ ਅਨੁਮਾਨਤ ਲਾਗਤ ਵਾਲੀ ਇਸ ਮਹੱਤਵਪੂਰਨ ਜਲ ਸਪਲਾਈ ਪ੍ਰਣਾਲੀ ਨਾਲ ਮੌਜੂਦਾ ਤਕਰੀਬਨ 450 ਦੀ ਆਬਾਦੀ ਵਾਲੇ ਸਾਰੇ ਹੀ 82 ਘਰਾਂ ਨੂੰ ਟੂਟੀ ਵਾਲੇ ਪਾਣੀ ਦੇ ਕੁਨੈਕਸ਼ਨ ਮੁਹੱਈਆ ਕਰਵਾਉਣ ਦਾ ਕੰਮ ਯਕੀਨੀ ਬਣੇਗਾ। ਟ੍ਰੀਟਮੈਂਟ ਸਾਈਟ ਤੋਂ 6 ਕਿਲੋਮੀਟਰ ਦੇ ਫਾਸਲੇ ਤੇ ਖੰਗਨਬਰੋਲੋਕ ਵਿਖੇ ਇਕ ਸਦਾਬਹਾਰ ਅਰਥਾਤ 12 ਮਹੀਨਿਆਂ ਦਾ ਜਲ ਸਰੋਤ ਹੈ। ਜਿਵੇਂ ਕਿ ਸਰੋਤ ਟ੍ਰੀਟਮੈਂਟ ਸਾਈਟ ਤੋਂ ਜ਼ਿਆਦਾ ਉਚਾਈ ਤੇ ਸਥਿਤ ਹੈ, ਗ੍ਰੈਵਿਟੀ ਆਧਾਰਤ ਜਲ ਸਪਲਾਈ ਸਕੀਮ ਨੂੰ ਇਥੋਂ ਹਾਸਿਲ ਕੀਤਾ ਗਿਆ ਹੈ। ਦੂਜਾ ਪਿੰਡ ਚੰਦੇਲ ਜ਼ਿਲ੍ਹੇ ਦੀ ਤਹਸੀਲ ਖੇਂਗਜੁਆਏ ਦਾ ਪਿੰਡ ਖੇਂਗਜੁਆਏ ਹੈ ਅਤੇ ਇਹ ਜ਼ਿਲ੍ਹਾ ਹੈੱਡ ਕੁਆਰਟਰ ਤੋਂ 60 ਕਿਲੋਮੀਟਰ ਦੇ ਫਾਸਲੇ ਤੇ ਸਥਿਤ ਹੈ। ਇਹ ਪਿੰਡ ਭਾਰਤ-ਮਿਆਮਾਂ ਸਰਹੱਦ ਤੋਂ ਤਕਰੀਬਨ 20 ਕਿਲੋਮੀਟਰ ਦੇ ਫਾਸਲੇ ਤੇ ਹੈ। ਉਦਘਾਟਨ ਕੀਤੀ ਗਈ ਨਵੀਂ ਜਲ ਸਪਲਾਈ ਪ੍ਰਣਾਲੀ 73 ਪਰਿਵਾਰਾਂ ਦੀ ਪਾਣੀ ਦੀ ਜਰੂਰਤ ਨੂੰ ਟੂਟੀ ਵਾਲੇ ਪਾਣੀ ਕੁਨੈਕਸ਼ਨ ਉਪਲਬਧ ਕਰਵਾ ਕੇ ਪੂਰਾ ਕਰੇਗੀ। ਹੁਣ, ਇਸ ਯੋਜਨਾ ਦਾ ਸੰਚਾਲਨ ਅਤੇ ਸਾਂਭ ਸੰਭਾਲ ਵਿਲੇਜ ਵਾਟਰ ਅਤੇ ਸੈਨਿਟੇਸ਼ਨ ਕਮੇਟੀ ਕਰੋਗੀ ਜਿਵੇਂ ਕਿ ਜਲ ਜੀਵਨ ਮਿਸ਼ਨ ਅਧੀਨ ਕਲਪਨਾ ਕੀਤੀ ਗਈ ਹੈ ਕਿ ਪੇਂਡੂ ਖੇਤਰਾਂ ਵਿਚ ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਲੰਬੀ ਮਿਆਦ ਲਈ ਅਤੇ ਨਿਯਮਤ ਤੌਰ ਤੇ ਸੁਨਿਸ਼ਚਿਤ ਕੀਤੀ ਜਾਵੇ।
ਮਾਨਸੂਨ ਸੀਜ਼ਨ ਦੌਰਾਨ ਪਹਾੜੀ ਖੇਤਰਾਂ ਵਿਚ ਜਲ ਸਪਲਾਈ ਦੀਆਂ ਯੋਜਨਾਵਾਂ ਨੂੰ ਖੇਤਰ ਵਿਚ ਪਹੁੰਚ ਨਾ ਹੋਣ ਕਾਰਣ ਲਾਗੂ ਕਰਨ ਵਿਚ ਸਭ ਤੋਂ ਵੱਡੀ ਚੁਣੌਤੀ ਸਾਹਮਣੇ ਰਹਿੰਦੀ ਹੈ। ਸਮਾਨ ਦੀ ਢੋਆ-ਢੁਆਈ ਵਿਸ਼ੇਸ਼ ਸਮੇਂ ਦੌਰਾਨ ਹੀ ਸੰਭਵ ਹੁੰਦੀ ਹੈ। ਇਸ ਤੋਂ ਇਲਾਵਾ ਸਮਾਨ ਦੀ ਢੋਆ ਢੁਆਈ ਜਾਂ ਤਾਂ ਇੰਫਾਲ / ਪਲੇਲ ਟਾਊਨ ਤੋਂ ਹੀ ਹੁੰਦੀ ਹੈ। ਇਸ ਚੁਣੌਤੀ ਤੋਂ ਬਾਅਦ ਸੰਚਾਰ ਸਭ ਤੋਂ ਵੱਡੀ ਚੁਣੌਤੀ ਹੈ ਕਿਉਂਜੋ ਖੇਤਰ ਵਿਚ ਕਮਜ਼ੋਰ ਨੈੱਟਵਰਕ ਕਵਰੇਜ ਹੈ ਜਿਸ ਕਰਕੇ ਪਹਿਲਾਂ ਤੋਂ ਹੀ ਘੱਟ ਮਨੁੱਖੀ ਸ਼ਕਤੀ ਦੀ ਮਜ਼ਬੂਰੀ ਕਾਰਣ ਜ਼ਿਆਦਾਤਰ ਮਾਮਲਿਆਂ ਵਿਚ ਔਕੜਾਂ ਆਉਂਦੀਆਂ ਰਹਿੰਦੀਆਂ ਹਨ ਅਤੇ ਸਮਰਪਤ ਮਨੁੱਖੀ ਸ਼ਕਤੀ ਨੂੰ ਲਾਮਬੰਦ ਕਰਨ ਦੀ ਮਜ਼ਬੂਰੀ ਵੇ ਬਣੀ ਰਹਿੰਦੀ ਹੈ। ਕੋਵਿਡ-19 ਮਹਾਮਾਰੀ ਦੇ ਬਾਵਜੂਦ ਪਬਲਿਕ ਹੈਲਥ ਇੰਜੀਨੀਅਰਿੰਗ ਵਿਭਾਗ ਨੇ ਦੂਰ ਦੁਰਾਡੇ ਦੇ ਇਨ੍ਹਾਂ ਪਿੰਡਾਂ ਦੇ ਹਰੇਕ ਪੇਂਡੂ ਘਰ ਵਿਚ ਟੂਟੀ ਵਾਲੇ ਸਾਫ਼ ਪਾਣੀ ਨੂੰ ਪਹੁੰਚਾਉਣ ਦੇ ਕੰਮ ਨੂੰ ਸੁਨਿਸ਼ਚਿਤ ਕਰਨ ਲਈ ਸਖਤ ਮਿਹਨਤ ਕੀਤੀ ਹੈ।
ਮਨੀਪੁਰ ਵਿਚ ਜਲ ਜੀਵਨ ਮਿਸ਼ਨ ਨੂੰ ਲਾਗੂ ਕੀਤੇ ਜਾਣ ਦੀ ਹੁਣੇ ਜਿਹੀ ਹੀ ਮੱਧ-ਕਾਲੀ ਸਮੀਖਿਆ ਕੀਤੀ ਗਈ, ਜਿਸ ਵਿਚ ਮਨੀਪੁਰ ਰਾਜ ਦੇ ਅਧਿਕਾਰੀਆਂ ਨੇ ਰਾਸ਼ਟਰੀ ਜਲ ਜੀਵਨ ਮਿਸ਼ਨ ਦੀ ਟੀਮ ਨੂੰ ਇਸ ਯੋਜਨਾ ਦੀ ਪ੍ਰਗਤੀ ਦੀ ਪ੍ਰਸਤੁਤੀ ਕੀਤੀ। ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਜਲ ਜੀਵਨ ਮਿਸ਼ਨ ਦੀ ਯੋਜਨਾ ਨੂੰ ਲਾਗੂ ਕਰਨ ਦੀ ਪ੍ਰਗਤੀ ਦਾ ਮੁਲਾਂਕਣ ਕਰਨ ਲਈ ਵੀਡੀਓ ਕਾਨਫਰੈਂਸਿੰਗ ਰਾਹੀਂ ਮੱਧਕਾਲੀ ਸਮੀਖਿਆ ਜਾਰੀ ਹੈ ਇਸ ਤਰ੍ਹਾਂ ਸਾਰੇ ਹੀ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਰਵਪੱਖੀ ਕਵਰੇਜ ਲਈ ਨਿਰਧਾਰਤ ਸੰਸਥਾਗਤ ਵਿਧੀਆਂ ਦੇ ਨਾਲ ਨਾਲ ਪੇਂਡੂ ਘਰਾਂ ਨੂੰ ਮੁਹੱਈਆ ਕਰਵਾਏ ਗਏ ਟੂਟੀ ਵਾਲੇ ਪਾਣੀ ਕੁਨੈਕਸ਼ਨ ਦੇ ਮੌਜੂਦਾ ਦਰਜੇ ਦੀ ਪ੍ਰਸਤੁਤੀ ਕਰ ਰਹੇ ਹਨ। ਮਨੀਪੁਰ ਵਿਚ ਤਕਰੀਬਨ 4.5 ਲੱਖ ਘਰ ਹਨ, ਪਰ ਸਿਰਫ 30,379 ਘਰਾਂ ਵਿਚ ਹੀ ਟੂਟੀ ਵਾਲੇ ਪਾਣੀ ਕੁਨੈਕਸ਼ਨ ਹਨ। 2020-21 ਦੌਰਾਨ ਰਾਜ ਦਾ ਉਦੇਸ਼ 2 ਲੱਖ ਦੂਰ ਦੁਰਾਡੇ ਘਰਾਂ ਵਿਚ ਟੂਟੀ ਵਾਲੇ ਕੁਨੈਕਸ਼ਨ ਮੁਹੱਈਆ ਕਰਵਾਉਣ ਦਾ ਹੈ। ਚਾਲੂ ਸਾਲ ਦੌਰਾਨ ਰਾਜ ਇਕ ਜ਼ਿਲ੍ਹੇ ਅਤੇ 15 ਬਲਾਕਾਂ ਅਤੇ 1,275 ਪਿੰਡਾਂ ਵਿਚ 100 ਫੀਸਦੀ ਪਾਣੀ ਦੇ ਟੂਟੀ ਵਾਲੇ ਕੁਨੈਕਸ਼ਨ ਮੁਹੱਈਆ ਕਰਵਾਉਣ ਲਈ ਯੋਜਨਾ ਬਣਾ ਰਿਹਾ ਹੈ। ਰਾਜ ਨੇ ਜਲ ਜੀਵਨ ਮਿਸ਼ਨ ਅਧੀਨ 2023 ਤੱਕ 100 ਫੀਸਦੀ ਘਰਾਂ ਨੂੰ ਟੂਟੀ ਕੁਨੈਕਸ਼ਨ ਦੀ ਵਿਵਸਥਾ ਲਈ ਯੋਜਨਾ ਬਣਾਈ ਹੈ।
2020-21 ਵਿਚ ਮਨੀਪੁਰ ਰਾਜ ਨੂੰ 131.80 ਕਰੋਡ਼ ਰੁਪਏ ਦੀ ਰਕਮ ਐਲੋਕੇਟ ਕੀਤੀ ਗਈ ਹੈ ਜਿਸ ਵਿਚੋਂ 32.95 ਕਰੋਡ਼ ਰੁਪਏ ਰਾਜ ਨੂੰ ਜਾਰੀ ਕੀਤੇ ਗਏ ਹਨ। ਰਾਜ ਆਪਣੀ ਭੌਤਿਕ ਅਤੇ ਵਿੱਤੀ ਕਾਰਗੁਜ਼ਾਰੀ ਦੇ ਆਧਾਰ ਤੇ ਹੋਰ ਵਾਧੂ ਫੰਡ ਹਾਸਿਲ ਕਰਨ ਦੇ ਯੋਗ ਹੈ। ਮਨੀਪੁਰ ਨੂੰ ਹੁਣ ਤੱਕ 15ਵੇਂ ਵਿੱਤ ਕਮਿਸ਼ਨ ਦੀਆਂ, ਪੰਚਾਇਤੀ ਰਾਜ ਸੰਸਥਾਵਾਂ ਲਈ ਗਰਾਂਟਾਂ ਅਧੀਨ 177 ਕਰੋਡ਼ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ ਅਤੇ ਇਸ ਵਿਚੋਂ 50 ਫੀਸਦੀ ਰਾਸ਼ੀ ਜਲ ਸਪਲਾਈ ਅਤੇ ਸੈਨਿਟੇਸ਼ਨ ਲਈ ਇਸਤੇਮਾਲ ਕੀਤੀ ਜਾਣੀ ਹੈ। ਰਾਜ ਨੂੰ ਇਸ ਫੰਡ ਨਾਲ ਪੇਂਡੂ ਜਲ ਸਪਲਾਈ, ਖਰਾਬ ਪਾਣੀ ਦੇ ਪ੍ਰਬੰਧਨ ਅਤੇ ਜਲ ਸਪਲਾਈ ਸਕੀਮਾਂ ਦੇ ਲੰਬੇ ਸਮੇਂ ਦੇ ਸੰਚਾਲਨ ਅਤੇ ਰੱਖ-ਰਖਾਅ ਨੂੰ ਸੁਨਿਸ਼ਚਿਤ ਕਰਨ ਦੀ ਯੋਜਨਾ ਬਣਾਉਣੀ ਹੈ।
------------------------------
ਏਪੀਐਸ ਐਮਜੀ ਏਐਸ
(Release ID: 1667517)
Visitor Counter : 221