ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਗੁਜਰਾਤ ’ਚ ਤਿੰਨ ਪ੍ਰਮੁੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ

ਗੁਜਰਾਤ ਦੇ ਕਿਸਾਨਾਂ ਲਈ ‘ਕਿਸਾਨ ਸੂਰਯੋਦਯ ਯੋਜਨਾ’ ਦੀ ਸ਼ੁਰੂਆਤ ਕੀਤੀ


ਯੂ.ਐੱਨ. ਮਹਿਤਾ ਇੰਸਟੀਟਿਊਟ ਆਵ੍ ਕਾਰਡੀਓਲੋਜੀ ਐਂਡ ਰਿਸਰਚ ਸੈਂਟਰ ਨਾਲ ਜੁੜੇ ਬੱਚਿਆਂ ਦੇ ਹਾਰਟ ਹਸਪਤਾਲ ਦਾ ਉਦਘਾਟਨ ਕੀਤਾ


ਗਿਰਨਾਰ ’ਚ ਰੋਪਵੇਅ ਦਾ ਉਦਘਾਟਨ ਕੀਤਾ

Posted On: 24 OCT 2020 2:01PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਗੁਜਰਾਤ 3 ਪ੍ਰਮੁੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।

 

ਸ਼੍ਰੀ ਮੋਦੀ ਨੇ ਕਿਸਾਨਾਂ ਨੂੰ 16 ਘੰਟੇ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਕਿਸਾਨ ਸੂਰਯੋਦਯ ਯੋਜਨਾਦੀ ਸ਼ੁਰੂਆਤ ਕੀਤੀ। ਉਨ੍ਹਾਂ ਯੂ.ਐੱਨ. ਮਹਿਤਾ ਇੰਸਟੀਟਿਊਟ ਆਵ੍ ਕਾਰਡੀਓਲੋਜੀ ਐਂਡ ਰਿਸਰਚ ਸੈਂਟਰ ਨਾਲ ਜੁੜੇ ਬੱਚਿਆਂ ਦੇ ਹਾਰਟ ਹਸਪਤਾਲ ਅਤੇ ਅਹਿਮਦਾਬਾਦ ਦੇ ਸਿਵਲ ਹਸਪਤਾਲ ਚ ਟੈਲੀਕਾਰਡੀਓਲੋਜੀ ਲਈ ਇੱਕ ਮੋਬਾਈਲ ਐਪਲੀਕੇਸ਼ਨ ਦਾ ਵੀ ਉਦਘਾਟਨ ਕੀਤੀ।

 

ਪ੍ਰਧਾਨ ਮੰਤਰੀ ਨੇ ਇਸ ਮੌਕੇ ਗਿਰਨਾਰ ਚ ਰੋਪਵੇਅ ਦਾ ਉਦਘਾਟਨ ਵੀ ਕੀਤਾ।

 

ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਗੁਜਰਾਤ ਸਦਾ ਆਮ ਆਦਮੀ ਦੇ ਦ੍ਰਿੜ੍ਹ ਇਰਾਦੇ ਤੇ ਸਮਰਪਣ ਲਈ ਇੱਕ ਮਿਸਾਲੀ ਆਦਰਸ਼ ਬਣਿਆ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੁਜਲਾਮਸੁਫ਼ਲਾਮ ਅਤੇ ਸੌਨਾ ਸਕੀਮ ਤੋਂ ਬਾਅਦ ਕਿਸਾਨ ਸੂਰਯੋਦਯ ਯੋਜਨਾ ਗੁਜਰਾਤ ਨੇ ਇਸ ਰਾਜ ਦੇ ਕਿਸਾਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਇੱਕ ਮੀਲਪੱਥਰ ਕਾਇਮ ਕੀਤਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੇ ਖੇਤਰ ਵਿੱਚ ਪਿਛਲੇ ਕਈ ਸਾਲਾਂ ਤੋਂ ਗੁਜਰਾਤ ਵਿੱਚ ਕੀਤਾ ਗਿਆ ਕੰਮ ਇਸ ਯੋਜਨਾ ਦਾ ਆਧਾਰ ਬਣਿਆ ਹੈ। ਉਨ੍ਹਾਂ ਕਿਹਾ ਕਿ ਇਸ ਰਾਜ ਦੀ ਸਮਰੱਥਾ ਵਿੱਚ ਸੁਧਾਰ ਲਿਆਉਣ ਲਈ ਬਿਜਲੀ ਉਤਪਾਦਨ ਤੋਂ ਲੈ ਕੇ ਟ੍ਰਾਂਸਮਿਸ਼ਨ ਤੱਕ ਸਾਰੇ ਕੰਮ ਮਿਸ਼ਨ ਭਾਵਨਾ ਨਾਲ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ 2010 ’ਚ ਜਦੋਂ ਪਠਾਨ ਚ ਸੋਲਰ ਬਿਜਲੀ ਪਲਾਂਟ ਦਾ ਉਦਘਾਟਨ ਕੀਤਾ ਗਿਆ ਸੀ, ਤਦ ਕਿਸੇ ਨੇ ਨਹੀਂ ਸੋਚਿਆ ਸੀ ਕਿ ਭਾਰਤ ਸਾਰੀ ਦੁਨੀਆ ਨੂੰ ਇੱਕ ਸੂਰਜ, ਇੱਕ ਵਿਸ਼ਵ, ਇੱਕ ਗ੍ਰਿੱਡਦਾ ਮਾਰਗ ਦਿਖਾਏਗਾ। ਪ੍ਰਧਾਨ ਮੰਤਰੀ ਨੇ ਇਸ ਤੱਥ ਦੀ ਸ਼ਲਾਘਾ ਕੀਤੀ ਕਿ ਭਾਰਤ ਪਿਛਲੇ ਕੁਝ ਸਾਲਾਂ ਦੌਰਾਨ ਹੁਣ ਸਮੁੱਚੇ ਵਿਸ਼ਵ ਦੇ ਸੋਲਰ ਬਿਜਲੀ ਦੇ ਖੇਤਰ ਵਿੱਚ ਪੰਜਵੇਂ ਸਥਾਨ ਉੱਤੇ ਆ ਗਿਆ ਹੈ ਅਤੇ ਹੋਰ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।

 

ਕਿਸਾਨ ਸੂਰਯੋਦਯ ਯੋਜਨਾਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਬਹੁਤ ਸਾਰੇ ਕਿਸਾਨਾਂ ਨੂੰ ਸਿੰਚਾਈ ਲਈ ਬਿਜਲੀ ਸਿਰਫ਼ ਰਾਤ ਨੂੰ ਹੀ ਮਿਲਦੀ ਸੀ ਤੇ ਜਿਸ ਲਈ ਉਨ੍ਹਾਂ ਨੂੰ ਸਾਰੀ ਰਾਤ ਜਾਗਣਾ ਪੈਂਦਾ ਸੀ। ਗਿਰਨਾਰ ਤੇ ਜੂਨਾਗੜ੍ਹ ਚ ਕਿਸਾਨਾਂ ਨੂੰ ਜੰਗਲੀ ਜਾਨਵਰਾਂ ਦੀਆਂ ਸਮੱਸਿਆ ਦਾ ਵੀ ਸਾਹਮਣਾ ਕਰਦੇ ਹਨ। ਕਿਸਾਨ ਸੂਰਯੋਦਯ ਯੋਜਨਾਤਹਿਤ ਕਿਸਾਨਾਂ ਨੂੰ ਸਵੇਰੇ 5 ਵਜੇ ਤੋਂ ਰਾਤੀਂ 9 ਵਜੇ ਤੱਕ 3–ਫ਼ੇਸ ਬਿਜਲੀ ਸਪਲਾਈ ਮਿਲੇਗੀ ਤੇ ਉਨ੍ਹਾਂ ਦੇ ਜੀਵਨਾਂ ਵਿੱਚ ਇੱਕ ਨਵੀਂ ਸਵੇਰ ਹੋਵੇਗੀ।

 

ਪ੍ਰਧਾਨ ਮੰਤਰੀ ਨੇ ਗੁਜਰਾਤ ਸਰਕਾਰ ਦੁਆਰਾ ਇਸ ਕੰਮ ਕੀਤੇ ਗਏ ਯਤਨਾਂ ਦੀ ਵੀ ਸ਼ਲਾਘਾ ਕੀਤੀ, ਜਿਸ ਲਈ ਟ੍ਰਾਂਸਮਿਸ਼ਨ ਦੀ ਪੂਰੀ ਤਰ੍ਹਾਂ ਨਵੀਂ ਸਮਰੱਥਾ ਤਿਆਰ ਕੀਤੀ ਤੇ ਇਸ ਲਈ ਹੋਰ ਮੌਜੂਦਾ ਪ੍ਰਣਾਲੀਆਂ ਵਿੱਚ ਕੋਈ ਵਿਘਨ ਵੀ ਨਹੀਂ ਪੈਣ ਦਿੱਤਾ। ਇਸ ਯੋਜਨਾ ਦੇ ਤਹਿਤ, ਲਗਭਗ 3,500 ਸਰਕਟ ਕਿਲੋਮੀਟਰ ਨਵੀਆਂ ਟ੍ਰਾਂਸਮਿਸ਼ਨ ਲਾਈਨ ਅਗਲੇ 2–3 ਸਾਲਾਂ ਦੌਰਾਨ ਵਿਛਾਈਆਂ ਜਾਣਗੀਆਂ ਤੇ ਉਨ੍ਹਾਂ ਨੂੰ ਆਉਂਦੇ ਦਿਨਾਂ ਦੌਰਾਨ ਇੱਕ ਹਜ਼ਾਰ ਤੋਂ ਵੱਧ ਪਿੰਡਾਂ ਵਿੱਚ ਲਾਗੂ ਕੀਤਾ ਜਾਵੇਗਾ ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਪਿੰਡ ਕਬਾਇਲੀ ਬਹੁਗਿਣਤੀ ਵਾਲੇ ਇਲਾਕਿਆਂ ਵਿੱਚ ਹਨ। ਉਨ੍ਹਾਂ ਕਿਹਾ ਕਿ ਜਦੋਂ ਇਸ ਯੋਜਨਾ ਅਧੀਨ ਸਮੁੱਚੇ ਗੁਜਰਾਤ ਨੂੰ ਬਿਜਲੀ ਸਪਲਾਈ ਮਿਲੇਗੀ, ਤਾਂ ਇਸ ਨਾਲ ਲੱਖਾਂ ਕਿਸਾਨਾਂ ਦੇ ਜੀਵਨ ਤਬਦੀਲ ਹੋ ਜਾਣਗੇ।

 

ਪ੍ਰਧਾਨ ਮੰਤਰੀ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿੱਚ ਮਦਦ ਲਈ ਬਦਲਦੇ ਸਮਿਆਂ ਅਨੁਸਾਰ ਇਸ ਤਰੀਕੇ ਨਿਰੰਤਰ ਕੰਮ ਕਰਨ ਦੀ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਘੱਟ ਧਨ ਲਾਉਣਾ ਪਵੇ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਹੱਲ ਹੋਣ। ਉਨ੍ਹਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਸਰਕਾਰ ਦੀਆਂ ਪਹਿਲਾਂ ਦੀ ਸੂਚੀ ਗਿਣਵਾਈ; ਜਿਵੇਂ ਕਿ ਹਜ਼ਾਰਾਂ ਐੱਫਪੀਓ (FPOs) ਦਾ ਗਠਨ, ਯੂਰੀਆ ਦੀ ਨਿੰਮ ਕੋਟਿੰਗ, ਭੂਮੀ ਸਿਹਤ ਕਾਰਡ ਤੇ ਬਹੁਤ ਸਾਰੀਆਂ ਨਵੀਆਂ ਪਹਿਲਾਂ ਦੀ ਸ਼ੁਰੂਆਤ। ਉਨ੍ਹਾਂ ਕਿਹਾ ਕਿ ਕੁਸੁਮਯੋਜਨਾ ਅਧੀਨ, ਐੱਫਪੀਓ, ਪੰਚਾਇਤਾਂ ਤੇ ਅਜਿਹੇ ਸਾਰੇ ਸੰਗਠਨਾਂ ਨੂੰ ਬੰਜਰ ਜ਼ਮੀਨਾਂ ਉੱਤੇ ਛੋਟੇ ਸੋਲਰ ਪਲਾਂਟ ਸਥਾਪਿਤ ਕਰਨ ਕਰਨ ਲਈ ਸਹਾਇਤਾ ਦਿੱਤੀ ਜਾ ਰਹੀ ਹੈ ਅਤੇ ਕਿਸਾਨਾਂ ਦੇ ਸਿੰਚਾਈ ਪੰਪ ਵੀ ਸੂਰਜੀ ਊਰਜਾ ਨਾਲ ਜੋੜੇ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤੋਂ ਪੈਦਾ ਹੋਣ ਵਾਲੀ ਬਿਜਲੀ ਦੀ ਵਰਤੋਂ ਕਿਸਾਨਾਂ ਦੁਆਰਾ ਸਿੰਚਾਈ ਲਈ ਕੀਤੀ ਜਾਵੇਗੀ ਤੇ ਉਹ ਵਾਧੂ ਬਿਜਲੀ ਵੇਚ ਵੀ ਸਕਦੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਜਲੀ ਦੇ ਨਾਲਨਾਲ ਗੁਜਰਾਤ ਨੇ ਸਿੰਚਾਈ ਤੇ ਪੀਣ ਵਾਲੇ ਪਾਣੀ ਦੇ ਖੇਤਰ ਵਿੱਚ ਵੀ ਸ਼ਲਾਘਾਯੋਗ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇੰਥੇ ਲੋਕਾਂ ਨੂੰ ਪਾਣੀ ਲੈਣ ਲਈ ਵੀ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ ਤੇ ਅੱਜ ਪਾਣੀ ਉਨ੍ਹਾਂ ਜ਼ਿਲ੍ਹਿਆਂ ਤੱਕ ਪੁੱਜ ਚੁੱਕਾ ਹੈ, ਜਿਸ ਬਾਰੇ ਪਹਿਲਾਂ ਕਦੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਉਨ੍ਹਾਂ ਸਰਦਾਰ ਸਰੋਵਰ ਪ੍ਰੋਜੈਕਟ ਅਤੇ ਵਾਟਰ ਗ੍ਰਿੱਡਸ ਜਿਹੇ ਪ੍ਰੋਜੈਕਟਾਂ ਉੱਤੇ ਮਾਣ ਮਹਿਸੂਸ ਕੀਤਾ, ਜਿਨ੍ਹਾਂ ਨੇ ਗੁਜਰਾਤ ਦੇ ਔੜਮਾਰੇ ਖੇਤਰਾਂ ਤੱਕ ਪਾਣੀ ਪਹੁੰਚਾਉਣ ਵਿੱਚ ਮਦਦ ਕੀਤੀ। ਉਨ੍ਹਾਂ ਕਿਹਾ ਕਿ ਗੁਜਰਾਤ ਦੇ 80 ਫ਼ੀ ਸਦੀ ਘਰਾਂ ਤੱਕ ਪਾਈਪਾਂ ਰਾਹੀਂ ਪੀਣ ਵਾਲਾ ਪਾਣੀ ਪੁੱਜ ਚੁੱਕਾ ਹੈ ਅਤੇ ਬਹੁਤ ਛੇਤੀ ਗੁਜਰਾਤ ਅਜਿਹਾ ਰਾਜ ਹੋਵੇਗਾ, ਜਿੱਥੇ ਹਰੇਕ ਘਰ ਵਿੱਚ ਪਾਈਪ ਰਾਹੀਂ ਪੀਣ ਵਾਲਾ ਪਾਣੀ ਪੁੱਜਦਾ ਹੋਵੇਗਾ। ਉਨ੍ਹਾਂ ਕਿਸਾਨਾਂ ਨੂੰ ਪਰ ਡ੍ਰੌਪ ਮੋਰ ਕ੍ਰੌਪ’ (ਇੱਕਇੱਕ ਤੁਪਕੇ ਨਾਲ ਵਧੇਰੇ ਫ਼ਸਲ) ਦਾ ਮੰਤਰ ਦੁਹਰਾਉਣ ਦੀ ਬੇਨਤੀ ਕੀਤੀ ਕਿਉਂਕਿ ਕਿਸਾਨ ਸੂਰਯੋਦਯ ਯੋਜਨਾਦਾ ਉਦਘਾਟਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿਨ ਵੇਲੇ ਬਿਜਲੀ ਮਿਲਣ ਨਾਲ ਕਿਸਾਨਾਂ ਨੂੰ ਸੂਖਮ ਸਿੰਚਾਈ ਸਥਾਪਿਤ ਕਰਨ ਵਿੱਚ ਮਦਦ ਮਿਲੇਗੀ ਤੇ ਕਿਸਾਨ ਸੂਰਯੋਦਯਯੋਜਨਾ ਇਸ ਰਾਜ ਵਿੱਚ ਸੂਖਮ ਸਿੰਚਾਈ ਦਾ ਪਾਸਾਰ ਕਰਨ ਵਿੱਚ ਮਦਦ ਕਰੇਗੀ।

 

ਅੱਜ ਲਾਂਚ ਕੀਤੇ ਗਏ ਯੂ.ਐੱਨ. ਮਹਿਤਾ ਇੰਸਟੀਟਿਊਟ ਆਵ੍ ਕਾਰਡੀਓਲੋਜੀ ਐਂਡ ਰਿਸਰਚ ਸੈਂਟਰਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਦੇਸ਼ ਦੇ ਕੁਝ ਇੱਕ ਹਸਪਤਾਲਾਂ ਵਿੱਚੋਂ ਇੱਕ ਹੈ, ਜਿਸ ਦਾ ਵਿਸ਼ਵਪੱਧਰੀ ਬੁਨਿਆਦੀ ਢਾਂਚਾ ਹੈ ਤੇ ਨਾਲ ਹੀ ਇੱਕ ਆਧੁਨਿਕ ਸਿਹਤ ਸੁਵਿਧਾ ਹੈ ਤੇ ਇਹ ਭਾਰਤ ਚ ਦਿਲ ਦੇ ਰੋਗਾਂ ਦੇ ਇਲਾਜ ਲਈ ਸਭ ਤੋਂ ਵੱਡਾ ਹਸਪਤਾਲ ਹੋਵੇਗਾ। ਉਨ੍ਹਾਂ ਕਿਹਾ ਕਿ ਗੁਜਰਾਤ ਨੇ ਆਧੁਨਿਕ ਹਸਪਤਾਲਾਂ, ਮੈਡੀਕਲ ਕਾਲਜਾਂ ਤੇ ਹਰੇਕ ਕਾਲਜ ਵਿੱਚ ਬਿਹਤਰ ਸਿਹਤ ਸਹੂਲਤਾਂ ਸਥਾਪਿਤ ਕਰ ਕੇ ਸ਼ਲਾਘਾਯੋਗ ਕਾਰਜ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗੁਜਰਾਤ ਦੇ 21 ਲੱਖ ਲੋਕਾਂ ਨੂੰ ਆਯੁਸ਼ਮਾਨ ਭਾਰਤਯੋਜਨਾ ਅਧੀਨ ਮੁਫ਼ਤ ਇਲਾਜ ਮਿਲਿਆ ਹੈ। ਗੁਜਰਾਤ ਚ ਘੱਟ ਲਾਗਤ ਵਾਲੀਆਂ ਦਵਾਈਆਂ ਮੁਹੱਈਆ ਕਰਵਾਉਣ ਵਾਲੇ 525 ਜਨ ਔਸ਼ਧੀ ਕੇਂਦਰ ਖੋਲ੍ਹੇ ਗਏ ਹਨ, ਜਿਨ੍ਹਾਂ ਨਾਲ ਗੁਜਰਾਤ ਦੇ ਆਮ ਲੋਕਾਂ ਦੀ ਲਗਭਗ 100 ਕਰੋੜ ਰੁਪਏ ਦੀ ਬੱਚਤ ਹੋਈ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਗਿਰਨਾਰ ਪਰਬਤ ਮਾਂ ਅੰਬੇ ਦਾ ਨਿਵਾਸਅਸਥਾਨ ਹੈ। ਇਸ ਦੀ ਇੱਕ ਗੋਰਖਨਾਥ ਚੋਟੀ ਹੈ, ਇੱਕ ਗੁਰੂ ਦੱਤਾਤ੍ਰੇਯ ਚੋਟੀ ਹੈ ਤੇ ਇੱਕ ਜੈਨ ਮੰਦਿਰ ਹੈ। ਉਨ੍ਹਾਂ ਕਿਹਾ ਕਿ ਵਿਸ਼ਵਪੱਧਰੀ ਰੋਪ ਵੇਅ ਦੇ ਉਦਘਾਟਨ ਨਾਲ ਵੱਧ ਤੋਂ ਵੱਧ ਸ਼ਰਧਾਲੂ ਤੇ ਸੈਲਾਨੀ ਇੱਥੇ ਆਉਣਗੇ। ਉਨ੍ਹਾਂ ਕਿਹਾ ਕਿ ਬਨਾਸਕਾਂਠਾ, ਪਾਵਾਗੜ੍ਹ ਤੇ ਸੱਤਪੁੜਾ ਤੋਂ ਬਾਅਦ ਇਹ ਗੁਜਰਾਤ ਦਾ ਚੌਥਾ ਰੋਪਵੇਅ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਰੋਪਵੇਅ ਹੁਣ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਅਤੇ ਆਰਥਿਕ ਮੌਕੇ ਮੁਹੱਈਆ ਕਰਵਾਏਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇੰਨੀ ਜ਼ਿਆਦਾ ਸੁਵਿਧਾ ਦੇਣ ਵਾਲੀਆਂ ਪ੍ਰਣਾਲੀਆਂ ਜਦੋਂ ਲੰਮੇ ਸਮੇਂ ਲਈ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ, ਤਾਂ ਲੋਕਾਂ ਨੂੰ ਕਿੰਨੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਟੂਰਿਜ਼ਮ ਦੇ ਸਥਾਨ ਵਿਕਸਿਤ ਹੋਣ ਕਾਰਨ ਸਥਾਨਕ ਨਿਵਾਸੀਆਂ ਨੂੰ ਹੋਣ ਵਾਲੇ ਆਰਥਿਕ ਲਾਭ ਗਿਣਵਾਏ। ਉਨ੍ਹਾਂ ਸ਼ਿਵਰਾਜਪੁਰ ਤਟ ਜਿਹੇ ਸਥਾਨ ਗਿਣਵਾਏ, ਜਿਨ੍ਹਾਂ ਨੂੰ ਬਲੂ ਫ਼ਲੈਗਪ੍ਰਮਾਣਿਕਤਾ ਮਿਲ ਚੁੱਕੀ ਹੈ ਅਤੇ ਸਟੈਚੂ ਆਵ੍ ਯੂਨਿਟੀਸਥਾਨਕ ਨਿਵਾਸੀਆਂ ਨੂੰ ਰੋਜ਼ਗਾਰ ਦੇ ਬਹੁਤ ਸਾਰੇ ਮੌਕੇ ਮੁਹੱਈਆ ਕਰਵਾਉਂਦਾ ਹੈ। ਉਨ੍ਹਾਂ ਅਹਿਮਦਾਬਾਦ ਦੀ ਕੰਕਰੀਆ ਝੀਲ ਦੀ ਮਿਸਾਲ ਦਿੱਤੀ, ਜਿੱਥੇ ਪਹਿਲਾਂ ਕੋਈ ਵੀ ਨਹੀਂ ਸੀ ਜਾਂਦਾ ਹੁੰਦਾ। ਉਸ ਨੂੰ ਨਵਾਂ ਰੂਪ ਦਿੱਤੇ ਜਾਣ ਤੋਂ ਬਾਅਦ ਹੁਣ ਹਰ ਸਾਲ ਲਗਭਗ 75 ਲੱਖ ਵਿਅਕਤੀ ਇਸ ਝੀਲ ਤੇ ਪੁੱਜ ਰਹੇ ਹਨ ਤੇ ਇਹ ਬਹੁਤ ਸਾਰੇ ਲੋਕਾਂ ਲਈ ਆਮਦਨ ਦਾ ਵਸੀਲਾ ਵੀ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸੈਰਸਪਾਟਾ ਇੱਕ ਅਜਿਹਾ ਖੇਤਰ ਹੈ, ਜੋ ਥੋੜ੍ਹਾ ਜਿਹਾ ਧਨ ਲਾਉਣ ਲਈ ਰੋਜ਼ਗਾਰ ਦੇ ਬਹੁਤ ਸਾਰੇ ਮੌਕੇ ਮੁਹੱਈਆ ਕਰਵਾਉਂਦਾ ਹੈ। ਉਨ੍ਹਾਂ ਗੁਜਰਾਤ ਦੇ ਲੋਕਾਂ ਅਤੇ ਸਮੁੱਚੇ ਵਿਸ਼ਵ ਚ ਵਸਦੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਇਸ ਦੇ ਰਾਜਦੂਤ ਬਣਨ, ਜਿਸ ਨਾਲ ਗੁਜਰਾਤ ਦੇ ਵਿਭਿੰਨ ਸੈਲਾਨੀ ਟਿਕਾਣਿਆਂ ਬਾਰੇ ਜਾਣਕਾਰੀ ਆਮ ਲੋਕਾਂ ਨੂੰ ਮਿਲ ਸਕੇ ਤੇ ਇਸ ਦੀ ਪ੍ਰਗਤੀ ਵਿੱਚ ਮਦਦ ਹੋਵੇ।

 

ਪਿਛੋਕੜ:

 

ਕਿਸਾਨ ਸੂਰਯੋਦਯ ਯੋਜਨਾ

 

ਸਿੰਚਾਈ ਲਈ ਦਿਨ ਵੇਲੇ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਹਿਤ, ਮੁੱਖ ਮੰਤਰੀ ਸ਼੍ਰੀ ਵਿਜੇ ਰੁਪਾਣੀ ਦੀ ਅਗਵਾਈ ਹੇਠਲੀ ਗੁਜਰਾਤ ਸਰਕਾਰ ਨੇ ਪਿੱਛੇ ਜਿਹੇ ਕਿਸਾਨ ਸੂਰਯੋਦਯ ਯੋਜਨਾਦਾ ਐਲਾਨ ਕੀਤਾ ਸੀ। ਇਸ ਯੋਜਨਾ ਅਧੀਨ, ਕਿਸਾਨਾਂ ਸਵੇਰੇ 5 ਵਜੇ ਤੋਂ ਲੈ ਕੇ ਰਾਤੀਂ 9 ਵਜੇ ਤੱਕ ਬਿਜਲੀ ਸਪਲਾਈ ਦਾ ਲਾਭ ਲੈਣ ਦੇ ਯੋਗ ਹੋਣਗੇ। ਰਾਜ ਸਰਕਾਰ ਨੇ ਸਾਲ 2023 ਤੱਕ ਇਸ ਯੋਜਨਾ ਅਧੀਨ ਟ੍ਰਾਂਸਮਿਸ਼ਨ ਬੁਨਿਆਦੀ ਢਾਂਚਾ ਸਥਾਪਿਤ ਕਰਨ ਲਈ 3,500 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਇਸ ਪ੍ਰੋਜੈਕਟ ਅਧੀਨ 220 ਕੇਵੀ ਸਬਸਟੇਸ਼ਨਾਂ ਦੇ ਨਾਲਨਾਲ ਕੁੱਲ 3,490 ਸਰਕਟ ਕਿਲੋਮੀਟਰ ਲੰਮੀਆਂ 234 ‘55–ਕਿਲੋਵਾਟਟ੍ਰਾਂਸਮਿਸ਼ਨ ਲਾਈਨਾਂ ਸਥਾਪਿਤ ਕੀਤੀਆਂ ਜਾਣਗੀਆਂ।

 

ਸਾਲ 2020–21 ਲਈ ਇਸ ਯੋਜਨਾ ਅਧੀਨ ਦਾਹੌਦ, ਪਾਟਨ, ਮਾਹੀਸਾਗਰ, ਪੰਚਮਹਿਲ, ਛੋਟਾ ਉਦੇਪੁਰ, ਖੇੜਾ, ਤਾਪੀ, ਵਲਸਾੜ, ਆਨੰਦ ਤੇ ਗੀਰਸੋਮਨਾਥ ਨੂੰ ਸ਼ਾਮਲ ਕੀਤਾ ਗਿਆ ਹੈ। ਬਾਕੀ ਦੇ ਜ਼ਿਲ੍ਹਿਆਂ ਨੂੰ 2022–23 ਤੱਕ ਪੜਾਅਵਾਰ ਢੰਗ ਨਾਲ ਕਵਰ ਕੀਤਾ ਜਾਵੇਗਾ।

 

ਯੂ.ਐੱਨ. ਮਹਿਤਾ ਇੰਸਟੀਟਿਊਟ ਆਵ੍ ਕਾਰਡੀਓਲੋਜੀ ਐਂਡ ਰਿਸਰਚ ਨਾਲ ਜੁੜਿਆ ਬੱਚਿਆਂ ਦਾ ਹਾਰਟ ਹਸਪਤਾਲ

 

ਪ੍ਰਧਾਨ ਮੰਤਰੀ ਨੇ ਯੂ.ਐੱਨ. ਮਹਿਤਾ ਇੰਸਟੀਟਿਊਟ ਆਵ੍ ਕਾਰਡੀਓਲੋਜੀ ਐਂਡ ਰਿਸਰਚ ਸੈਂਟਰ ਨਾਲ ਜੁੜੇ ਬੱਚਿਆਂ ਦੇ ਹਾਰਟ ਹਸਪਤਾਲ ਅਤੇ ਅਹਿਮਦਾਬਾਦ ਦੇ ਸਿਵਲ ਹਸਪਤਾਲ ਚ ਟੈਲੀਕਾਰਡੀਓਲੋਜੀ ਲਈ ਇੱਕ ਮੋਬਾਈਲ ਐਪਲੀਕੇਸ਼ਨ ਦਾ ਵੀ ਉਦਘਾਟਨ ਕੀਤਾ।

 

ਯੂ.ਐੱਨ. ਮਹਿਤਾ ਸੰਸਥਾਨ ਹੁਣ ਕਾਰਡੀਓਲੋਜੀ ਲਈ ਭਾਰਤ ਦਾ ਸਭ ਤੋਂ ਵੱਡਾ ਹਸਪਤਾਲ ਬਣ ਜਾਵੇਗਾ ਕਿਉਂਕਿ ਦੁਨੀਆ ਦੇ ਸਿਰਫ਼ ਕੁਝ ਚੋਣਵੇਂ ਹਸਪਤਾਲਾਂ ਵਿੱਚ ਹੀ ਵਿਸ਼ਵਪੱਧਰੀ ਮੈਡੀਕਲ ਬੁਨਿਆਦੀ ਢਾਂਚਾ ਤੇ ਮੈਡੀਕਲ ਸੁਵਿਧਾਵਾਂ ਮੌਜੂਦ ਹਨ।

 

ਇਸ ਸੰਸਥਾਨ ਦਾ 470 ਕਰੋੜ ਰੁਪਏ ਦੀ ਲਾਗਤ ਨਾਲ ਵਿਸਤਾਰ ਕੀਤਾ ਜਾ ਰਿਹਾ ਹੈ। ਵਿਸਤਾਰ ਦਾ ਇਹ ਪ੍ਰੋਜੈਕਟ ਮੁਕੰਮਲ ਹੋਣ ਤੋਂ ਬਾਅਦ ਬਿਸਤਰਿਆਂ ਦੀ ਗਿਣਤੀ 450 ਤੋਂ ਵਧ ਕੇ 1,251 ਹੋ ਜਾਵੇਗੀ। ਇਹ ਸੰਸਥਾਨ ਦੇਸ਼ ਦਾ ਸਭ ਤੋਂ ਵੱਡਾ ਸਿੰਗਲ ਸੁਪਰ ਸਪੈਸ਼ਲਿਟੀ ਕਾਰਡੀਅਕ ਅਧਿਆਪਨ ਸੰਸਥਾਨ ਵੀ ਬਣ ਜਾਵੇਗਾ ਤੇ ਇਹ ਵਿਸ਼ਵ ਦੇ ਸਭ ਤੋਂ ਵੱਡੇ ਸੁਪਰ ਸਪੈਸ਼ਲਿਟੀ ਕਾਰਡੀਅਕ ਹਸਪਤਾਲਾਂ ਵਿੱਚੋਂ ਇੱਕ ਹੋਵੇਗਾ।

 

ਇਹ ਇਮਾਰਤ ਸੁਰੱਖਿਆ ਸਾਵਧਾਨੀਆਂ ਨਾਲ ਲੈਸ ਹੈ, ਜਿਵੇਂ ਕਿ ਇਸ ਦਾ ਨਿਰਮਾਣ ਭੂਚਾਲ ਰੋਧਕ ਹੈ, ਅੱਗ ਬੁਝਾਉਣ ਲਈ ਹਾਈਡ੍ਰੈਂਟ ਪ੍ਰਣਾਲੀ ਅਤੇ ਫ਼ਾਇਰ ਮਿਸਟ ਪ੍ਰਣਾਲੀ ਹੈ। ਇਸ ਖੋਜ ਕੇਂਦਰ ਵਿੱਚ ਭਾਰਤ ਦਾ ਪਹਿਲਾ ਅਗਾਂਹਵਧੂ ਅਪਰੇਸ਼ਨ ਥੀਏਟਰ ਸਮੇਤ ਕਾਰਡੀਅਕ ਆਈਸੀਯੂ ਔਨ ਵ੍ਹੀਲਸ ਹੋਵੇਗਾ, ਜਿਸ ਵਿੱਚ ਰੋਸ਼ਨਦਾਨ, ਆਈਏਬੀਪੀ (IABP), ਹੈਮੋਡਾਇਲਾਸਿਸ, ਈਸੀਐੱਮਓ (ECMO) ਆਦਿ ਹੋਣਗੇ। ਇਸ ਸੰਸਥਾਨ ਵਿੱਚ 14 ਅਪਰੇਸ਼ਨ ਸੈਂਟਰਾਂ ਤੇ 7 ਕਾਰਡੀਅਕ ਕੈਥੀਟਰਾਈਜ਼ੇਸ਼ਨ ਲੈਬਸ ਵੀ ਸ਼ੁਰੂ ਕੀਤੀਆਂ ਜਾਣਗੀਆਂ।

 

ਗਿਰਨਾਰ ਰੋਪਵੇਅ

 

24 ਅਕਤੂਬਰ, 2020 ਨੂੰ ਗਿਰਨਾਰ ਚ ਰੋਪਵੇਅ ਦੇ ਉਦਘਾਟਨ ਨਾਲ ਗੁਜਰਾਤ ਇੱਕ ਵਾਰ ਫਿਰ ਵਿਸ਼ਵ ਦੇ ਟੂਰਿਜ਼ਮ ਨਕਸ਼ੇ ਉੱਤੇ ਉਜਾਗਰ ਹੋਣਗੇ। ਪਹਿਲਾਂ, ਇੱਥੇ 25–30 ਕੈਬਿਨ ਹੋਣਗੇ, ਜਿਨ੍ਹਾਂ ਦੀ ਪ੍ਰਤੀ ਕੈਬਿਨ ਸਮਰੱਥਾ 8 ਵਿਅਕਤੀਆਂ ਦੀ ਹੋਵੇਗੀ। ਇਸ ਰੋਪਵੇਅ ਰਾਹੀਂ ਸਿਰਫ਼ 7.5 ਮਿੰਟਾਂ ਵਿੱਚ ਹੀ 2.3 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਜਾਵੇਗੀ। ਇਸ ਰੋਪਵੇਅ ਰਾਹੀਂ ਗਿਰਨਾਰ ਪਰਬਤ ਦੇ ਆਲੇਦੁਆਲੇ ਦੀਆਂ ਸੁੰਦਰ ਹਰੀਆਂਭਰੀਆਂ ਵਾਦੀਆਂ ਦੇ ਸੁੰਦਰ ਨਜ਼ਾਰੇ ਦੇਖਣ ਨੂੰ ਮਿਲਣਗੇ।

 

****

 

ਵੀਆਰਆਰਕੇ/ਏਕੇ



(Release ID: 1667316) Visitor Counter : 211