ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪ੍ਰਮੁੱਖ ਗਲੋਬਲ ਤੇਲ ਅਤੇ ਗੈਸ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ ਅਤੇ ਇੰਡੀਆ ਐਨਰਜੀ ਫੋਰਮ ਦਾ ਉਦਘਾਟਨ ਕਰਨਗੇ

Posted On: 23 OCT 2020 8:11PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 26 ਅਕਤੂਬਰ 2020 ਨੂੰ ਸ਼ਾਮ 5.30 ਵਜੇ ਵੀਡਿਓ ਕਾਨਫਰੰਸਿੰਗ ਜ਼ਰੀਏ ਨੀਤੀ ਆਯੋਗ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੁਆਰਾ ਆਯੋਜਿਤ ਸਲਾਨਾ ਪ੍ਰੋਗਰਾਮ ਵਿੱਚ ਪ੍ਰਮੁੱਖ ਗਲੋਬਲ ਤੇਲ ਅਤੇ ਗੈਸ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ।

 

ਭਾਰਤ ਆਲਮੀ ਤੇਲ ਅਤੇ ਗੈਸ ਖੇਤਰ ਵਿੱਚ ਇੱਕ ਮਹੱਤਵਪੂਰਨ ਦੇਸ਼ ਹੈ ਜੋ ਕੱਚੇ ਤੇਲ ਦਾ ਤੀਜਾ ਸਭ ਤੋਂ ਵੱਡਾ ਉਪਭੋਗਤਾ ਹੈ ਅਤੇ 4ਜੀ ਸਭ ਤੋਂ ਵੱਡਾ ਐੱਲਐੱਨੀ ਆਯਾਤਕ ਹੈ। ਆਲਮੀ ਤੇਲ ਅਤੇ ਗੈਸ ਮੁੱਲ ਲੜੀ ਵਿੱਚ ਇੱਕ ਸਰਗਰਮ ਉਪਭੋਗਤਾ ਅਤੇ ਅਹਿਮ ਹਿੱਸੇਦਾਰੀ ਲਈ ਇੱਕ ਸਰਗਰਮ ਅਤੇ ਵੋਕਲ ਹਿੱਸੇਦਾਰ ਤੱਕ ਭਾਰਤ ਦੀ ਯੋਗਤਾ ਲਈ ਭਾਰਤ ਦੀ ਲੋੜ ਦਾ ਅਹਿਸਾਸ ਕਰਦੇ ਹੋਏ ਨੀਤੀ ਆਯੋਗ ਨੇ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਨਾਲ ਆਲਮੀ ਤੇਲ ਅਤੇ ਗੈਸ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੇ ਪਹਿਲੇ ਗੋਲਮੇਜ਼ ਸੰਮੇਲਨ ਦੀ ਸ਼ੁਰੂਆਤ 2016 ਵਿੱਚ ਕੀਤੀ ਸੀ। ਇਸ ਸਮਾਗਮ ਦੀ ਸਫਲਤਾ ਲਗਭਗ 45-50 ਆਲਮੀ ਮੁੱਖ ਕਾਰਜਕਾਰੀ ਅਧਿਕਾਰੀਆਂ ਅਤੇ ਪ੍ਰਮੁੱਖ ਹਿਤਧਾਰਕਾਂ ਦੇ ਰੂਪ ਵਿੱਚ ਸ਼ਿਰਕਤ ਤੋਂ ਸਪਸ਼ਟ ਸੀ ਜੋ ਹਰ ਸਾਲ ਮਾਣਯੋਗ ਪ੍ਰਧਾਨ ਮੰਤਰੀ ਨਾਲ ਮੁੱਦਿਆਂ ਅਤੇ ਮੌਕਿਆਂ ਸਬੰਧੀ ਗੱਲਬਾਤ ਕਰਨ ਅਤੇ ਵਿਚਾਰ-ਵਟਾਂਦਰੇ ਲਈ ਇਕੱਠੇ ਹੋ ਕੇ ਆਲਮੀ ਤੇਲ ਅਤੇ ਗੈਸ ਖੇਤਰ ਨੂੰ ਅਕਾਰ ਦਿੰਦੇ ਹਨ। ਸਲਾਨਾ ਆਲਮੀ ਮੁੱਖ ਕਾਰਜਕਾਰੀ ਅਧਿਕਾਰੀਆਂ ਦੇ ਪ੍ਰਭਾਵ ਵਿਚਾਰ-ਵਟਾਂਦਰੇ, ਸੁਝਾਵਾਂ ਦੀ ਗੁਣਵੱਤਾ ਅਤੇ ਗੰਭੀਰਤਾ ਨੂੰ ਦੇਖਿਆ ਜਾ ਸਕਦਾ ਹੈ ਜਿਸ ਨਾਲ ਉਹ ਕਾਰਜ ਕਰਦੇ ਹਨ।

 

ਇਹ ਨੀਤੀ ਆਯੋਗ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੁਆਰਾ ਆਯੋਜਿਤ 5ਵਾਂ ਅਜਿਹਾ ਪ੍ਰੋਗਰਾਮ ਹੈ। ਇਸ ਸਾਲ ਦੇ ਆਯੋਜਨ ਵਿੱਚ ਪ੍ਰਮੁੱਖ ਤੇਲ ਅਤੇ ਗੈਸ ਕੰਪਨੀਆਂ ਦੇ ਲਗਭਗ 45 ਮੁੱਖ ਕਾਰਜਕਾਰੀ ਅਧਿਕਾਰੀ ਸ਼ਾਮਲ ਹੋਣਗੇ।

 

ਇਸ ਮੀਟਿੰਗ ਦਾ ਉਦੇਸ਼ ਬਿਹਤਰੀਨ ਪਿਰਤਾਂ ਨੂੰ ਸਮਝਣ, ਸੁਧਾਰਾਂ ਤੇ ਚਰਚਾ ਕਰਨ ਅਤੇ ਭਾਰਤੀ ਤੇਲ ਅਤੇ ਗੈਸ ਮੁੱਲ ਲੜੀ ਵਿੱਚ ਨਿਵੇਸ਼ ਵਿੱਚ ਤੇਜ਼ੀ ਲਿਆਉਣ ਲਈ ਰਣਨੀਤੀਆਂ ਦੀ ਜਾਣਕਾਰੀ ਦੇਣ ਲਈ ਇੱਕ ਆਲਮੀ ਮੰਚ ਪ੍ਰਦਾਨ ਕਰਨਾ ਹੈ। ਸਲਾਨਾ ਗੱਲਬਾਤ ਹੌਲ਼ੀ-ਹੌਲ਼ੀ ਨਾ ਸਿਰਫ਼ ਬੌਧਿਕ ਬਹਿਸ ਬਲਕਿ ਕਾਰਜਕਾਰੀ ਕਾਰਵਾਈ ਦੇ ਸਭ ਤੋਂ ਮਹੱਤਵਪੂਰਨ ਸਮਾਗਮਾਂ ਵਿੱਚੋਂ ਇੱਕ ਬਣ ਗਈ ਹੈ।

 

ਭਾਰਤ ਦੇ ਵਿਸ਼ਵ ਪੱਧਰ ਤੇ ਤੀਜੇ ਸਭ ਤੋਂ ਵੱਡੇ ਊਰਜਾ ਖਪਤਕਾਰ ਵਜੋਂ ਉਭਾਰ ਨਾਲ ਹੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਤੇਲ ਅਤੇ ਗੈਸ ਖੇਤਰ ਵਿੱਚ 2030 ਤੱਕ 300 ਬਿਲੀਅਨ ਡਾਲਰ ਤੋਂ ਵੱਧ ਦੇ ਨਿਵੇਸ਼ ਪ੍ਰਾਪਤ ਹੋਣ ਦੀ ਸੰਭਾਵਨਾ ਹੈ।

 

ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਇਸ ਮੌਕੇ ਤੇ ਉਦਘਾਟਨੀ ਭਾਸ਼ਣ ਦੇਣਗੇ। ਉਦਘਾਟਨੀ ਭਾਸ਼ਣ ਦੇ ਬਾਅਦ ਇੱਕ ਵਿਆਪਕ ਪੇਸ਼ਕਾਰੀ ਹੋਵੇਗੀ ਜਿਸ ਵਿੱਚ ਤੇਲ ਅਤੇ ਗੈਸ ਖੇਤਰ ਦੀ ਝਲਕ ਪੇਸ਼ ਕੀਤੀ ਜਾਵੇਗੀ ਅਤੇ ਭਾਰਤੀ ਤੇਲ ਅਤੇ ਗੈਸ ਖੇਤਰ ਵਿੱਚ ਖਹਾਇਸ਼ਾਂ ਅਤੇ ਮੌਕਿਆਂ ਬਾਰੇ ਦੱਸਿਆ ਜਾਵੇਗਾ। ਇਸ ਤੋਂ ਬਾਅਦ ਗਲੋਬਲ ਮੁੱਖ ਕਾਰਜਕਾਰੀ ਅਧਿਕਾਰੀਆਂ ਅਤੇ ਮਾਹਿਰਾਂ ਨਾਲ ਗੱਲਬਾਤ ਸੈਸ਼ਨ ਹੋਵੇਗਾ। ਪ੍ਰਮੁੱਖ ਆਲਮੀ ਤੇਲ ਅਤੇ ਗੈਸ ਹਿਤਧਾਰਕਾਂ ਜਿਵੇਂ ਆਬੂ ਧਾਬੀ ਨੈਸ਼ਨਲ ਔਇਲ ਕੰਪਨੀ (ਏਡੀਐੱਨਓਸੀ) ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਯੂਏਈ ਦੇ ਉਦਯੋਗ ਅਤੇ ਉੱਨਤ ਟੈਕਨੋਲੋਜੀ ਮੰਤਰੀ ਮਹਾਮਹਿਮ ਡਾ. ਸੁਲਤਾਨ ਅਹਿਮਦ ਅਲ ਜਬੇਰ, ਕਤਰ ਦੇ ਊਰਜਾ ਮਾਮਲਿਆਂ ਦੇ ਰਾਜ ਮੰਤਰੀ, ਡਿਪਟੀ ਚੇਅਰਮੈਨ, ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ, ਕਤਰ ਪੈਟਰੋਲੀਅਮ ਮਹਾਮਹਿਮ ਸਾਦ ਸ਼ੇਰਿਦਾ ਅਲ-ਕਾਬੀ (H.E. Saad Sherida al-Kaabi), ਆਸਟਰੀਆ ਦੇ ਓਪੀਈਸੀ ਦੇ ਸਕੱਤਰ ਜਨਰਲ ਮਹਾਮਹਿਮ ਮੁਹੰਮਦ ਸਾਨੁਸੀ ਬਾਰਕਿੰਡੋ (H.E. Mohammad Sanusi Barkindo)ਤੇਲ ਅਤੇ ਗੈਸ ਖੇਤਰ ਤੇ ਆਪਣੇ ਵਿਚਾਰਾਂ ਰਾਹੀਂ ਸੈਸ਼ਨ ਦੀ ਅਗਵਾਈ ਕਰਨਗੇ।

 

ਰੋਸਨੈਫਟ, ਰੂਸ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ, ਡਾ. ਇਗੋਰ ਸੇਚਿਨ, ਬੀਪੀ ਲਿਮਿਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ, ਸ਼੍ਰੀ ਬਰਨਾਰਡ ਲੂਨੀ, ਟੋਟਲ ਐੱਸ. ਏ. ਫਰਾਂਸ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ, ਸ਼੍ਰੀ ਪੈਟਰਿਕ ਪੌਯਯੇਨੇ (Mr. Patrick Pouyanne), ਵੇਦਾਂਤਾ ਰਿਸੋਰਸ ਲਿਮਿਟਿਡ ਦੇ ਚੇਅਰਮੈਨ, ਸ਼੍ਰੀ ਅਨਿਲ ਅਗਰਵਾਲ, ਆਰਆਈਐੱਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਮੁਕੇਸ਼ ਅੰਬਾਨੀ, ਅੰਤਰਰਾਸ਼ਟਰੀ ਊਰਜਾ ਏਜੰਸੀ, ਫਰਾਂਸ ਦੇ ਕਾਰਜਕਾਰੀ ਡਾਇਰੈਕਟਰ, ਡਾ. ਫਤਹਿ ਬਿਰੋਲ (Dr. Fatih Birol), ਇੰਟਰਨੈਸ਼ਨਲ ਐਨਰਜੀ ਫੋਰਮ, ਸਾਊਦੀ ਅਰਬ ਦੇ ਸਕੱਤਰ ਜਨਰਲ ਅਤੇ ਯੂਰੀ ਸੈਨਟੀਰੀਨ ਸਕੱਤਰ ਜਨਰਲ, ਜੀਈਸੀਐੱਫ ਸ਼੍ਰੀ ਜੋਸੇਫ ਮੈਕ ਮੋਨਿਗਲ ਵੀ ਮਾਣਯੋਗ ਪ੍ਰਧਾਨ ਮੰਤਰੀ ਨਾਲ ਜਾਣਕਾਰੀ ਸਾਂਝੀ ਕਰਨਗੇ। ਪ੍ਰਮੁੱਖ ਗੈਸ ਕੰਪਨੀਆਂ ਜਿਵੇਂ ਲਿਓਨਡੇਲ ਬੇਸਲ, ਟੇਲਯੂਰਿਯਨ, ਸ਼ਲੰਬਰਗਰ, ਬੇਕਰ ਹਿਊਜੇਸ, (Lyondell Basell, Tellurian, Schlumberger, Baker Hughes) ਜੇਰਾਐਮਰਸਨ ਅਤੇ ਐਕਸ-ਕੋਲ, ਭਾਰਤੀ ਤੇਲ ਅਤੇ ਗੈਸ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਮਾਹਿਰ ਵੀ ਆਪਣੇ ਵਿਚਾਰ ਰੱਖਣਗੇ।

 

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਆਪਣੇ ਚੌਥੇ ਸਾਲ ਵਿੱਚ ਸੀਰਾਵੀਕ ਦੁਆਰਾ ਇੰਡੀਅਨ ਐਨਰਜੀ ਫੋਰਮ ਦਾ ਉਦਘਾਟਨ ਕਰਨਗੇ। ਇਸ ਦੀ ਮੇਜ਼ਬਾਨੀ ਹਿਜ਼ ਮਾਰਕਿਟ ਦੁਆਰਾ ਕੀਤੀ ਗਈ ਹੈ ਜੋ ਮਹੱਤਵਪੂਰਨ ਜਾਣਕਾਰੀ, ਵਿਸ਼ਲੇਸ਼ਣ ਅਤੇ ਸਮਾਧਾਨ ਵਿੱਚ ਵਿਸ਼ਵ ਪੱਧਰ ਤੇ ਮੋਹਰੀ ਹੈ।

 

ਇਸ ਸਮਾਗਮ ਵਿੱਚ ਬੁਲਾਰਿਆਂ ਦਾ ਇੱਕ ਅੰਤਰਰਾਸ਼ਟਰੀ ਸਮੂਹ ਅਤੇ ਖੇਤਰੀ ਊਰਜਾ ਕੰਪਨੀਆਂ, ਊਰਜਾ ਨਾਲ ਸਬੰਧਿਤ ਉਦਯੋਗਾਂ, ਸੰਸਥਾਨਾਂ ਅਤੇ ਸਰਕਾਰਾਂ ਸਮੇਤ ਭਾਰਤ ਅਤੇ 30 ਤੋਂ ਜ਼ਿਆਦਾ ਦੇਸ਼ਾਂ ਦੇ ਇੱਕ ਹਜ਼ਾਰ ਤੋਂ ਜ਼ਿਆਦਾ ਪ੍ਰਤੀਨਿਧੀ ਸ਼ਾਮਲ ਹੋਣਗੇ।

 

ਉਦਘਾਟਨੀ ਸਮਾਗਮ ਦੇ ਬੁਲਾਰਿਆਂ ਵਿੱਚ ਸ਼ਾਮਲ ਹੈ :

 

ਐੱਚ.ਆਰ.ਐੱਚ. ਅਬਦੁਲਅਜ਼ੀਜ਼ ਬਿਨ ਸਲਮਾਨ ਅਲ ਸਾਊਦ- ਸਾਊਦੀ ਅਰਬ ਦੇ ਊਰਜਾ ਮੰਤਰੀ ਅਤੇ

 

ਡੈਨ ਬਰਾਉਲੈਟ (Dan Brouillette)-ਸੰਯੁਕਤ ਰਾਜ ਅਮਰੀਕਾ ਦੇ ਊਰਜਾ ਸਕੱਤਰ

 

ਡਾ. ਡੈਨੀਅਲ ਯਰਗਿਨ-ਐੱਚਆਈਐੱਸ ਮਾਰਕਿਟ, ਚੇਅਰਮੈਨ, ਸੀਰਾਵੀਕ

 

ਇੰਡੀਅਨ ਐਨਰਜੀ ਫੋਰਮ ਦੌਰਾਨ ਵਿਚਾਰੇ ਜਾਣ ਵਾਲੇ ਪ੍ਰਮੁੱਖ ਵਿਸ਼ਿਆਂ ਵਿੱਚ ਸ਼ਾਮਲ ਹੈ : ਭਾਰਤ ਦੀ ਭਵਿੱਖ ਦੀ ਊਰਜਾ ਮੰਗ ਤੇ ਮਹਾਮਾਰੀ ਦਾ ਪ੍ਰਭਾਵ, ਭਾਰਤ ਦੇ ਆਰਥਿਕ ਵਾਧੇ ਲਈ ਸਪਲਾਈ ਯਕੀਨੀ ਕਰਨੀ, ਭਾਰਤ ਲਈ ਊਰਜਾ ਪਰਿਵਰਤਨ ਅਤੇ ਜਲਵਾਯੂ ਏਜੰਡੇ ਦਾ ਕੀ ਅਰਥ ਹੈ; ਭਾਰਤ ਦੇ ਊਰਜਾ ਮਿਸ਼ਰਣ ਵਿੱਚ ਕੁਦਰਤੀ ਗੈਸ: ਕੀ ਰਸਤਾ ਹੈ; ਰਿਫਾਇਨਿੰਗ ਐਂਡ ਪੈਟਰੋਕੈਮੀਕਲ: ਰਣਨੀਤੀਆਂ ਵਿਚਕਾਰ ਸਰਪਲੱਸ; ਨਵੀਨਤਾ ਦੀ ਗਤੀ : ਬਾਇਓਫਿਊਲ, ਹਾਈਡਰੋਜਨ, ਸੀਸੀਐੱਸ, ਇਲੈਕਟ੍ਰਿਕ ਵਾਹਨ ਅਤੇ ਡਿਜੀਟਲ ਤਬਦੀਲੀ ਅਤੇ ਮਾਰਕੀਟ ਅਤੇ ਰੈਗੂਲੈਟਰੀ ਸੁਧਾਰ : ਅੱਗੇ ਕੀ ਹੈ?

 

******

 

ਵੀਆਰਆਰਕੇ/ਏਕੇਪੀ(Release ID: 1667211) Visitor Counter : 194