ਰਸਾਇਣ ਤੇ ਖਾਦ ਮੰਤਰਾਲਾ

ਨਾਈਪਰ ਦੀਆਂ ਗੁਹਾਟੀ , ਹੈਦਰਾਬਾਦ ਅਤੇ ਐੱਸ ਏ ਐੱਸ ਨਗਰ (ਮੋਹਾਲੀ) ਸੰਸਥਾਵਾਂ ਨੇ ਮੈਡੀਕਲ ਡਿਵਾਇਸਿਸ ਵਿੱਚ ਇੱਕ ਨਵਾਂ ਐੱਮ ਟੈੱਕ ਪ੍ਰੋਗਰਾਮ ਸ਼ੁਰੂ ਕੀਤਾ ਜਿਸ ਦੀ ਆਨਲਾਈਨ ਰਜਿਸਟ੍ਰੇਸ਼ਨ 22 ਅਕਤੂਬਰ 2020 ਤੋਂ ਹੋ ਰਹੀ ਹੈ

Posted On: 23 OCT 2020 6:31PM by PIB Chandigarh

ਵਿਗਿਆਨ ਦੇ ਖੇਤਰ ਵਿੱਚ ਡਾਕਟਰੀ ਜੰਤਰ ਇੱਕ ਉੱਭਰਦਾ ਹੋਇਆ ਖੇਤਰ ਹੈ ਜੋ ਵਿਸ਼ਵ ਪੱਧਰ ਤੇ ਸਰਜੀਕਲ ਮੈਡੀਕਲ ਲੋੜਾਂ ਪੂਰੀਆਂ ਕਰਦਾ ਹੈ ਨਵੀਆਂ ਤਕਨਾਲੋਜੀਆਂ ਦੀ ਲੋੜ , ਸੁਧਾਰ ਅਤੇ ਵਿਕਾਸ ਦੀ ਲੋੜ ਨੂੰ ਲਗਾਤਾਰ ਪੂਰਾ ਕਰਨ ਲਈ ਇਸ ਉੱਭਰਦੇ ਖੇਤਰ ਲਈ ਸਿੱਖਿਅਤ ਲੋਕਾਂ ਦੀ ਮੰਗ ਵਧੀ ਹੈ ਸਿੱਖਿਅਤ ਪ੍ਰੋਫੈਸ਼ਨਲਸ ਪੈਦਾ ਕਰਨ ਲਈ ਤਿੰਨ ਨਾਈਪਰ ਗੁਹਾਟੀ , ਹੈਦਰਾਬਾਦ ਅਤੇ ਐੱਸ ਨਗਰ (ਮੋਹਾਲੀ) ਸਥਿਤ ਸੰਸਥਾਵਾਂ ਨੇ ਮੈਡੀਕਲ ਡਿਵਾਇਸਿਸ ਲਈ ਇੱਕ ਨਵਾਂ ਐੱਮ ਟੈੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ ਇਸ ਕੋਰਸ ਵਿੱਚ ਜੀਵ ਵਿਗਿਆਨ , ਰਸਾਇਣ , ਗਣਿਤ , ਕਲੀਨਿਕਲ ਵਿਗਿਆਨ ਇੰਜੀਨੀਅਰਿੰਗ ਦੇ ਸਬੰਧਿਤ ਵਿਸਿ਼ਆਂ ਨੂੰ ਸ਼ਾਮਲ ਕਰਕੇ ਡਿਜ਼ਾਇਨ ਕੀਤਾ ਜਾ ਰਿਹਾ ਹੈ ਜੋ ਮੈਡੀਕਲ ਡਿਵਾਇਸਿਸ ਨੂੰ ਵਿਕਸਿਤ ਕਰਨ ਲਈ ਜ਼ਰੂਰੀ ਹਨ ਇਸ ਕੋਰਸ ਵਿੱਚ ਇੱਕ ਸਾਲ ਦਾ ਪ੍ਰੋਜੈਕਟ ਵਰਕ ਹੋਵੇਗਾ , ਜਿਸ ਦਾ ਮੰਤਵ ਵੱਖ ਵੱਖ ਮੈਡੀਕਲ ਡਿਵਾਇਸਿਸ ਲਈ ਪ੍ਰੋਟੋਟਾਈਪਸ ਵਿਕਸਿਤ ਕਰਨਾ ਹੈ ਇਸ ਪ੍ਰੋਗਰਾਮ ਵਿੱਚ ਦਾਖਲਾ ਲੈਣ ਲਈ ਉਮੀਦਵਾਰਾਂ ਦੀ ਘੱਟੋ ਘੱਟ ਯੋਗਤਾ ਬੀ. ਫਰਮਾ / ਫਰਮ ਡੀ. / ਐੱਮ. ਐੱਸ. . / ਬੀ. ਟੈੱਕ. / ਬੀ. . / ਐੱਮ. ਬੀ. ਬੀ. ਐੱਸ. / ਬੀ. ਡੀ. ਐੱਸ. / ਬੀ. ਵੀ. ਐੱਸ. ਸੀ. ਨਿੱਪਰ ਦੀਆਂ ਹੈਦਰਾਬਾਦ , ਗੁਹਾਟੀ , ਐੱਸ ਐੱਸ ਨਗਰ (ਮੋਹਾਲੀ) ਦੀਆਂ ਸੰਸਥਾ ਵਿੱਚ ਸ਼ੁਰੂ ਕੀਤੇ ਜਾਣ ਵਾਲੇ ਇਸ ਪ੍ਰੋਗਰਾਮ ਵਿੱਚ ਇੱਕ ਬੈਚ ਵਿੱਚ ਪ੍ਰਤੀ ਸਾਲ 10 ਵਿਦਿਆਰਥੀ ਹੋਣਗੇ


ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੀ ਕੈਰੀਅਰ ਚੋਣ ਲਈ ਪਹੁੰਚ ਦਿੰਦਾ ਹੈ , ਜਿਵੇਂ ਹੈਲਥ ਕੇਅਰ , ਪੈਰਾਸੂਟਿਕਲਸ , ਬਾਇਓ ਤਕਨਾਲੋਜੀ ਵਿੱਚ ਖੋਜ ਅਤੇ ਵਿਕਾਸ ਪ੍ਰਸੋਨਲ ਅਤੇ ਮੈਡੀਕਲ ਡਿਵਾਇਸ ਉਦਯੋਗ ਅਤੇ ਮੈਡੀਕਲ ਡਿਵਾਇਸਿਸ ਦੇ ਵੱਖ ਵੱਖ ਖੇਤਰਾਂ ਵਿੱਚ ਸਟਾਰਟਅੱਪ ਖੇਤਰਾਂ ਵਿੱਚ ਕੰਪਨੀਆਂ ਸ਼ੁਰੂ ਕਰਨਾ


ਮਹੱਤਵਪੂਰਨ ਤਰੀਕਾਂ


22 ਅਕਤੂਬਰ 2020 ਨੂੰ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋ ਰਹੀ ਹੈ


ਆਨਲਾਈਨ ਰਜਿਸਟ੍ਰੇਸ਼ਨ ਦੀ ਆਖ਼ਰੀ ਤਰੀਕ 15 ਨਵੰਬਰ 2020 ਹੈ


ਆਨਲਾਈਨ ਨਿੱਪਰ ਸਾਂਝੀ ਦਾਖ਼ਲਾ ਪ੍ਰੀਖਿਆ 04 ਦਸੰਬਰ 2020 ਨੂੰ ਹੋਵੇਗੀ


ਵਧੇਰੇ ਮੁਕੰਮਲ ਵਿਸਥਾਰ ਲਈ ਕਿਰਪਾ ਕਰਕੇ ਸਾਡੀ ਵੈੱਬਸਾਈਟ ਵੇਖੋ : http://www.niperhyd.ac.in


 

ਐੱਨ ਬੀ / ਆਰ ਸੀ ਜੇ / ਆਰ ਕੇ ਐੱਮ


(Release ID: 1667194) Visitor Counter : 138