ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾ: ਹਰਸ਼ ਵਰਧਨ ਨੇ ਉੱਤਰ ਪ੍ਰਦੇਸ਼ ਵਿੱਚ ਕੋਵਿਡ -19 ਤਿਆਰੀ ਅਤੇ ਕੋਵਿਡ ਉਪਯੁਕਤ ਵਿਵਹਾਰ ਲਈ ਉਪਾਵਾਂ ਦੀ ਸਮੀਖਿਆ ਕੀਤੀ
“ਅਗਲੇ 3 ਮਹੀਨੇ ਦੇਸ਼ ਲਈ ਕੋਵਿਡ ਦੇ ਰਸਤੇ ਨਿਰਧਾਰਤ ਕਰਨ ਵਿੱਚ ਫੈਸਲਾਕੁੰਨ ਹੋਣ ਜਾ ਰਹੇ ਹਨ । ਜੇ ਅਸੀਂ ਢੁਕਵੀਂ ਸਾਵਧਾਨੀ ਵਰਤਦੇ ਹਾਂ ਅਤੇ ਆਉਣ ਵਾਲੇ ਤਿਉਹਾਰੀ ਅਤੇ ਸਰਦੀਆਂ ਦੇ ਸੀਜ਼ਨ ਵਿੱਚ ਉਪਯੁਕਤ ਵਿਵਹਾਰ ਦੀ ਪਾਲਣਾ ਕਰਦੇ ਹਾਂ, ਤਾਂ ਅਸੀਂ ਕੋਰੋਨਾ ਨਾਲ ਲੜਨ ਲਈ ਇਕ ਬਿਹਤਰ ਸਥਿਤੀ ਵਿਚ ਹੋਵਾਂਗੇ "
Posted On:
23 OCT 2020 4:10PM by PIB Chandigarh
ਕੇਂਦਰੀ ਸਿਹਤ ਤੇ ਪਰਿਵਾਰ ਮੰਤਰੀ ਡਾ: ਹਰਸ਼ ਵਰਧਨ, ਨੇ ਅੱਜ ਇੱਥੇ ਉੱਤਰ ਪ੍ਰਦੇਸ਼ ਦੇ ਸਿਹਤ ਤੇ ਮੈਡੀਕਲ ਸਿੱਖਿਆ ਮੰਤਰੀਆਂ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਵੀਡੀਓ ਕਾਂਫ੍ਰੇਂਸਿੰਗ ਰਾਹੀ ਆਯੋਜਿਤ ਕੀਤੀ ਗਈ ਮੀਟਿੰਗ ਵਿੱਚ ਕੋਵਿਡ-19 ਤਿਆਰੀ ਅਤੇ ਕੋਵਿਡ ਉਪਯੁਕਤ ਵਿਵਹਾਰ ਲਈ ਕੋਵਿਡ ਉਪਰਾਲਿਆਂ ਦੀ ਸਮੀਖਿਆ ਕੀਤੀ।
ਸ਼ੁਰੂਆਤ ਵਿੱਚ, ਡਾ ਹਰਸ਼ ਵਰਧਨ ਨੇ ਕੋਵਿਡ -19 ਦਾ ਮੁਕਾਬਲਾ ਕਰਨ ਵਿੱਚ ਕੋਰੋਨਾ ਯੋਧਿਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ, ਦੇਸ਼ ਵਿੱਚ ਕੋਵਿਡ ਮਾਪਦੰਡਾਂ ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ। “ਇਕ ਦਿਨ ਵਿਚ 95,000 ਤੋਂ ਵੱਧ ਮਾਮਲੇ ਦਰਜ ਕੀਤੇ ਜਾਣ ਉਪਰੰਤ, ਇਕ ਦਿਨ ਵਿਚ ਮਾਮਲੇ ਕਾਫ਼ੀ ਹੱਦ ਤਕ 55,000 ਤੋਂ ਵੀ ਘੱਟ ਰਹਿ ਗਏ ਹਨ। ਭਾਰਤ ਦੀ ਸਿਹਤਯਾਬੀ ਦੀ ਦਰ 90% ਦੇ ਨੇੜੇ ਹੈ। ਮਾਮਲਾ ਮੌਤ ਦਰ ਵਿੱਚ ਵੀ ਗਿਰਾਵਟ ਆ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲਾ ਮੌਤ ਦਰ (ਸੀਐੱਫਆਰ) 1.51% ਹੈ ਅਤੇ 1% ਤੋਂ ਵੀ ਘੱਟ ਦੇ ਟੀਚੇ ਵੱਲ ਸੀਐੱਫਆਰ ਵੱਧ ਰਹੇ ਹਨ । "
ਉਨ੍ਹਾਂ ਅੱਗੇ ਕਿਹਾ, '' ਐਕਟਿਵ ਮਾਮਲਿਆਂ ਦੀ ਗਿਣਤੀ 7 ਲੱਖ ਤੋਂ ਘੱਟ ਹੈ ਅਤੇ ਦੋਗੁਣਾ ਹੋਣ ਦੀ ਦਰ ਹੁਣ ਵਧ ਕੇ 97.2 ਦਿਨਾਂ ਦੀ ਹੋ ਗਈ ਹੈ। ਇਹ ਸਫ਼ਰ ਜੋ ਸਿਰਫ ਇੱਕ ਲੈਬ ਤੋਂ ਸ਼ੁਰੂ ਕੀਤਾ ਗਿਆ ਸੀ, ਇਕ ਲੰਬਾ ਰਸਤਾ ਕਰਦਿਆਂ ਦੇਸ਼ ਵਿੱਚ ਅੱਜ ਇਨ੍ਹਾਂ ਦੀ ਸੰਖਿਆ ਹੁਣ ਤਕਰੀਬਨ 2000 ਲੈਬਾਂ ਹੈ । ਦੇਸ਼ ਭਰ ਵਿਚ ਕਰਵਾਏ ਗਏ ਕੁੱਲ ਟੈਸਟਾਂ ਦੀ ਗਿਣਤੀ 10 ਕਰੋੜ ਨੂੰ ਪਾਰ ਕਰ ਗਈ ਹੈ। ਇਹ ਸਕਾਰਾਤਮਕ ਸੰਕੇਤ ਹੈ ਕਿ ਅਸੀਂ ਸਹੀ ਦਿਸ਼ਾ ਵੱਲ ਵਧ ਰਹੇ ਹਾਂ।
ਡਾ: ਹਰਸ਼ ਵਰਧਨ ਨੇ ਕਿਹਾ, “ਕੋਵਿਡ-19 ਦਾ ਮੁਕਾਬਲਾ ਕਰਨ ਲਈ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ। ਪਰ ਅਗਲੇ ਤਿੰਨ ਮਹੀਨੇ, ਦੇਸ਼ ਵਿੱਚ ਕੋਵਿਡ ਦੀ ਸਥਿਤੀ ਨਿਰਧਾਰਤ ਕਰਨ ਵਿੱਚ ਫੈਸਲਾਕੁੰਨ ਹੋਣ ਜਾ ਰਹੇ ਹਨ। ਜੇ ਅਸੀਂ ਕਾਫ਼ੀ ਸਾਵਧਾਨੀ ਵਰਤਦੇ ਹਾਂ ਅਤੇ ਆਉਣ ਵਾਲੇ ਤਿਉਹਾਰੀ ਅਤੇ ਸਰਦੀਆਂ ਦੇ ਸੀਜ਼ਨ ਵਿੱਚ ਉਪਯੁਕਤ ਵਿਵਹਾਰ ਦੀ ਪਾਲਣਾ ਕਰਦੇ ਹਾਂ ਤਾਂ ਅਸੀਂ ਕੋਰੋਨਾ ਨਾਲ ਲੜਨ ਲਈ ਇੱਕ ਬਿਹਤਰ ਸਥਿਤੀ ਵਿੱਚ ਹੋਵਾਂਗੇ। " ਉਨ੍ਹਾਂ ਅੱਗੇ ਕਿਹਾ ਕਿ, "ਉੱਤਰ ਪ੍ਰਦੇਸ਼ ਵਰਗੇ ਵੱਡੇ ਰਾਜ ਲਈ, ਇਹ ਮਹੱਤਵਪੂਰਨ ਬਣ ਜਾਂਦਾ ਹੈ ਕਿ ਸਧਾਰਣ ਸਾਵਧਾਨੀ ਉਪਰਾਲਿਆਂ ਤੇ ਵੱਧ ਤੋਂ ਵੱਧ ਧਿਆਨ ਅਤੇ ਜ਼ੋਰ ਦਿੱਤਾ ਜਾਵੇ ਜੋ ਵੱਡੀ ਪੱਧਰ 'ਤੇ ਕੋਰੋਨ ਵਾਇਰਸ ਨੂੰ ਰੋਕਣ ਵਿੱਚ ਪ੍ਰਭਾਵਸ਼ਾਲੀ ਹੁੰਦੇ ਹਨ, ਜਿਵੇਂ ਕਿ ਮਾਸਕ / ਫੇਸ ਕਵਰ, ਵਿਸ਼ੇਸ਼ ਤੌਰ ਤੇ ਜਨਤਕ ਥਾਵਾਂ 'ਤੇ ਪਹਿਨਣ, ਅਤੇ ਹੱਥਾਂ ਤੇ ਸਾਹ ਨਾਲ ਜੁੜੇ ਸੱਭਿਆਚਾਰ ਦੀ ਪਾਲਣਾ ਕਰਨੀ ਆਦਿ ।" ਡਾ: ਹਰਸ਼ ਵਰਧਨ ਨੇ ਉਨ੍ਹਾਂ ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਜਿਥੇ ਨਵੇਂ ਮਾਮਲੇ ਆ ਰਹੇ ਹਨ ਜਾਂ ਮੌਤਾਂ ਦੀ ਗਿਣਤੀ ਵੱਧ ਰਹੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਦੀ ਤਾਰੀਖ ਵਿੱਚ ਉੱਤਰ ਪ੍ਰਦੇਸ਼ ਵਿੱਚ ਮੌਤ ਦਰ 1.46% ਹੈ, ਜੋ ਰਾਸ਼ਟਰੀ ਮੌਤ ਦਰ ਨਾਲੋਂ ਘੱਟ ਹੈ। ਰਾਜ ਦੀ ਸਿਹਤਯਾਬੀ ਦਰ (92.2%) ਹੈ ਜੋ ਰਾਸ਼ਟਰੀ ਸਿਹਤਯਾਬੀ ਦੀ ਦਰ ਨਾਲੋਂ ਵੀ ਜ਼ਿਆਦਾ ਹੈ। ਪੋਜ਼ੀਟਿਵ ਮਾਮਲਿਆਂ ਦੀ ਦਰ 3.44% ਹੈ।
ਡਾ: ਹਰਸ਼ ਵਰਧਨ ਨੇ ਜ਼ੋਰ ਦੇ ਕੇ ਕਿਹਾ ਕਿ ਰਾਜ ਨੂੰ ਮੌਤ ਦਰ ਨੂੰ ਘੱਟ ਰੱਖਣ ਲਈ ਆਪਣਾ ਧਿਆਨ ਟੈਸਟਿੰਗ ਵਿੱਚ ਵਾਧਾ ਕਰਨ, ਨਿਗਰਾਨੀ ਵਧਾਉਣ, ਸੰਪਰਕਾਂ ਦੀ ਤਲਾਸ਼, ਅਤੇ ਛੇਤੀ ਨਾਲ ਜਾਂਚ ਕਰਨ ਤੇ ਕੇਂਦਰਿਤ ਕਰਨ ਦੀ ਜਰੂਰਤ ਹੈ। ਉਨ੍ਹਾਂ ਉੱਤਰ ਪ੍ਰਦੇਸ਼ ਦੀ ਉਨ੍ਹਾਂ ਬੱਚਿਆਂ ਦੇ ਟੀਕਾਕਰਣ ਲਈ ਕੀਤੇ ਗਏ ਯਤਨਾਂ ਦੀ ਪ੍ਰਸ਼ੰਸਾ ਕੀਤੀ ਜੋ ਕੋਰੋਨਾ ਕਾਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਸਨ।
ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ, ਐਡੀਸ਼ਨਲ ਸਕੱਤਰ (ਸਿਹਤ) ਸ੍ਰੀਮਤੀ. ਆਰਤੀ ਆਹੂਜਾ, ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੇ ਸੰਯੁਕਤ ਸਕੱਤਰ ਸ਼੍ਰੀ ਲਵ ਅਗਰਵਾਲ ਵੀ ਮੀਟਿੰਗ ਵਿੱਚ ਹਾਜ਼ਰ ਸਨ। ਰਾਜ ਦੇ ਹੋਰ ਸੀਨੀਅਰ ਅਧਿਕਾਰੀ ਵੀ ਵਰਚੂਅਲ਼ੀ ਤੌਰ ਤੇ ਇਸ ਮੀਟਿੰਗ ਵਿੱਚ ਸ਼ਾਮਲ ਹੋਏ।
------------------------------------------------
ਐਮਵੀ / ਐਸਜੇ
(Release ID: 1667193)
Visitor Counter : 174