ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਨੇ ਦੁਰਗਾ ਪੂਜਾ ਦੀ ਪੂਰਵ ਸੰਧਿਆ ’ਤੇ ਸ਼ੁਭਕਾਮਨਾਵਾਂ ਦਿੱਤੀਆਂ

Posted On: 23 OCT 2020 5:12PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਦੁਰਗਾ ਪੂਜਾ ਦੀ ਪੂਰਵ ਸੰਧਿਆ ’ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ

 

ਰਾਸ਼ਟਰਪਤੀ ਨੇ ਆਪਣੇ ਸੰਦੇਸ਼ ਵਿੱਚ ਕਿਹਾ, “ਦੁਰਗਾ ਪੂਜਾ ਦੇ ਪਾਵਨ ਅਵਸਰ ’ਤੇ, ਮੈਂ ਭਾਰਤ ਅਤੇ ਵਿਦੇਸ਼ ਵਿੱਚ ਵਸੇ ਹੋਏ ਆਪਣੇ ਦੇਸ਼ਵਾਸੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ

 

ਸਦੀਆਂ ਤੋਂ ਚਲਿਆ ਆ ਰਿਹਾ ਦੁਰਗਾ ਪੂਜਾ ਦਾ ਤਿਉਹਾਰ ਪੂਰੇ ਭਾਰਤ ਵਿੱਚ, ਵਿਸ਼ੇਸ਼ ਕਰਕੇ ਪੂਰਬੀ ਭਾਰਤ ਵਿੱਚ ਦਸ ਦਿਨ ਤੱਕ ਮਨਾਇਆ ਜਾਂਦਾ ਹੈ। ਤਿਉਹਾਰ ਦੇ ਦੌਰਾਨ ਸ਼ਰਧਾਲੂਗਣ ਬਲ, ਬੁੱਧੀ ਅਤੇ ਸੁਭਾਗ ਦੇ ਲਈ ਮਾਤ੍ਰਦੇਵੀ ਦੀ ਪੂਜਾ ਸ਼ਕਤੀ-ਸਵਰੂਪਾ ਦੇਵੀ ਦੁਰਗਾ, ਵਿੱਦਿਆ ਅਤੇ ਬੁੱਧੀ ਦੀ ਦੇਵੀ ਸਰਸਵਤੀ ਅਤੇ ਸਮ੍ਰਿੱਧੀ-ਦਾਇਨੀ ਦੇਵੀ ਲਕਸ਼ਮੀ ਦੇ ਰੂਪ ਵਿੱਚ ਕਰਦੇ ਹਨਦੁਰਗਾ ਪੂਜਾ, ਸਾਡੀ ਪਰੰਪਰਾ ਵਿੱਚ ਨਾਰੀਆਂ ਦੇ ਸਨਮਾਨ ਦਾ ਪ੍ਰਤੀਕ ਹੈ ਅਤੇ ਇਸ ਅਵਸਰ ’ਤੇ ਅਸੀਂ ਸਭ ਨੂੰ ਨਾਰੀਆਂ ਦੇ ਸਸ਼ਕਤੀਕਰਣ ਦਾ ਦ੍ਰਿੜ੍ਹ ਸੰਕਲਪ ਲੈਣਾ ਚਾਹੀਦਾ ਹੈ।

 

ਅਜਿਹੀ ਮਾਨਤਾ ਹੈ ਕਿ ਅਜਿੱਤ ਅਸੁਰ ’ਤੇ ਵਿਜੈ ਪਾਉਣ ਲਈ ਦੇਵੀ ਦੁਰਗਾ ਨੇ ਸਾਰੇ ਦੇਵਤਿਆਂ ਦੀ ਸਮੂਹਿਕ ਸ਼ਕਤੀ ਦਾ ਪ੍ਰਯੋਗ ਕੀਤਾ ਸੀਇਸ ਤਿਉਹਾਰ ਤੋਂ ਸਾਨੂੰ ਇਹ ਸੰਦੇਸ਼ ਪ੍ਰਾਪਤ ਹੁੰਦਾ ਹੈ ਕਿ ਇਸ ਕਠਿਨ ਸਮੇਂ ਵਿੱਚ ਅਸੀਂ ਸਭ ਵੀ ਇਕਜੁੱਟ ਹੋ ਕੇ ਹਰ ਪ੍ਰਕਾਰ ਦੇ ਸੰਕਟ ’ਤੇ ਵਿਜੈ ਪ੍ਰਾਪਤ ਕਰ ਸਕਦੇ ਹਾਂ

 

Click here to see the President's message in Hindi

 

 

*****

ਵੀਆਰਆਰਕੇ/ਐੱਸਐੱਚ


(Release ID: 1667188) Visitor Counter : 132