ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)

ਸਿਵਲ ਸੇਵਾਵਾਂ (ਪ੍ਰਾਰੰਭਿਕ) ਪਰੀਖਿਆ, 2020 ਦਾ ਨਤੀਜਾ

Posted On: 23 OCT 2020 8:30PM by PIB Chandigarh

ਮਿਤੀ 04/10/2010 ਨੂੰ ਆਯੋਜਿਤ ਸਿਵਲ ਸੇਵਾਵਾਂ (ਪ੍ਰਾਰੰਭਿਕ) ਪਰੀਖਿਆ, 2020 ਦੇ ਨਤੀਜੇ ਦੇ ਅਧਾਰ ਤੇ, ਹੇਠ ਦਿੱਤੇ ਰੋਲ ਨੰਬਰ ਵਾਲੇ ਉਮੀਦਵਾਰ ਸਿਵਲ ਸੇਵਾਵਾਂ (ਮੇਨ) ਪਰੀਖਿਆ, 2020 ਵਿੱਚ ਦਾਖਲੇ ਲਈ ਯੋਗਤਾ ਪੂਰੀ ਕਰ ਚੁੱਕੇ ਹਨ

 

ਇਨ੍ਹਾਂ ਉਮੀਦਵਾਰਾਂ ਦੀ ਉਮੀਦਵਾਰੀ ਆਰਜ਼ੀ ਹੈ। ਇਮਤਿਹਾਨ ਦੇ ਨਿਯਮਾਂ ਦੇ ਅਨੁਸਾਰ, ਇਨ੍ਹਾਂ ਸਾਰੇ ਉਮੀਦਵਾਰਾਂ ਨੂੰ ਸਿਵਲ ਸੇਵਾਵਾਂ (ਮੇਨ) ਪਰੀਖਿਆ, 2020 ਲਈ ਵਿਸਥਾਰ ਅਰਜ਼ੀ ਫਾਰਮ - 1 (ਡੀਏਐੱਫ਼ -1) ਵਿੱਚ ਦੁਬਾਰਾ ਅਰਜ਼ੀ ਦੇਣੀ ਪਵੇਗੀ, ਜੋ ਯੂਨੀਅਨ ਪਬਲਿਕ ਸੇਵਾ ਕਮਿਸ਼ਨ ਦੀ ਵੈੱਬਸਾਈਟ (https://upsconline.nic.in) ’ਤੇ 28/10/2020 ਤੋਂ 11/11/2020 ਨੂੰ ਸ਼ਾਮ 6 ਵਜੇ ਤੱਕ ਉਪਲਬਧ ਹੋਵੇਗੀ ਸਾਰੇ ਯੋਗ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸ਼ੁੱਕਰਵਾਰ 08/01/2021 ਤੋਂ ਹੋਣ ਵਾਲੀ ਸਿਵਲ ਸੇਵਾਵਾਂ (ਮੇਨ) ਪਰੀਖਿਆ, 2020 ਵਿੱਚ ਦਾਖਲੇ ਲਈ ਡੀਏਐੱਫ਼ - 1 ਨੂੰ ਔਨਲਾਈਨ ਭਰਨ ਅਤੇ ਉਸਨੂੰ ਔਨਲਾਈਨ ਜਮ੍ਹਾ ਕਰਵਾਉਣ ਡੀਏਐੱਫ਼ - 1 ਨੂੰ ਭਰਨ ਅਤੇ ਜਮਾਂ ਕਰਨ ਸੰਬੰਧੀ ਮਹੱਤਵਪੂਰਣ ਨਿਰਦੇਸ਼ ਵੀ ਵੈੱਬਸਾਈਟ ਤੇ ਉਪਲਬਧ ਰਹਿਣਗੇ ਸਫ਼ਲ ਘੋਸ਼ਿਤ ਕੀਤੇ ਗਏ ਉਮੀਦਵਾਰਾਂ ਨੂੰ ਔਨਲਾਈਨ ਡੀਏਐੱਫ਼-1 ਨੂੰ ਭਰਨ ਤੋਂ ਪਹਿਲਾਂ, ਉਪਰੋਕਤ ਵੈੱਬਸਾਈਟ ਦੇ ਸਬੰਧਿਤ ਪੇਜ਼ ਤੇ ਆਪਣੇ ਆਪ ਨੂੰ ਰਜਿਸਟਰ ਕਰਨਾ ਹੋਵੇਗਾ ਯੋਗ ਉਮੀਦਵਾਰਾਂ ਨੂੰ ਸਿਵਲ ਸੇਵਾਵਾਂ ਪਰੀਖਿਆ, 2020 ਦੇ ਨਿਯਮਾਂ ਦਾ ਹਵਾਲਾ ਦੇਣ ਦੀ ਸਲਾਹ ਦਿੱਤੀ ਗਈ ਹੈ ਜੋ ਕਿ ਰਾਜ ਦੇ ਪ੍ਰਸੋਨਲ ਅਤੇ ਟ੍ਰੇਨਿੰਗ ਨੋਟੀਫਿਕੇਸ਼ਨ ਮਿਤੀ 12.02.2020 ਦੇ ਗਜ਼ਟ ਆਫ਼ ਇੰਡੀਆ (ਅਸਾਧਾਰਣ) ਵਿੱਚ ਪ੍ਰਕਾਸ਼ਤ ਹੈ

 

ਉਮੀਦਵਾਰ ਇਹ ਨੋਟ ਕਰਨ ਕਿ ਡੀਏਐੱਫ਼ – 1 ਨੂੰ ਜਮਾਂ ਕਰਨ ਨਾਲ ਉਨ੍ਹਾਂ ਨੂੰ ਸਿਵਲ ਸੇਵਾਵਾਂ (ਮੇਨ) ਪਰੀਖਿਆ, 2020 ਵਿੱਚ ਦਾਖਲੇ ਦੇ ਲਈ ਕੋਈ ਅਧਿਕਾਰ ਨਹੀਂ ਮਿਲ ਜਾਂਦਾ ਪਰੀਖਿਆ ਸ਼ੁਰੂ ਹੋਣ ਤੋਂ ਲਗਭਗ 3 4 ਹਫ਼ਤੇ ਪਹਿਲਾਂ ਯੋਗ ਉਮੀਦਵਾਰਾਂ ਦੇ ਸੰਦਰਭ ਵਿੱਚ ਮੇਨ ਪਰੀਖਿਆ ਦੇ ਲਈ ਸਮਾਂ ਸਾਰਣੀ ਅਤੇ ਈ- ਪ੍ਰਵੇਸ਼ ਪੱਤਰ ਕਮਿਸ਼ਨ ਦੀ  ਵੈੱਬਸਾਈਟ ਤੇ ਅੱਪਲੋਡ ਕਰ ਦਿੱਤੇ ਜਾਣਗੇ

 

ਉਮੀਦਵਾਰਾਂ ਨੂੰ ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਸਿਵਲ ਸੇਵਾ (ਪ੍ਰਿਲਿਮੀਨਰੀ) ਪਰੀਖਿਆ, 2020 ਦੇ ਮਾਧਿਅਮ ਦੇ ਲਈ ਸਕ੍ਰੀਨਿੰਗ ਟੈਸਟ ਦੇ ਅੰਕ, ਕੱਟ ਆਫ਼ ਅੰਕ ਅਤੇ ਉੱਤਰ ਕੁੰਜੀ, ਸਿਵਲ ਸੇਵਾ (ਮੇਨ) ਪਰੀਖਿਆ, 2020 ਦੀ ਪੂਰੀ ਪ੍ਰਕਿਰਿਆ ਪੂਰੀ ਹੋਣ ਤੇ ਅਰਥਾਤ ਕਮਿਸ਼ਨ ਦੀ ਵੈੱਬਸਾਈਟ https://upsc.gov.in ’ਤੇ ਅੱਪਲੋਡ ਕੀਤੇ ਜਾਣਗੇ

 

ਯੂਨੀਅਨ ਪਬਲਿਕ ਸੇਵਾ ਕਮਿਸ਼ਨ, ਧੌਲਪੁਰ ਹਾਊਸ, ਸ਼ਾਹਜਹਾਂ ਰੋਡ, ਨਵੀਂ ਦਿੱਲੀ ਦੇ ਕੈਂਪਸ ਵਿੱਚ ਪਰੀਖਿਆ ਹਾਲ ਦੇ ਕੋਲ ਸੁਵਿਧਾ ਕੇਂਦਰ ਹੈ ਉਮੀਦਵਾਰ, ਉਪਰੋਕਤ ਪਰੀਖਿਆ ਦੇ ਆਪਣੇ ਨਤੀਜੇ ਦੇ ਸਬੰਧ ਵਿੱਚ ਕੋਈ ਵੀ  ਜਾਣਕਾਰੀ/ ਸਪਸ਼ਟੀਕਰਨ ਇਸ ਸੁਵਿਧਾ ਕੇਂਦਰ ਤੋਂ ਵਿਅਕਤੀਗਤ ਰੂਪ ਨਾਲ ਜਾਂ ਟੈਲੀਫ਼ੋਨ ਨੰਬਰ 011-23385271, 011-23098543 ਜਾਂ 011-23381125 ’ਤੇ ਸਾਰੇ ਕਾਰਜ ਦਿਨਾਂ ਦੇ ਦੌਰਾਨ ਸਵੇਰੇ 10.00 ਵਜੇ ਤੋਂ ਸ਼ਾਮ 5 ਵਜੇ ਦੇ ਵਿੱਚ ਪ੍ਰਾਪਤ ਕਰ ਸਕਦੇ ਹਨ

 

ਨਤੀਜੇ ਲ਼ਈ ਇੱਥੇ ਕਲਿੱਕ ਕਰੋ:

 

 

<> <> <> <> <>

 

 

ਐੱਸਐੱਨਸੀ


(Release ID: 1667185) Visitor Counter : 245