ਕਿਰਤ ਤੇ ਰੋਜ਼ਗਾਰ ਮੰਤਰਾਲਾ

35 ਸਾਲ ਬਾਅਦ ਭਾਰਤ ਨੇ ਅੰਤਰਰਾਸ਼ਟਰੀ ਕਿਰਤ ਸੰਸਥਾ ਦੀ ਗਵਰਨਿੰਗ ਬਾਡੀ ਦੀ ਪ੍ਰਧਾਨਗੀ ਸੰਭਾਲੀ

Posted On: 23 OCT 2020 3:54PM by PIB Chandigarh

35 ਸਾਲ ਬਾਅਦ ਭਾਰਤ ਨੇ ਅੰਤਰਰਾਸ਼ਟਰੀ ਕਿਰਤ ਸੰਸਥਾ ਦੀ ਗਵਰਨਿੰਗ ਬਾਡੀ ਦੀ ਪ੍ਰਧਾਨਗੀ ਸੰਭਾਲ ਲਈ ਹੈ ਇਸ ਨਾਲ ਭਾਰਤ ਅਤੇ ਅੰਤਰਰਾਸ਼ਟਰੀ ਕਿਰਤ ਸੰਸਥਾ ਵਿਚਾਲੇ 100 ਸਾਲ ਉਤਪਾਦਕ ਸੰਬੰਧਾਂ ਵਿੱਚ ਇੱਕ ਨਵਾਂ ਚੈਪਟਰ ਸ਼ੁਰੂ ਹੋਇਆ ਹੈ ਸ਼੍ਰੀ ਅਪੁਰਵਾ ਚੰਦਰਾ , ਸਕੱਤਰ (ਕਿਰਤ ਤੇ ਰੋਜ਼ਗਾਰ) ਅੰਤਰਰਾਸ਼ਟਰੀ ਕਿਰਤ ਸੰਸਥਾ ਦੇ ਅਕਤੂਬਰ 2020 ਤੋਂ 2021 ਤੱਕ ਚੇਅਰਪਰਸਨ ਚੁਣੇ ਗਏ ਹਨ ਅੰਤਰਰਾਸ਼ਟਰੀ ਕਿਰਤ ਸੰਸਥਾ ਦੀ ਗਵਰਨਿੰਗ ਬਾਡੀ ਦੇ ਚੇਅਰਪਰਸਨ ਦਾ ਅਹੁਦਾ ਅੰਤਰਰਾਸ਼ਟਰੀ ਵੱਕਾਰ ਵਾਲਾ ਹੁੰਦਾ ਹੈ

 

ਗਵਰਨਿੰਗ ਬਾਡੀ ਅੰਤਰਰਾਸ਼ਟਰੀ ਕਿਰਤ ਸੰਸਥਾ ਦੀ ਇੱਕ ਮੁੱਖ ਕਾਰਜਕਾਰੀ ਸੰਸਥਾ ਹੈ , ਜੋ ਨੀਤੀਆਂ , ਪ੍ਰੋਗਰਾਮਾਂ , ਏਜੰਡਾ , ਬਜਟ ਦਾ ਫੈਸਲਾ ਕਰਨ ਤੋਂ ਇਲਾਵਾ ਡਾਇਰੈਕਟਰ ਜਨਰਲ ਚੁਣਦੀ ਹੈ ਮੌਜੂਦਾ ਅੰਤਰਰਾਸ਼ਟਰੀ ਕਿਰਤ ਸੰਸਥਾ ਦੇ 187 ਮੈਂਬਰ ਹਨ ਸ਼੍ਰੀ ਅਪੁਰਵਾ ਚੰਦਰਾ ਸੰਸਥਾ ਦੀ ਗਵਰਨਿੰਗ ਬਾਡੀ ਦੀ ਨਵੰਬਰ 2020 ਵਿੱਚ ਹੋਣ ਵਾਲੀ ਆਉਂਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ ਜਨੇਵਾ ਵਿੱਚ ਉਹਨਾਂ ਨੂੰ ਮੈਂਬਰ ਦੇਸ਼ਾਂ ਦੇ ਸਮਾਜਿਕ ਭਾਈਵਾਲਾਂ ਅਤੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲੇਗਾ ਇਹ ਸੰਸਥਾ ਸਰਕਾਰ ਵੱਲੋਂ ਬਦਲਾਅ ਲਈ ਕੀਤੀਆਂ ਪਹਿਲਾਂ ਜੋ ਕਿਰਤ ਬਜ਼ਾਰ ਵਿੱਚ ਸਖ਼ਤਾਈਆਂ ਨੂੰ ਖ਼ਤਮ ਕਰਨ ਦੇ ਨਾਲ ਨਾਲ ਸਾਰੇ ਕਾਮਿਆਂ ਨੂੰ ਸਰਵਵਿਆਪਕਤਾ ਸਹਿਤ ਸਮਾਜਿਕ ਸੁਰੱਖਿਆ ਬਾਰੇ ਆਪਣੇ ਇਰਾਦਿਆਂ ਨੂੰ ਸਪਸ਼ਟ ਕਰਨ ਬਾਰੇ ਜਾਣਕਾਰੀ ਦੇਣ ਲਈ ਇੱਕ ਪਲੇਟਫਾਰਮ ਮੁਹੱਈਆ ਕਰਦੀ ਹੈ ਇਹ ਸੰਸਥਾ ਸਾਰੇ ਕਾਮਿਆਂ ਲਈ ਕੰਮ ਕਰਦੀ ਹੈ ਭਾਵੇਂ ਉਹ ਸੰਗਠਿਤ ਤੇ ਭਾਵੇਂ ਅਸੰਗਠਿਤ ਖੇਤਰ ਵਿੱਚ ਹੋਣ
ਸ਼੍ਰੀ ਅਪੁਰਵਾ ਚੰਦਰਾ ਮਹਾਰਾਸ਼ਟਰ ਕੈਡਰ ਦੇ 1988 ਬੈਚ ਦੇ ਆਈ ਐੱਸ ਅਧਿਕਾਰੀ ਹਨ ਸ਼੍ਰੀ ਚੰਦਰਾ ਨੇ ਭਾਰਤ ਸਰਕਾਰ ਦੇ ਪੈਟ੍ਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਵਿੱਚ 7 ਸਾਲਾਂ ਤੋਂ ਜਿ਼ਆਦਾ ਸਮਾਂ ਬਿਤਾਇਆ ਹੈ ਸ਼੍ਰੀ ਚੰਦਰਾ ਨੇ ਮਹਾਰਾਸ਼ਟਰ ਸਰਕਾਰ ਵਿੱਚ 2013 ਤੋਂ ਲੈ ਕੇ 2017 ਤੱਕ 4 ਵਰਿ੍ਆਂ ਲਈ ਪ੍ਰਿੰਸੀਪਲ ਸਕੱਤਰ (ਉਦਯੋਗ) ਦੇ ਅਹੁਦੇ ਤੇ ਕੰਮ ਕੀਤਾ ਹੈ ਸ਼੍ਰੀ ਅਪੁਰਵਾ ਚੰਦਰਾ ਨੇ ਰੱਖਿਆ ਮੰਤਰਾਲੇ ਵਿੱਚ 01—12—2017 ਵਿੱਚ ਡਾਇਰੈਕਟਰ ਜਨਰਲ (ਇਕੂਜੀਸ਼ਨ) ਦਾ ਅਹੁਦਾ ਸੰਭਾਲਿਆ ਸੀ ਤੇ ਉਹਨਾਂ ਦੇ ਇਸ ਅਹੁਦਾ ਤੇ ਇਕੂਜੀਸ਼ਨ ਕ੍ਰਿਆ ਨੂੰ ਤੇਜ਼ ਕਰਕੇ ਭਾਰਤੀ ਹਥਿਆਰਬੰਦ ਫ਼ੌਜਾਂ ਨੂੰ ਮਜ਼ਬੂਤ ਕੀਤਾ ਸੀ ਉਹਨਾਂ ਨੇ ਨਵੀਂ ਡਿਫੈਂਸ ਇਕੂਜੀਸ਼ਨ ਪ੍ਰੋਸੀਜ਼ਰ ਦਾ ਮਸੌਦਾ ਤਿਆਰ ਕਰਨ ਵਾਲੀ ਕਮੇਟੀ ਦੀ ਪ੍ਰਧਾਨਗੀ ਕੀਤੀ ਸੀ ਡਿਫੈਂਸ ਇਕੂਜੀਸ਼ਨ ਪ੍ਰੋਸੀਜ਼ਰ 2020 01 ਅਕਤੂਬਰ 2020 ਤੋਂ ਲਾਗੂ ਹੋ ਗਏ ਹਨ , ਜਿਸ ਦਿਨ ਤੋਂ ਉਹਨਾਂ ਨੇ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਵਿੱਚ ਸਕੱਤਰ ਦਾ ਅਹੁਦਾ ਸੰਭਾਲਿਆ ਸੀ
 

ਐੱਨ ਵੀ / ਆਰ ਸੀ ਜੇ / ਆਰ ਐੱਨ ਐੱਮ / ਆਈ
 


(Release ID: 1667066) Visitor Counter : 301