ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਖਰੀਫ ਮਾਰਕੀਟਿੰਗ ਸੀਜ਼ਨ 2020-21 ਦੌਰਾਨ ਐਮਐਸਪੀ ਤਹਿਤ ਖਰੀਦ ਕਾਰਵਾਈ

21 ਲਈ ਝੋਨੇ ਦੀ ਖਰੀਦ ਪੰਜਾਬ, ਹਰਿਆਣਾ, ਯੂਪੀ, ਟੀਐਨ, ਉਤਰਾਖੰਡ, ਚੰਡੀਗੜ੍ਹ, ਜੰਮੂ ਕਸ਼ਮੀਰ ਅਤੇ ਕੇਰਲ ਵਿਚ ਨਿਰਵਿਘਨ ਜਾਰੀ ਹੈ; ਲਗਭਗ 10.09 ਲੱਖ ਕਿਸਾਨਾਂ ਨੂੰ ਪਹਿਲਾਂ ਹੀ ਲਾਭ ਪਹੁੰਚ ਚੁੱਕਾ ਹੈ

Posted On: 22 OCT 2020 5:19PM by PIB Chandigarh

ਸਰਕਾਰ ਨੇ ਆਪਣੀ ਮੌਜੂਦਾ ਐਮਐਸਪੀ ਸਕੀਮਾਂ ਦੇ ਅਨੁਸਾਰ ਕਿਸਾਨਾਂ ਤੋਂ ਐਮਐਸਪੀ ਤਹਿਤ ਸਾਉਣੀ 2020-21 ਲਈ ਫਸਲਾਂ ਦੀ ਖਰੀਦ ਜਾਰੀ ਰੱਖੀ ਹੈ, ਜਿਵੇਂ ਕਿ ਪਿਛਲੇ ਸੀਜ਼ਨ ਵਿੱਚ ਕੀਤੀ ਗਈ ਸੀ

ਖਰੀਫ ਮਾਰਕੀਟਿੰਗ ਸੀਜ਼ਨ 2020-21 ਲਈ ਝੋਨੇ ਦੀ ਖਰੀਦ ਪੰਜਾਬ ,ਹਰਿਆਣਾ ,ਉੱਤਰ ਪ੍ਰਦੇਸ਼ ,ਤਮਿਲਨਾਡੂ , ਉਤਰਾਖੰਡ, ਚੰਡੀਗੜ੍ਹ, ਜੰਮੂ- ਕਸ਼ਮੀਰ ਅਤੇ ਕੇਰਲ ਦੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਤੇਜ਼ੀ ਨਾਲ ਜਾਰੀ ਹੈ, ਜਿਸ ਵਿੱਚੋਂ 116.66 ਲੱਖ ਮੀਟਰਕ ਟਨ ਝੋਨੇ ਦੀ ਖਰੀਦ 21.10.2020 ਤੱਕ ਕੀਤੀ ਜਾ ਚੁੱਕੀ ਹੈ। ਪਿਛਲੇ ਸੀਜ਼ਨ ਵਿੱਚ ਇਸੇ ਸਮੇਂ ਦੌਰਾਨ ਝੋਨੇ ਦੀ ਖਰੀਦ 90.76 ਲੱਖ ਮੀਟਰਕ ਟਨ ਸੀ , ਇਸ ਲਈ ਮੌਜੂਦਾ ਸੀਜ਼ਨ ਵਿੱਚ ਹੋਈ ਖਰੀਦ ਪਿਛਲੇ ਸੀਜ਼ਨ ਦੇ ਮੁਕਾਬਲੇ 28.55% ਵੱਧ ਹੈ। 116.66 ਲੱਖ ਮੀਟਰਕ ਟਨ ਦੀ ਕੁੱਲ ਖਰੀਦ ਵਿੱਚ ਇਕੱਲੇ ਪੰਜਾਬ ਨੇ 75.11 ਲੱਖ ਮੀਟਰਕ ਟਨ ਦਾ ਯੋਗਦਾਨ ਪਾਇਆ ਹੈ ਜੋ ਕੁੱਲ ਖਰੀਦ ਦਾ 64.38% ਹੈ। ਲਗਭਗ 10.09 ਲੱਖ ਕਿਸਾਨਾਂ ਨੂੰ ਪਹਿਲਾਂ ਹੀ ਚੱਲ ਰਹੇ ਕੇ.ਐੱਮ.ਐੱਸ. ਖਰੀਦ ਓਪਰੇਸ਼ਨਾਂ ਦਾ ਲਾਭ ਮਿਲ ਚੁੱਕਾ ਹੈ, ਐਮ ਐਸ ਪੀ ਦੀ ਦਰ ਤੇ 18880 ਰੁਪਏ ਪ੍ਰਤੀ ਮੀਟਰਕ ਟਨ (ਐਮ ਟੀ ) ਦੇ ਹਿਸਾਬ ਨਾਲ 22026.26 ਕਰੋੜ ਰੁਪਏ ਦੇ ਭੁਗਤਾਨ ਕਿਸਾਨਾਂ ਨੂੰ ਕੀਤੇ ਜਾ ਚੁੱਕੇ ਹਨ

 

ਰਾਜਾਂ ਤੋਂ ਪ੍ਰਾਪਤ ਪ੍ਰਸਤਾਵ ਦੇ ਅਧਾਰ 'ਤੇ, ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ, ਤੇਲੰਗਾਨਾ, ਗੁਜਰਾਤ, ਹਰਿਆਣਾ, ਉੱਤਰ ਪ੍ਰਦੇਸ਼, ਉਡੀਸ਼ਾ, ਰਾਜਸਥਾਨ ਅਤੇ ਆਂਧਰ ਪ੍ਰਦੇਸ਼ ਰਾਜਾਂ ਲਈ ਖਰੀਫ ਮਾਰਕੀਟਿੰਗ ਸੀਜ਼ਨ 2020 ਲਈ ਮੁੱਲ ਸਮਰਥਿਤ ਸਕੀਮ (ਪੀ ਐਸ ਐਸ ) ਅਧੀਨ 42. 46 ਲੱਖ ਮੀਟ੍ਰਿਕ ਟਨ ਦਾਲਾਂ ਅਤੇ ਤੇਲ ਬੀਜਾਂ ਦੀ ਖਰੀਦ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਤੋਂ ਇਲਾਵਾ, ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਅਤੇ ਕੇਰਲ ਰਾਜ ਲਈ 1.23 ਲੱਖ ਮੀਟ੍ਰਿਕ ਟਨ ਨਾਰੀਅਲ (ਸਦਾਬਹਾਰ ਅਰਥਾਤ ਬਾਰ੍ਹਾ ਮਹੀਨੇ ਫਸਲ) ਦੀ ਖਰੀਦ ਲਈ ਵੀ ਪ੍ਰਵਾਨਗੀ ਦਿੱਤੀ ਗਈ ਸੀ। ਦੂਜੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਵੀ ਦਾਲਾਂ, ਤੇਲ ਬੀਜਾਂ ਅਤੇ ਨਾਰੀਅਲ ਦੀ ਮੁੱਲ ਸਮਰਥਨ ਸਕੀਮ (ਪੀਐਸਐਸ) ਅਧੀਨ ਖਰੀਦ ਲਈ ਪ੍ਰਸਤਾਵਾਂ ਦੀ ਪ੍ਰਾਪਤੀ ਤੋਂ ਬਾਅਦ ਪ੍ਰਵਾਨਗੀ ਦਿੱਤੀ ਜਾਵੇਗੀ ਤਾਂ ਜੋ ਇਨ੍ਹਾਂ ਫਸਲਾਂ ਦੀ ਖਰੀਦ ਸਿੱਧੇ ਤੌਰ ਤੇ ਰਜਿਸਟਰਡ ਕਿਸਾਨਾਂ ਤੋਂ ਐਫਏਕਿਉ ਗ੍ਰੇਡ ਸਾਲ 2020-21 ਲਈ ਨੋਟੀਫਾਈਡ ਐਮਐਸਪੀ ਨਾਲ ਕੀਤੀ ਜਾ ਸਕੇ, ਜੇ ਕਰ ਸਬੰਧਤ ਰਾਜਾ /ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਇਨ੍ਹਾਂ ਫਸਲਾਂ ਦੇ ਮੰਡੀ ਵਿੱਚ ਮੁੱਲ ਵਾਢੀ ਦੇ ਅਰਸੇ ਦੌਰਾਨ ਐਮ ਐਸ ਪੀ ਤੋਂ ਹੇਠਾਂ ਜਾਂਦੇ ਹਨ ਤਾਂ ਇਨ੍ਹਾਂ ਫਸਲਾਂ ਦੀ ਖਰੀਦ ਰਾਜਾਂ ਦੀਆਂ ਨਾਮਜਦ ਖਰੀਦ ਏਜੰਸੀਆਂ ਰਾਹੀਂ ਕੇਂਦਰੀ ਨੋਡਲ ਏਜੰਸੀਆਂ ਵੱਲੋਂ ਕੀਤੀ ਜਾਵੇਗੀ

 

 

ਇਸ ਤੋਂ ਇਲਾਵਾ,21.10.2020 ਤੱਕ ਸਰਕਾਰ ਨੇ ਆਪਣੀਆਂ ਨੋਡਲ ਏਜੇਂਸੀਆਂ ਰਾਹੀਂ 6.36 ਕਰੋੜ ਰੁਪਏ ਦੇ ਐਮ ਐਸ ਪੀ ਮੁੱਲ ਤੇ 883.34 ਮੀਟ੍ਰਿਕ ਟਨ ਮੂੰਗ ਅਤੇ ਉੜਦ ਦੀ ਖਰੀਦ ਕੀਤੀ ਹੈ ਜਿਸ ਨਾਲ ਤਾਮਿਲਨਾਡੂ, ਮਹਾਰਾਸ਼ਟਰ ਅਤੇ ਹਰਿਆਣਾ ਦੇ 862 ਕਿਸਾਨਾਂ ਨੂੰ ਲਾਭ ਹੋਇਆ ਹੈ। ਇਸ ਤਰ੍ਹਾਂ 5089 ਮੀਟਰਕ ਟਨ ਨਾਰੀਅਲ (ਸਦਾਬਹਾਰ ਅਰਥਾਤ ਬਾਰ੍ਹਾ ਮਹੀਨੇ ਫਸਲ), ਜਿਸਦਾ ਐਮ ਐਸ ਪੀ ਮੁੱਲ 52.40 ਕਰੋੜ ਰੁਪਏ ਹੈ, ਖਰੀਦਿਆ ਗਿਆ ਹੈ ਜਿਸ ਨਾਲ ਕਰਨਾਟਕ ਅਤੇ ਤਾਮਿਲਨਾਡੂ ਵਿੱਚ 3961 ਕਿਸਾਨਾਂ ਨੂੰ ਲਾਭ ਹੋਇਆ ਹੈ। ਜਿੱਥੋਂ ਤੱਕ ਨਾਰੀਅਲ ਅਤੇ ਉੜਦ ਦਾ ਸਬੰਧ ਹੈ, ਇਨ੍ਹਾਂ ਦੇ ਪ੍ਰਮੁੱਖ ਉਤਪਾਦਨ ਰਾਜਾਂ ਵਿੱਚੋਂ ਜਿਆਦਾਤਰ ਵਿੱਚ ਇਨ੍ਹਾਂ ਦੇ ਭਾਅ ਐਮ ਐਸ ਪੀ ਤੋਂ ਉਪਰ ਚਲ ਰਹੇ ਹਨ। ਸਬੰਧਤ ਰਾਜਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਖਰੀਫ ਦੀਆਂ ਦਾਲਾਂ ਅਤੇ ਤੇਲ ਬੀਜਾਂ ਦੀ ਖਰੀਦ, ਇਨ੍ਹਾਂ ਦੀ ਆਮਦ ਦੇ ਆਧਾਰ ਤੇ ਇਨ੍ਹਾਂ ਰਾਜਾਂ ਵੱਲੋਂ ਨਿਰਧਾਰਤ ਕੀਤੀ ਜਾਣ ਵਾਲੀ ਤਾਰੀਖ ਦੇ ਫੈਸਲੇ ਅਨੁਸਾਰ ਸ਼ੁਰੂ ਕਰਨ ਲਈ ਲੋੜੀਂਦੇ ਪ੍ਰਬੰਧ ਕਰ ਰਹੀਆਂ ਹਨ

    

ਐਮ ਐਸ ਪੀ ਅਧੀਨ ਕਪਾਹ ਦੇ ਖਰੀਦ ਆਪ੍ਰੇਸ਼ਨ ਵੀ ਉੱਤਰੀ ਰਾਜਾਂ ਜਿਵੇਂ ਕਿ ਪੰਜਾਬ, ਹਰਿਆਣਾ ਅਤੇ ਰਾਜਸਥਾਨ ਆਦਿ ਵਿੱਚ ਸੁਚਾਰੂ ਚਲ ਰਹੇ ਹਨ। 21.10.2020 ਤਕ 76821.02 ਲੱਖ ਰੁਪਏ ਮੁੱਲ ਦੀਆਂ ਖਰੀਦੀਆਂ ਗਈਆਂ ਗੰਢਾਂ ਦੀ ਮਾਤਰਾ 272136 ਤਕ ਪਹੁੰਚ ਗਈ ਹੈ, ਜਿਸ ਦਾ ਲਾਭ  53181 ਕਿਸਾਨਾਂ ਨੂੰ ਮਿਲਿਆ ਹੈ

*****

ਏਪੀਐਸ / ਐਸਜੀ


(Release ID: 1666846) ਵਿਜ਼ੀਟਰ ਕਾਊਂਟਰ : 180