ਸੱਭਿਆਚਾਰ ਮੰਤਰਾਲਾ

ਕੇਂਦਰੀ ਸੱਭਿਆਚਾਰ ਤੇ ਸੈਰ ਸਪਾਟਾ ਰਾਜ ਮੰਤਰੀ (ਸੁਤੰਤਰ ਚਾਰਜ) ਸ੍ਰੀ ਪ੍ਰਹਲਾਦ ਸਿੰਘ ਪਟੇਲ ਨੇ ''ਲਾਈਫ ਇਨ ਮਿਨੀਏਚਰ'' ਪ੍ਰਾਜੈਕਟ ਦੀ ਕੀਤੀ ਸ਼ੁਰੂਆਤ

''ਲਾਈਫ ਇਨ ਮਿਨੀਏਚਰ'' ਪ੍ਰਾਜੈਕਟ ਕੌਮੀ ਅਜਾਇਬ ਘਰ ਨਵੀਂ ਦਿੱਲੀ ਅਤੇ ਗੂਗਲ ਕਲਾ ਤੇ ਸੱਭਿਆਚਾਰ ਵਿਚਾਲੇ ਸਾਝਾਂ ਪ੍ਰਾਜੈਕਟ ਹੈ
ਪੂਰੇ ਵਿਸ਼ਵ ਦੇ ਲੋਕ (ਲਾਈਫ ਇਨ ਮਿਨੀਏਚਰ) ਪ੍ਰਾਜੈਕਟ ਰਾਹੀਂ ਰਾਸ਼ਟਰੀ ਅਜਾਇਬ ਘਰ ਨਵੀਂ ਦਿੱਲੀ ਦੀਆਂ ਕਈ ਸੌ ਮਿਨੀਏਚਰ ਪੇਂਟਿੰਗਜ਼ ਨੂੰ ਆਨ ਲਾਈਨ ਦੇਖ ਸਕਦੇ ਹਨ- ਸ੍ਰੀ ਪਟੇਲ
ਆਨ ਲਾਈਨ ਵਰਤੋਂ ਕਰਨ ਵਾਲੇ ਕੌਮੀ ਮਿਊਜ਼ੀਅਮ ਦੀਆਂ ਮਸ਼ਹੂਰ ਮਿਨੀਏਚਰ ਪੇਟਿੰਗਜ਼ ਜੋ ਪਹਿਲਾਂ ਕਦੇ ਵੀ ਨਹੀ ਦੇਖੀਆਂ ਗਈਆਂ ਹੁਣ ਦੇਖ ਸਕਦੇ ਹਨ ਤੇ ਉਹਨਾ ਦੀ ਅਸਧਾਰਣ ਵਿਸਥਾਰ ਕੇਵਲ ਜੀ.ਕੋ/ਲਾਈਫ ਇਨ ਮਿਨੀਏਚਰ ਤੇ ਕਲਿਕ ਕਰਕੇ ਦੇਖ ਸਕਣਗੇ

Posted On: 22 OCT 2020 4:03PM by PIB Chandigarh

ਕੇਂਦਰੀ ਸੱਭਿਆਚਾਰ ਤੇ ਸੈਰ ਸਪਾਟਾ ਮੰਤਰੀ (ਸੁਤੰਤਰ ਚਾਰਜ) ਸ੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ ਵਰਚੂਅਲ ਮਾਧਿਅਮ ਰਾਹੀਂ ਕੌਮੀ ਅਜਾਇਬ ਘਰ ਨਵੀਂ ਦਿੱਲੀ ਸੱਭਿਆਚਾਰ ਮੰਤਰਾਲੇ ਅਤੇ ਗੂਗਲ ਕਲਾ ਅਤੇ ਸੱਭਿਆਚਾਰ ਦੇ ਸਾਂਝੇ ਪ੍ਰਾਜੈਕਟ (ਲਾਈਫ ਇਨ ਮਿਨੀਏਚਰ) ਦੀ ਸ਼ੁਰੂਆਤ ਕੀਤੀ
ਪ੍ਰਾਜੈਕਟ ਦੀ ਲਾਂਚ ਤੇ ਬੋਲਦਿਆਂ ਸ੍ਰੀ ਪ੍ਰਹਲਾਦ ਸਿੰਘ ਪਟੇਲ ਨੇ ਪ੍ਰਧਾਨ ਮੰਤਰੀ ਦੀ ''ਡਿਜ਼ੀਟਲ ਇੰਡੀਆ'' ਪਹਿਲ ਅਤੇ ਭਾਰਤੀ ਵਿਰਾਸਤ ਨੂੰ ਸਾਂਭਣ ਵਿੱਚ ਟੈਕਨਾਲੋਜੀ ਦੀ ਭੂਮਿਕਾ ਦੇ ਮਹੱਤਵ ਤੇ ਜੋਰ ਦਿੱਤਾ ਉਹਨਾ ਨੇ ਟੈਕਨਾਲੋਜੀ ਦੇ ਖੇਤਰ ਅਤੇ ਗੂਗਲ ਵੱਲੋਂ ਉਤਪਾਦ ਖੋਜ ਤੇ ਧਿਆਨ ਕੇਂਦਰਤ ਕਰਨ ਵਿੱਚ ਗੂਗਲ ਦੀ ਅਗਵਾਈ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਗੂਗਲ ਦੀ ਸਮਾਜਿਕ ਸੁਸ਼ਕਤੀਕਰਣ ਦੇ ਚਾਲਕ ਵਲੋਂ ਵਚਨਬੱਧਤਾ ਭਾਰਤ ਲਈ ਇੱਕ ਸੱਚੀ ਪੂੰਜੀ ਹੈ
Screenshot_20201022_151956.jpg

ਮੰਤਰੀ ਨੇ ਕਿਹਾ ਕਿ ਅੱਜ ਤੋਂ ਨਵੀਂ ਦਿੱਲੀ ਕੌਮੀ ਮਿਊਜ਼ੀਅਮ ਦੀਆਂ ਕਈ ਸੌ ਮਿਨੀਏਚਰ ਪੇਟਿੰਗਜ਼ ਨੂੰ ਲੋਕ ਵਿਸ਼ਵ ਵਿੱਚ ''ਲਾਈਫ ਇਨ ਮਿਨੀਏਚਰ'' ਸਿਰਲੇਖ ਹੇਠ ਨਵੇਂ ਪ੍ਰਾਜੈਕਟ ਤਹਿਤ ਗੂਗਲ ਕਲਾ ਅਤੇ ਸੱਭਿਆਚਾਰ ਪੇਜ ਤੇ ਆਨ ਲਾਈਨ ਵੇਖ ਸਕਣਗੇ ਇਹ ਪ੍ਰਾਜੈਕਟ ਮਸ਼ੀਨ ਲਰਨਿੰਗ, ਆਗਮਨਟਡ ਰਿਏਲਟੀ ਅਤੇ ਹਾਈ ਡੈਫੀਨੇਸ਼ਨ ਰਿਬੋਟਕ ਕੈਮਰਿਆਂ ਨਾਲ ਡਿਜ਼ੀਟਾਈਟੇਸ਼ਨ ਵਰਗੀਆਂ ਤਕਨਾਲੋਜੀਆਂ ਵਰਤਦਾ ਹੈ ਤਾਂ ਜੋ ਇਹਨਾ ਵਿਸ਼ੇਸ਼ ਕਲਾ ਕ੍ਰਿਤੀਆਂ ਨੂੰ ਨਵੇਂ ਜਾਦੂਈ ਢੰਗ ਨਾਲ ਪੇਸ਼ ਕੀਤਾ ਜਾ ਸਕੇ ਗੂਗਲ ਕਲਾ ਅਤੇ ਕਲਚਰ ਐਪ ਉਪਰ ਆਨ ਲਾਈਨ ਦਰਸ਼ਕ ਰਵਾਇਤੀ ਭਾਰਤੀ ਇਮਾਰਤ ਸਾਜ਼ੀ ਨਾਲ ਡਿਜ਼ਾਈਨ ਕੀਤੀ ਪਹਿਲੀ ਆਗਮਨਟਡ ਰਿਏਲਟੀ ਪਾਵਰਡ ਕਲਾ ਗੈਲਰੀ ਦਾ ਤਜ਼ਰਬਾ ਲੈ ਸਕਦੇ ਹਨ ਅਤੇ ਲਾਈਫ ਸਾਈਜ਼ ਵਰਚੂਅਲ ਸਪੇਸ ਦੀ ਪੜਚੋਲ ਕਰ ਸਕਦੇ ਹਨ ਜਿਥੇ ਉਹ ਮਿਨੀਏਚਰ ਪੇਟਿੰਗਜ਼ ਦੀ ਚੋਣ ਵਾਸਤੇ ਤੁਰ ਕੇ ਜਾ ਸਕਦੇ ਹਨ ਇਹਨਾ ਕਲਾ ਕ੍ਰਿਤੀਆਂ ਵਿੱਚ ਮਨੁੱਖੀ ਸੰਬੰਧਾਂ ਦੇ ਪੰਜ ਵਿਸ਼ਵ ਵਿਆਪੀ ਥੀਮਜ਼ ਦੀ ਪੇਸ਼ਕਾਰੀ ਕੀਤੀ ਗਈ ਹੈ ਇਹ ਥੀਮਜ਼ ਹਨ ਕੁਦਰਤ, ਪਿਆਰ, ਜਸ਼ਨ, ਵਿਸਵਾਸ਼ ਅਤੇ ਸ਼ਕਤੀ
ਇਸ ਸ਼ੁਰੂਆਤ ਦੀ ਇਕ ਹੋਰ ਮੁੱਖ ਵਿਸ਼ੇਸਤਾ ਇਹ ਹੈ ਕਿ ਕਾਰਪਸ ਆਫ ਪੇਟਿੰਗਜ਼ ਨੂੰ ਐਲਗੋਰਿਧਮਜ਼ ਅਧਾਰ ਤੇ ਮਸ਼ੀਨ ਲਰਨਿੰਗ ਦੀ ਐਪਲੀਕੇਸ਼ਨ ਰਾਹੀਂ ਆਨ ਲਾਈਨ ਲਿਆਦਾ ਗਿਆ ਹੈ ਤਾਂ ਜੋ ਇਹਨਾ ਵਿਲੱਖਣ ਤੇ ਸ਼ਾਨਦਾਰ ਮਿਨੀਏਚਰ ਪੇਟਿੰਗਜ਼ ਦੀ ਆਰਟੀਫੀਸ਼ਿਅਲ ਇੰਟੈਲੀਜੈਂਸ ਦੀ ਸੇਧ ਨਾਲ ਪੜਚੋਲ ਕੀਤੀ ਜਾ ਸਕੇ ਅਗਰ ਇੱਕ ਮਿਨੀਏਚਰ ਪੇਟਿੰਗਜ਼ ਨੂੰ ਦੇਖਣ ਦਾ ਵਿਲੱਖਣ ਅਨੰਦ ਆਉਂਦਾ ਹੈ ਤਾਂ ''ਮੈਗਨੀਫਾਈ ਮਿਨੀਏਚਰ'' ਦਾ ਤਜ਼ਰਬਾ ਜੋ ਆਨ ਲਾਈਨ ਵਰਤੋਂ ਕਰਨ ਵਾਲਿਆਂ ਨੂੰ ਇਕੋ ਵਾਰੀ ਬਹੁਤ ਸਾਰੀਆਂ ਕਲਾ ਕ੍ਰਿਤੀਆਂ ਦੀ ਪੜਚੋਲ ਕਰਨ ਲਈ ਤਜਰਬਾ ਦਿੰਦਾ ਹੈ ਇੱਕ ਅਚੰਭੇ ਵਾਲਾ ਨਵਾਂ ਤਜਰਬਾ ਹੈ
''ਲਾਈਫ ਇਨ ਮਿਨੀਏਚਰ'' ਰਾਹੀਂ ਆਨ ਲਾਈਨ ਦੀ ਵਰਤੋਂ ਕਰਨ ਵਾਲੇ ਕੌਮੀ ਮਿਊਜ਼ੀਅਮ ਦੀਆਂ ਮਸ਼ਹੂਰ ਮਿਨੀਚਏਰ ਕੁਲੈਕਸ਼ਨਜ਼ ਜਿਵੇਂ ਰਮਾਇਣ, ਰਾਇਲ ਸਾਗਾ, ਪਹਾੜੀ ਸਟਾਈਲ ਪੇਟਿੰਗਜ਼ ਜਿਹਨਾ ਨੂੰ ਪਹਿਲੇ ਕਦੇ ਇਹਨਾ ਤਰੀਕਿਆਂ ਨਾਲ ਨਹੀਂ ਦੇਖਿਆ ਗਿਆ, ਨੂੰ ਹੁਣ ਕੇਵਲ ਜੀ.ਕੋ/ਲਾਈਫ ਇਨ ਮਿਨੀਏਚਰ ਤੇ ਕੁਝ ਕਲਿਕ ਕਰਕੇ ਅਸਾਧਾਰਣ ਰੂਪ ਵਿੱਚ ਵੇਖਿਆ ਜਾ ਸਕੇਗਾ ਇਹ ਪ੍ਰਾਜੈਕਟ ਕੌਮੀ ਅਜਾਇਬ ਘਰ ਅਤੇ ਗੂਗਲ ਕਲਾ ਤੇ ਸੱਭਿਆਚਾਰ ਦੀ ਵਿਆਪਕ ਸਾਂਝ ਨੂੰ ਜਿਸ ਦੀ ਭਾਈਵਾਲੀ 2011 ਵਿੱਚ ਸ਼ੁਰੂ ਹੋਈ ਸੀ, ਨੂੰ ਹੋਰ ਮਜ਼ਬੂਤ ਕਰਦਾ ਹੈ ਇਸ ਬਾਰੇ ਹੋਰ ਹੇਠਾਂ ਦਿੱਤੇ ਗੂਗਲ ਬਲੌਗ ਪੋਸਟ ਉਤੇ ਪੜ ਸਕਦੇ ਹੋ g.co/LifeInMiniature.

https://youtu.be/T5b4K2AaRMs

 

ਕੌਮੀ ਅਜਾਇਬ ਘਰ, ਨਵੀ ਦਿੱਲੀ ਬਾਰੇ

ਕੌਮੀ ਅਜਾਇਬ ਘਰ ਨਵੀ ਦਿੱਲੀ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਤਹਿਤ ਦੇਸ਼ ਦੀ ਇੱਕ ਪ੍ਰਮੁੱਖ ਸੱਭਿਆਚਾਰ ਸੰਸਥਾ ਹੈ ਕੌਮੀ ਅਜਾਇਬ ਘਰ ਵਿੱਚ ਇਸ ਵੇਲੇ 2 ਲੱਖ ਤੋਂ ਜ਼ਿਆਦਾ ਪੁਰਾਤਨ ਅਤੇ ਕਲਾ ਵਸਤਾਂ ਹਨ ਇਹ ਕਲਾ ਵਸਤਾਂ ਸਾਡੀ ਸੱਭਿਆਚਾਰ ਵਿਰਾਸਤ ਦੇ ਪੰਜ ਹਜਾਰ ਸਾਲ ਤੋਂ ਜ਼ਿਆਦਾ ਦੇ ਭਾਰਤੀ ਅਤੇ ਵਿਦੇਸ਼ੀ ਸੱਭਿਆਚਾਰ ਨੂੰ ਦਰਸਾਉਂਦੀਆਂ ਹਨ ਮੌਜੂਦਾ ਮਹਾਮਾਰੀ ਸਮੇਂ ਕੌਮੀ ਅਜਾਇਬ ਘਰ ਨੇ ਦਰਸ਼ਕਾਂ ਨੂੰ ਡਿਜ਼ੀਟਲ ਪਲੇਟਫਾਰਮ ਰਾਹੀਂ ਰੁਝੇਵਿਆਂ ਵਿੱਚ ਰੱਖਿਆ ਹੈ

 ਗੂਗਲ ਕਲਾ ਅਤੇ ਸੱਭਿਆਚਾਰ ਬਾਰੇ

ਗੂਗਲ ਕਲਾ ਅਤੇ ਸੱਭਿਆਚਾਰ 2000 ਅਜਾਇਬ ਘਰਾਂ ਤੋਂ ਜਿਆਦਾ ਦੀਆਂ ਕੁਲੈਕਸ਼ਨਜ਼ ਸਾਡੇ ਫਿੰਗਰ ਟਿਪ ਤੇ ਮੁਹੱਈਆ ਕਰਦਾ ਹੈ ਇਹ ਵਿਸ਼ਵ ਦੀਆਂ ਕਲਾ, ਇਤਿਹਾਸ ਤੇ ਵੰਡਰਜ਼ ਨੂੰ ਭਾਲਣ ਦਾ ਤਰੀਕਾ ਹੈ ਗੂਗਲ ਆਰਟਸ ਐਂਡ ਕਲਚਰ ਐਪ ਫਰੀ ਐਪ ਹੈ ਅਤੇ ਆਈ..ਐਸ. ਅਤੇ ਇੰਡਰੋਐਡ ਉਪਰ ਆਨਲਾਈਨ ਉਪਲਬਧ ਹੈ
 

ਐਨ.ਬੀ./.ਕੇ.ਜੇ
 



(Release ID: 1666840) Visitor Counter : 190