ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਉਡਾਨ ਸਕੀਮ ਨੂੰ ਟਿਕਾਊ ਬਨਾਉਣ ਲਈ ਕੰਮ ਕਰੋ; ਪ੍ਰਦੀਪ ਸਿੰਘ ਖਰੋਲਾ

ਉਡਾਨ ਤਹਿਤ 50 ਅਨਸਰਵਡ ਅਤੇ ਅੰਡਰਸਰਵਡ ਹਵਾਈ ਅੱਡਿਆਂ ਨੂੰ ਉਡਾਨ ਤਹਿਤ ਜੋੜਿਆ ਗਿਆ
ਆਰ.ਸੀ.ਐਸ-ਉਡਾਨ ਦੀ ਚੌਥੀ ਵਰੇ੍ਗੰਢ ।

Posted On: 21 OCT 2020 4:35PM by PIB Chandigarh

ਸ੍ਰੀ ਪ੍ਰਦੀਪ ਸਿੰਘ ਖਰੋਲਾ ਸਕੱਤਰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਹੈ ਕਿ ਸਾਰੇ ਭਾਗੀਦਾਰਾਂ ਨੂੰ ਆਪਣੇ ਆਪ ਉਡਾਨ ਸਕੀਮ ਨੂੰ ਟਿਕਾਊ ਬਣਾ ਕੇ ਇਸ ਦੀ ਕੁਸ਼ਲਤਾ ਵਿੱਚ ਸੁਧਾਰ ਕਰਨਾ ਚਾਹੀਦਾ ਹੈ ਉਡਾਨ ਦਿਵਸ ਨੂੰ ਯਾਦ ਕਰਦਿਆਂ ਇੱਕ ਵੀਡੀਓ ਕਾਨਫਰੰਸ ਦੌਰਾਨ ਅੱਜ ਉਹਨਾ ਕਿਹਾ ਕਿ ਉਡਾਨ ਸਕੀਮ ਨੇ ਆਮ ਆਦਮੀ ਲਈ ਹਵਾਈ ਸਫਰ ਤੇ ਖਾਸ ਤੌਰ ਤੇ ਦੂਰ ਦੁਰਾਡੇ ਇਲਾਕਿਆਂ ਲਈ ਹਵਾਈ ਸਫਰ ਕਰਨ ਦੇ ਮਹੱਤਵ ਨੂੰ ਸਥਾਪਿਤ ਕੀਤਾ ਸ੍ਰੀ ਖਰੋਲਾ ਨੇ ਉਡਾਨ ਟੀਮ ਤੇ ਭਾਗੀਦਾਰਾਂ ਦੀ ਅਣਥੱਕ ਯਤਨਾ ਨਾਲ ਸਕੀਮ ਨੂੰ ਸਫਲ ਬਨਾਉਣ ਲਈ ਵਧਾਈ ਦਿੱਤੀ ਉਹਨਾ ਨੇ ਏਅਰਲਾਈਨਜ਼ ਨੂੰ ਮਾਰਕੀਟਿੰਗ ਪਹਿਲਕਦਮੀਆਂ ਕਰਨ ਦੀ ਅਪੀਲ ਕੀਤੀ ਤਾਂ ਜੋ ਉਡਾਨ ਸਕੀਮ ਤੋਂ ਹੋਰ ਜ਼ਿਆਦਾ ਲੋਕ ਫਾਇਦਾ ਉਠਾ ਸਕਣ ..ਆਈ, ਡੀ.ਜੀ.ਸੀ. ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਏਅਰ ਲਾਈਨਜ਼ ਦੇ ਸੀਨੀਅਰ ਅਧਿਕਾਰੀ ਵੀ ਇਸ ਵੀਡੀਓ ਕਾਨਫਰੰਸ ਵਿਚ ਸ਼ਾਮਲ ਹੋਏ
ਸ੍ਰੀ ਖਰੋਲਾ ਨੇ ਕਿਹਾ ਕਿ ਇਸ ਸਕੀਮ ਦੀਆਂ ਸਭ ਤੋਂ ਮਹੱਤਵਪੂਰਨ ਵਿਸ਼ੇਸਤਾਈਆਂ ਵਿਚੋਂ ਇਕ ਇਹ ਹੈ ਕਿ ਇਸ ਸਕੀਮ ਨੂੰ ਸਫਲ ਬਨਾਉਣ ਲਈ ਵੱਖ ਵੱਖ ਏਜੰਸੀਆਂ ਨੇ ਇਕੱਠੇ ਹੋ ਕੇ ਅਤੇ ਮਿਲ ਕੇ ਯਤਨ ਕੀਤੇ ਹਨ ਉਹਨਾ ਹੋਰ ਕਿਹਾ ਕਿ ਉਡਾਨ ਨੇ ਇਕ ਨੇਕ ਚੱਕਰ ਕਾਇਮ ਕੀਤਾ ਹੈ ਕਿ ਉਡਾਨ ਰੂਟਾਂ ਨੇ ਰਾਸ਼ਟਰੀ ਨੈੱਟਵਰਕ ਅਤੇ ਰਾਸ਼ਟਰੀ ਰੂਟਾਂ ਨੇ ਦੇਸ਼ ਭਰ ਵਿੱਚ ਲੋਕਾਂ ਲਈ ਵਧੇਰੇ ਮੌਕੇ ਪੈਦਾ ਕੀਤੇ ਹਨ ਜੋ ਅੱਗੇ ਹੋਰ ਖੇਤਰੀ ਰੂਟਾਂ ਲਈ ਮੰਗ ਪੈਦਾ ਕਰਨਗੇ ਸ੍ਰੀ ਅਰਵਿੰਦ ਸਿੰਘ ਚੇਅਰਮੈਨ ..ਆਈ ਨੇ ਕਿਹਾ ਕਿ ..ਆਈ. ਦੇਸ਼ ਭਰ ਵਿੱਚ ਉਡਾਨ ਸਕੀਮਾਂ ਲਈ ਲੋੜੀਂਦਾ ਬੁਨਿਆਦੀ ਢਾਚਾ ਉਸਾਰਨ ਲਈ ਵਚਨਬੱਧ ਹੈ
ਸ੍ਰੀਮਤੀ ਊਸ਼ਾ ਪੱਧੀ, ਸੰਯੁਕਤ ਸਕੱਤਰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਉਡਾਨ ਸਕੀਮ ਨੂੰ ਸਫਲ ਬਨਾਉਣ ਲਈ ਭਾਗੀਦਾਰਾਂ ਵਲੋਂ ਮਿਲ ਕੇ ਯਤਨ ਅਤੇ ਲਗਾਤਾਰ ਸਹਿਯੋਗ ਲਈ ਧੰਨਵਾਦ ਕੀਤਾ ਉਹਨਾ ਹੋਰ ਕਿਹਾ ਕਿ ਭਾਰਤ ਸਰਕਾਰ ਨੇ ਉਡਾਨ ਪਹਿਲ ਦੇ ਯੋਗਦਾਨ ਨੂੰ ਮੰਨਦਿਆਂ ਹੋਇਆਂ 21 ਅਕਤੂਬਰ 2020 ਨੂੰ ਉਡਾਨ ਦਿਵਸ ਵਜੋਂ ਮਾਣਤਾ ਦਿੱਤੀ ਹੈ (ਇਸ ਦਿਨ ਉਡਾਨ ਸਕੀਮ ਦੇ ਦਸਤਾਵੇਜ ਪਹਿਲਵਾਰ ਜਾਰੀ ਕੀਤੇ ਗਏ ਸਨ)
ਆਰ.ਸੀ.ਐਫ-ਉਡਾਨ,''ਉਡੇ ਦੇਸ਼ ਦਾ ਆਮ ਨਾਗਰਿਕ'' ਭਾਰਤ ਸਰਕਾਰ ਦਾ ਇਕ ਫਲੈਗਸ਼ਿਪ ਪ੍ਰੋਗਰਾਮ ਹੈ ਜਿਸ ਦਾ ਮੰਤਵ ਖੇਤਰੀ ਰੂਟਾਂ ਲਈ ਕਫਾਇਤੀ ਆਰਥਿਕ ਤੌਰ ਤੇ ਵਿਵਹਾਰਕ ਅਤੇ ਫਾਇਦੇਮੰਦ ਹਵਾਈ ਸਫਰ ਮੁਹੱਈਆ ਕਰਨਾ ਹੈ।ਇਹ ਖੇਤਰੀ ਸੰਪਰਕ ਸਕੀਮ ਆਮ ਆਦਮੀ ਨੂੰ ਕਫਾਇਤੀ ਕੀਮਤ ਤੇ ਉਡਾਨ ਭਰਨ ਲਈ ਵਿਲੱਖਣ ਮੌਕਾ ਦਿੰਦੀ ਹੈ। ਉਡਾਨ ਨੇ ਦੇਸ਼ ਵਿੱਚ ਹਵਾਬਾਜ਼ੀ ਲਈ ਨਵੇਂ ਹਵਾਈ ਅੱਡੇ ਅਤੇ ਰੂਟ ਜੋੜਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ ਦੇਸ਼ ਦੀ ਲੰਬਾਈ ਚੋੜਾਈ ਵਿੱਚ ਉਡਾਨ ਤਹਿਤ 50 ਅਨਸਰਵਡ ਅਤੇ ਅੰਡਰ ਸਰਵਡ ਹਵਾਈ ਅੱਡੇ (5 ਹੈਲੀਪੋਰਟਾਂ ਸਮੇਤ 285 ਰੂਟ) ਜੋੜੇ ਗਏ ਹਨ ..ਆਈ. ਜੋ ਇਸ ਸਕੀਮ ਨੂੰ ਲਾਗੂ ਕਰਨ ਵਾਲੀ ਏਜੰਸੀ ਹੈ, ਨੇ ਇਸ ਸਕੀਮ ਤਹਿਤ 2024 ਤੱਕ ਘੱਟੋ ਘੱਟ 100 ਹਵਾਈ ਅੱਡੇ/ਵਾਟਰਡ ਰੂਮਜ਼/ਹੈਲੀਪੋਰਟਾਂ ਦੇ ਵਿਕਾਸ ਲਈ ਇਕ ਉਤਸ਼ਾਹਿਤ ਯੋਜਨਾ ਉਲੀਕੀ ਹੈ

 

ਆਰ.ਜੇ./ਐਨ.ਜੀ.
 



(Release ID: 1666542) Visitor Counter : 206