ਮੰਤਰੀ ਮੰਡਲ

ਕੇਂਦਰੀ ਮੰਤਰੀ ਮੰਡਲ ਨੇ ਸਮਰੱਥਾ ਵਧਾਉਣ, ਖੋਜ ਤੇ ਵਿਕਾਸ ਅਤੇ ਟਿਕਾਊ ਭੂਜਲ ਪ੍ਰਬੰਧਨ ਨੂੰ ਅਸਰਦਾਰ ਬਣਾਉਣ ਵਿੱਚ ਸਹਿਯੋਗ ਦੇ ਲਈ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਸਹਮਿਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ

Posted On: 14 OCT 2020 4:53PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੂੰ ਕੇਂਦਰੀ ਭੂਜਲ ਬੋਰਡ (ਸੀਜੀਡਬਲਿਊਬੀ), ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਕਾਇਆਕਲਪ ਵਿਭਾਗ, ਭਾਰਤ ਅਤੇ ਮੈਨੇਜਿੰਗ ਐਕੁਈਫਰ ਰਿਚਾਰਜ ਐਂਡ ਸਸਟੇਨਿੰਗ ਗ੍ਰਾਊਂਡਵਾਟਰ ਯੂਜ਼ ਥ੍ਰੂ ਵਿਲੇਜ ਲੈਵਲ ਇੰਟਰਵੈਂਸ਼ਨ (ਐੱਮਏਆਰਵੀਆਈ) ਪਾਰਟਨਰਸ, ਆਸਟ੍ਰੇਲੀਆ ਦੇ ਦਰਮਿਆਨ ਅਕਤੂਬਰ, 2019 ਵਿੱਚ ਹੋਏ ਸਹਿਮਤੀ ਪੱਤਰ (ਐੱਮਓਯੂ) ਤੋਂ ਜਾਣੂ ਕਰਵਾਇਆ ਗਿਆ।

 

ਇਸ ਸਹਿਮਤੀ ਪੱਤਰ ਤੇ ਖੇਤੀਬਾੜੀ, ਸ਼ਹਿਰੀ, ਉਦਯੋਗਿਕ ਅਤੇ ਵਾਤਾਵਰਣ ਸਬੰਧੀ ਉਦੇਸ਼ਾਂ ਦੇ ਲਈ ਜਲ ਸੁਰੱਖਿਆ ਪ੍ਰਾਪਤ ਕਰਨ ਦੇ ਲਈ ਸਤਹ ਅਤੇ ਭੂਜਲ ਟ੍ਰੇਨਿੰਗ, ਸਿੱਖਿਆ ਅਤੇ ਖੋਜ ਵਿੱਚ ਸਹਿਯੋਗ ਨੂੰ ਹੁਲਾਰਾ ਦੇਣ ਦੇ ਲਈ ਦਸਤਖਤ ਕੀਤੇ ਗਏ ਹਨ।

 

****

 

ਕੇਐੱਸਡੀ



(Release ID: 1666371) Visitor Counter : 86