ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਅਸਾਮ ਵਿੱਚ ਦੇਸ਼ ਦੇ ਪਹਿਲੇ ਮਲਟੀ-ਮੌਡਲ ਲੌਜਿਸਟਿਕ ਪਾਰਕ ਦਾ ਨੀਂਹ ਪੱਥਰ ਰੱਖਿਆ
693.97 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪਾਰਕ ਨਾਲ ਸਿੱਧੀ ਹਵਾਈ, ਸੜਕ, ਰੇਲ ਅਤੇ ਜਲ ਮਾਰਗ ਕਨੈਕਟਿਵਿਟੀ ਮਿਲੇਗੀ
ਮੰਤਰੀ ਨੇ ਉਮੀਦ ਪ੍ਰਗਟਾਈ ਕਿ ਇਹ ਪ੍ਰੋਜੈਕਟ ਰਾਜ ਦੇ ਤਕਰੀਬਨ 20 ਲੱਖ ਨੌਜਵਾਨਾਂ ਨੂੰ ਸਿੱਧੇ ਜਾਂ ਅਸਿੱਧੇ ਤੌਰ ‘ਤੇ ਰੋਜ਼ਗਾਰ ਉਪਲੱਬਧ ਕਰਵਾਏਗਾ
Posted On:
20 OCT 2020 3:08PM by PIB Chandigarh
ਕੇਂਦਰੀ ਰੋਡ ਟ੍ਰਾਂਸਪੋਰਟ, ਰਾਜਮਾਰਗ ਅਤੇ ਸੂਖ਼ਮ, ਲਘੂ ਤੇ ਦਰਮਿਆਨੇ ਉਦਯੋਗ (ਐੱਮਐੱਸਐੱਮਈ) ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਅਸਾਮ ਦੇ ਜੋਗੀਘੋਪਾ ਵਿਖੇ ਦੇਸ਼ ਦੇ ਪਹਿਲੇ ਮਲਟੀ-ਮੌਡਲ ਲੌਜਿਸਟਿਕ ਪਾਰਕ ਦਾ ਨੀਂਹ ਪੱਥਰ ਰੱਖਿਆ। ਕੁੱਲ 693.97 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪਾਰਕ, ਲੋਕਾਂ ਨੂੰ ਸਿੱਧੀ ਹਵਾਈ, ਸੜਕ, ਰੇਲ ਅਤੇ ਜਲ ਮਾਰਗ ਕਨੈਕਟਿਵਿਟੀ ਪ੍ਰਦਾਨ ਕਰੇਗਾ। ਇਸ ਦਾ ਵਿਕਾਸ ਭਾਰਤ ਸਰਕਾਰ ਦੇ ਮਹੱਤਵਪੂਰਨ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਕੀਤਾ ਜਾਵੇਗਾ। ਮੁੱਖ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਦੀ ਪ੍ਰਧਾਨਗੀ ਹੇਠ ਵਰਚੁਅਲ ਸਮਾਰੋਹ ਹੋਇਆ, ਜਿਸ ਵਿੱਚ ਕੇਂਦਰੀ ਰਾਜ ਮੰਤਰੀ ਡਾ. ਜਿਤੇਂਦਰ ਸਿੰਘ, ਜਨਰਲ (ਸੇਵਾ ਮੁਕਤ) ਡਾ. ਵੀਕੇ ਸਿੰਘ ਅਤੇ ਸ਼੍ਰੀ ਰਾਮੇਸ਼ਵਰ ਤੇਲੀ ਸ਼ਾਮਲ ਹੋਏ। ਇਸ ਮੌਕੇ ਅਸਾਮ ਰਾਜ ਦੇ ਮੰਤਰੀ, ਸਾਂਸਦ, ਵਿਧਾਇਕ ਅਤੇ ਕੇਂਦਰ ਤੇ ਰਾਜ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਅੱਜ ਅਸਾਮ ਵਿੱਚ ਦੇਸ਼ ਦੇ ਪਹਿਲੇ ਮਲਟੀ-ਮੌਡਲ ਲੌਜਿਸਟਿਕ ਪਾਰਕ ਦਾ ਨੀਂਹ ਪੱਥਰ ਰੱਖਣ ਦੇ ਆਯੋਜਨ ਦੌਰਾਨ ਮੰਚ 'ਤੇ ਵਿਸ਼ੇਸ਼ ਮਹਿਮਾਨ
ਯੂਟਿਊਬ ਲਿੰਕ: https://youtu.be/SyEWc6TKOu0
ਐਕਸੈੱਸ ਵੀਡੀਓ ਕਲਿੱਪ:
https://twitter.com/nitin_gadkari/status/1318438677882699778?s=20
ਇਸ ਮੌਕੇ ꞌਤੇ ਜੋਗੀਘੋਪਾ ਵਿੱਚ ਭੂਮੀ ਅਤੇ ਲੌਜਿਸਟਿਕਸ ਦੀ ਭਾਗੀਦਾਰੀ ਲਈ ਐੱਨਐੱਚਆਈਡੀਸੀਐੱਲ ਅਤੇ ਅਸ਼ੋਕਾ ਪੇਪਰ ਮਿਲਜ਼, ਅਸਾਮ ਸਰਕਾਰ ਦਰਮਿਆਨ ਇੱਕ ਸਹਿਮਤੀ ਪੱਤਰ ꞌਤੇ ਹਸਤਾਖ਼ਰ ਕੀਤੇ ਗਏ।
ਅਸਾਮ ਸਰਕਾਰ ਦੇਐੱਨਐੱਚਆਈਡੀਸੀਐੱਲ ਅਤੇ ਅਸ਼ੋਕਾ ਪੇਪਰ ਮਿਲਜ਼ ਦਰਮਿਆਨ ਸਮਝੌਤੇ 'ਤੇ ਦਸਤਖ਼ਤ
ਇਸ ਮੌਕੇ ꞌਤੇ ਸੰਬੋਧਨ ਕਰਦਿਆਂ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਦੇਸ਼ ਵਿੱਚ 35 ਮਲਟੀ-ਮੌਡਲ ਲੌਜਿਸਟਿਕ ਪਾਰਕ (ਐੱਮਐੱਮਐੱਲਪੀਜ਼) ਵਿਕਸਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿਨ੍ਹਾਂ ꞌਤੇ ਡੀਪੀਆਰ ਅਤੇ ਵਿਵਹਾਰਿਕਤਾ ਰਿਪੋਰਟ ਤਿਆਰ ਕਰਨ ਦਾ ਕੰਮ ਚਲ ਰਿਹਾ ਹੈ। ਉਨ੍ਹਾਂ ਕਿਹਾ, ਇਨ੍ਹਾਂ ਸਾਰੇ ਐੱਮਐੱਮਐੱਲਪੀਜ਼ ਲਈ ਐੱਸਪੀਵੀਜ਼ ਦਾ ਗਠਨ ਕੀਤਾ ਜਾਵੇਗਾ, ਅਤੇ ਹਰੇਕ ਲਈ ਪੇਸ਼ੇਵਰ ਤੌਰ 'ਤੇ ਕਾਬਲ ਸੀਈਓਜ਼ ਵੱਖਰੇ ਤੌਰ' ਤੇ ਨਿਯੁਕਤ ਕੀਤੇ ਜਾਣਗੇ। ਅਜਿਹਾ ਪਹਿਲਾ ਐੱਮਐੱਮਐੱਲਪੀ ਅਸਾਮ ਦੇ ਜੋਗੀਘੋਪਾ ਵਿੱਚ ਐੱਨਐੱਚਆਈਡੀਸੀਐੱਲ ਦੁਆਰਾ ਬਣਾਇਆ ਜਾ ਰਿਹਾ ਹੈ, ਜੋ ਸੜਕ, ਰੇਲ, ਹਵਾਈ ਅਤੇ ਜਲ ਮਾਰਗਾਂ ਨਾਲ ਜੁੜੇਗਾ। ਇਹ ਬ੍ਰਹਮਪੁੱਤਰ ਨਦੀ ਨਾਲ ਲਗਦੇ 317 ਏਕੜ ਰਕਬੇ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ। ਸ਼੍ਰੀ ਗਡਕਰੀ ਨੇ ਕਿਹਾ, ਨਿਰਮਾਣ ਦਾ ਪਹਿਲਾ ਪੜਾਅ 2023 ਤੱਕ ਪੂਰਾ ਹੋਣ ਵਾਲਾ ਹੈ। ਉਨ੍ਹਾਂ ਦੱਸਿਆ ਕਿ 280 ਕਰੋੜ ਰੁਪਏ ਦੇ ਕਾਰਜ ਪਹਿਲਾਂ ਹੀ ਵੰਡੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਸੜਕ ਨਿਰਮਾਣ ਲਈ 171 ਕਰੋੜ ਰੁਪਏ, ਢਾਂਚਾ ਖੜ੍ਹਾਕਰਨ ਲਈ 87 ਕਰੋੜ ਰੁਪਏ ਅਤੇ ਰੇਲ ਲਾਈਨ ਵਿਛਾਉਣ ਲਈ 23 ਕਰੋੜ ਰੁਪਏ ਦੇ ਕਾਰਜ ਸ਼ਾਮਲ ਹਨ। ਕੰਮ ਅਗਲੇ ਮਹੀਨੇ ਸ਼ੁਰੂ ਹੋਵੇਗਾ। ਮੰਤਰੀ ਨੇ ਉਮੀਦ ਜਤਾਈ ਕਿ ਇਹ ਪ੍ਰੋਜੈਕਟ ਰਾਜ ਦੇ ਤਕਰੀਬਨ 20 ਲੱਖ ਨੌਜਵਾਨਾਂ ਨੂੰ ਸਿੱਧੇ ਜਾਂ ਅਸਿੱਧੇ ਤੌਰ ‘ਤੇ ਰੋਜ਼ਗਾਰ ਉਪਲੱਬਧ ਕਰਵਾਏਗਾ।
ਮੰਤਰੀ ਨੇ ਅੱਗੇ ਕਿਹਾ ਕਿ ਜੋਗੀਘੋਪਾ ਅਤੇ ਗੁਵਾਹਾਟੀ ਦੇ ਦਰਮਿਆਨ154 ਕਿਲੋਮੀਟਰ ਦੀ ਦੂਰੀ ਨੂੰ ਇਸ ਸਟ੍ਰੈੱਚ 'ਤੇ 4-ਲੇਨ ਵਾਲੀ ਸੜਕ ਬਣਾ ਕੇ ਕਵਰ ਕੀਤਾ ਜਾਏਗਾ, 3 ਕਿਲੋਮੀਟਰ ਦੀ ਰੇਲ ਲਾਈਨ ਜੋਗੀਘੋਪਾ ਸਟੇਸ਼ਨ ਨੂੰ ਐੱਮਐੱਮਐੱਲਪੀ ਨਾਲ ਜੋੜੇਗੀ, ਇਕ ਹੋਰ 3 ਕਿਲੋਮੀਟਰ ਦੀ ਰੇਲ ਲਾਈਨ ਇਸ ਨੂੰ ਆਈਡਬਲਯੂਟੀ ਨਾਲ ਜੋੜੇਗੀ, ਅਤੇ ਨਵੇਂ ਵਿਕਸਿਤ ਹੋਏ ਰੂਪਸੀ ਏਅਰਪੋਰਟ ਨਾਲ ਅਸਾਨ ਕਨੈਕਟਿਵਿਟੀ ਲਈ ਮੌਜੂਦਾ ਸੜਕ ਨੂੰ 4-ਲੇਨ ਤੱਕ ਅੱਪਗ੍ਰੇਡ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਐੱਮਐੱਮਐੱਲਪੀ ਕੋਲ ਵੇਅਰਹਾਊਸ, ਰੇਲਵੇ ਸਾਈਡਿੰਗ, ਕੋਲਡ ਸਟੋਰੇਜ, ਕਸਟਮ ਕਲੀਅਰੈਂਸ ਹਾਊਸ, ਯਾਰਡ ਸੁਵਿਧਾ, ਵਰਕਸ਼ਾਪ, ਪੈਟਰੋਲ ਪੰਪ, ਟਰੱਕ ਪਾਰਕਿੰਗ, ਪ੍ਰਬੰਧਕੀ ਇਮਾਰਤ, ਬੋਰਡਿੰਗ ਲੌਜਿੰਗ, ਈਟਿੰਗ ਜੌਇੰਟਸ, ਵਾਟਰ ਟ੍ਰੀਟਮੈਂਟ ਪਲਾਂਟ ਆਦਿ ਸਾਰੀਆਂ ਸੁਵਿਧਾਵਾਂ ਹੋਣਗੀਆਂ।
ਸ਼੍ਰੀ ਗਡਕਰੀ ਨੇ ਦੱਸਿਆ ਕਿ ਨਾਗਪੁਰ ਦੇ ਵਰਧਾ ਡ੍ਰਾਈ ਪੋਰਟ ਖੇਤਰ ਵਿੱਚ ਜੇਐੱਨਪੀਟੀ ਕੋਲ 346 ਏਕੜ ਦੇ ਐੱਮਐੱਮਐੱਲਪੀ ਲਈ ਪ੍ਰਾਰੰਭਕ ਰਿਪੋਰਟ ਅਤੇ ਮਾਸਟਰ ਪਲਾਨ ਤਿਆਰ ਹੈ। ਪੰਜਾਬ, ਸੂਰਤ, ਮੁੰਬਈ, ਇੰਦੌਰ, ਪਟਨਾ, ਹੈਦਰਾਬਾਦ, ਵਿਜੈਵਾੜਾ ਅਤੇ ਕੋਇੰਬਟੂਰ ਦੇ ਬੈਂਗਲੁਰੂ ਐੱਮਐੱਮਐੱਲਪੀ, ਸੰਗਰੂਰ ਵਿੱਚ ਗੋਦਾਮ ਪਰਿਸਰਸਥਾਪਿਤ ਕਰਨ ਲਈ ਵਿਵਹਾਰਿਕਤਾ ਰਿਪੋਰਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਚੇਨਈ ਬੰਦਰਗਾਹ ਨੇੜੇ ਐੱਮਐੱਮਐੱਲਪੀ ਲਈ ਡੀਪੀਆਰ ਬਣਾਈ ਜਾ ਰਹੀ ਹੈ, ਅਤੇ ਪੁਣੇ ਅਤੇ ਲੁਧਿਆਣਾ ਵਿੱਚ ਐੱਮਐੱਮਐੱਲਪੀ ਲਈ ਅਧਿਐਨ ਸ਼ੁਰੂ ਹੋ ਗਏ ਹਨ। ਹੋਰ 22 ਐੱਮਐੱਮਐੱਲਪੀ ਅਹਿਮਦਾਬਾਦ, ਰਾਜਕੋਟ, ਕਾਂਡਲਾ, ਵਡੋਦਰਾ, ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਬਠਿੰਡਾ, ਹਿਸਾਰ, ਅੰਬਾਲਾ, ਕੋਟਾ, ਜੈਪੁਰ, ਜਗਤਸਿੰਹਪੁਰ, ਸੁੰਦਰਨਗਰ, ਦਿੱਲੀ, ਕੋਲਕਾਤਾ, ਪੁਣੇ, ਨਾਸਿਕ, ਪਣਜੀ, ਭੋਪਾਲ, ਰਾਏਪੁਰ ਅਤੇ ਜੰਮੂ ਵਿੱਚ ਪ੍ਰਸਤਾਵਿਤ ਹਨ।
ਕੇਂਦਰੀ ਰੋਡ ਟ੍ਰਾਂਸਪੋਰਟ, ਰਾਜ ਮਾਰਗ ਅਤੇ ਐੱਮਐੱਸਐੱਮਈ ਮੰਤਰੀ ਸ਼੍ਰੀ ਨਿਤਿਨ ਗਡਕਰੀ ਅੱਜ ਅਸਾਮ ਵਿੱਚ ਦੇਸ਼ ਦੇ ਪਹਿਲੇ ਮਲਟੀ-ਮੌਡਲ ਲੌਜਿਸਟਿਕ ਪਾਰਕ ਦਾ ਨੀਂਹ ਪੱਥਰ ਰੱਖਣ ਦੇ ਆਯੋਜਨ ਨੂੰ ਸੰਬੋਧਨ ਕਰਦੇ ਹੋਏ।
ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੇ ਮੰਤਰਾਲੇ ਦੀ ਅਸਾਮ ਵਿੱਚ ਨੈਸ਼ਨਲ ਹਾਈਵੇਅ ਦੇ ਕੰਮਾਂ ਲਈ 80,000 ਕਰੋੜ ਰੁਪਏ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਤ ਵਰ੍ਹੇ ਵਿੱਚ 3,545 ਕਰੋੜ ਰੁਪਏ ਦੀ ਲਾਗਤ ਨਾਲ ਰਾਸ਼ਟਰੀ ਰਾਜਮਾਰਗ ਦੇ575 ਕਿਲੋਮੀਟਰ ਖੇਤਰ ਦਾ ਨਿਰਮਾਣ ਕਾਰਜ ਪੂਰਾ ਹੋਣ ਦੀ ਉਮੀਦ ਹੈ। ਅਗਲੇ 15 ਸਾਲ ਤੱਕ ਲਗਭਗ 15,000 ਕਰੋੜ ਰੁਪਏ ਦੇ ਐੱਨਐੱਚ ਕਾਰਜਦਿੱਤੇ ਜਾਣਗੇ, ਜਦੋਂਕਿ ਰਾਜ ਲਈ 21,000 ਕਰੋੜ ਰੁਪਏ ਦੇ ਕੰਮਾਂ ਲਈ ਡੀਪੀਆਰ ਮੁਕੰਮਲ ਕਰ ਲਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸੀਆਰਆਈਐੱਫ ਸਕੀਮ ਦੇ ਤਹਿਤ 2010 ਕਿਲੋਮੀਟਰ ਐੱਨਐੱਚ ਦੀ ਲੰਬਾਈ ਨੂੰ 2020-21 ਲਈ 610 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਵਾਨਗੀ ਦਿੱਤੀ ਗਈ ਹੈ। ਮੰਤਰੀ ਨੇ ਰਾਜ ਲਈ ਵੱਖ-ਵੱਖ ਸਾਂਸਦਾਂ ਅਤੇ ਵਿਧਾਇਕਾਂ ਦੇ ਕਈ ਸੜਕ ਪ੍ਰਸਤਾਵਾਂ ਨੂੰ ਪ੍ਰਵਾਨਗੀ ਦੇਣ ਦਾ ਐਲਾਨ ਵੀ ਕੀਤਾ।
ਸ਼੍ਰੀ ਗਡਕਰੀ ਨੇ ਇਹ ਵੀ ਦੱਸਿਆ ਕਿ ਅਸਾਮ ਦੇ ਰਾਸ਼ਟਰੀ ਰਾਜਮਾਰਗਾਂ ‘ਤੇ ਕੁੱਲ 12 ਦੁਰਘਟਨਾ ਸਥਾਨਾਂ ਦੀ ਪਹਿਚਾਣ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਤਿੰਨਾਂ ਦਾ ਅਸਥਾਈ ਤੌਰ‘ ਤੇ ਸੁਧਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ, ਸਾਲ 2023 ਤੱਕ ਸਾਰੇ ਕਾਲੇ ਦੁਰਘਟਨਾ ਸਥਾਨ ਹਟਾ ਦਿੱਤੇ ਜਾਣਗੇ।
ਉੱਤਰ ਪੂਰਬੀ ਖੇਤਰ ਦਾ ਵਿਕਾਸ (ਸੁਤੰਤਰ ਚਾਰਜ) ਅਤੇ ਪ੍ਰਧਾਨ ਮੰਤਰੀ ਦਫ਼ਤਰ; ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ; ਪਰਮਾਣੂ ਊਰਜਾ ਵਿਭਾਗ ਅਤੇ ਪੁਲਾੜ ਵਿਭਾਗ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਉੱਤਰ ਪੂਰਬੀ ਖੇਤਰ ਵਿੱਚ ਵਿਕਾਸ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣ ਵਿੱਚ ਸ਼੍ਰੀ ਨਿਤਿਨ ਗਡਕਰੀ ਦੇ ਪ੍ਰਯਤਨਾਂ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ, ਇਹ ਸ਼੍ਰੀ ਗਡਕਰੀ ਦੇ ਪੁਰਜ਼ੋਰ ਯਤਨਾਂ ਸਦਕਾ ਹੀ ਸੰਭਵ ਹੋ ਸਕਿਆ ਕਿ ਅੱਜ ਸਾਡੇ ਕੋਲ ਇਸ ਖੇਤਰ ਵਿੱਚ ਸੜਕਾਂ ਦਾ ਵਿਸ਼ਾਲ ਨੈੱਟਵਰਕ ਹੈ। ਉਨ੍ਹਾਂ ਨੇ ਸਾਡੇ ਲਈ ਅੰਤਰਦੇਸ਼ੀ ਜਲਮਾਰਗ ਸ਼ੁਰੂ ਕੀਤੇ, ਹੁਣ 10 ਤੋਂ ਵੱਧ ਜਲਮਾਰਗ ਵਿਕਸਿਤ ਕੀਤੇ ਜਾ ਰਹੇ ਹਨ, ਜਿਸ ਨਾਲ ਇੱਕ ਚੌਥਾਈ ਲੋਜਿਸਟਿਕ ਲਾਗਤ ਘਟ ਜਾਵੇਗੀ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸ਼੍ਰੀ ਗਡਕਰੀ ਨੇ ਵਿਸ਼ੇਸ਼ ਸੜਕ ਵਿਕਾਸ ਯੋਜਨਾਵਾਂ ਰਾਹੀਂ ਖਸਤਾ ਅਤੇ ਟੁੱਟੀਆਂ-ਫੁੱਟੀਆਂ ਸੜਕਾਂ ਦੀਆਂ ਸਮੱਸਿਆਵਾਂ ਨੂੰ ਵੀ ਹੱਲ ਕੀਤਾ ਹੈ। ਉਨ੍ਹਾਂ ਕਿਹਾ, ਘੱਟ ਕੀਮਤ ꞌਤੇ ਪ੍ਰਭਾਵਸ਼ਾਲੀ ਟ੍ਰਾਂਸਪੋਰਟ, ਵਪਾਰ ਅਤੇਕਾਰੋਬਾਰ ਵਿੱਚ ਵਾਧਾ ਕਰੇਗਾ ਅਤੇ ਇਹ ਸਰਹੱਦੋਂ ਪਾਰ, ਵਿਸ਼ੇਸ਼ ਕਰਕੇ ਸਾਡੇ ਪੂਰਬੀ ਗੁਆਂਢੀਆਂ ਨਾਲ ਵਪਾਰ ਨੂੰ ਉਤਸ਼ਾਹਿਤ ਕਰੇਗਾ। ਉਨ੍ਹਾਂ ਕਿਹਾ, ਐੱਮਐੱਮਐੱਲਪੀ ਇੱਕ ਇਨੋਵੇਟਿਵ ਵਿਚਾਰ ਹੈ, ਅਤੇ ਹੋਰ ਰਾਜਾਂ ਦੁਆਰਾ ਜਲਦੀ ਹੀ ਇਸ ਉੱਤੇ ਅਮਲ ਕੀਤਾ ਜਾਵੇਗਾ। ਮੰਤਰੀ ਨੇ ਕਿਹਾ, ਕਈ ਵਿਲੱਖਣ ਅਤੇ ਇਨੋਵੇਟਿਵ ਮੈਗਾ ਪ੍ਰੋਜੈਕਟਾਂ ਦੇ ਕਾਰਨ, ਪੂਰਬ-ਉੱਤਰ ਖੇਤਰਦੇਸ਼ ਵਿੱਚ ਵਿਕਾਸ ਦੇ ਇੱਕ ਮਾਡਲ ਵਜੋਂ ਉੱਭਰਿਆ ਹੈ।ਇਸੇ ਤਰ੍ਹਾਂ ਇਸ ਖੇਤਰ ਦੀਆਂ ਸੜਕਾਂ ਵਿੱਚ ਵੀ ਸੁਧਾਰ ਹੋਇਆ ਹੈ।
ਕੇਂਦਰੀ ਰਾਜ ਮੰਤਰੀ ਡਾ ਜਿਤੇਂਦਰ ਸਿੰਘ ਅੱਜ ਅਸਾਮ ਵਿੱਚ ਦੇਸ਼ ਦੇ ਪਹਿਲੇ ਮਲਟੀ-ਮੌਡਲ ਲੌਜਿਸਟਿਕ ਪਾਰਕ ਲਈ ਨੀਂਹ ਪੱਥਰ ਰੱਖਣ ਦੇ ਆਯੋਜਨ ਨੂੰ ਸੰਬੋਧਨ ਕਰਦੇ ਹੋਏ।
ਮੁੱਖ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ, ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਰਾਜ ਮੰਤਰੀ ਜਨਰਲ (ਸੇਵਾਮੁਕਤ) ਡਾ. ਵੀਕੇ ਸਿੰਘ, ਫੂਡ ਪ੍ਰੋਸੈੱਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ, ਅਸਾਮ ਰਾਜ ਦੇ ਮੰਤਰੀ ਡਾ. ਹਿਮੰਤ ਬਿਸਵਾ ਸਰਮਾ, ਸ਼੍ਰੀ ਚੰਦਰ ਮੋਹਨ ਪਟਵਾਰੀ, ਅਤੇ ਸ਼੍ਰੀ ਫਣੀ ਭੂਸ਼ਣ ਚੌਧਰੀ ਨੇ ਵੀ ਸੰਬੋਧਨ ਕੀਤਾ।
ਅਸਾਮ ਦੇ ਮੁੱਖ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਅੱਜ ਅਸਾਮ ਵਿੱਚ ਦੇਸ਼ ਦੇ ਪਹਿਲੇ ਮਲਟੀ-ਮੌਡਲ ਲੌਜਿਸਟਿਕ ਪਾਰਕ ਲਈ ਨੀਂਹ ਪੱਥਰ ਰੱਖਣ ਦੇ ਆਯੋਜਨ ਨੂੰ ਸੰਬੋਧਨ ਕਰਦੇ ਹੋਏ।
****
ਐੱਨਬੀ / ਐੱਮਐੱਸ
(Release ID: 1666252)
Visitor Counter : 247