ਪ੍ਰਧਾਨ ਮੰਤਰੀ ਦਫਤਰ

ਗ੍ਰੈਂਡ ਚੈਲੰਜਜ ਐਨੂਅਲ ਮੀਟਿੰਗ 2020 ਸਮੇਂ ਪ੍ਰਧਾਨ ਮੰਤਰੀ ਦੇ ਮੁੱਖ ਭਾਸ਼ਣ ਦਾ ਮੂਲ–ਪਾਠ

Posted On: 19 OCT 2020 9:51PM by PIB Chandigarh

ਨਮਸਤੇ!

 

ਮੇਲਿੰਡਾ ਅਤੇ ਬਿਲ ਗੇਟਸ, ਮੇਰੀ ਕੈਬਨਿਟ ਦੇ ਕੇਂਦਰੀ ਮੰਤਰੀ ਡਾ. ਹਰਸ਼ ਵਰਧਨ, ਸਮੁੱਚੇ ਵਿਸ਼ਵ ਦੇ ਡੈਲੀਗੇਟਸ, ਵਿਗਿਆਨੀ, ਇਨੋਵੇਟਰਸ, ਖੋਜਕਾਰ, ਵਿਦਿਆਰਥੀ, ਦੋਸਤੋ, ਮੈਨੂੰ 16ਵੀਂ ਗ੍ਰੈਂਡ ਚੈਲੰਜਜਦੀ ਐਨੂਅਲ ਮੀਟਿੰਗ ਲਈ ਤੁਹਾਡੇ ਕੋਲ ਆ ਕੇ ਖ਼ੁਸ਼ੀ ਹੋਈ ਹੈ।

 

ਇਹ ਬੈਠਕ ਭਾਰਤ ਵਿੱਚ ਸੱਚਮੁਚ ਰੱਖੀ ਜਾਣੀ ਸੀ। ਪਰ ਬਦਲੇ ਹੋਏ ਹਾਲਾਤ ਕਾਰਨ ਇਸ ਨੂੰ ਵਰਚੁਅਲ ਤੌਰ ਉੱਤੇ ਕੀਤਾ ਜਾ ਰਿਹਾ ਹੈ। ਇਹ ਟੈਕਨੋਲੋਜੀ ਦੀ ਤਾਕਤ ਹੈ ਕਿ ਇੱਕ ਵਿਸ਼ਵਪੱਧਰੀ ਮਹਾਮਾਰੀ ਵੀ ਸਾਨੂੰ ਵੱਖ ਨਹੀਂ ਕਰ ਸਕੀ। ਇਹ ਪ੍ਰੋਗਰਾਮ ਨਿਸ਼ਚਿਤ ਪ੍ਰੋਗਰਾਮ ਅਨੁਸਾਰ ਜਾਰੀ ਰਿਹਾ ਹੈ। ਇਸ ਤੋਂ ਗ੍ਰੈਂਡ ਚੈਲੰਜਜ’ (ਵੱਡੀਆਂ ਚੁਣੌਤੀਆਂ) ਭਾਈਚਾਰੇ ਦੀ ਪ੍ਰਤੀਬੱਧਤਾ ਦਾ ਪਤਾ ਲਗਦਾ ਹੈ। ਇਸ ਤੋਂ ਅਨੁਕੂਲਤਾ ਤੇ ਨਵਾਚਾਰ (ਇਨੋਵੇਸ਼ਨ) ਪ੍ਰਤੀ ਪ੍ਰਤੀਬੱਧਤਾ ਵੀ ਜ਼ਾਹਿਰ ਹੁੰਦੀ ਹੈ।

 

ਦੋਸਤੋ,

 

ਭਵਿੱਖ ਨੂੰ ਉਹ ਸਮਾਜ ਆਕਾਰ ਦੇਣਗੇ, ਜਿਹੜੇ ਵਿਗਿਆਨ ਤੇ ਨਵਾਚਾਰ ਵਿੱਚ ਨਿਵੇਸ਼ ਕਰਨਗੇ। ਪਰ ਇਹ ਸਭ ਇੱਕ ਸੌੜੀ ਸੋਚ ਨਾਲ ਨਹੀਂ ਕੀਤਾ ਜਾ ਸਕਦਾ। ਸਾਨੂੰ ਪਹਿਲਾਂ ਵਿਗਿਆਨ ਤੇ ਨਵਾਚਾਰ (ਇਨੋਵੇਸ਼ਨ) ਵਿੱਚ ਸਰਮਾਇਆ ਲਾਉਣਾ ਹੋਵੇਗਾ। ਤਦ ਹੀ ਅਸੀਂ ਸਹੀ ਸਮੇਂ ਫ਼ਾਇਦਿਆਂ ਦੀ ਫ਼ਸਲ ਵੱਢ ਸਕਦੇ ਹਾਂ। ਇਸੇ ਤਰ੍ਹਾਂ ਇਨ੍ਹਾਂ ਨਵੀਨਤਾਵਾਂ ਦੀ ਯਾਤਰਾ ਨੂੰ ਜ਼ਰੂਰ ਹੀ ਤਾਲਮੇਲ ਤੇ ਜਨਤਕ ਸ਼ਮੂਲੀਅਤ ਦੁਆਰਾ ਆਕਾਰ ਦੇਣਾ ਹੋਵੇਗਾ। ਵਿਗਿਆਨ ਕਦੇ ਇਕੱਲੀਕਾਰੀ ਖ਼ੁਸ਼ਹਾਲ ਨਹੀਂ ਹੋ ਸਕਦੀ। ਗ੍ਰੈਂਡ ਚੈਲੰਜਜ ਪ੍ਰੋਗਰਾਮਇਸ ਲੋਕਾਚਾਰ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੈ। ਇਸ ਪ੍ਰੋਗਰਾਮ ਦਾ ਪੱਧਰ ਸ਼ਲਾਘਾਯੋਗ ਹੈ।

 

15 ਸਾਲਾਂ , ਤੁਸੀਂ ਵਿਸ਼ਵ ਦੇ ਕਈ ਦੇਸ਼ਾਂ ਨਾਲ ਜੁੜੇ ਰਹੇ ਹੋ। ਹੱਲ ਕੀਤੇ ਜਾਣ ਵਾਲੇ ਮਸਲੇ ਕਈ ਕਿਸਮਾਂ ਦੇ ਹੁੰਦੇ ਹਨ। ਤੁਸੀਂ ਐਂਟੀਮਾਈਕ੍ਰੋਬੀਅਲ ਰਜ਼ਿਸਟੈਂਸ, ਜੱਚਾ ਤੇ ਬੱਚਾ ਦੀ ਸਿਹਤ, ਖੇਤੀਬਾੜੀ, ਪੋਸ਼ਣ, ਵਾਸ਼ਪਾਣੀ, ਸਵੱਛਤਾ ਤੇ ਅਰੋਗਤਾ (WaSH - water, sanitation and hygiene) ਜਿਹੀਆਂ ਸਮੱਸਿਆਵਾਂ ਦੇ ਹੱਲ ਲਈ ਵਿਸ਼ਵ ਦੀ ਹੋਣਹਾਰ ਪ੍ਰਤਿਭਾ ਨੂੰ ਆਪਸ ਵਿੱਚ ਜੋੜਿਆ ਹੈ।

 

ਦੋਸਤੋ,

 

ਆਲਮੀ ਮਹਾਮਾਰੀ ਨੇ ਸਾਨੂੰ ਦੋਬਾਰਾ ਟੀਮ ਭਾਵਨਾ ਨਾਲ ਕੰਮ ਕਰਨ ਦੇ ਮਹੱਤਵ ਦਾ ਅਹਿਸਾਸ ਦਿਵਾਇਆ ਹੈ। ਆਖ਼ਰ ਰੋਗਾਂ ਦੀਆਂ ਕੋਈ ਭੂਗੋਲਿਕ ਸਰਹੱਦਾਂ ਨਹੀਂ ਹੁੰਦੀਆਂ। ਇਹ ਰੋਗ ਧਰਮਾਂ, ਨਸਲ, ਲਿੰਗ ਜਾਂ ਰੰਗ ਦੇ ਅਧਾਰ ਉੱਤੇ ਵਿਤਕਰਾ ਨਹੀਂ ਕਰਦੇ। ਇੱਥੇ ਮੈਂ ਸਿਰਫ਼ ਮੌਜੂਦਾ ਮਹਾਮਾਰੀ ਦੀ ਸਥਿਤੀ ਬਾਰੇ ਹੀ ਗੱਲ ਨਹੀਂ ਕਰ ਰਿਹਾ। ਇੱਥੇ ਲਾਗ ਵਾਲੀਆਂ ਤੇ ਬਿਨਾ ਲਾਗ ਵਾਲੀਆਂ ਬਹੁਤ ਸਾਰੀਆਂ ਬਿਮਾਰੀਆਂ ਹਨ, ਜੋ ਆਮ ਲੋਕਾਂ, ਖ਼ਾਸ ਕਰ ਕੇ ਹੋਣਹਾਰ ਨੌਜਵਾਨਾਂ ਉੱਤੇ ਆਪਣਾ ਅਸਰ ਪਾ ਰਹੀਆਂ ਹਨ।

 

ਦੋਸਤੋ,

 

ਭਾਰਤ ਵਿੱਚ, ਸਾਡਾ ਭਾਈਚਾਰਾ ਬੇਹੱਦ ਮਜ਼ਬੂਤ ਤੇ ਜੀਵੰਤ ਹੈ। ਸਾਡੇ ਕੋਲ ਬਹੁਤ ਵਧੀਆ ਵਿਗਿਆਨਕ ਸੰਸਥਾਨ ਹਨ। ਉਹ ਭਾਰਤ ਦੀਆਂ ਮਹਾਨ ਸੰਪਤੀਆਂ ਬਣੇ ਰਹੇ ਹਨ; ਖ਼ਾਸ ਤੌਰ ਤੇ ਪਿਛਲੇ ਕੁਝ ਮਹੀਨਿਆਂ ਦੌਰਾਨ ਕੋਵਿਡ–19 ਨਾਲ ਲੜਦੇ ਸਮੇਂ। ਮਹਾਮਾਰੀ ਨੂੰ ਰੋਕਣ ਤੋਂ ਲੈ ਕੇ ਸਮਰੱਥਾ ਨਿਰਮਾਣ ਤੱਕ, ਉਨ੍ਹਾਂ ਨੇ ਚਮਤਕਾਰ ਕਰ ਵਿਖਾਏ ਹਨ।

 

ਦੋਸਤੋ,

 

ਭਾਰਤ ਦੇ ਆਕਾਰ, ਪੱਧਰ ਤੇ ਵਿਭਿੰਨਤਾ ਨੇ ਸਮੁੱਚੇ ਸੰਸਾਰ ਦੇ ਲੋਕਾਂ ਨੂੰ ਸਦਾ ਉਤਸੁਕ ਬਣਾਇਆ ਹੈ। ਸਾਡਾ ਦੇਸ਼ ਅਮਰੀਕਾ ਦੀ ਆਬਾਦੀ ਦੇ ਮੁਕਾਬਲਾ ਲਗਭਗ ਚਾਰ ਗੁਣਾ ਵੱਧ ਹੈ। ਸਾਡੇ ਬਹੁ ਤਸਾਰੇ ਰਾਜਾਂ ਦੀ ਆਬਾਦੀ ਓਨੀ ਹੈ, ਜਿੰਨੀ ਯੂਰੋਪ ਦੇ ਕੁਝ ਦੇਸ਼ਾਂ ਦੀ ਹੈ। ਫਿਰ ਵੀ, ਲੋਕਾਂ ਦੀ ਤਾਕਤ ਤੇ ਲੋਕਾਂ ਦੁਆਰਾ ਸੰਚਾਲਿਤ ਭਾਰਤ ਨੇ ਕੋਵਿਡ–19 ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਬਹੁਤ ਘੱਟ ਰੱਖੀ ਹੈ। ਅੱਜ, ਅਸੀਂ ਹੁਣ ਰੋਜ਼ਾਨਾ ਸਾਹਮਣੇ ਆਉਣ ਵਾਲੇ ਕੇਸਾਂ ਦੀ ਗਿਣਤੀ ਤੇ ਕੇਸਾਂ ਦੇ ਵਾਧੇ ਦੀ ਦਰ ਵਿੱਚ ਕਮੀ ਨੂੰ ਦੇਖ ਰਹੇ ਹਾਂ। ਭਾਰਤ ਵਿੱਚ ਸਿਹਤਯਾਬੀ ਦਰ 88 ਫ਼ੀ ਸਦੀ ਹੈ, ਜੋ ਉੱਚਤਮ ਦਰਾਂ ਵਿੱਚੋਂ ਇੱਕ ਹੈ। ਅਜਿਹਾ ਇਸ ਲਈ ਹੋਇਆ ਕਿਉਂਕਿ: ਭਾਰਤ ਅਜਿਹੇ ਪਹਿਲੇ ਦੇਸ਼ਾਂ ਵਿੱਚੋਂ ਇੱਕ ਸੀ, ਜਿਨ੍ਹਾਂ ਨੇ ਲਚਕਦਾਰ ਲੌਕਡਾਊਨ ਨੂੰ ਤਦ ਹੀ ਅਪਣਾ ਲਿਆ ਸੀ, ਜਦੋਂ ਹਾਲੇ ਕੁੱਲ ਕੇਸਾਂ ਦੀ ਗਿਣਤੀ ਸਿਰਫ਼ ਕੁਝ ਸੌ ਸੀ। ਭਾਰਤ ਉਨ੍ਹਾਂ ਪਹਿਲੇ ਦੇਸ਼ਾਂ ਵਿੱਚੋਂ ਇੱਕ ਸੀ, ਜਿਨ੍ਹਾਂ ਨੇ ਮਾਸਕਾਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਸੀ। ਭਾਰਤ ਨੇ ਸਰਗਰਮੀ ਨਾਲ ਕਿਸੇ ਪੀੜਤ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲੱਭਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਭਾਰਤ ਉਨ੍ਹਾਂ ਮੁਢਲੇ ਦੇਸ਼ਾਂ ਵਿੱਚੋਂ ਇੱਕ ਸੀ, ਜਿਨ੍ਹਾਂ ਨੇ ਤੇਜ਼ਰਫ਼ਤਾਰ ਨਾਲ ਐਂਟੀਜਨ ਟੈਸਟ ਤੈਨਾਤ ਕੀਤੇ ਸਨ। ਭਾਰਤ ਨੇ CRISPR ਜੀਨ ਐਡਿਟਿੰਗ ਟੈਕਨੋਲੋਜੀ ਦਾ ਨਵਾਂ ਕੰਮ ਵੀ ਕਰ ਦਿਖਾਇਆ ਹੈ।

 

ਦੋਸਤੋ,

 

ਭਾਰਤ ਹੁਣ ਕੋਵਿਡ ਲਈ ਵੈਕਸੀਨ ਦੇ ਵਿਕਾਸ ਦੇ ਮਾਮਲੇ ਚ ਮੋਹਰੀ ਹੈ। ਸਾਡੇ ਦੇਸ਼ ਵਿੱਚ 30 ਤੋਂ ਵੱਧ ਦੇਸੀ ਵੈਕਸੀਨਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਵਿੱਚੋਂ ਤਿੰਨ ਅਗਾਂਹਵਧੂ ਪੜਾਅ ਚ ਹਨ। ਅਸੀਂ ਇੱਥੇ ਹੀ ਨਹੀਂ ਰੁਕ ਰਹੇ। ਭਾਰਤ ਪਹਿਲਾਂ ਹੀ ਬਹੁਤ ਵਧੀਆ ਤਰੀਕੇ ਨਾਲ ਸਥਾਪਿਤ ਵੈਕਸੀਨ ਡਿਲੀਵਰੀ ਪ੍ਰਣਾਲੀ ਲਾਗੂ ਕਰਨ ਜਾ ਰਿਹਾ ਹੈ। ਡਿਜੀਟਲ ਹੈਲਥ ਆਈਡੀ ਨਾਲ ਇਸ ਡਿਜੀਟਾਈਜ਼ਡ ਨੈੱਟਵਰਕ ਦੀ ਵਰਤੋਂ ਸਾਡੇ ਨਾਗਰਿਕਾਂ ਦੇ ਟੀਕਾਕਰਣ ਨੂੰ ਯਕੀਨੀ ਬਣਾਉਣ ਲਈ ਕੀਤੀ ਜਾਵੇਗੀ।

 

ਦੋਸਤੋ,

 

ਕੋਵਿਡ ਤੋਂ ਅਗਾਂਹ ਵੀ, ਭਾਰਤ ਨੂੰ ਮਿਆਰੀ ਦਵਾਈਆਂ ਤੇ ਸਸਤੀਆਂ ਵੈਕਸੀਨਾਂ ਤਿਆਰ ਕਰਨ ਦੀ ਪੂਰੀ ਤਰ੍ਹਾਂ ਪਰਖੀ ਸਮਰੱਥਾ ਲਈ ਜਾਣਿਆ ਜਾਂਦਾ ਹੈ। ਸਮੁੱਚੇ ਸੰਸਾਰ ਵਿੱਚ ਟੀਕਾਕਰਣ ਲਈ 60 ਫ਼ੀ ਸਦੀ ਤੋਂ ਵੱਧ ਵੈਕਸੀਨਾਂ ਭਾਰਤ ਵਿੱਚ ਤਿਆਰ ਕੀਤੀਆਂ ਜਾ ਰਹੀਆਂ ਹਨ। ਅਸੀਂ ਆਪਣੇ ਇੰਦਰਧਨੁਸ਼ ਟੀਕਾਕਰਣ ਪ੍ਰੋਗਰਾਮ ੳਚ ਦੇਸ਼ ਵਿੱਚ ਤਿਆਰ ਕੀਤੀ ਰੋਟਾਵਾਇਰਸ ਵੈਕਸੀਨ ਨੂੰ ਸ਼ਾਮਲ ਕੀਤਾ ਸੀ। ਇਹ ਇਹ ਮਜ਼ਬੂਤ ਭਾਈਵਾਲੀ/ਲੰਮੇ ਚਿਰਸਥਾਈ ਨਤੀਜਿਆਂ ਦੀ ਇੱਕ ਸਫ਼ਲ ਉਦਾਹਰਣ ਹੈ। ਗੇਟਸ ਫ਼ਾਊਂਡੇਸ਼ਨ ਵੀ ਇਸ ਵਿਸ਼ੇਸ਼ ਯਤਨ ਦਾ ਇੱਕ ਹਿੱਸਾ ਬਣੀ ਰਹੀ ਹੈ। ਭਾਰਤ ਦੇ ਅਨੁਭਵ ਅਤੇ ਖੋਜ ਪ੍ਰਤਿਭਾ ਨਾਲ ਅਸੀਂ ਵਿਸ਼ਵ ਦੇ ਸਿਹਤਸੰਭਾਲ਼ ਯਤਨਾਂ ਦਾ ਕੇਂਦਰ ਬਣੇ ਰਹਾਂਗੇ। ਅਸੀਂ ਇਨ੍ਹਾਂ ਖੇਤਰਾਂ ਵਿੱਚ ਸਮਰੱਥਾਵਾਂ ਵਧਾਉਣ ਚ ਹੋਰ ਦੇਸ਼ਾਂ ਦੀ ਮਦਦ ਕਰਨੀ ਚਾਹੁੰਦੇ ਹਾਂ।

 

ਦੋਸਤੋ,

 

ਪਿਛਲੇ 6 ਸਾਲਾਂ ਦੌਰਾਨ ਅਸੀਂ ਬਹੁਤ ਸਾਰੇ ਦਖ਼ਲ ਦਿੱਤੇ ਹਨ ਜੋ ਇੱਕ ਬਿਹਤਰ ਸਿਹਤਸੰਭਾਲ਼ ਪ੍ਰਣਾਲੀ ਬਣਾਉਣ ਵਿੱਚ ਯੋਗਦਾਨ ਪਾ ਰਹੇ ਹਨ। ਸਵੱਛਾ, ਸੁਧਰੀ ਸਫ਼ਾਈ ਜਿਹਾ ਇੱਕ ਵਿਸ਼ਾ ਲੈ ਲਵੋ। ਵਧੇਰੇ ਪਖਾਨਿਆਂ ਦੀ ਕਵਰੇਜ। ਇਸ ਮਦਦ ਨਾਲ ਕਿਨ੍ਹਾਂ ਦਾ ਸਭ ਤੋਂ ਵੱਧ ਫ਼ਾਇਦਾ ਹੁੰਦਾ ਹੈ? ਇਸ ਨਾਲ ਗ਼ਰੀਬਾਂ ਤੇ ਵਾਂਝੇ ਰਹੇ ਲੋਕਾਂ ਦੀ ਮਦਦ ਹੁੰਦੀ ਹੈ। ਇਸ ਨਾਲ ਰੋਗਾਂ ਵਿੱਚ ਕਮੀ ਆਉਂਦੀ ਹੈ। ਇਸ ਨਾਲ ਮਹਿਲਾਵਾਂ ਦੀ ਵੀ ਮਦਦ ਹੁੰਦੀ ਹੈ।

 

ਦੋਸਤੋ,

 

ਹੁਣ ਅਸੀਂ ਸੁਨਿਸ਼ਚਿਤ ਕਰ ਰਹੇ ਹਾਂ ਕਿ ਹਰੇਕ ਘਰ ਤੱਕ ਪਾਈਪ ਰਾਹੀਂ ਪੀਣ ਵਾਲਾ ਪਾਣੀ ਪੁੱਜੇ। ਇਸ ਨਾਲ ਰੋਗ ਘਟਾਉਣਾ ਹੋਰ ਵੀ ਸੁਨਿਸ਼ਚਿਤ ਹੋਵੇਗਾ। ਅਸੀਂ ਹੋਰ ਵਧੇਰੇ ਮੈਡੀਕਲ ਕਾਲਜ, ਖ਼ਾਸ ਕਰ ਕੇ ਗ੍ਰਾਮੀਣ ਇਲਾਕਿਆਂ ਵਿੱਚ, ਸਥਾਪਿਤ ਕਰ ਰਹੇ ਹਾਂ। ਇਸ ਨਾਲ ਨੌਜਵਾਨਾਂ ਨੂੰ ਹੋਰ ਮੌਕੇ ਮਿਲਣੇ ਯਕੀਨੀ ਹੋਣਗੇ। ਇਸ ਨਾਲ ਸਾਡੇ ਪਿੰਡਾਂ ਤੱਕ ਬਿਹਤਰ ਸਿਹਤਸੰਭਾਲ਼ ਸੁਵਿਧਾਵਾਂ ਪੁੱਜਣਗੀਆਂ। ਅਸੀਂ ਵਿਸ਼ਵ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ ਚਲਾ ਰਹੇ ਹਾਂ ਅਤੇ ਹਰੇਕ ਤੱਕ ਇਸ ਦੀ ਪਹੁੰਚ ਯਕੀਨੀ ਬਣਾ ਰਹੇ ਹਾਂ।

 

ਦੋਸਤੋ,

 

ਕੀ ਅਸੀਂ ਆਪਣੀ ਤਾਲਮੇਲ ਵਾਲੀ ਭਾਵਨਾ ਵਿਅਕਤੀਗਤ ਸਸ਼ਕਤੀਕਰਣ ਅਤੇ ਸਮੂਹਕ ਸਲਾਮਤੀ ਲਈ ਵਰਤਣਾ ਜਾਰੀ ਰੱਖ ਸਕਦੇ ਹਾਂ। ਗੇਟਸ ਫ਼ਾਊਂਡੇਸ਼ਨ ਤੇ ਹੋਰ ਬਹੁਤ ਸਾਰੇ ਸੰਗਠਨ ਅਦਭੁਤ ਕਾਰਜ ਕਰ ਰਹੇ ਹਨ। ਮੇਰੀ ਤੁਹਾਨੂੰ ਸ਼ੁਭਕਾਮਨਾ ਹੈ ਕਿ ਤੁਸੀਂ ਅਗਲੇ 3 ਦਿਨ ਫਲਦਾਇਕ ਤੇ ਉਸਾਰੂ ਵਿਚਾਰਵਟਾਂਦਰੇ ਕਰੋ। ਮੈਨੂੰ ਇਸ ਗ੍ਰੈਂਡ ਚੈਲੰਜਜਮੰਚ ਤੋਂ ਬਹੁਤ ਸਾਰੇ ਨਵੇਂ ਉਤੇਜਨਾਪੂਰਨ ਤੇ ਉਤਸ਼ਾਹਜਨਕ ਸਮਾਧਾਨ ਸਾਹਮਣੇ ਆਉਣ ਦੀ ਆਸ ਹੈ। ਪਰਮਾਤਮਾ ਕਰੇ ਇਹ ਯਤਨ ਵਿਕਾਸ ਪ੍ਰਤੀ ਹੋਰ ਵੀ ਮਾਨਵਕੇਂਦ੍ਰਿਤ ਪਹੁੰਚ ਰੱਖਣ। ਉਹ ਸਾਡੇ ਨੌਜਵਾਨਾਂ ਨੂੰ ਇੱਕ ਰੋਸ਼ਨ ਭਵਿੱਖ ਲਈ ਚਿੰਤਕ ਆਗੂ ਬਣਨ ਦੇ ਮੌਕੇ ਵੀ ਦੇਣ। ਮੈਨੂੰ ਸੱਦਣ ਲਈ ਆਯੋਜਕਾਂ ਦਾ ਇੱਕ ਵਾਰ ਫਿਰ ਧੰਨਵਾਦ।

 

ਤੁਹਾਡਾ ਧੰਨਵਾਦ।

 

ਤੁਹਾਡਾ ਬਹੁਤ ਧੰਨਵਾਦ।

 

*****

 

ਵੀਆਰਅਰਕੇ/ਵੀਜੇ/ਬੀਐੱਮ


(Release ID: 1665970) Visitor Counter : 213