ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸੀਐੱਸਆਈਆਰ-ਆਈਐੱਚਬੀਟੀ ਨੇ ਭਾਰਤੀ ਹਿਮਾਲਿਆਈ ਖੇਤਰ ਵਿੱਚ ਹਿੰਗ ਦੀ ਕਾਸ਼ਤ ਕਰ ਕੇ ਇਤਿਹਾਸ ਰਚਿਆ


ਸੀਐੱਸਆਈਆਰ-ਆਈਐੱਚਬੀਟੀ ਨੇ ਹਿੰਗ ਦੇ ਬੀਜ ਲਿਆਂਦੇ ਅਤੇ ਇਸ ਦੀ ਖੇਤੀ ਟੈਕਨੋਲੋਜੀ ਨੂੰ ਵਿਕਸਿਤ ਕੀਤਾ



ਸੀਐੱਸਆਈਆਰ-ਆਈਐੱਚਬੀਟੀ ਦੇ ਵਿਗਿਆਨੀਆਂ ਨੇ ਹਿੰਗ ਦੀ ਕਾਸ਼ਤ ਬਾਰੇ ਟ੍ਰੇਨਿੰਗ ਪ੍ਰੋਗਰਾਮ ਵੀ ਆਯੋਜਿਤ ਕੀਤੇ

Posted On: 19 OCT 2020 3:34PM by PIB Chandigarh

ਸੀਐੱਸਆਈਆਰ ਦੀ ਇੱਕ ਘਟਕ ਪ੍ਰਯੋਗਸ਼ਾਲਾ, ਇੰਸਟੀਟਿਊਟ ਆਵ੍ ਹਿਮਾਲਿਅਨ ਬਾਇਓਰਿਸੋਰਸ ਟੈਕਨੋਲੋਜੀ (ਆਈਐੱਚਬੀਟੀ), ਪਾਲਮਪੁਰ ਦੀਆਂ ਕੋਸ਼ਿਸ਼ਾਂ ਸਦਕਾ, ਹਿਮਾਚਲ ਪ੍ਰਦੇਸ਼ ਦੇ ਦੂਰ-ਦੁਰਾਡੇ ਦੇ ਖੇਤਰ ਲਾਹੌਲ ਘਾਟੀ ਵਿੱਚ ਠੰਢੇ ਰੇਗਿਸਤਾਨੀ ਹਾਲਤਾਂ ਵਿੱਚ ਖਾਲੀ ਪਈ ਵਿਸ਼ਾਲ ਅਣਵਰਤੀ ਜ਼ਮੀਨ ‘ਤੇ ਖੇਤੀਬਾੜੀ ਦੇ ਢੰਗ ਤਰੀਕਿਆਂ ਵਿੱਚ ਇੱਕ ਇਤਿਹਾਸਿਕ ਤਬਦੀਲੀ ਕਰ ਕੇ ਕਿਸਾਨਾਂ ਨੂੰ ਹਿੰਗ (asafoetida) ਦੀ ਕਾਸ਼ਤ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।  ਸੀਐੱਸਆਈਆਰ-ਆਈਐੱਚਬੀਟੀ ਨੇ ਹਿੰਗ ਦੇ ਬੀਜ ਲਿਆ ਕੇ, ਇਸ ਦੀ ਖੇਤੀ ਟੈਕਨੋਲੋਜੀ ਨੂੰ ਵਿਕਸਿਤ ਕੀਤਾ ਹੈ।

 

1.jpg


 

ਹਿੰਗ ਚੋਟੀ ਦੇ ਮਸਾਲਿਆਂ ਵਿੱਚੋਂ ਇੱਕ ਹੈ ਅਤੇ ਇਹ ਭਾਰਤ ਵਿੱਚ ਇੱਕ ਉੱਚ ਕੀਮਤ ਵਾਲੇ ਮਸਾਲੇ ਦੀ ਫ਼ਸਲ ਹੈ। ਭਾਰਤ, ਅਫ਼ਗ਼ਾਨਿਸਤਾਨ, ਇਰਾਨ ਅਤੇ ਉਜ਼ਬੇਕਿਸਤਾਨ ਤੋਂ ਹਰ ਸਾਲ ਤਕਰੀਬਨ 1200 ਟਨ ਕੱਚੀ ਹਿੰਗ ਦੀ ਦਰਾਮਦ ਕਰਦਾ ਹੈ ਅਤੇ ਕੋਈ 100 ਮਿਲੀਅਨ ਡਾਲਰ ਪ੍ਰਤੀ ਸਾਲ ਖਰਚਦਾ ਹੈ। ਭਾਰਤ ਵਿੱਚ ਫੇਰੂਲਾ ਐਸਾਫੋਇਟੀਡਾ ਪੌਦਿਆਂ ਦੇ ਬੀਜਣ ਵਾਲੀ ਸਮੱਗਰੀ ਦੀ ਘਾਟ ਇਸ ਫ਼ਸਲ ਦੀ ਕਾਸ਼ਤ ਵਿੱਚ ਇੱਕ ਵੱਡੀ ਰੁਕਾਵਟ ਸੀ। ਭਾਰਤ ਵਿੱਚ ਹਿੰਗ ਦੀ ਕਾਸ਼ਤ ਸ਼ੁਰੂ ਕਰਨ ਲਈ 15 ਅਕਤੂਬਰ, 2020 ਨੂੰ ਲਾਹੌਲ ਵੈਲੀ ਦੇ ਪਿੰਡ ਕੁਆਰਿੰਗ ਵਿਖੇ ਇੱਕ ਕਿਸਾਨ ਦੇ ਖੇਤ ਵਿੱਚ ਸੀਐੱਸਆਈਆਰ-ਆਈਐੱਚਬੀਟੀ ਦੇ ਡਾਇਰੈਕਟਰ ਡਾ. ਸੰਜੈ ਕੁਮਾਰ ਦੁਆਰਾ ਹਿੰਗ ਦੀ ਪਹਿਲੀ ਬਿਜਾਈ ਕੀਤੀ ਗਈ।


 

ਕਿਉਂਕਿ ਹਿੰਗ ਭਾਰਤੀ ਪਕਵਾਨਾਂ ਵਿੱਚ ਇੱਕ ਵੱਡਾ ਮਸਾਲਾ ਹੈ, ਇਸ ਲਈ ਸੀਐੱਸਆਈਆਰ-ਆਈਐੱਚਬੀਟੀ ਦੀ ਟੀਮ ਨੇ ਦੇਸ਼ ਵਿੱਚ ਇਸ ਮਹੱਤਵਪੂਰਨ ਫ਼ਸਲ ਦੀ ਸ਼ੁਰੂਆਤ ਲਈ ਨਿਰੰਤਰ ਯਤਨ ਕੀਤੇ।  ਸੰਸਥਾ ਨੇ ਅਕਤੂਬਰ, 2018 ਵਿੱਚ ਆਈਸੀਏਆਰ-ਨੈਸ਼ਨਲ ਬਿਊਰੋ ਆਵ੍ ਪਲਾਂਟ ਜੈਨੇਟਿਕ ਰਿਸੋਰਸਸ (ਆਈਸੀਏਆਰ-ਐੱਨਬੀਪੀਜੀਆਰ), ਨਵੀਂ ਦਿੱਲੀ ਦੁਆਰਾ ਇਰਾਨ ਤੋਂ ਬੀਜਾਂ ਦੀਆਂ ਛੇ ਕਿਸਮਾਂ ਦੀ ਸ਼ੁਰੂਆਤ ਕੀਤੀ। ਆਈਸੀਏਆਰ-ਐੱਨਬੀਪੀਜੀਆਰ ਨੇ ਪੁਸ਼ਟੀ ਕੀਤੀ ਕਿ ਪਿਛਲੇ ਤੀਹ ਸਾਲਾਂ ਵਿੱਚ, ਦੇਸ਼ ਵਿੱਚ ਹਿੰਗ (ਫੇਰੂਲਾ ਐਸਾ-ਫੋਇਟੀਡਾ) ਦੇ ਬੀਜ ਦੀ ਸ਼ੁਰੂਆਤ ਦੀ ਇਹ ਪਹਿਲੀ ਕੋਸ਼ਿਸ਼ ਕੀਤੀ ਗਈ ਹੈ। ਸੀਐੱਸਆਈਆਰ-ਆਈਐੱਚਬੀਟੀ ਨੇ ਸੀਈਐੱਚਏਬੀ (CeHAB), ਰਿਬਲਿੰਗ, ਲਾਹੌਲ ਅਤੇ ਸਪਿਤੀ, ਹਿਮਾਚਲ ਪ੍ਰਦੇਸ਼ ਵਿਖੇ ਐੱਨਬੀਪੀਜੀਆਰ (NBPGR) ਦੀ ਨਿਗਰਾਨੀ ਅਧੀਨ ਹਿੰਗ ਦੇ ਪੌਦੇ ਤਿਆਰ ਕੀਤੇ। ਇਹ ਪੌਦਾ ਆਪਣੇ ਵਾਧੇ ਲਈ ਠੰਢੇ ਅਤੇ ਖੁਸ਼ਕ ਹਾਲਾਤਾਂ ਨੂੰ ਤਰਜੀਹ ਦਿੰਦਾ ਹੈ ਅਤੇ ਇਸ ਦੀਆਂ ਜੜ੍ਹਾਂ ਵਿੱਚ ਓਲੀਓ-ਗੱਮ (oleo-gum)  ਰਾਲ ਦੇ ਉਤਪਾਦਨ ਲਈ ਲਗਭਗ ਪੰਜ ਸਾਲ ਲੈਂਦਾ ਹੈ, ਇਸ ਲਈ ਭਾਰਤੀ ਹਿਮਾਲਿਆਈ ਖੇਤਰ ਦੇ ਠੰਢੇ ਰੇਗਿਸਤਾਨੀ ਖੇਤਰ ਹਿੰਗ ਦੀ ਕਾਸ਼ਤ ਲਈ ਢੁੱਕਵੇਂ ਹਨ।


 

2.jpg

 

ਕੱਚੀ ਹਿੰਗ ਫੇਰੂਲਾ ਐਸਾ-ਫੋਟੀਡਾ ਦੀਆਂ ਮਾਂਸਲ ਜੜ੍ਹਾਂ ਤੋਂ ਓਲੀਓ-ਗੱਮ ਰੈਜ਼ਿਨ ਵਜੋਂ ਕੱਢੀ ਜਾਂਦੀ ਹੈ। ਹਾਲਾਂਕਿ, ਦੁਨੀਆ ਵਿੱਚ ਫੇਰੂਲਾ ਦੀਆਂ ਤਕਰੀਬਨ 130 ਕਿਸਮਾਂ ਪਾਈਆਂ ਜਾਂਦੀਆਂ ਹਨ, ਪਰ ਸਿਰਫ ਆਰਥਿਕ ਤੌਰ ‘ਤੇ ਮਹੱਤਵਪੂਰਨ ਫੇਰੂਲਾ ਐਸਾ-ਫੋਟੀਡੀਆ ਕਿਸਮਾਂ ਹਿੰਗ ਦੇ ਉਤਪਾਦਨ ਲਈ ਵਰਤੀਆਂ ਜਾਂਦੀਆਂ ਹਨ।  ਭਾਰਤ ਵਿੱਚ, ਸਾਡੇ ਕੋਲ ਫੇਰੂਲਾ ਐਸਾ-ਫੋਇਟੀਡਾ ਨਹੀਂ ਹੈ, ਪਰ ਹੋਰ ਕਿਸਮਾਂ ਫੇਰੂਲਾ ਜੈਸ਼ਕੇਆਨਾ (Ferula jaeschkeana) ਪੱਛਮੀ ਹਿਮਾਲਿਆ (ਚੰਬਾ, ਹਿਮਾਚਲ ਪ੍ਰਦੇਸ਼), ਅਤੇ ਫੇਰੂਲਾ ਨਾਰਥੈਕਸ (Ferula narthex) ਕਸ਼ਮੀਰ ਅਤੇ ਲੱਦਾਖ ਤੋਂ ਮਿਲੀਆਂ ਹਨ, ਜੋ ਕਿ ਉਹ ਪ੍ਰਜਾਤੀਆਂ ਨਹੀਂ ਹਨ ਜੋ ਹਿੰਗ ਪੈਦਾ ਕਰਦੀਆਂ ਹਨ।


 

ਇੰਸਟੀਟਿਊਟ ਦੇ ਯਤਨਾਂ ਨੂੰ ਪਛਾਣਦਿਆਂ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ 6 ਮਾਰਚ, 2020 ਨੂੰ ਆਪਣੇ ਬਜਟ ਭਾਸ਼ਣ ਵਿੱਚ ਰਾਜ ਵਿੱਚ ਹਿੰਗ ਦੀ ਸ਼ੁਰੂਆਤ ਅਤੇ ਕਾਸ਼ਤ ਦਾ ਐਲਾਨ ਕੀਤਾ। ਨਤੀਜੇ ਵਜੋਂ, 6 ਜੂਨ, 2020 ਨੂੰ ਰਾਜ ਵਿੱਚ ਹਿੰਗ ਦੀ ਕਾਸ਼ਤ ਲਈ ਸਾਂਝੇ ਸਹਿਯੋਗ ਲਈ ਸੀਐੱਸਆਈਆਰ-ਆਈਐੱਚਬੀਟੀ ਅਤੇ ਹਿਮਾਚਲ ਪ੍ਰਦੇਸ਼ ਦੇ ਰਾਜ ਖੇਤੀਬਾੜੀ ਵਿਭਾਗ ਦਰਮਿਆਨ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ ਗਏ। 20 ਤੋਂ 22 ਜੁਲਾਈ, 2020 ਤੱਕ ਰਾਜ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਲਈ ਸਮਰੱਥਾ ਵਧਾਉਣ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿਭਿੰਨ ਜ਼ਿਲ੍ਹਿਆਂ ਦੇ ਬਾਰਾਂ ਅਧਿਕਾਰੀਆਂ ਨੇ ਹਿੱਸਾ ਲਿਆ।

 

3.jpg

 

ਇਸ ਤੋਂ ਇਲਾਵਾ, ਸੀਐੱਸਆਈਆਰ-ਆਈਐੱਚਬੀਟੀ ਦੇ ਵਿਗਿਆਨੀਆਂ ਨੇ ਹਿੰਗ ਦੀ ਖੇਤੀ ਬਾਰੇ ਟ੍ਰੇਨਿੰਗ ਪ੍ਰੋਗ੍ਰਾਮ ਆਯੋਜਿਤ ਕੀਤੇ ਅਤੇ ਰਾਜ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਹਿਮਾਚਲ ਪ੍ਰਦੇਸ਼ ਦੀ ਲਾਹੌਲ ਘਾਟੀ ਦੇ ਮਡਗਰਾਂ, ਬੀਲਿੰਗ ਅਤੇ ਕਿਲੌਂਗ ਦੇ ਪਿੰਡਾਂ ਵਿੱਚ ਬੀਜ ਉਤਪਾਦਨ ਦੀ ਚੇਨ ਦੀ ਸਥਾਪਨਾ ਅਤੇ ਹਿੰਗ ਦੀ ਵਪਾਰਕ ਪੈਮਾਨੇ ‘ਤੇ ਕਾਸ਼ਤ ਲਈ ਪ੍ਰਦਰਸ਼ਿਤ ਪਲਾਟਾਂ ਦਾ ਨਿਰਮਾਣ ਵੀ ਕੀਤਾ। 



 

                        **********



 

ਐੱਨਬੀ / ਕੇਜੀਐੱਸ / (ਸੀਐੱਸਆਈਆਰ ਰੀਲੀਜ਼)


(Release ID: 1665914) Visitor Counter : 212