ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਗਡਕਰੀ ਕੱਲ੍ਹ ਅਸਾਮ ਵਿੱਚ ਦੇਸ਼ ਦੇ ਪਹਿਲੇ ਮਲਟੀ - ਮਾਡਲ ਲੌਜਿਸਟਿਕ ਪਾਰਕ ਦਾ ਨੀਂਹ ਪੱਥਰ ਰੱਖਣਗੇ
Posted On:
19 OCT 2020 6:02PM by PIB Chandigarh
ਕੇਂਦਰੀ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਕੱਲ੍ਹ ਅਸਾਮ ਦੇ ਮਲਟੀ-ਮਾਡਲ ਲੌਜਿਸਟਿਕ ਪਾਰਕ ਦਾ ਵਰਚੁਅਲ ਤਰੀਕੇ ਨਾਲ ਨੀਂਹ ਪੱਥਰ ਰੱਖਣਗੇ। ਇਸ ਸਮਾਰੋਹ ਦੀ ਪ੍ਰਧਾਨਗੀ ਅਸਾਮ ਦੇ ਮੁੱਖ ਮੰਤਰੀ ਸ਼੍ਰੀ ਸਰਬਾਨੰਦਾ ਸੋਨੋਵਾਲ ਕਰਨਗੇ, ਅਤੇ ਇਸ ਮੌਕੇ ’ਤੇ ਕੇਂਦਰੀ ਰਾਜ ਮੰਤਰੀ ਡਾ. ਜਿਤੇਂਦਰ ਸਿੰਘ, ਜਨਰਲ (ਸੇਵਾਮੁਕਤ) ਡਾ. ਵੀ ਕੇ ਸਿੰਘ ਅਤੇ ਸ਼੍ਰੀ ਰਾਮੇਸ਼ਵਰ ਤੇਲੀ, ਰਾਜ ਦੇ ਮੰਤਰੀ, ਸਾਂਸਦ, ਵਿਧਾਇਕ ਅਤੇ ਕੇਂਦਰ ਅਤੇ ਰਾਜ ਦੇ ਸੀਨੀਅਰ ਅਧਿਕਾਰੀ ਸ਼ਿਰਕਤ ਕਰਨਗੇ।
ਕੁੱਲ 693.97 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪਾਰਕ ਲੋਕਾਂ ਨੂੰ ਹਵਾਈ, ਸੜਕ, ਰੇਲ ਅਤੇ ਜਲ ਮਾਰਗਾਂ ਲਈ ਸਿੱਧਾ ਸੰਪਰਕ ਪ੍ਰਦਾਨ ਕਰੇਗਾ। ਇਸ ਨੂੰ ਭਾਰਤ ਸਰਕਾਰ ਦੀ ਉਤਸ਼ਾਹਪੂਰਨ ਭਾਰਤਮਾਲਾ ਪਰਿਯੋਜਨਾ ਤਹਿਤ ਵਿਕਸਿਤ ਕੀਤਾ ਜਾਵੇਗਾ।
*****
ਐੱਨਬੀ / ਐੱਮਐੱਸ / ਜੇਕੇ
(Release ID: 1665890)
Visitor Counter : 170