ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ: ਹਰਸ਼ ਵਰਧਨ ਨੇ ਸੰਡੇ ਸੰਵਾਦ-6 ਦੌਰਾਨ ਹਰੇਕ ਨੂੰ ਸ਼ਰਦ ਨਵਰਾਤਰੀ ਲਈ ਹਰੇਕ ਨੂੰ ਸ਼ੁਭ ਇਛਾਵਾਂ ਦਿਤੀਆਂ ਹਨ ।

''ਕੇਰਲ ਓਨਮ ਤਿਉਹਾਰ ਗਤੀਵਿਧੀਆਂ ਦੌਰਾਨ ਕੀਤੀ ਵੱਡੀ ਲਾਪਰਵਾਹੀ ਦੀ ਕੀਮਤ ਅਦਾ ਕਰ ਰਿਹਾ ਹੈ''
''ਅਖਬਾਰ ਮੁਕੰਮਲ ਤੌਰ ਤੇ ਸੁਰਖਿਅਤ ਹਨ ਅਤੇ ਇਹ ਕਰੋਨਾ ਵਾਇਰਸ ਦੀ ਟਰਾਂਸਮੀਸਨ ਦੇ ਸ੍ਰੋਤ ਨਹੀਂ ਹਨ''
''ਦੇਸ਼ ਵਿਚ ਮੈਡੀਕਲ ਆਕਸੀਜ਼ਨ ਦੀ ਕੋਈ ਕਮੀ ਨਹੀਂ ਹੈ''
''ਸਿਹਤ ਮੰਤਰਾਲੇ ਨੇ ਕੋਵਿਡ ਪੈਕੇਜ਼ ਦੇ ਦੂਜੇ ਪੜਾਅ ਤਹਿਤ 33 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸਾਂ ਨੂੰ 1355 ਕਰੋੜ ਰੁਪਏ ਜਾਰੀ ਕੀਤੇ ਹਨ''

Posted On: 18 OCT 2020 2:15PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਹਰਸ਼ ਵਰਧਨ ਨੇ ਸੰਡੇ ਸੰਵਾਦ ਦੇ 6ਵੇਂ ਐਪੀਸੋਡ ਵਿੱਚ ਸ਼ੋਸਲ ਮੀਡੀਆ ਵਰਤਣ ਵਾਲਿਆਂ ਤੇ ਉਤਸੁਕਤਾ ਭਰੇ ਸਵਾਲਾਂ ਦੇ ਜਵਾਬ ਦਿੱਤੇ ਪਵਿੱਤਰ ਨਵਰਾਤਰੀ ਲਈ ਦਿਲੋਂ ਸ਼ੁੱਭ ਇਛਾਵਾਂ ਦੇਂਦਿਆਂ ਉਹਨਾ ਨੇ ਆਪਣੇ ਪੈਰੋਕਾਰਾਂ ਨੂੰ ਪ੍ਰਧਾਨ ਮੰਤਰੀ ਵਲੋਂ ਦਿੱਤੇ ''ਜਨ ਅੰਦੋਲਨ" ਨੂੰ ਦਿਲੋਂ ਸਵੀਕਾਰ ਕਰਕੇ ਪੂਰੇ ਮਾਣ ਤੇ ਧਾਰਮਿਕ ਭਾਵਨਾਵਾਂ ਨਾਲ ਕੋਵਿਡ ਉਚਿਤ ਵਿਵਹਾਰ ਦੀ ਪਾਲਣਾ ਕਰਕੇ ਦੂਸਰਿਆਂ ਲਈ ਇਸ ਦੇ ਰਾਜਦੂਤ ਬਨਣ ਦੀ ਅਪੀਲ ਕੀਤੀ ਹੈ ਉਹਨਾ ਨੇ ਤਿਉਹਾਰਾਂ ਨੂੰ ਮਨਾਉਣ ਬਾਰੇ ਆਪਣੀ ਬੇਨਤੀ ਨੂੰ ਦੁਹਰਾਉਂਦਿਆਂ ਕਿਹਾ ਕਿ ਸਾਨੂੰ ਇਹ ਤਿਉਹਾਰ ਆਪਣੇ ਪਿਆਰਿਆਂ ਨਾਲ ਰਵਾਇਤੀ ਢੰਗ ਨਾਲ ਘਰਾਂ ਵਿਚ ਮਨਾਉਣੇ ਚਾਹੀਦੇ ਹਨ I ਕੇਂਦਰੀ ਸਿਹਤ ਮੰਤਰੀ ਨੇ ਕਿਹਾ "ਇਸ ਤਿਉਹਾਰੀ ਮੌਸਮ ਦੌਰਾਨ ਜਸ਼ਨਾਂ ਦੀ ਬਜਾਏ ਦਾਨ ਨੂੰ ਪਹਿਲ ਦੇਣੀ ਚਾਹੀਦੀ ਹੈ ਮੇਰੇ ਤਿਉਹਾਰੀ ਮੌਸਮ ਦੇ ਜਸ਼ਨ ਵੀ ਵਿਸ਼ਵ ਵਿੱਚ ਕਰੋਨਾ-19 ਤੋਂ ਪ੍ਰਭਾਵਿਤ ਲੱਖਾਂ ਕਰੋਨਾ ਯੋਧਿਆਂ ਉੱਪਰ ਪਏ ਅਸਰ ਕਾਰਣ ਮੱਧਮ ਹੀ ਰਹਿਣਗੇ''
ਡਾ: ਹਰਸ਼ ਵਰਧਨ ਨੇ ਕੇਰਲ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਹਾਲ ਹੀ ਵਿਚ ਆਏ ਉਛਾਲ ਤੇ ਆਪਣੇ ਵਿਚਾਰ ਸਾਂਝੇ ਕੀਤੇ ਹਨ ਉਹਨਾ ਨੇ ਇਹ ਮੰਨਿਆ ਕਿ ਕੇਰਲ ਵਿਚ 30 ਜਨਵਰੀ ਅਤੇ 3 ਮਈ ਨੂੰ ਕੇਵਲ 499 ਮਾਮਲੇ ਤੇ ਦੋ ਮੌਤਾਂ ਕੋਵਿਡ-19 ਕਾਰਣ ਹੋਈਆਂ ਸਨ ਉਹਨਾ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਕੇਰਲ ਹਾਲ ਹੀ ਵਿਚ ਓਨਮ ਦੇ ਜਸ਼ਨਾ ਦੌਰਾਨ ਕੀਤੀਆਂ ਗਈਆਂ ਵੱਡੀਆਂ ਲਾਪਰਵਾਹੀਆਂ ਦੀ ਕੀਮਤ ਅਦਾ ਕਰ ਰਿਹਾ ਸੀ ਕਿਉਂਕਿ ਉਸ ਵੇਲੇ ਪੂਰੇ ਦੇਸ਼ ਵਿਚ ਸੇਵਾਵਾਂ ਅਨਲੌਕ ਕੀਤੀਆਂ ਜਾ ਰਹੀਆਂ ਸਨ ਅਤੇ ਇਸ ਦੇ ਨਾਲ ਹੀ ਸੂਬੇ ਅੰਦਰ ਤੇ ਇੱਕ ਤੋਂ ਦੂਜੇ ਸੂਬੇ ਵਿੱਚ ਵਪਾਰ ਅਤੇ ਯਾਤਰੀਆਂ ਦੀ ਗਿਣਤੀ ਵਧਣ ਕਾਰਣ ਕੋਵਿਡ-19 ਦਾ ਫੈਲਾਅ ਹੋਇਆ ਹੈ ,''ਕੇਰਲ ਵਿੱਚ ਓਨਮ ਜਸ਼ਨਾ ਨੇ ਕਰੋਨਾ ਵਿੱਚ ਹੋਏ ਵਾਧੇ ਦੇ ਅੰਕੜਿਆਂ ਨੂੰ ਸੂਬੇ ਵਿੱਚ ਮੁਕੰਮਲ ਤੌਰ ਤੇ ਬਦਲਿਆ ਹੈ ਅਤੇ ਹੁਣ ਹਰ ਰੋਜ ਆਉਣ ਵਾਲੇ ਮਾਮਲਿਆਂ ਦੀ ਗਿਣਤੀ ਲੱਗਭੱਗ ਦੁਗਣੀ ਹੈ" ਮੰਤਰੀ ਨੇ ਕਿਹਾ ਕਿ ਉਹਨਾ ਸਾਰੀਆਂ ਸੂਬਾਂ ਸਰਕਾਰਾਂ ਨੂੰ ਕੇਰਲ ਤੋਂ ਸਬਕ ਲੈਣਾ ਚਾਹੀਦਾ ਹੈ ਜੋ ਤਿਉਹਾਰੀ ਮੌਸਮ ਦੌਰਾਨ ਯੋਜਨਾ ਵਿੱਚ ਲਾਪਰਵਾਹੀ ਕਰ ਰਹੇ ਹਨ
ਚੀਨ ਦੇ ਇਸ ਦਾਅਵੇ ਬਾਰੇ ਕਿ ਕਰੋਨਾ ਵਾਇਰਸ ਪਿਛਲੇ ਸਾਲ ਇਕੋ ਵਾਰੀ ਨਾਲ ਨਾਲ ਕਈ ਦੇਸ਼ਾ ਵਿਚ ਫੈਲਿਆ ਹੈ ਡਾ: ਹਰਸ਼ ਵਰਧਨ ਨੇ ਇਸ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ," ਇਸ ਬਾਰੇ ਕੋਈ ਸਬੂਤ ਨਹੀਂ ਜੋ ਇਸ ਦਾਅਵੇ ਦੀ ਵਿਧਾਨਕਤਾ ਪੇਸ਼ ਕਰ ਸਕੇ ਕਿ ਕਰੋਨਾ ਵਾਇਰਸ ਵਿਸ਼ਵ ਤੌਰ ਤੇ ਕਈ ਬਿੰਦੂਆਂ ਤੋਂ ਫੈਲਿਆ ਹੈ" ਉਹਨਾ ਕਿਹਾ ਚੀਨ ਵਿਚਲਾ ਵੂਹਾਨ ਵਿਸ਼ਵ ਵਿਚ ਪਹਿਲਾ ਕੇਸ ਦਰਜ ਵਜੋਂ ਜਾਣਿਆ ਜਾਂਦਾ ਹੈ
ਪਿਛਲੇ ਐਪੀਸੋਡ ਦੇ ਇੱਕ ਸਵਾਲ ਜਿਸ ਵਿੱਚ ਸਿਹਤ ਮੰਤਰੀ ਨੂੰ ਸੂਬਿਆਂ ਨੂੰ ਕੋਵਿਡ-19 ਲਈ ਦੂਜੇ ਪੜਾਅ ਦੌਰਾਨ ਦਿਤੀਆਂ ਗਰਾਂਟਾਂ ਬਾਰੇ ਪੁਛਿਆ ਗਿਆ ਸੀ, ਬਾਰੇ ਜਵਾਬ ਦੇਂਦਿਆਂ ਮੰਤਰੀ ਨੇ ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਪਹਿਲਾਂ ਹੀ ਕੋਵਿਡ ਪੈਕੇਜ ਦੇ ਦੂਜੇ ਪੜਾਅ ਦੌਰਾਨ 33 ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸਾਂ ਨੂੰ ਗ੍ਰਾਂਟ ਜਾਰੀ ਕਰ ਚੁੱਕਾ ਹੈ ਦੂਜੇ ਪੈਕੇਜ ਦੌਰਾਨ ਜਾਰੀ ਵਿੱਤੀ ਸਹਾਇਤਾ ਦੀ ਕੁੱਲ ਰਾਸ਼ੀ 1352 ਕਰੋੜ ਰੁਪਏ ਸੀ ਦੂਜੇ ਪੜਾਅ ਦੀ ਗ੍ਰਾਂਟ ਅਗਸਤ, ਸਤੰਬਰ ਅਤੇ ਅਕਤੂਬਰ 2020 ਵਿਚ ਜਾਰੀ ਕੀਤੀ ਗਈ ਹੈ
ਡਾ: ਹਰਸ਼ ਵਰਧਨ ਨੇ ਇਸ ਤੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਉੁਹਨਾ ਦਾ ਮੰਤਰਾਲਾ ਮਹਾਮਾਰੀ ਦੌਰਾਨ ਵੀ ਆਨ ਲਾਈਨ ਸਿਖਿਆ ਦੇਣ ਵਿੱਚ ਕਿਸੇ ਤਰ੍ਹਾਂ ਵੀ ਪਿੱਛੇ ਨਹੀਂ ਹੈ ਨੈਸ਼ਨਲ ਮੈਡੀਕਲ ਕਮਿਸ਼ਨ ਵਲੋਂ ਮਨਜੂਰੀ ਤੋਂ ਬਾਦ ਭਾਰਤ ਦੇ ਮੈਡੀਕਲ ਕਾਲਜਾਂ ਅਤੇ ਸੰਸਥਾਵਾਂ ਵਿੱਚ ਐਮ.ਬੀ.ਬੀ.ਐਸ. ਵਿਦਿਆਰਥੀਆਂ ਦੀਆਂ ਆਨ ਲਾਈਨ ਕਲਾਸਾਂ ਲਗਾਈਆਂ ਜਾ ਰਹੀਆਂ ਹਨ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਕੋਵਿਡ-19 ਦੇ ਸੰਦਰਭ ਵਿੱਚ ਮੈਡੀਕਲ ਪੋਸਟ ਗਰੈਜੂਏਟ ਵਿਦਿਆਰਥੀਆਂ ਲਈ ਪੇਸ਼ਵਰਾਨਾ ਸਿਖਿਆ ਦੇਣ ਲਈ ਸਟੈਂਡਰਡ ਉਪਰੇਟਿੰਗ ਪ੍ਰੋਸੀਜਰ ਵੀ ਜਾਰੀ ਕੀਤੇ ਹਨ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਫੇਰ ਯਕੀਨ ਦੁਆਇਆ ਕਿ ਅਖਬਾਰਾਂ ਰਾਹੀਂ ਕਰੋਨਾ ਵਾਇਰਸ ਦੇ ਫੈਲਣ ਬਾਰੇ ਕੋਈ ਵਿਗਿਆਨਕ ਸਬੂਤ ਨਹੀਂ ਹੈ ਉਹਨਾ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਅਖਬਾਰ ਪੜਨਾ ਮੁਕੰਮਲ ਤੌਰ ਤੇ ਸੁਰਖਿਅਤ ਹੈ
ਸਿਹਤ ਮੰਤਰੀ ਨੇ ਯਕੀਨ ਦੁਆਇਆ ਕਿ ਦੇਸ਼ ਵਿੱਚ ਮੈਡੀਕਲ ਆਕਸੀਜ਼ਨ ਦੀ ਕੋਈ ਕਮੀ ਨਹੀਂ ਹੈ ਤੇ ਇਸ ਵੇਲੇ ਦੇਸ਼ ਵਿੱਚ ਆਕਸੀਜ਼ਨ ਨਿਰਮਾਣ ਸਮਰੱਥਾ ਤਕਰੀਬਨ 6400 ਮੀਟਰਕ ਟਨ ਪ੍ਰਤੀ ਦਿਨ ਹੈ ਤੇ ਸਰਕਾਰ ਮਹਾਮਾਰੀ ਕਾਰਣ ਇਸ ਦੀ ਮੰਗ ਵਧਣ ਦੇ ਮਦੇਨਜਰ ਨਿਰਮਾਣ ਸਮਰੱਥਾ ਨੂੰ ਹੋਰ ਵਧਾਉਣ ਲਈ ਵੀ ਤਿਆਰ ਹੈ ਗ੍ਰਿਹ ਮੰਤਰਾਲੇ ਵਲੋਂ ਗਠਿਤ ਉੱਚ ਤਾਕਤੀ ਸਮੂਹ ਦੇਸ਼ ਵਿਚ ਮੈਡੀਕਲ ਆਕਸੀਜ਼ਨ ਦੀ ਲੋੜ ਨੂੰ ਮੋਨੀਟਰ ਕਰ ਰਿਹਾ ਹੈ ਸਿਹਤ ਮੰਤਰਾਲੇ ਲਗਾਤਾਰ ਵੀਡੀਓ ਕਾਨਫਰੰਸਾਂ ਨਾਲ ਸੂਬੇ ਦੇ ਨੋਡਲ ਅਫਸਰਾਂ ਅਤੇ ਪ੍ਰਿੰਸੀਪਲ ਸਕੱਤਰਾਂ ਅਤੇ ਮਿਸ਼ਨ ਡਾਇਰੈਕਟਰਾਂ ਕੋਲੋਂ ਮੈਡੀਕਲ ਆਕਸੀਜ਼ਨ ਦੀ ਉਪਲਬਦਤਾ ਅਤੇ ਸਪਲਾਈ ਨੂੰ ਮੋਨੀਟਰ ਕਰ ਰਿਹਾ ਹੈ 102400 ਮੈਡੀਕਲ ਆਕਸੀਜ਼ਨ ਸਲੰਡਰ ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸਾਂ ਨੂੰ ਮੁਹਈਆ ਕੀਤੇ ਗਏ ਹਨ
ਡਾ: ਹਰਸ਼ ਵਰਧਨ ਨੇ ਕਿਹਾ ਕਿ ਹਾਲ ਦੀ ਘੜੀ ਭਾਰਤ ਵਿੱਚ ਇੰਟਰਨੇਸ਼ਨਲ ਕੋਵਿਡ-19 ਟੀਕਿਆਂ ਦਾ ਕੋਈ ਤਜ਼ਰਬਾ ਨਹੀਂ ਚਲ ਰਿਹਾ I ਸੀਰਮ ਇੰਡੀਆ ਅਤੇ ਭਾਰਤ ਬਾਇਓ ਟੈਕ ਭਾਰਤ ਵਿੱਚ ਅਜਿਹੇ ਤਜ਼ਰਬਿਆਂ ਨੂੰ ਕਰ ਸਕਦੇ ਹਨ ਉਹ ਵੀ ਆਉਂਦੇ ਮਹੀਨਿਆਂ ਵਿੱਚ ਰੈਗੂਲੇਟਰੀ ਮਨਜੂਰੀ ਮਿਲਣ ਤੋਂ ਬਾਅਦ ਉਹਨਾ ਸਪਸ਼ਟ ਕੀਤਾ ਕਿ ਪੜਾਅ ਤਿੰਨ ਕਲੀਨੀਕਲ ਟਰਾਇਅਲ 30 ਹਜਾਰ ਤੋਂ 40 ਹਜਾਰ ਭਾਗੀਦਾਰਾਂ ਨਾਲ ਕੀਤਾ ਜਾਂਦਾ ਹੈ
ਮੰਤਰੀ ਨੇ ਕਿਹਾ ਕਿ ਪਿਛਲੇ 6 ਸਾਲਾਂ ਦੌਰਾਨ ਵਿਗਿਆਨ ਤੇ ਤਕਨਾਲੋਜੀ ਵਿਭਾਗ ਦੀਆਂ ਵਖ ਵਖ ਸਕੀਮਾਂ ਵਿਸ਼ੇਸ਼ ਤੌਰ ਤੇ ਔਰਤ ਵਿਗਿਆਨੀਆ ਰਾਹੀਂ ਕੀਤੇ ਯਤਨਾਂ ਨਾਲ ਲਿੰਗ ਉਤਪਾਦ ਵਿਚ ਸੁਧਾਰ ਹੋਇਆ ਹੈ ਇਹ ਸੁਧਾਰ ਅੱਜ ਨਜਰ ਰਿਹਾ ਹੈ ਖਾਸ ਤੌਰ ਤੇ ਵਿਗਿਆਨਕ ਸੰਸਥਾਵਾਂ ਦੇ ਹੇਠਲੇ ਪਧਰ ਤੇ ਕੇਵਲ ਸਕੂਲ ਪੱਧਰ ਤੇ ਵਿਗਿਆਨ ਸਿਖਿਆ ਦੇ ਯੋਗਦਾਨ ਵਿੱਚ ਔਰਤਾਂ ਦੀ ਫੀਸਦ ਵਿੱਚ ਮਹੱਤਵਪੂਰਨ ਵਾਧਾ ਹੀ ਨਹੀਂ ਹੋਇਆ ਬਲਕਿ ਸਰਕਾਰੀ ਲਬਾਟਰੀਆਂ ਵਿੱਚ ਵੀ ਇਹ ਫੀਸਦ ਵਧੀ ਹੈ
ਇਸ ਵਿੱਚ ਹੋਰ ਸੁਧਾਰ ਕਰਨ ਲਈ ਵਿਗਿਆਨ ਤੇ ਤਕਨਾਲੋਜੀ ਦੇ ਕਈ ਪੱਧਰਾਂ ਔਰਤਾਂ ਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰ ਰਿਹਾ ਹੈ ;
"
ਸੰਡੇ ਸੰਵਾਦ ਦੇ ਛੇਵੇਂ ਐਪੀਸੋਡ ਨੂੰ ਕਿਰਪਾ ਕਰਕੇ ਹੇਠ ਦਿਤੇ ਲਿੰਕਸ ਤੇ ਕਲਿਕ ਕਰੋ

Twitter: https://twitter.com/drharshvardhan/status/1317730112872226817?s=20

Facebook: https://www.facebook.com/watch/?v=1114364852316144

Youtube: https://www.youtube.com/watch?v=OYQw5Q8ISPk

DHV App:Error! Hyperlink reference not valid.Error! Hyperlink reference not valid.

ਐਮ ਵੀ
 



(Release ID: 1665720) Visitor Counter : 207