ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਐੱਨਜੀਓ ਅਤੇ ਕਮਿਊਨਿਟੀ ਦੀ ਐੱਸ ਐਂਡ ਟੀ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਸਾਇੰਸ-ਸੋਸਾਇਟੀ-ਸੇਤੂ ਵੈਬੀਨਾਰ ਲੜੀ ਸ਼ੁਰੂ ਕੀਤੀ ਗਈ

ਵੈੱਬ ਕਲੀਨਿਕ ਵਿੱਚ ਚਾਰ ਵਿਆਪਕ ਸੈਕਟਰ ਸ਼ਾਮਲ ਹੋਣਗੇ : ‘ਖੇਤੀਬਾੜੀ ਅਤੇ ਇਸ ਨਾਲ ਸਬੰਧਿਤ ਸੈਕਟਰ, ਐੱਮਐੱਸਐੱਮਈ ਅਤੇ ਆਰਥਿਕ ਖੇਤਰ, ਸਮਾਜਿਕ ਬੁਨਿਆਦੀ ਢਾਂਚਾ ਅਤੇ ਕ੍ਰੌਸ-ਸੈਕਟਰਲ ਖੇਤਰ'

ਡੀਐੱਸਟੀ ਸੱਕਤਰ ਪ੍ਰੋ ਆਸ਼ੂਤੋਸ਼ ਸ਼ਰਮਾ ਨੇ ਨਾਲੇਜ ਈਕੋਸਿਸਟਮ ਦੇ ਟਿਕਾਊ ਵਿਕਾਸ ਦੀ ਲੋੜ 'ਤੇ ਜ਼ੋਰ ਦਿੱਤਾ

Posted On: 17 OCT 2020 4:20PM by PIB Chandigarh

ਡੀਐੱਸਟੀ ਦੇ ਸਕੱਤਰ ਪ੍ਰੋ: ਆਸ਼ੂਤੋਸ਼ ਸ਼ਰਮਾ ਨੇ ਗਿਆਨ ਪੈਦਾ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਜੋ ਆਤਮਨਿਰਭਰ ਭਾਰਤ (ਐੱਸ34ਏਐੱਨਬੀ) ਲਈ ਸਾਇੰਸ-ਸੋਸਾਇਟੀ-ਸੇਤੂ 'ਤੇ ਸਾਡੇ ਸਮਾਜ ਦੇ ਵੱਖ-ਵੱਖ ਹਿੱਸਿਆਂ ਲਈ ਢੁੱਕਵਾਂ ਹੈ, ਇਹ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਸਾਇੰਸ ਫਾਰ ਇਕੁਇਟੀ ਇਮਪਾਵਰਮੈਂਟ ਐਂਡ ਡਿਵੈਲਪਮੈਂਟ (ਸੀਡ) ਡਿਵੀਜ਼ਨ ਦੀ ਇੱਕ ਵੈੱਬ ਕਲੀਨਿਕ ਲੜੀ ਹੈ।

 

ਪ੍ਰੋਫੈਸਰ ਸ਼ਰਮਾ ਨੇ ਵੀਰਵਾਰ ਨੂੰ ਵੈੱਬ ਕਲੀਨਿਕ ਲੜੀ ਦਾ ਉਦਘਾਟਨ ਕਰਦਿਆਂ ਕਿਹਾ ਕਿ ,“ਸਾਡੇ ਕੋਲ ਇੱਕ ਸਪਸ਼ਟ ਤਸਵੀਰ ਹੋਣੀ ਚਾਹੀਦੀ ਹੈ ਕਿ ਅਸੀਂ ਕਿਹੜਾ ਗਿਆਨ ਪੈਦਾ ਕਰ ਰਹੇ ਹਾਂ, ਉਸ ਗਿਆਨ ਦੀ ਸਾਰਥਕਤਾ, ਉਸ ਗਿਆਨ ਦੇ ਸਿਰਜਣਹਾਰ ਅਤੇ ਹਾਸਲ ਕਰਨ ਵਾਲੇ ਕਿੱਥੋਂ ਆਉਣਗੇ, ਯਤਨ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਕਿ ਇਹ ਗਿਆਨ ਦੀ ਵਰਤੋਂ ਹੋਵੇ ਅਤੇ ਸਮਾਜ ਦੇ ਸ਼ਕਤੀਕਰਨ ਲਈ ਤੈਅ ਰਸਤੇ ਰਾਹੀਂ ਪਹੁੰਚੇਗਾ।”

 

'ਆਤਮਨਿਰਭਰ ਭਾਰਤ' ਦੇ ਸਮਾਜਿਕ ਬੁਨਿਆਦੀ ਢਾਂਚੇ ਅਤੇ ਟੈਕਨੋਲੋਜੀ-ਅਧਾਰਿਤ ਥੰਮ੍ਹਾਂ ਨੂੰ ਮਜ਼ਬੂਤ ਕਰਨ ਲਈ 'ਲੋਕਲ ਲਈ ਵੋਕਲ' ਲਈ ਵੈੱਬ ਕਲੀਨਿਕ ਦੇ ਅਧੀਨ ਵਿਚਾਰ-ਵਟਾਂਦਰੇ, ਡੀਐੱਸਟੀ ਦੁਆਰਾ ਪ੍ਰਿੰਸੀਪਲ ਵਿਗਿਆਨਕ ਸਲਾਹਕਾਰ ਦੇ ਦਫ਼ਤਰ, ਭਾਰਤ ਸਾਇੰਸ ਟੈਕਨੋਲੋਜੀ ਅਤੇ ਨਵੀਨਤਾ ਪੋਰਟਲ, ਡਬਲਿਊਡਬਲਿਊਐੱਫ-ਇੰਡੀਆ, ਅਗਨੀ, ਫਿਕੀ ਅਤੇ ਹੈਸਕੋ ਦੀ ਭਾਈਵਾਲੀ ਨਾਲ ਆਯੋਜਿਤ ਕੀਤੇ ਗਏ ਹਨ। ਉਹ ਚਾਰ ਵਿਆਪਕ ਖੇਤਰਾਂ ਨੂੰ ਕਵਰ ਕਰਨਗੇ, ਭਾਵ: ‘ਖੇਤੀਬਾੜੀ ਅਤੇ ਇਸ ਨਾਲ ਜੁੜੇ ਖੇਤਰ, ਐੱਮਐੱਸਐੱਮਈ ਅਤੇ ਆਰਥਿਕ ਖੇਤਰ, ਸਮਾਜਿਕ ਬੁਨਿਆਦੀ ਢਾਂਚਾ ਅਤੇ ਕ੍ਰੌਸ-ਸੈਕਟਰਲ ਖੇਤਰਾਂ’

 

ਪ੍ਰੋ: ਆਸ਼ੂਤੋਸ਼ ਸ਼ਰਮਾ ਨੇ ਗਿਆਨ ਦੀ ਤੁਲਨਾ ਇੱਕ ਪਾਈਪ ਲਾਈਨ ਵਿੱਚ ਵਗਦੇ ਪਾਣੀ ਨਾਲ ਕੀਤੀ ਅਤੇ ਐੱਨਜੀਓਜ਼ ਦੀ ਭੂਮਿਕਾ ਨੂੰ ਪਾਈਪ ਲਾਈਨ ਦੇ ਇੱਕ ਹਿੱਸੇ ਵਜੋਂ ਇਸ ਗਿਆਨ ਨੂੰ ਫੈਲਾਉਣ ਅਤੇ ਸਮਾਜ ਦੇ ਵੱਖ ਵੱਖ ਵਰਗਾਂ ਦੇ ਸ਼ਕਤੀਕਰਨ ਦੇ ਉਦੇਸ਼ ਨਾਲ ਦੱਸਿਆ। ਗਿਆਨ ਦਾ ਨਿਰਵਿਘਨ ਵਹਾਅ ਪ੍ਰਾਪਤ ਕਰਨ ਲਈ, ਸਾਡੇ ਕੋਲ ਛੋਟੇ ਕਾਰੋਬਾਰ ਦੇ ਨਵੇਂ ਮੌਕੇ ਪੈਦਾ ਕਰਨ, ਸਮਾਜਿਕ ਉੱਦਮ ਅਤੇ ਸਵੈ-ਸਹਾਇਤਾ ਸਮੂਹਾਂ ਨੂੰ ਸ਼ਕਤੀਸ਼ਾਲੀ ਬਣਾਉਣ ਤੋਂ ਇਲਾਵਾ ਆਖਰੀ ਮੀਲ ਤੱਕ ਜੁੜਨਾ ਲਾਜ਼ਮੀ ਹੈ।

 

ਉਨ੍ਹਾਂ ਨੇ ਅੱਗੇ ਗਿਆਨ ਦੇ ਵਾਤਾਵਰਣ ਦੇ ਸਥਿਰ ਵਿਕਾਸ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। “ਗਿਆਨ ਵਾਤਾਵਰਣ ਦੇ ਦੋ ਹਿੱਸੇ ਹੁੰਦੇ ਹਨ: ਕਾਢ ਜਾਂ ਗਿਆਨ ਦੀ ਸਿਰਜਣਾ ਅਤੇ ਨਵੀਨਤਾ ਜਾਂ ਗਿਆਨ ਨੂੰ ਨਵੇਂ ਸਮਾਜਿਕ-ਆਰਥਿਕ ਮੌਕਿਆਂ ਵਿੱਚ ਬਦਲਣਾ। ਉਨ੍ਹਾਂ ਕਿਹਾ ਕਿ, "ਇੱਕ ਟਿਕਾਊ ਨਾਲੇਜ ਈਕੋਸਿਸਟਮ ਲਈ ਇਹ ਜ਼ਰੂਰੀ ਹੈ ਅਤੇ ਇਹ ਦੋਵੇਂ ਹਿੱਸੇ ਮਿਲ ਕੇ ਹੋਰ ਨਿਪੁੰਨ ਟ੍ਰੇਨਰ ਪੈਦਾ ਕਰਨ, ਸਮਾਜ ਨੂੰ ਵਧੇਰੇ ਆਤਮਨਿਰਭਰ ਬਣਾਉਣ ਲਈ ਐੱਨਜੀਓ ਅਤੇ ਕਮਿਊਨਿਟੀ ਦੀ ਐੱਸ ਐਂਡ ਟੀ ਸਮਰੱਥਾ ਨੂੰ ਅੱਗੇ ਵਧਾਉਣ।" 

 

ਪ੍ਰੋ: ਆਸ਼ੂਤੋਸ਼ ਸ਼ਰਮਾ ਨੇ ਆਤਮਨਿਰਭਰਤਾ ਨੂੰ ਲੋਕਾਂ ਦੀਆਂ ਸਮੱਸਿਆਵਾਂ ਦੇ ਸਹੀ ਹੱਲ ਲਿਆਉਣ ਲਈ ਗਿਆਨ ਚੇਨ ਦੀ ਇੱਕ ਪੂਰੀ ਪਾਈਪਲਾਈਨ ਦੱਸਿਆ। ਇਸ ਵਿੱਚ ਲੋਕਾਂ ਦਾ  ਆਤਮ ਵਿਸ਼ਵਾਸ ਅਤੇ ਆਤਮ ਸਨਮਾਨ ਮੌਜੂਦ ਹੈ ਜੋ ਸਮਾਜ ਵਿੱਚ ਸੱਭਿਆਚਾਰਕ ਮਤਭੇਦ ਹੋਣ ਦੇ ਬਾਵਜੂਦ ਅੰਤਿਮ ਵਿਅਕਤੀ ਤੱਕ ਪਹੁੰਚਦਾ ਹੈ,  ਜਿਸ ਨੂੰ ਜਮੀਨ 'ਤੇ ਕੰਮ ਕਰ ਰਹੇ ਗ਼ੈਰ ਸਰਕਾਰੀ ਸੰਗਠਨਾਂ ਅਤੇ ਐੱਸਐੱਚਜੀ ਦੁਆਰਾ ਕੀਤਾ ਜਾ ਸਕਦਾ ਹੈ ਅਤੇ ਆਤਮਚਿੰਤਨ ਨੂੰ ਵੈੱਬ ਕਲੀਨਿਕ 'ਤੇ ਲੜੀਆਂ ਦੇ ਕੋਰਸ ਰਾਹੀਂ ਕੀਤਾ ਜਾ ਸਕਦਾ ਹੈ।

 

ਡੀਐੱਸਟੀ ਦੀ ਸੀਡ ਡਿਵੀਜਨ ਦੇ ਮੁਖੀ ਡਾ ਦੇਵਪ੍ਰਿਯਾ ਦੱਤਾ ਨੇ ਵੈੱਬ ਕਲੀਨਿਕ ਦੇ ਪਿੱਛੇ ਦੇ ਉਦੇਸ਼ ਬਾਰੇ ਦੱਸਦਿਆਂ ਕਿਹਾ ਕਿ ਇਸ ਦੀ ਲੜੀ ਦੇ ਕੋਰਸ ਵਿੱਚ ਵੈੱਬ ਕਲੀਨਿਕ ਦਾ ਉਦੇਸ਼ ਪ੍ਰਧਾਨ ਮੰਤਰੀ ਦੁਆਰਾ ਦਿੱਤੇ ਗਏ "ਲੋਕਲ ਲਈ ਵੋਕਲ" ਦੇ ਸੱਦੇ ਤਹਿਤ ਕਮਿਊਨਿਟੀ ਦੀ ਐੱਸ ਐਂਡ ਟੀ ਜਜ਼ਬ ਕਰਨ ਦੀ ਸਮਰੱਥਾ ਵਿੱਚ ਤਰਤੀਬਵਾਰ ਪਾੜੇ ਨੂੰ ਦੂਰ ਕਰਨਾ, ਐੱਨਜੀਓਜ ਅਤੇ ਐੱਸ ਐਂਡ ਟੀ ਗਿਆਨ ਸੰਗਠਨਾਂ ਨੂੰ ਸ਼ਾਮਲ ਕਰਨ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਕਮਿਊਨਿਟੀ ਦੀ ਐੱਸ ਐਂਡ ਟੀ ਸਮਰੱਥਾ ਨੂੰ ਮਜ਼ਬੂਤ ਕਰਕੇ ਸਥਾਨਕ ਪੱਧਰ 'ਤੇ ਟਿਕਾਊ ਵਿਕਾਸ ਲਈ ਗਿਆਨ ਦੀ ਸਮਰੱਥਾ ਅਤੇ ਆਜੀਵਿਕਾ ਪ੍ਰਣਾਲੀਆਂ ਨੂੰ ਵਧਾਉਣਾ ਹੈ।" ਡਾ. ਕਿਨਕਿਨੀ ਦਾਸਗੁਪਤਾ ਮਿਸ਼ਰਾ, ਵਿਗਿਆਨੀ 'ਐੱਫ', ਵਿਗਿਆਨ ਪ੍ਰਸਾਰ ਨੇ ਆਤਮਨਿਰਭਰ ਭਾਰਤ ਦੇ 'ਸਮਾਜਿਕ ਢਾਂਚੇ'  ਅਤੇ 'ਟੈਕਨੋਲੋਜੀ ਅਧਾਰਿਤ ਪ੍ਰਣਾਲੀ' ਦੇ ਥੰਮ ਨੂੰ ਮਜ਼ਬੂਤ ਕਰਨ ਦੇ ਉਦੇਸ਼ 'ਤੇ ਚਾਨਣਾ ਪਾਇਆ।

 

ਮਾਹਰਾਂ ਨੇ ਹੋਰਨਾਂ ਸਬੰਧਿਤ ਖੇਤਰਾਂ ਬਾਰੇ ਵੀ ਵਿਚਾਰ ਚਰਚਾ ਕੀਤੀ ਜਿਵੇਂ ਕਿ ਆਈਐੱਮਡੀ ਦੀ ਐਗਰੋਮੈੱਟ ਡਿਵੀਜ਼ਨ ਦੇ ਮੁਖੀ ਡਾ.ਕੇ ਕੇ ਸਿੰਘ ਦੁਆਰਾ ਐੱਨਜੀਓ ਦੇ ਸੰਭਾਵਿਤ ਸਹਿਯੋਗ ਨਾਲ ਐਗਰੋਮੈੱਟ ਸੇਵਾਵਾਂ ਬਾਰੇ, ਪ੍ਰੋ ਪੀ ਬੀ ਐੱਸ ਭਾਦੋਰੀਆ (ਕੋਆਰਡੀਨੇਟਰ, ਰੂਰਲ ਟੈਕਨੋਲੋਜੀ ਐਕਸ਼ਨ ਗਰੁੱਪ) ਆਈਆਈਟੀ ਖੜਗਪੁਰ ਦੁਆਰਾ ਰੂ-ਟੈਗ ਤੋਂ ਗ੍ਰਾਮੀਣ ਟੈਕਨੋਲੋਜੀ 'ਤੇ ਅਤੇ ਮਹਲਾਨੋਬਿਸ ਰਾਸ਼ਟਰੀ ਫਸਲ ਭਵਿੱਖਵਾਣੀ ਕੇਂਦਰ ਦੇ ਡਾਇਰੈਕਟਰ ਡਾ. ਐੱਸ ਐੱਸ ਰਾਏ ਦੁਆਰਾ ਖੇਤੀਬਾੜੀ ਲਈ ਸੈਟੇਲਾਈਟ ਰਿਮੋਟ ਸੈਂਸਿੰਗ 'ਤੇ ਚਰਚਾ ਕੀਤੀ ਗਈ। ਉੱਭਰ ਰਹੀਆਂ ਟੈਕਨੋਲੋਜੀਆਂ 'ਤੇ ਇਕ ਪੈਨਲ ਵਿਚਾਰ ਵਟਾਂਦਰੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਟੈਕਨੋਲੋਜੀਆਂ ਦਾ ਪ੍ਰਦਰਸ਼ਨ ਕੀਤਾ ਗਿਆ ਜਿਵੇਂ ਕਿ ਪਾਣੀ ਦੀ ਸੰਭਾਲ ਲਈ ਆਈਓਟੀ, ਖੇਤੀਬਾੜੀ ਸਪਲਾਈ ਚੇਨ ਲਈ ਸੈਟੇਲਾਈਟ ਟੈਕਨੋਲੋਜੀ ਅਤੇ ਛੋਟੇ ਪੱਧਰ ਦੀ ਖੇਤੀਬਾੜੀ ਲਈ ਆਟੋਮੇਸ਼ਨ ਤਕਨੀਕ ਦਾ ਪ੍ਰਦਰਸ਼ਨ ਕੀਤਾ ਗਿਆ।

 

https://ci4.googleusercontent.com/proxy/AZRDDQlwai4p9lSNnxLaBdsIr-7kkANjL463eJfgZeeV0rdPrDZH-U5o3eMYuZs1EYsHFF0qYEJ0OL5RyasEXQTzz7E02_gUVJEw-oMJngw00Ks-cZByajk=s0-d-e1-ft#http://static.pib.gov.in/WriteReadData/userfiles/image/image03ND5V.jpg

https://ci3.googleusercontent.com/proxy/K6gOFTRvP6Hg8M1DIGaUMtwjVwpX44PVRUYx5Bmbjya5uXasMMffeljm6u-MVfsoM1NTnSpx8omOa56rdV1MWlFWstseoLdGYjtoGgAibEREPNi1bKyABZY=s0-d-e1-ft#http://static.pib.gov.in/WriteReadData/userfiles/image/image04C86U.jpg

                                                                               

                                            *****

 

ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)



(Release ID: 1665584) Visitor Counter : 138