ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਐਮਐਸਐਮਈ ਮੰਤਰਾਲਾ ਨੇ ਆਮ ਲੋਕਾਂ ਨੂੰ ਐਮਐਸਐਮਈ ਐਕਸਪੋਰਟ ਪ੍ਰੋਮੋਸ਼ਨ ਕੌਂਸਲ ਦੀਆਂ ਅਣਅਧਿਕਾਰਤ ਅਤੇ ਗਲਤ ਗਤੀਵਿਧੀਆਂ ਬਾਰੇ ਵੱਡੇ ਪੱਧਰ ਤੇ ਅਲਰਟ ਕੀਤਾ

ਆਪਣੇ ਆਪ ਨੂੰ ਐਮਐਸਐਮਈ ਮੰਤਰਾਲਾ ਦੇ ਹਿੱਸੇ ਵਜੋਂ ਪੇਸ਼ ਕਰਦੇ ਹੋਏ ਇਸ ਸੰਗਠਨ ਦੀਆਂ ਸ਼ਰਾਰਤੀ ਗਤੀਵਿਧੀਆਂ ਦਾ ਮੰਤਰਾਲਾ ਨੇ ਬਹੁਤ ਗੰਭੀਰਤਾ ਨਾਲ ਨੋਟਿਸ ਲਿਆ
ਮੰਤਰਾਲਾ ਨੇ ਆਪਣੇ ਨਾਮ 'ਤੇ ਇਸ ਸੰਗਠਨ ਦੁਆਰਾ ਨਿਯੁਕਤੀ ਪੱਤਰ ਜਾਰੀ ਕਰਨ ਵਿਚ ਆਪਣੀ ਭੂਮਿਕਾ ਜਾਂ ਅਧਿਕਾਰ ਦੇਣ ਤੋਂ ਸਪੱਸ਼ਟ ਤੌਰ' ਤੇ ਇਨਕਾਰ ਕੀਤਾ

Posted On: 17 OCT 2020 9:41AM by PIB Chandigarh

ਭਾਰਤ ਸਰਕਾਰ ਦੇ ਐਮਐਸਐਮਈ ਮੰਤਰਾਲਾ ਨੇ ਕਿਹਾ ਹੈ ਕਿ ਇਹ ਨੋਟ ਕੀਤਾ ਗਿਆ ਹੈ ਕਿ ਐਮਐਸਐਮਈ ਐਕਸਪੋਰਟ ਪ੍ਰਮੋਸ਼ਨ ਕੌਂਸਲ ਦੁਆਰਾ ‘ਡਾਇਰੈਕਟਰ’ ਦੇ ਅਹੁਦੇ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਸੰਬੰਧੀ ਮੀਡੀਆ ਅਤੇ ਸੋਸ਼ਲ ਮੀਡੀਆ ਵਿੱਚ ਕੁਝ ਸੰਦੇਸ਼ ਫੈਲਾਏ ਜਾ ਰਹੇ ਹਨ। ਇਹ ਵੀ ਪਤਾ ਲੱਗਿਆ ਹੈ ਕਿ ਇਹ ਸੰਗਠਨ ਐਮਐਸਐਮਈ ਮੰਤਰਾਲੇ ਦੇ ਨਾਮ ਦੀ ਵਰਤੋਂ ਕਰ ਰਿਹਾ ਹੈ ।.

ਇਹ ਸਪੱਸ਼ਟ ਕੀਤਾ ਗਿਆ ਹੈ ਕਿ ਭਾਰਤ ਸਰਕਾਰ ਦਾ ਐਮਐਸਐਮਈ ਮੰਤਰਾਲਾ ਕਿਸੇ ਵੀ ਤਰੀਕੇ ਨਾਲ ਐਮਐਸਐਮਈ ਐਕਸਪੋਰਟ ਪ੍ਰੋਮੋਸ਼ਨ ਕੌਂਸਲ ਨਾਲ ਸਬੰਧਤ ਨਹੀਂ ਹੈ । ਇਸਦੇ ਨਾਲ ਹੀ, ਐਮਐਸਐਮਈ ਮੰਤਰਾਲਾ ਨੇ ਇਸ ਪ੍ਰੀਸ਼ਦ ਨਾਲ ਸਬੰਧਤ ਕਿਸੇ ਵੀ ਪੋਸਟ ਤੇ ਨਿਯੁਕਤੀ ਜਾਂ ਕਿਸੇ ਵੀ ਪੋਸਟਿੰਗ ਨੂੰ ਅਧਿਕਾਰਤ ਨਹੀਂ ਕੀਤਾ ਹੈ । ਆਮ ਲੋਕਾਂ ਨੂੰ ਇਸ ਬਾਰੇ ਸੂਚਿਤ ਕੀਤਾ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਸਲਾਹ ਦਿੱਤੀ ਜਾਂਦੀ ਹੈ ਕਿ ਅਜਿਹੇ ਸੰਦੇਸ਼ਾਂ ਜਾਂ ਅਜਿਹੇ ਗਲਤ ਅਨਸਰਾਂ ਤੱਤਾਂ ਦਾ ਸ਼ਿਕਾਰ ਨਾ ਬਣੋ ।


******

ਆਰ ਸੀ ਜੇ / ਆਰ ਐਨ ਐਮ / ਆਈ ਏ
 


(Release ID: 1665522) Visitor Counter : 184