ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਵਧੀਆ ਕਮਾਂਡ ਹਸਪਤਾਲਾਂ ਨੂੰ ਰਕਸ਼ਾ ਮੰਤਰੀ ਟਰਾਫੀ ਦਿੱਤੀ

Posted On: 16 OCT 2020 2:40PM by PIB Chandigarh

ਕੇਂਦਰੀ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ ਦੇ ਕਮਾਂਡ ਹਸਪਤਾਲਾਂ ਵਿੱਚੋਂ ਅੱਵਲ ਤੇ ਦੂਜੇ ਨੰਬਰ ਤੇ ਆਉਣ ਵਾਲੇ ਕਮਾਂਡ ਹਸਪਤਾਲਾਂ ਨੂੰ ਰਕਸ਼ਾ ਮੰਤਰੀ ਟਰਾਫੀ ਨਾਲ ਸਨਮਾਨਿਤ ਕੀਤਾ  ਕਮਾਂਡ ਹਸਪਤਾਲ (ਹਵਾਈ ਸੈਨਾ) ਬੰਗਲੁਰੂ ਅੱਵਲ ਅਤੇ ਕਮਾਂਡ ਹਸਪਤਾਲ (ਉੱਤਰੀ ਕਮਾਂਡ) ਕੋਲਕਾਤਾ ਸਾਲ 2019 ਲਈ ਵਧੀਆ ਕਮਾਂਡ ਹਸਪਤਾਲ ਐਲਾਨੇ ਗਏ ਹਨ ਦੋਨਾਂ ਹਸਪਤਾਲਾਂ ਵੱਲੋਂ ਕੀਤੇ ਬੇਹਤਰੀਨ ਕੰਮ ਲਈ ਰਕਸ਼ਾ ਮੰਤਰੀ ਨੇ ਇਹ ਮੰਨਿਆ ਕਿ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ ਵੱਲੋਂ ਯਾਦਗਾਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ , ਜਿਸ  ਵਿੱਚ ਆਪ੍ਰੇਸ਼ਨ ਲਈ ਤਾਇਨਾਤ ਫੌਜੀ ਟੁਕੜੀਆਂ ਦੀ ਮੈਡੀਕਲ ਸਹਾਇਤਾ ਤੋਂ ਲੈ ਕੇ ਮਿੱਡ ਜ਼ੋਨਲ , ਜ਼ੋਨਲ ਅਤੇ ਟੈਰੀਟੇਰੀ ਕੇਅਰ ਹਸਪਤਾਲਾਂ ਵਿੱਚ ਅਤਿ ਆਧੁਨਿਕ ਸਿਹਤ ਸਹੂਲਤਾਂ ਦੇਣਾ ਸ਼ਾਮਲ ਹੈ


ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਅਨੂਪ ਬੈਨਰਜੀ ਨੇ ਇਸ ਮੌਕੇ ਤੇ ਬੋਲਦਿਆਂ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ ਵੱਲੋਂ ਦੋਨਾਂ ਸਮਿਆਂਆਪ੍ਰੇਸ਼ਨ ਅਤੇ ਅਮਨ ਅਮਾਨ ਦੌਰਾਨ ਮੈਡੀਕਲ ਸਹਿਯੋਗ ਮੁਹੱਈਆ ਕਰਨ ਦੇ ਨਾਲ ਨਾਲ ਮਨੁੱਖੀ ਪੱਧਰ ਤੇ ਸਹਿਯੋਗ ਅਤੇ ਆਪਦਾ ਰਾਹਤ ਮੁਹੱਈਆ ਕਰਨ  ਲਈ ਹਮੇਸ਼ਾ ਤਿਆਰਬਰਤਿਆਰ ਰਹਿਣ ਤੇ ਜ਼ੋਰ ਦਿੱਤਾ ਉਹਨਾਂ ਨੇ ਦੁਹਰਾਇਆ ਕਿ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ ਸਾਰੇ ਸਮੇਂ ਪ੍ਰੋਫੈਸ਼ਨਲ ਐਕਸੇਲੈਂਸ ਲਈ ਵਚਨਬੱਧ ਹੈ


ਰਕਸ਼ਾ ਮੰਤਰੀ ਟਰਾਫੀ ਦੀ ਸ਼ੁਰੂਆਤ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ ਦੇ ਕਮਾਂਡ ਹਸਪਤਾਲਾਂ ਵੱਲੋਂ ਬੇਹਤਰੀਨ ਸਿਹਤ ਸਹੂਲਤਾਂ ਦੇ ਲਈ ਮਾਨਤਾ ਵਜੋਂ 1989 ਵਿੱਚ ਸ਼ੁਰੂ ਕੀਤੀ ਗਈ ਸੀ ਇਸ ਦਾ ਮਕਸਦ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ ਦੇ ਕਮਾਂਡ ਹਸਪਤਾਲਾਂ ਵਿੱਚ ਸਿਹਤਮੰਦ ਮੁਕਾਬਲਾ ਕਰਵਾਉਣਾ ਵੀ ਹੈ ਲੈਫਟੀਨੈਂਟ ਜਨਰਲ ਰੈਂਕ ਦਾ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ ਦਾ ਅਧਿਕਾਰੀ ਹਸਪਤਾਲਾਂ ਦੇ ਦੌਰਿਆਂ ਦੌਰਾਨ ਇਸ ਟਰਾਫੀ ਲਈ ਚੋਣ ਕਮੇਟੀ ਦੀ ਅਗਵਾਈ ਕਰਦਾ ਹੈ ਅਤੇ ਇੱਕ ਵਿਆਪਕ ਚੋਣ ਪ੍ਰਕਿਰਿਆ ਜੋ ਨਿਰਪੱਖ ਕਾਰਗੁਜ਼ਾਰੀ ਦੇ ਸੰਕੇਤਾਂ ਦੇ ਮੁਲਾਂਕਣ  ਤੋਂ ਬਾਅਦ ਹਰ ਸਾਲ ਪੁਰਸਕਾਰਾਂ ਦੀ ਸਿਫ਼ਾਰਸ਼ ਕਰਦਾ ਹੈ ਪੁਰਸਕਾਰ ਸਮਾਗਮ ਵਿੱਚ ਰੱਖਿਆ ਸਕੱਤਰ ਡਾਕਟਰ ਅਜੇ ਕੁਮਾਰ ਤੋਂ ਇਲਾਵਾ ਸੀਨੀਅਰ ਸਰਵਿਸ ਅਤੇ ਸਿਵਲੀਅਨ ਉੱਚ ਅਧਿਕਾਰੀ ਵੀ ਸ਼ਾਮਲ ਹੋਏ


ਬੀ ਬੀ / ਐੱਨ ਐੱਮ ਪੀ ਆਈ / ਕੇ / ਰਾਜੀਬ



(Release ID: 1665199) Visitor Counter : 161