ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰ ਨੇ ਕੇਰਲ,ਕਰਨਾਟਕ, ਰਾਜਸਥਾਨ, ਛੱਤੀਸਗਡ਼੍ਹ ਅਤੇ ਪੱਛਮੀ ਬੰਗਾਲ ਵਿਚ ਉੱਚ ਪੱਧਰੀ ਕੇਂਦਰੀ ਟੀਮਾਂ ਭੇਜੀਆਂ

ਕੇਂਦਰੀ ਟੀਮਾਂ ਕੰਟੇਨਮੈਂਟ, ਨਿਗਰਾਨੀ, ਟੈਸਟਿੰਗ, ਇਨਫੈਕਸ਼ਨ ਦੀ ਰੋਕਥਾਮ ਅਤੇ ਢੁਕਵੇਂ ਕਲੀਨਿਕਲ ਪ੍ਰਬੰਧਨ ਨੂੰ ਮਜ਼ਬੂਤ ਬਣਾਉਣ ਵਿਚ ਸਹਾਇਤਾ ਕਰਨਗੀਆਂ

Posted On: 16 OCT 2020 11:34AM by PIB Chandigarh

ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨੇ ਕੇਰਲ, ਕਰਨਾਟਕ, ਰਾਜਸਥਾਨ, ਛੱਤੀਸਗਡ਼੍ਹ ਅਤੇ ਪੱਛਮੀ ਬੰਗਾਲ ਵਿਚ ਉੱਚ ਪੱਧਰੀ ਕੇਂਦਰੀ ਟੀਮਾਂ ਨਿਯੁਕਤ ਕੀਤੀਆਂ ਹਨ ਇਨ੍ਹਾਂ ਰਾਜਾਂ ਵਲੋਂ ਹਾਲ ਦੇ ਦਿਨਾਂ ਵਿਚ ਹੀ ਕੋਵਿਡ ਦੇ ਨਵੇਂ ਮਾਮਲਿਆਂ ਦੀ ਗਿਣਤੀ ਵਿਚ ਵਾਧੇ ਬਾਰੇ ਰਿਪੋਰਟ ਕੀਤੀ ਜਾ ਰਹੀ ਸੀ

 

ਹਰੇਕ ਟੀਮ ਵਿਚ ਇਕ ਸੰਯੁਕਤ ਸਕੱਤਰ (ਸੰਬੰਧਤ ਰਾਜ ਲਈ ਨੋਡਲ ਅਧਿਕਾਰੀ), ਇਕ ਜਨਤਕ ਸਿਹਤ ਮਾਹਿਰ, ਜੋ ਜਨਤਕ ਸਿਹਤ ਪਹਿਲੂਆਂ ਦੀ ਦੇਖ ਭਾਲ ਕਰੇਗਾ ਅਤੇ ਇਕ ਕਲੀਨੀਸਿਅਨ ਸ਼ਾਮਲ ਹੈ, ਜੋ ਇਨਫੈਕਸ਼ਨ ਦੀ ਰੋਕਥਾਮ ਦੇ ਅਭਿਆਸਾਂ ਦੀ ਦੇਖਭਾਲ ਕਰੇਗਾ ਕਲੀਨਿਕਲ ਮੈਨੇਜਮੈਂਟ ਦੇ ਨਿਯਮ ਸੰਬੰਧਤ ਰਾਜ ਵਲੋਂ ਅਮਲ ਵਿਚ ਲਿਆਂਦੇ ਜਾ ਰਹੇ ਹਨ

 

ਇਹ ਟੀਮਾਂ ਰਾਜ ਦੀਆਂ ਕੰਟੇਨਮੈਂਟ, ਨਿਗਰਾਨੀ, ਟੈਸਟਿੰਗ, ਇਨਫੈਕਸ਼ਨ ਦੀ ਰੋਕਥਾਮ ਦੀਆਂ ਕੋਸ਼ਿਸ਼ਾਂ ਅਤੇ ਹੋਰ ਕੰਟਰੋਲ ਉਪਰਾਲਿਆਂ ਨੂੰ ਮਜ਼ਬੂਤ ਕਰਨ ਵਿਚ ਮਦਦ ਕਰਨਗੀਆਂ ਅਤੇ ਪੋਜ਼ੀਟਿਵ ਮਾਮਲਿਆਂ ਦੇ ਉੱਚ ਕਲੀਨਿਕਲ ਪ੍ਰਬੰਧਨ ਵਿਚ ਸਹਾਇਤਾ ਕਰਨਗੀਆਂ ਕੇਂਦਰੀ ਟੀਮਾਂ ਸਮੇਂ ਸਿਰ ਮਹਾਮਾਰੀ ਦਾ ਪਤਾ ਲਗਾਉਣ ਅਤੇ ਉਸ ਦੇ ਇਲਾਜ ਨਾਲ ਜੁੜੀਆਂ ਚੁਣੌਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਵੀ ਇਨ੍ਹਾਂ ਰਾਜਾਂ ਨੂੰ ਸੇਧ ਦੇਣਗੀਆਂ

 

ਕੇਰਲ ਵਿਚ ਕੋਵਿਡ ਮਹਾਮਾਰੀ ਦੇ ਕੁਲ 3,17,929 ਮਾਮਲੇ ਹਨ ਜੋ ਕੁਲ ਮਾਮਲਿਆਂ ਦਾ 4.3% ਬਣਦੇ ਹਨ ਪ੍ਰਤੀ 10 ਲੱਖ ਦੀ ਆਬਾਦੀ ਪਿੱਛੇ 8.906 ਮਾਮਲੇ ਹਨ ਠੀਕ ਹੋਏ ਮਾਮਲਿਆਂ ਦੀ ਕੁੱਲ ਗਿਣਤੀ 2,22,231 ਹੈ ਜੋ ਠੀਕ ਹੋਣ ਦੀ ਦਰ ਦੇ ਹਿਸਾਬ ਨਾਲ 69.90% ਹੈ ਐਕਟਿਵ ਮਾਮਲੇ 94,609 ਹਨ (ਜੋ ਕੁਲ ਰਾਸ਼ਟਰੀ ਅੰਕੜਿਆਂ ਦਾ 11.8% ਹਨ) ਰਾਜ ਵਿਚ ਮਹਾਮਾਰੀ ਕਾਰਣ ਕੁਲ 1089 ਮੌਤਾਂ ਹੋਈਆਂ ਹਨ ਅਤੇ ਮਾਮਲਾ ਮੌਤ ਦਰ 0.34% ਹੈ ਜੋ ਪ੍ਰਤੀ 10 ਲੱਖ ਪਿੱਛੇ 31 ਮੌਤਾਂ ਹੈ ਕੇਰਲ ਦਾ ਟੀਪੀਐਮ 53518 ਅਤੇ ਪੋਜ਼ੀਟਿਵਿਟੀ ਦਰ 16.6% ਹੈ

 

ਕਰਨਾਟਕ 7,43,848 ਮਾਮਲੇ ਰਿਪੋਰਟ ਕਰ ਰਿਹਾ ਹੈ ਜੋ ਰਾਸ਼ਟਰੀ ਅੰਕੜਿਆਂ ਦੀ ਕੁਲ ਗਿਣਤੀ ਦੇ ਹਿਸਾਬ ਨਾਲ 10.1% ਹੈ ਇਥੇ 10 ਲੱਖ ਦੀ ਆਬਾਦੀ ਪਿੱਛੇ 11.010 ਮਾਮਲੇ ਹਨ ਰਾਜ ਵਿਚ  6.20,008 ਮਰੀਜ਼ ਠੀਕ ਹੋ ਚੁੱਕੇ ਹਨ ਜਿਸ ਨਾਲ ਰਿਕਵਰੀ ਦਰ 83.35% ਹੈ ਰਾਜ ਵਿਚ ਕੁਲ ਐਕਟਿਵ ਮਾਮਲੇ 1,13,557 ਹਨ ਜੋ ਰਾਸ਼ਟਰੀ ਅੰਕੜਿਆਂ ਦਾ 14.1% ਹਨ ਰਾਜ ਨੇ ਕੁਲ 10,283 ਮੌਤਾ ਦਰਜ ਕੀਤੀਆਂ ਹਨ ਅਤੇ ਇਸ ਦੀ ਮਾਮਲਾ ਮੌਤ ਦਰ 1.38 % ਹੈ ਅਤੇ 10 ਲੱਖ ਦੀ ਆਬਾਦੀ ਪਿੱਛੇ 152 ਮੌਤਾਂ ਦਾ ਅੰਕੜਾ ਹੈ ਰਾਜ ਦੀ ਟੀਪੀਐਮ 95674 ਹੈ ਅਤੇ ਪੋਜ਼ੀਟਿਵਿਟੀ ਦਰ 11.5% ਹੈ

 

ਰਾਜਸਥਾਨ ਨੇ ਕੁਲ 1,67,279 ਮਾਮਲੇ ਦਰਜ ਕੀਤੇ ਹਨ (ਜੋ ਰਾਸ਼ਟਰੀ ਅੰਕੜਿਆਂ ਦਾ 2.3% ਹਨ) ਇਸ ਤਰ੍ਹਾਂ ਰਾਜ ਵਿਚ ਪ੍ਰਤੀ 10 ਲੱਖ ਪਿੱਛੇ 2064 ਮਾਮਲੇ ਹਨ ਰਾਜ ਵਿਚ 1,43,984 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਇਨ੍ਹਾਂ ਦੇ ਠੀਕ ਹੋਣ ਦੀ ਦਰ 86.07% ਹੈ ਇਸ ਤਰੀਖ ਤੱਕ ਰਾਜ ਵਿਚ ਕੁਲ 21,587 ਐਕਟਿਵ ਮਾਮਲੇ ਹਨ (ਜੋ ਰਾਸ਼ਟਰੀ ਅੰਕੜੇ ਦਾ 2.7% ਬਣਦਾ ਹੈ) ਰਾਜ ਵਿਚ ਮੌਤਾਂ ਦੀ ਗਿਣਤੀ 1,708 ਹੈ ਅਤੇ ਮਾਮਲਾ ਮੌਤ ਦਰ 1.02% ਹੈ ਅਤੇ ਪ੍ਰਤੀ 10 ਲੱਖ ਪਿੱਛੇ 21 ਮੌਤਾਂ ਦਾ ਅੰਕੜਾ ਹੈ ਰਾਜ ਦੀ ਟੀਪੀਐਮ 38,605 ਹੈ ਅਤੇ ਪੋਜ਼ੀਟਿਵਿਟੀ ਦਰ 5.3% ਹੈ

 

ਪੱਛਮੀ ਬੰਗਾਲ ਵਿਚ 3,09,417 ਕੁਲ ਮਾਮਲੇ ਹਨ ਜੋ ਰਾਸ਼ਟਰੀ ਮਾਮਲਿਆਂ ਦਾ 4.2% ਬਣਦੇ ਹਨ ਪ੍ਰਤੀ 10 ਲੱਖ ਆਬਾਦੀ ਪਿੱਛੇ 3,106 ਮਾਮਲੇ ਹਨ ਅਤੇ 2,71,563 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਠੀਕ ਹੋਣ ਦੀ ਦਰ 87.77% ਹੈ 31,984 ਐਕਟਿਵ ਮਾਮਲੇ ਹਨ ਜੋ ਕੁੱਲ ਮਾਮਲਿਆਂ ਦਾ 4.0% ਬਣਦੇ ਹਨ ਰਾਜ ਵਿਚ ਕੁਲ ਮੌਤਾਂ 5,870 ਦਰਜ ਕੀਤੀਆਂ ਗਈਆਂ ਹਨ ਅਤੇ ਮਾਮਲਾ ਮੌਤ ਦਰ 1.90% ਹੈ ਜਦਕਿ ਪ੍ਰਤੀ 10 ਲੱਖ ਦੀ ਆਬਾਦੀ ਪਿੱਛੇ 59 ਵਿਅਕਤੀਆਂ ਦੀ ਮੌਤ ਹੋਈ ਸੀ ਰਾਜ ਦੀ ਟੀਪੀਐਮ 37,872 ਹੈ ਅਤੇ ਪੋਜ਼ੀਟਿਵਿਟੀ ਦਰ 8.2% ਹੈ

 

ਛੱਤੀਸਗਡ਼੍ਹ 1,53,515 ਮਾਮਲੇ ਰਿਪੋਰਟ ਕਰ ਰਿਹਾ ਹੈ ਜੋ ਰਾਸ਼ਟਰੀ ਅੰਕੜਿਆਂ ਦਾ ਕੁਲ ਮਾਮਲਿਆਂ ਦਾ 2.1% ਹੈ 5,215 ਮਾਮਲੇ ਪ੍ਰਤੀ 10 ਲੱਖ ਪਿੱਛੇ ਰਿਪੋਰਟ ਕੀਤੇ ਜਾ ਰਹੇ ਹਨ ਅਤੇ 1,23,943 ਮਰੀਜ਼ ਠੀਕ ਹੋਏ ਹਨ ਜਿਸ ਨਾਲ ਠੀਕ ਹੋਣ ਦੀ ਦਰ 80.74% ਹੈ ਰਾਜ ਵਿਚ 28,187 ਐਕਟਿਵ ਮਾਮਲੇ ਹਨ ਜੋ ਰਾਸ਼ਟਰੀ ਅੰਕੜਿਆਂ ਦਾ 3.5% ਬਣਦੇ ਹਨ ਰਾਜ ਵਿਚ ਕੁਲ 1385 ਮੌਤਾਂ ਹੋਈਆਂ ਹਨ ਜਿਸ ਨਾਲ ਮਾਮਲਾ ਮੌਤ ਦਰ 0.90% ਹੈ ਅਤੇ ਪ੍ਰਤੀ 10 ਲੱਖ ਦੀ ਆਬਾਦੀ ਪਿੱਛੇ 47 ਮੌਤਾਂ ਹੋਈਆਂ ਹਨ ਰਾਜ ਦੀ ਟੀਪੀਐਮ 50,191 ਅਤੇ ਪੋਜ਼ੀਟਿਵਿਟੀ ਦਰ 10.4% ਹੈ

 

ਕੇਂਦਰ ਸਰਕਾਰ ਕੋਵਿਡ ਦੇ ਪ੍ਰਬੰਧਨ ਲਈ ਵੱਖ ਵੱਖ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਦੌਰਾ ਕਰਨ ਲਈ ਸਮੇਂ ਸਮੇਂ ਤੇ ਕੇਂਦਰੀ ਟੀਮਾਂ ਨਿਯੁਕਤ ਕਰ ਰਹੀ ਹੈ ਇਹ ਟੀਮਾਂ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰਦੀਆਂ ਹਨ ਅਤੇ ਉਨ੍ਹਾਂ ਕੋਲੋਂ ਮਹਾਮਾਰੀ ਕਾਰਣ ਪੇਸ਼ ਚੁਣੌਤੀਆਂ ਨੂੰ ਸਮਝਣ ਅਤੇ ਮੁੱਦਿਆਂ ਨੂੰ ਹੱਲ ਕਰਨ ਲਈ ਉਨ੍ਹਾਂ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਨੂੰ ਮਜ਼ਬੂਤ ਕਰਦੀਆਂ ਹਨ ਅਤੇ ਜੇਕਰ ਕੋਈ ਔਕੜ ਜਾਂ ਵਿਘਨ ਹੋਵੇ ਤਾਂ ਉਨ੍ਹਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੀਆਂ ਹਨ

----------------------------------

ਐਮਵੀ



(Release ID: 1665173) Visitor Counter : 165