ਰੱਖਿਆ ਮੰਤਰਾਲਾ

ਸੇਨਾ ਦੇ ਡਿਪਟੀ ਚੀਫ਼ ਲੈਫਟੀਨੈਂਟ ਜਨਰਲ ਐਸ ਕੇ ਸੈਣੀ ਦਾ ਅਮਰੀਕਾ ਦੌਰਾ ਕਰਨਗੇ

Posted On: 16 OCT 2020 11:15AM by PIB Chandigarh

ਆਰਮੀ ਵਾਈਸ ਚੀਫ ਲੈਫਟੀਨੈਂਟ ਜਨਰਲ ਐਸ ਕੇ ਸੈਣੀ 17 ਤੋਂ 20 ਅਕਤੂਬਰ 2020 ਤੱਕ ਸੰਯੁਕਤ ਰਾਜ ਅਮਰੀਕਾ ਦਾ ਦੌਰਾ ਕਰਨਗੇ। ਇਸ ਦੌਰੇ ਦਾ ਉਦੇਸ਼ ਦੋਵਾਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਫੌਜੀ ਸਹਿਯੋਗ ਵਧਾਉਣਾ ਹੈ

ਆਰਮੀ ਵਾਈਸ ਚੀਫ਼ ਇੰਡੋ-ਪੈਸੀਫਿਕ ਕਮਾਂਡ ਦੇ ਸੈਨਿਕ ਹਿੱਸੇ - ਯੂਐਸ ਆਰਮੀ ਪੈਸੀਫਿਕ ਕਮਾਂਡ (ਯੂਐਸਏਆਰਪੀਆਰਏਸੀ) ਦਾ ਦੌਰਾ ਕਰਨਗੇ ਅਤੇ ਅਮਰੀਕੀ ਸੈਨਾ ਦੀ ਸਿਖਲਾਈ ਅਤੇ ਉਪਕਰਣਾਂ ਦੀ ਸਮਰੱਥਾ ਨੂੰ ਦੇਖਣ ਤੋਂ ਇਲਾਵਾ ਫੌਜੀ ਲੀਡਰਸ਼ਿਪ ਨਾਲ ਵਿਸਥਾਰ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ। ਬਾਅਦ ਵਿਚ, ਸੈਨਾ ਦੇ ਵਾਈਸ ਚੀਫ਼ ਇੰਡੋ-ਪ੍ਰਸ਼ਾਂਤ ਕਮਾਂਡ ਦੇ ਸੈਨਿਕ ਹਿੱਸੇ ਦਾ ਵੀ ਦੌਰਾ ਕਰਨਗੇ, ਜਿਥੇ ਫੌਜਾਂ ਦੇ ਸਹਿਯੋਗ ਅਤੇ ਖਰੀਦ ਦੇ ਪਹਿਲੂਆਂ 'ਤੇ ਦੋਵਾਂ ਫੌਜੀ ਲੀਡਰਸ਼ਿਪ ਵਿਚਾਲੇ ਸਹਿਯੋਗ ਵਧਾਉਣ, ਅਹਿਮ ਖੇਤਰਾਂ ਵਿਚ ਸਿਖਲਾਈ, ਸਾਂਝੇ ਅਭਿਆਸਾਂ ਅਤੇ ਸਮਰੱਥਾ ਨਿਰਮਾਣ ਬਾਰੇ ਵਿਚਾਰ ਵਟਾਂਦਰੇ ਕਰਨਗੇ 

ਇਸ ਫੇਰੀ ਨਾਲ ਦੋਵਾਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਕਾਰਜਸ਼ੀਲਤਾ ਅਤੇ ਜੰਗ ਪੱਧਰੀ ਸਹਿਯੋਗ ਵਧੇਗਾ

*****************

ਏਏ / ਵੀਵਾਈ / ਕੇਸੀ
 



(Release ID: 1665163) Visitor Counter : 115