ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾਕਟਰ ਹਰਸ਼ ਵਰਧਨ ਨੇ ਐੱਫ ਐੱਸ ਐੱਸ ਏ ਆਈ ਦੇ "ਵਿਜ਼ਨ 2050" ਲਈ "ਹੋਲ ਆਫ ਗੌਰਮਿੰਟ" ਪਹੁੰਚ ਨੂੰ ਉਤਸ਼ਾਹਿਤ ਕਰਨ ਲਈ ਅੰਤਰ ਮੰਤਰਾਲੇ ਮੀਟਿੰਗ ਦੀ ਪ੍ਰਧਾਨਗੀ ਕੀਤੀ

"ਅਨਾਜ ਸੁਰੱਖਿਆ ਤੋਂ ਪੌਸ਼ਟਿਕ ਸੁਰੱਖਿਆ" ਦੀ ਪਹੁੰਚ ਦਾ ਪੱਖ ਪੂਰਿਆ
"ਈਟ ਰਾਈਟ ਇੰਡੀਆ" ਅਤੇ "ਫਿੱਟ ਇੰਡੀਆ" ਮੁਹਿੰਮਾਂ ਗੇਮ ਚੇਂਜਰ ਹੋਣਗੀਆਂ ਅਤੇ ਆਉਂਦੇ 10 ਸਾਲਾਂ ਵਿੱਚ ਨਤੀਜੇ ਦਿਖਾਉਣਗੀਆਂ : ਡਾਕਟਰ ਹਰਸ਼ ਵਰਧਨ
"ਈਟ ਰਾਈਟ ਇੰਡੀਆ ਅਨਾਜ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਸਿਹਤ ਬੋਝ ਘੱਟ ਕਰੇਗਾ , ਭਾਰਤ ਲਈ ਜਿਸ ਦੀ ਆਰਥਿਕ ਲਾਗਤ ਲਗਭਗ 15 ਬਿਲੀਅਨ ਡਾਲਰ ਪ੍ਰਤੀ ਸਾਲ ਲਾਈ ਗਈ ਹੈ”

Posted On: 15 OCT 2020 2:48PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਐੱਫ ਐੱਸ ਐੱਸ ਆਈ ਅਤੇ ਵੱਖ ਵੱਖ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੀ ਪ੍ਰਧਾਨਗੀ ਕੀਤੀ , ਜਿਸ ਵਿੱਚ ਈਟ ਰਾਈਟ ਇੰਡੀਆ ਮੁਹਿੰਮ ਦੇ "ਵਿਜ਼ਨ 2050" ਦੀ ਪ੍ਰਾਪਤੀ ਲਈ "ਹੋਲ ਆਫ ਗੌਰਮਿੰਟ" ਪਹੁੰਚ ਅਪਣਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ

 

ਕੇਂਦਰੀ ਮੰਤਰੀ ਨੇ ਇਸ ਤੱਥ ਨੂੰ ਨੋਟ ਕਰਦਿਆਂ ਕਿ ਭਾਰਤ ਵਿੱਚ ਅਨਾਜ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਆਰਥਿਕ ਲਾਗਤ ਲਗਭਗ 15 ਬਿਲੀਅਨ ਡਾਲਰ ਹੈ , ਜਦਕਿ ਖਰਾਬ (21%) , ਘੱਟ ਭਾਰ (36%) , ਸਟੰਟਿੰਗ (38%) ਬੱਚਿਆਂ ਵਿੱਚ ਆਮ ਹਨ , 50% ਔਰਤਾਂ ਤੇ ਬੱਚੇ ਖੂਨ ਦੀ ਕਮੀ ਤੋਂ ਪੀੜ੍ਹਤ ਹਨ , ਇੱਕ ਦਹਾਕੇ (2005—2015) ਵਿੱਚ ਮਰਦਾਂ ਵਿੱਚ ਮੋਟਾਪਾ ਦੁਗਣਾ ਹੋ ਗਿਆ ਹੈ ਪਹਿਲਾਂ ਇਹ 9.3% ਸੀ , ਜੋ ਹੁਣ 18.6% ਹੈ ਅਤੇ ਔਰਤਾਂ ਵਿੱਚ ਪਹਿਲਾਂ ਇਹ 12.6% ਸੀ ਜੋ ਹੁਣ 20.7% ਹੋ ਗਿਆ ਹੈ ਤੇ ਇਸ ਦੇ ਅਨੁਸਾਰ ਹੀ ਐੱਨ ਸੀ ਡੀਸ ਕਾਰਨ ਮੌਤਾਂ ਦੀ ਗਿਣਤੀ ਵੀ ਵਧੀ ਹੈ ਇਸ ਲਈ ਅਨਾਜ ਸੁਰੱਖਿਆ ਤੋਂ ਪੌਸ਼ਟਿਕ ਸੁਰੱਖਿਆ ਵੱਲ ਵਧਣ ਲਈ ਇਹਨਾਂ ਮੁੱਖ ਮੰਤਰਾਲਿਆਂ ਨੂੰ ਇੱਕ ਸਾਂਝੇ ਪਲੇਟਫਾਰਮ ਤੇ ਇਕੱਠੇ ਹੋ ਕੇ ਸਾਂਝੇ ਟੀਚੇ ਨਿਸ਼ਚਿਤ ਕਰਨ ਅਤੇ ਨੀਤੀਆਂ ਬਣਾਉਣ ਅਤੇ ਉਸ ਮੁਤਾਬਿਕ ਤਾਲਮੇਲ ਕਰਕੇ ਕਾਰਵਾਈਆਂ ਕਰਨ ਦੀ ਆਸ ਹੈ

http://static.pib.gov.in/WriteReadData/userfiles/image/image001U04M.jpg

 

ਡਾਕਟਰ ਹਰਸ਼ ਵਰਧਨ ਨੇ ਵੱਧ ਰਹੇ ਅੰਕੜਿਆਂ ਦਾ ਨੋਟਿਸ ਲੈਂਦਿਆਂ ਹੋਇਆਂ ਕਿਹਾ "ਈਟ ਰਾਈਟ ਇੰਡੀਆ" ਅਤੇ "ਫਿੱਟ ਇੰਡੀਆ" ਮੁਹਿੰਮ ਦੇਸ਼ ਦੇ ਸਿਹਤ ਖੇਤਰ ਵਿੱਚ ਗੇਮ ਚੇਂਜਰ ਸਾਬਿਤ ਹੋਣਗੀਆਂ ਆਉਂਦੇ 10 ਸਾਲਾਂ ਵਿੱਚ ਇਸ ਦੇ ਨਤੀਜੇ ਸਾਡੇ ਸਾਰਿਆਂ ਦੇ ਸਾਹਮਣੇ ਹੋਣਗੇ ਇੱਕ ਸਿਸਟਮ ਅਧਾਰਿਤ ਪਹੁੰਚ ਅਨਾਜ ਸਾਵਧਾਨੀ ਦੇ ਨਾਲ ਨਾਲ ਸੁਰੱਖਿਆ ਉਪਲਬੱਧਤਾ , ਸਿਹਤਮੰਦ ਖੁਰਾਕ ਦੇ ਨਾਲ ਨਾਲ ਵਾਤਾਵਰਣ ਨੂੰ ਟਿਕਾਊ ਅਭਿਆਸਾਂ ਰਾਹੀਂ ਸੁਨਿਸ਼ਚਿਤ ਕੀਤਾ ਜਾ ਸਕਦਾ ਹੈ

 

ਭਾਰਤ ਦੇ 1.3 ਬਿਲੀਅਨ ਵਿੱਚੋਂ 50% ਲਈ ਬਹੁਤ ਜ਼ਰੂਰੀ ਮਾਈਕ੍ਰੋ ਨਿਊਟ੍ਰੀਐਂਟਸ ਨੂੰ ਸਿਫਾਰਿਸ਼ ਕੀਤਾ ਖੁਰਾਕੀ ਅਲਾਉਂਸ ਵੀ ਨਹੀਂ ਮਿਲਦਾ , ਉਹਨਾਂ ਨੇ "ਅਨਾਜ ਸੁਰੱਖਿਆ ਤੋਂ ਪੌਸ਼ਟਿਕ ਸੁਰੱਖਿਆ" ਦੀ ਪਹੁੰਚ ਤੱਕ ਜਾਣ ਦਾ ਪੱਖ ਪੂਰਿਆ ਹੈ "ਵੱਖ ਵੱਖ ਮੰਤਰਾਲੇ ਪ੍ਰਾਇਮਰੀ ਨਿਰਮਾਣ , ਫੂਡ ਪ੍ਰੋਸੈਸਿੰਗ ਅਤੇ ਵੇਸਟੇਜ ਲਈ ਨਿਯਮ ਬਣਾਉਣ ਅਤੇ ਸਾਫ਼ ਸਫਾਈ ਤੇ ਖ਼ਪਤਕਾਰੀ ਮੁੱਦਿਆਂ ਵਿੱਚ ਦਖ਼ਲ ਦੇ ਸਕਦੇ ਹਨ ਕੇਵਲ ਇਸ ਸੂਰਤ ਵਿੱਚ "ਈਟ ਰਾਈਟ ਇੰਡੀਆ" ਅਸਲ ਵਿੱਚ ਇੱਕ ਮੁਹਿੰਮ ਬਣੇਗੀ" ਵੱਖ ਵੱਖ ਮੰਤਰਾਲਿਆਂ ਦੇ ਪ੍ਰਤੀਨਿੱਧਾਂ ਨੇ ਮੁਹਿੰਮ ਦੇ ਟੀਚਿਆਂ ਨਾਲ ਮੇਲ ਖਾਂਦੇ ਨਾਜ਼ੁਕ ਖੇਤਰਾਂ ਬਾਰੇ ਕੀਤੀ ਕਾਰਵਾਈ ਅਤੇ ਵਿਚਾਰ ਪੇਸ਼ ਕੀਤੇ
 

ਸ਼੍ਰੀ ਰਾਜੇਸ਼ ਭੂਸ਼ਣ , ਕੇਂਦਰੀ ਸਿਹਤ ਸਕੱਤਰ , ਸ਼੍ਰੀ ਅਰੁਣ ਸਿੰਘਲ , ਸੀ ਐੱਫ ਐੱਸ ਐੱਸ ਆਈ , ਸ਼੍ਰੀ ਰਾਮ ਮੋਹਨ ਮਿਸ਼ਰਾ , ਸਕੱਤਰ (ਮਹਿਲਾ ਅਤੇ ਬਾਲ ਵਿਕਾਸ) , ਸ਼੍ਰੀ ਅਤੁਲ ਚਤੁਰਵੇਦੀ , ਸਕੱਤਰ (ਪਸ਼ੂ ਪਾਲਣ ਤੇ ਡੇਅਰੀ) , ਮਿਸ ਅਲਕਾ ਭਾਰਗਵ , ਵਧੀਕ ਸਕੱਤਰ (ਖੇਤੀਬਾੜੀ) , ਸ਼੍ਰੀਮਤੀ ਨਿਧੀ ਖਰੇ , ਵਧੀਕ ਸਕੱਤਰ (ਖ਼ਪਤਕਾਰ ਮਾਮਲੇ) , ਡਾਕਟਰ ਸੁਨੀਲ ਕੁਮਾਰ ਡੀ ਜੀ ਐੱਚ ਐੱਸ ਅਤੇ ਅਨਾਜ , ਮੱਛੀ ਪਾਲਣ , ਐੱਮ ਐੱਸ ਐੱਮ ਮੰਤਰਾਲਿਆਂ ਦੇ ਸੰਯੁਕਤ ਸਕੱਤਰ ਇਸ ਮੌਕੇ ਤੇ ਸਮਾਗਮ ਵਿੱਚ ਹਾਜ਼ਰ ਸਨ

ਐੱਮ ਵੀ / ਐੱਸ ਜੇ
 



(Release ID: 1664906) Visitor Counter : 208