ਖੇਤੀਬਾੜੀ ਮੰਤਰਾਲਾ

ਦੋ ਦਿਨਾਂ "ਚੌਥੇ ਭਾਰਤੀ ਖੇਤੀਬਾੜੀ ਆਊਟਲੁਕ ਫੋਰਮ 2020" ਵੈਬੀਨਾਰ ਦਾ ਉਦਘਾਟਨ

ਕੇਂਦਰੀ ਖੇਤੀ ਰਾਜ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ ਨੇ ਕਿਸਾਨਾਂ ਅਤੇ ਹੋਰ ਭਾਗੀਦਾਰਾਂ ਨੂੰ ਖੇਤੀਬਾੜੀ ਖੇਤਰ ਲਈ ਵਚਨਬੱਧਤਾ ਲਈ ਵਧਾਈ ਦਿੱਤੀ ਜਿਸ ਵਿਚ 2020—21 ਦੀ ਪਹਿਲੀ ਤਿਮਾਹੀ ਦੌਰਾਨ 3.4% ਦਾ ਵਾਧਾ ਦਰਜ ਕੀਤਾ ਗਿਆ ਹੈ

Posted On: 15 OCT 2020 5:14PM by PIB Chandigarh

ਅੱਜ ਨਵੀਂ ਦਿੱਲੀ ਦੇ ਕ੍ਰਿਸ਼ੀ ਭਵਨ ਵਿੱਚ ਦੋ ਦਿਨਾਂ (ਚੌਥਾ ਭਾਰਤੀ ਖੇਤੀਬਾੜੀ ਆਊਟਲੁਕ ਫੋਰਮ 2020) , ਵੈਬੀਨਾਰ ਸ਼ੁਰੂ ਹੋਇਆ ਕੇਂਦਰੀ ਖੇਤੀ ਰਾਜ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ ਨੇ ਆਪਣੇ ਵਿਸ਼ੇਸ਼ ਸੰਬੋਧਨ ਵਿੱਚ ਖੇਤੀ ਮੰਤਰਾਲੇ ਵੱਲੋਂ " ਚੌਥਾ ਭਾਰਤੀ ਖੇਤੀਬਾੜੀ ਆਊਟਲੁਕ ਫੋਰਮ 2020" ਨੂੰ ਇਸ ਨਾਜ਼ੁਕ ਸਮੇਂ ਵਿੱਚ ਆਯੋਜਿਤ ਕਰਨ ਲਈ ਕੀਤੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਭਾਰਤ ਦੀ ਇਕਾਨਮੀ ਮਹਾਮਾਰੀ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਅਰਥਚਾਰੇ ਵਿੱਚ ਖੇਤੀਬਾੜੀ ਖੇਤਰ ਇੱਕ ਸਟਾਰ ਪਰਫਾਰਮਰ ਦੀ ਤਰ੍ਹਾਂ ਉੱਭਰਿਆ ਹੈ ਉਹਨਾਂ ਨੇ ਖੇਤੀਬਾੜੀ ਖੇਤਰ ਵਿੱਚ ਸਾਲ 2020—21 ਦੀ ਪਹਿਲੀ ਤਿਮਾਹੀ ਦੌਰਾਨ ਰਿਕਾਰਡ 3.4% ਵਾਧੇ ਲਈ ਵਚਨਬੱਧਤਾ ਦੀ ਪ੍ਰਸ਼ੰਸਾ ਕਰਦਿਆਂ ਹਰੇਕ ਕਿਸਾਨ , ਹਰੇਕ ਭਾਈਵਾਲ , ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਵਧਾਈ ਦਿੱਤੀ ਹਾਲ ਹੀ ਵਿੱਚ ਹੋਏ ਸੁਧਾਰਾਂ ਅਤੇ ਨੀਤੀ ਉਪਾਵਾਂ ਬਾਰੇ ਉਹਨਾਂ ਨੇ ਕਿਹਾ ਕਿ ਸਰਕਾਰ ਦਾ ਮੰਤਵ ਖੇਤੀਬਾੜੀ , ਬਾਗਬਾਨੀ ਅਤੇ ਹੋਰ ਨਾਲ ਲੱਗਦੇ ਖੇਤਰਾਂ ਨੂੰ ਖੇਤੀਬਾੜੀ ਬੁਨਿਆਦੀ ਢਾਂਚੇ ਦੇ ਵਿਕਾਸ , ਮਾਈਕ੍ਰੋ ਫੂਡ ਇੰਟਰਪ੍ਰਾਈਜ਼ੇਸ , ਮੱਛੀ ਅਤੇ ਪਸ਼ੂ ਪਾਲਣ ਲਈ ਵੈਲਯੂ ਚੇਨ ਅਤੇ ਲੋਜੀਸਟਿਕਸ , ਹਰਬਲ ਪੌਦਿਆਂ ਅਤੇ ਮਧੂਮੱਖੀ ਪਾਲਣ ਵਰਗੀਆਂ ਸਾਰੀਆਂ ਗਤੀਵਿਧੀਆਂ ਅਤੇ ਸੇਵਾਵਾਂ ਨੂੰ ਮਜ਼ਬੂਤ ਕਰਨਾ ਹੈ ਉਹਨਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਸ ਫੋਰਮ ਵਿੱਚ ਵਿਚਾਰ ਵਟਾਂਦਰਾ ਵਿਸ਼ਵ ਵਿਕਾਸ ਮੁੱਦਿਆਂ ਨੂੰ ਹੋਰ ਸਪਸ਼ਟਤਾ ਨਾਲ ਪੇਸ਼ ਕਰੇਗਾ ਅਤੇ ਖੇਤੀਬਾੜੀ ਵਿੱਚ ਬਦਲਾਅ ਦਾ ਮੰਤਵ ਕਿਸਾਨਾਂ ਦੀ ਭਲਾਈ ਅਤੇ ਖੁਸ਼ਹਾਲੀ ਹੈ ਨਾਲ ਨਾਲ ਕੁਦਰਤੀ ਸੌਮਿਆਂ ਦੀ ਗੁਣਵਤਾ ਕਾਇਮ ਰੱਖਣਾ ਵੀ ਹੈ

 

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਚੁਣੌਤੀਆਂ ਭਰੇ ਸਮੇਂ ਦੌਰਾਨ ਕੀਤੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਸ਼੍ਰੀ ਸੰਜੇ ਅਗਰਵਾਲ , ਸਕੱਤਰ (ਡੀ ਸੀ ਤੇ ਐੱਫ ਡਬਲਯੂ) ਨੇ ਬ੍ਰੀਫ ਵਿੱਚ ਪਿਛਲੇ ਕੁੱਝ ਮਹੀਨਿਆਂ ਦੌਰਾਨ ਮੁੱਖ ਖੇਤੀ ਸੁਧਾਰਾਂ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਕਿਸਾਨਾਂ ਨੂੰ ਉੱਦਮੀਆਂ ਵਿੱਚ ਬਦਲਣ ਲਈ ਸਰਕਾਰ ਦੀ ਗੰਭੀਰਤਾ ਬਾਰੇ ਗੱਲਬਾਤ ਕੀਤੀ 2020 ਦੀ ਝਲਕ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਉਹਨਾਂ ਕਿਹਾ ਕਿ ਮੌਜੂਦਾ ਖੇਤੀ ਸਾਲ ਵਿੱਚ ਰਿਕਾਰਡ ਪੱਧਰ ਤੇ ਬਿਜਾਈ ਅਤੇ ਦਾਲਾਂ ਤੇ ਤੇਲ ਬੀਜਾਂ ਤੇ ਧਿਆਨ ਕੇਂਦਰਿਤ ਹੋਣ ਕਾਰਨ ਖੇਤੀਬਾੜੀ ਖੇਤਰ ਵਿੱਚ ਵੱਡੀਆਂ ਸੰਭਾਵਨਾਵਾਂ ਹਨ ਉਹਨਾਂ ਨੇ ਖੇਤੀਬਾੜੀ ਦੇ ਚਿਰਾਂ ਤੋਂ ਲੰਬਿਤ ਮੁੱਦਿਆਂ ਅਤੇ ਖੇਤੀਬਾੜੀ ਬੁਨਿਆਦੀ ਢਾਂਚੇ ਤੇ ਅਨਾਜ ਸਪਲਾਈ ਪ੍ਰਬੰਧ ਅਤੇ ਉਹਨਾਂ ਦਾ ਕਿਸਾਨਾਂ ਵੱਲੋਂ ਉਪਜ ਦੀਆਂ ਕੀਮਤਾਂ ਤੇ ਪੈਣ ਵਾਲੇ ਅਸਰ ਸਮੇਤ ਵਿਸ਼ੇਸ਼ ਤੌਰ ਤੇ ਖੇਤੀਬਾੜੀ ਉਪਜ ਦੇ ਮਾਰਕੀਟ ਪੱਖ ਬਾਰੇ ਵਿਚਾਰ ਵਟਾਂਦਰਾ ਕੀਤਾ ਉਹਨਾਂ ਨੇ ਫਸਲਾਂ ਦੀ ਕਟਾਈ ਤੋਂ ਬਾਅਦ ਦੇ ਪ੍ਰਬੰਧ ਅਤੇ ਫਾਰਮਰਸ ਪ੍ਰੋਡਿਊਸਰ ਆਰਗਨਾਈਜੇਸ਼ਨਸ ਨੂੰ ਉਤਸ਼ਾਹਿਤ ਕਰਨ ਵਾਲੇ ਮੰਤਰਾਲੇ ਵੱਲੋਂ ਚੁੱਕੇ ਗਏ ਕਦਮਾਂ ਲਈ ਸਥਾਪਿਤ ਕੀਤੇ ਗਏ ਈਕੋ ਸਿਸਟਮ ਬਾਰੇ ਦੱਸਿਆ ਉਹਨਾਂ ਨੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਥੋੜੀ ਮਿਆਦ ਦੇ ਉਧਾਰ ਦੀ ਉਪਲਬੱਧਤਾ , ਸਿੱਧੀ ਮਾਰਕੀਟਿੰਗ ਨੂੰ ਉਤਸ਼ਾਹਿਤ , ਕੰਟਰੈਕਟ ਖੇਤੀ , ਕੀਮਤ ਅਸ਼ੋਰੈਂਸ ਅਤੇ ਕਿਸਾਨਾਂ ਦੇ ਖਤਰੇ ਘੱਟ ਕਰਨ ਬਾਰੇ ਵੀ ਦੱਸਿਆ ਉਹਨਾਂ ਨੇ ਸੂਬਾ ਵਿਧਾਨ ਸਭਾਵਾਂ ਵਿੱਚ ਇਹਨਾਂ ਸੁਧਾਰਾਂ ਨੂੰ ਲਾਗੂ ਕਰਨ ਲਈ ਲੋੜੀਂਦੇ ਪਰਿਵਰਤਨਾਂ ਬਾਰੇ ਵੀ ਲੋੜ ਤੇ ਵੀ ਜ਼ੋਰ ਦਿੱਤਾ ਉਹਨਾਂ ਨੇ ਆਸ ਪ੍ਰਗਟ ਕੀਤੀ ਕਿ ਇਸ ਫੋਰਮ ਦੇ ਵਿਚਾਰ ਵਟਾਂਦਰੇ ਨਾਲ ਭਵਿੱਖ ਲਈ ਜ਼ਰੂਰੀ ਨੀਤੀ ਇਨਪੁਟਸ ਪੇਸ਼ ਕਰਨ ਵਿੱਚ ਮਦਦ ਮਿਲੇਗੀ

 

ਇਸ ਫੋਰਮ ਦੌਰਾਨ ਜਿਹਨਾਂ ਮੁੱਖ ਵਿਸਿ਼ਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਉਹ ਹਨ , ਮਹਾਮਾਰੀ ਦੁਆਰਾ ਨਿਰਦੇਸਿ਼ਤ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਤੀ ਆਰਥਿਕ ਹਾਲਤ ਅਤੇ ਭਾਰਤ ਤੇ ਵਿਸ਼ਵ ਵੱਲੋਂ ਆਪੋ ਆਪਣੇ ਅਰਥਚਾਰਿਆਂ ਵਿੱਚ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਘੱਟ ਕਰਨ ਬਾਰੇ ਕੀਤੇ ਸੰਘਰਸ਼ , ਖੇਤੀ ਖੇਤਰ ਵਿੱਚ ਗੇਮ ਚੇਂਜਰ ਪਹਿਲ ਕਦਮੀਆਂ , ਭਾਰਤੀ ਖੇਤੀ ਨੂੰ ਵਿਸ਼ਵੀ ਵਚਨਬੱਧਤਾ ਨਾਲ ਟਿਕਾਊ ਤੇ ਖੇਤੀ ਵਾਧੇ ਲਈ ਤਿਆਰ ਕਰਨਾ , ਖੇਤੀ ਤਕਨੀਕ ਸੰਭਾਵਨਾਵਾਂ ਦੀ ਡੀਕੋਡਿੰਗ , ਸਰਕਾਰੀ ਖਰੀਦ ਏਜੰਸੀਆਂ ਦੀ ਲਾਗਤ ਰਚਨਾ ਵੀ ਤਰਕਸ਼ੀਲ ਬਣਾਉਣ ਲਈ ਨਵੇਂ ਚੈੱਨਲਾਂ ਦਾ ਪਤਾ ਲਾਉਣਾ ਅਤੇ ਰੋਜ਼ਗਾਰ ਮੌਕਿਆਂ ਲਈ ਸਮਰੱਥਾ ਪੈਦਾ ਕਰਨਾ ਸ਼ਾਮਲ ਹੈ

 

ਇਹ ਫੋਰਮ ਵਰਚੂਅਲ ਮਾਧਿਅਮ ਰਾਹੀਂ ਕਰਵਾਇਆ ਜਾ ਰਿਹਾ ਹੈ , ਜਿਸ ਵਿੱਚ ਕੇਂਦਰ , ਸੂਬਾ ਸਰਕਾਰਾਂ , ਕੌਮੀ ਅਤੇ ਅੰਤਰਰਾਸ਼ਟਰੀ ਖੇਤੀ ਖੋਜ ਸੰਸਥਾਵਾਂ , ਮੁੱਖ ਅਰਥਸ਼ਾਸਤਰੀ ਯੂ ਐੱਸ ,  ਵਿਦੇਸ਼ੀ ਰਾਜਦੂਤਾਂ ਦੇ ਵਫ਼ਦ , ਅੰਤਰਰਾਸ਼ਟਰੀ ਸੰਸਥਾਵਾਂ ਜਿਵੇਂ ਐੱਫ , ਯੂ ਅਤੇ ਸੀ ਡੀ ,  ਆਈ ਸੀ ਆਰ ਦੇ ਵਿਗਿਆਨੀਆਂ , ਐਗਰੋ ਉਦਯੋਗਾਂ , ਕਾਰੋਬਾਰ ਅਤੇ ਕਿਸਾਨ ਐਸੋਸੀਏਸ਼ਨਾਂ ਹਿੱਸਾ ਲੈ ਰਹੀਆਂ ਹਨ
 

ਪੀ ਐੱਸ / ਐੱਸ ਜੀ
 



(Release ID: 1664904) Visitor Counter : 196