ਰਸਾਇਣ ਤੇ ਖਾਦ ਮੰਤਰਾਲਾ

ਸ਼੍ਰੀ ਗੌੜਾ ਨੇ ਖਾਦ ਦੇ ਪੀਐਸਯੂਜ਼ ਦੀ ਕਾਰਗੁਜ਼ਾਰੀ ਅਤੇ ਭਵਿੱਖ ਦੀਆਂ ਤਿਆਰੀਆਂ ਬਾਰੇ ਸਮੀਖਿਆ ਕੀਤੀ

ਖਾਦ ਪੀ.ਐੱਸ.ਯੂਜ਼ ਦੇ ਸੀ.ਐਮ.ਡੀਜ਼ ਨੂੰ ਕਿਹਾ ਕਿ ਕਿਸਾਨਾਂ ਨੂੰ ਸਮੇਂ ਸਿਰ ਢੁਕਵੀਂ ਮਾਤਰਾ ਵਿੱਚ ਖਾਦ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇ

Posted On: 14 OCT 2020 2:40PM by PIB Chandigarh

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਸਦਾਨੰਦ ਗੌੜਾ ਨੇ ਖਾਦ ਪੀਐਸਯੂ ਦੇ ਸੀਐਮਡੀਜ਼ ਨਾਲ ਆਪਣੇ ਪੀਐਸਯੂਜ਼ ਦੀ ਕਾਰਗੁਜ਼ਾਰੀ ਅਤੇ ਭਵਿੱਖ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇੱਕ ਸਮੀਖਿਆ ਮੀਟਿੰਗ ਕੀਤੀ

http://static.pib.gov.in/WriteReadData/userfiles/image/IMG-20201013-WA0045BZNY.jpg

 

ਮੀਟਿੰਗ ਵਿੱਚ ਸ਼੍ਰੀ ਛਬਿੰਦਰਾ ਰਾਉਲ਼, ਸਕੱਤਰ (ਖਾਦ) ਅਤੇ ਸ਼੍ਰੀ ਵਰਿੰਦਰ ਨਾਥ ਦੱਤ, ਸੀਐਮਡੀ (ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ), ਸ਼੍ਰੀ ਐਸਸੀ ਮੁਦਗੇਰੀਕਰ, ਸੀਐਮਡੀ (ਰਾਸ਼ਟਰੀ ਕੈਮੀਕਲਜ਼ ਐਂਡ ਫਰਟੀਲਾਈਜ਼ਰਜ਼ ਲਿਮਟਿਡ), ਸ੍ਰੀ ਕਿਸ਼ੋਰ ਰਨਗਟਾ, ਸੀ ਐਮ ਡੀ (ਫਰਟੀਲਾਈਜ਼ਰਜ਼ ਐਂਡ ਕੈਮੀਕਲਜ਼ ਟਰਾਵੈਨਕੋਰ, ਲਿਮਟਿਡ) ਸ਼੍ਰੀ ਯੂ ਸਰਾਵਾਨਨ, ਸੀ ਐਮ ਡੀ (ਮਦਰਾਸ ਫਰਟੀਲਾਈਜ਼ਰਜ਼ ਲਿਮਟਿਡ), ਸ਼੍ਰੀ ਕੇ ਘੋਸ਼, ਸੀ ਐਮ ਡੀ (ਬ੍ਰਹਮਪੁੱਤਰ ਵੈਲੀ ਫਰਟੀਲਾਈਜ਼ਰ ਕਾਰਪੋਰੇਸ਼ਨ ਲਿਮਟਿਡ) ਅਤੇ ਸ਼੍ਰੀ ਅਮਰ ਸਿੰਘ ਰਾਠੌਰ, ਸੀ ਐਮ ਡੀ (ਐਫ ਸੀ ਆਈ ਅਰਾਵਲੀ ਜਿਪਸਮ ਐਂਡ ਮਿਨਰਲਜ਼ ਇੰਡੀਆ ਲਿਮਟਿਡ) ਸ਼ਾਮਲ ਹੋਏ

ਆਪਣੀ ਸ਼ੁਰੂਆਤੀ ਟਿੱਪਣੀ ਵਿੱਚ ਸ੍ਰੀ ਗੌੜਾ ਨੇ ਲੌਕਡਾਉਣ (ਤਾਲਾਬੰਦੀ) ਦੇ ਸਮੇਂ ਦੌਰਾਨ ਕਈ ਤਰ੍ਹਾਂ ਦੀਆਂ ਰੁਕਾਵਟਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਆਪਣੀਆਂ ਨਿਰਮਾਣ ਯੂਨਿਟਾਂ ਨੂੰ ਚਾਲੂ ਰੱਖਿਆ ਅਤੇ ਦੇਸ਼ ਭਰ ਵਿੱਚ ਯੂਰੀਆ ਅਤੇ ਹੋਰ ਖਾਦਾਂ ਦੀ ਵੰਡ ਨੂੰ ਯਕੀਨੀ ਬਣਾਉਣ ਲਈ ਕਿਸਾਨਾਂ ਨੂੰ ਖਾਦ ਮੁਹੱਈਆ ਕਰਵਾਉਣ ਵਿਚ ਸਹਾਇਤਾ ਕੀਤੀ। ਘਰੇਲੂ ਕੰਪਨੀਆਂ ਦੇ ਯਤਨਾਂ ਅਤੇ ਖਾਦ ਵਿਭਾਗ ਦੇ ਅਧਿਕਾਰੀਆਂ ਦੀ ਕਾਰਜਸ਼ੀਲਤਾ ਸਦਕਾ, ਦੇਸ਼ ਵਿੱਚ ਯੂਰੀਆ ਦੀ ਘਾਟ ਨਹੀਂ ਹੋਈ ਸੀ, ਭਾਵੇਂ ਕਿ ਸਾਉਣੀ ਦੇ ਮੌਸਮ ਦੌਰਾਨ ਖੇਤਾਂ ਵਿੱਚ ਉਮੀਦ ਨਾਲੋਂ ਬਿਹਤਰ ਬਾਰਿਸ਼ ਪੈਣ ਸਦਕਾ ਯੂਰੀਆ ਦੀ ਮੰਗ ਕਾਫ਼ੀ ਘਟ ਗਈ ਸੀ

ਉਨ੍ਹਾਂ ਖਾਦ ਪੀ.ਐੱਸ.ਯੂਜ਼ ਦੇ ਸੀ.ਐਮ.ਡੀਜ਼ ਨੂੰ ਆਗਾਮੀ ਹਾੜੀ ਦੇ ਸੀਜ਼ਨ ਲਈ ਤਿਆਰ ਰਹਿਣ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਕਿਸਾਨਾਂ ਨੂੰ ਸਮੇਂ ਸਿਰ ਢੁਕਵੀਂ ਮਾਤਰਾ ਵਿੱਚ ਖਾਦ ਮਿਲ ਸਕੇ। ਉਨ੍ਹਾਂ ਸੀ.ਐੱਮ.ਡੀਜ਼ ਨੂੰ ਹਦਾਇਤ ਕੀਤੀ ਕਿ ਉਹ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਮੁੱਚੇ ਵਿਕਾਸਪੱਖੀ ਦ੍ਰਿਸ਼ਟੀਕੋਣ ਅਨੁਸਾਰ ਖਾਦਾਂ ਦੀ ਵਿਕਰੀ ਲਈ ਨਕਦ ਰਹਿਤ ਲੈਣ-ਦੇਣ ਨੂੰ ਉਤਸ਼ਾਹਤ ਕਰਨ ਲਈ ਇਕ ਸਾਂਝੀ ਰਣਨੀਤੀ ਤਿਆਰ ਕਰਨ

ਸੀਐਮਡੀਜ਼ ਨਾਲ ਗੱਲਬਾਤ ਕਰਦਿਆਂ ਸ੍ਰੀ ਗੌੜਾ ਨੇ ਪੀਐਸਯੂਜ਼ ਨੂੰ ਸਵੈ-ਟਿਕਾਉ ਬਣਨ ਦੀ ਲੋੜਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਵਿੱਖ ਵਿੱਚ, ਪੀਐਸਯੂਜ਼ ਨੂੰ ਭਾਰਤ ਸਰਕਾਰ ਦੀ ਬਜਟ ਸਹਾਇਤਾ ਲਈ ਨਿਰਭਰ ਨਹੀਂ ਹੋਣਾ ਪਵੇਗਾ। ਸਮੇਂ ਦੀ ਲੋੜ ਉਤਪਾਦ ਟੋਕਰੀ ਵਿੱਚ ਵਿਭਿੰਨਤਾ ਲਿਆਉਣ ਦੀ ਸੋਚ ਨਾਲ ਵਿਭਿੰਨਤਾ, ਨਵੇਂ ਉਤਪਾਦਾਂ ਜਿਵੇਂ ਕਿ ਨੈਨੋ ਖਾਦ ਅਤੇ ਪਸੰਦੀਦਾ ਖਾਦਾਂ ਦੇ ਵਿਕਾਸ, ਤਕਨਾਲੋਜੀ ਨੂੰ ਅਪਗ੍ਰੇਡ ਕਰਨ ' ਤੇ ਜ਼ੋਰ ਦੇਣਾ ਬੇਹੱਦ ਜਰੂਰੀ ਹੈ, ਜਿਸ ਵਿੱਚ ਮੌਜੂਦਾ ਪਲਾਟਾਂ ਦੀ ਮੁਰੰਮਤ ਕਰਨਾ ਲਾਜ਼ਮੀ ਹੈ, ਜੇ ਉਨ੍ਹਾਂ ਨੂੰ ਭਵਿੱਖ ਵਿਚ ਕਾਇਮ ਰੱਖਣਾ ਹੈ, ਤਾਂ ਪ੍ਰਾਈਵੇਟ ਖੇਤਰ ਨਾਲ ਮੁਕਾਬਲੇਯੋਗ ਅਤੇ ਖਾਦਾਂ ਦੀ ਦਰਾਮਦ ਨੂੰ ਠਲ ਪਾਉਣ ਦੇ ਕਾਬਲ ਬਣਾਉਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਖਾਦ ਪੀਐਸਯੂਜ਼ ਨੂੰ ਵਾਤਾਵਰਣ ਸੰਬੰਧੀ ਚਿੰਤਾਵਾਂ ਪ੍ਰਤੀ ਵੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ ਕਿਉਂਕਿ ਭਵਿੱਖ ਵਿੱਚ ਵਾਤਾਵਰਣ ਨਾਲ ਸਬੰਧਤ ਕੋਈ ਵੀ ਨੀਤੀ ਲਾਗੂ ਕਰਨ ਨਾਲ ਉਨ੍ਹਾਂ ਦੀ ਵਿਵਹਾਰਿਕਤਾ ਵਿੱਚ ਵਿਘਨ ਪੈ ਸਕਦਾ ਹੈ

ਸ਼੍ਰੀ ਰਾਉਲ, ਸਕਤਰ (ਖਾਦ) ਨੇ ਅੱਗੇ ਕਿਹਾ ਕਿ ਖਾਦ ਪੀਐਸਯੂ ਨੂੰ ਆਪਣੀ ਆਫ਼ਤ ਪ੍ਰਬੰਧਨ ਯੋਜਨਾ ਨੂੰ ਹੋਰ ਮਜ਼ਬੂਤ ਕਰਨ ਲਈ ਨਿਰੰਤਰ ਯਤਨ ਕਰਨੇ ਚਾਹੀਦੇ ਹਨ

ਮੀਟਿੰਗ ਦੌਰਾਨ, ਸੀ.ਐੱਮ.ਡੀਜ਼ ਨੇ ਮੌਜੂਦਾ ਵਿੱਤੀ ਵਰ੍ਹੇ ਵਿੱਚ ਆਪਣੇ ਸਬੰਧਤ ਪੀਐਸਯੂ ਦੀ ਕਾਰਗੁਜ਼ਾਰੀ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਉਨ੍ਹਾਂ ਨੇ ਆਪਣੀਆਂ ਕੰਪਨੀਆਂ ਨੂੰ ਮਜ਼ਬੂਤ ਕਰਨ ਲਈ ਵਿਸਥਾਰ ਦੀਆਂ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ

**

ਆਰ ਸੀ ਜੇ / ਆਰ ਕੇ ਐਮ



(Release ID: 1664498) Visitor Counter : 154