ਜਲ ਸ਼ਕਤੀ ਮੰਤਰਾਲਾ

ਜਲ ਜੀਵਨ ਮਿਸ਼ਨ ਤਹਿਤ ਅਰੁਣਾਚਲ ਪ੍ਰਦੇਸ਼ ਦੇ ਦੂਰ ਦਰਾਡੇ ਘਰਾਂ ਵਿੱਚ ਪਹੁੰਚੇ ਟੂਟੀ ਪਾਣੀ ਕਨੈਕਸ਼ਨਸ

Posted On: 14 OCT 2020 4:51PM by PIB Chandigarh

ਬਰੋਕ ਸਰਥਾਂਗ ਅਰੁਣਾਚਲ ਪ੍ਰਦੇਸ਼ ਦੇ ਪੱਛਮ ਕਾਮੇਂਗ ਜਿ਼ਲ੍ਹੇ ਦਾ ਇੱਕ ਛੋਟਾ ਜਿਹਾ ਪਿੰਡ ਹੈ , ਜੋ ਭਾਰਤ ਅਤੇ ਭੁਟਾਨ ਵਿਚਾਲੇ ਅੰਤਰਰਾਸ਼ਟਰੀ ਸਰਹੱਦ ਤੇ ਸਥਿਤ ਹੈ ਇਹ ਮੀਨ ਸੀਅ ਲੇਵਲ (ਐੱਮ ਐੱਸ ਐੱਲ) ਤੋਂ 2900 ਮੀਟਰ ਉਚਾਈ ਤੇ ਸਥਿਤ ਹੈ ਬਰੋਕਪਾਸਮੂਹ ਦੇ 22 ਘਰਾਂ ਵਿੱਚ ਇਸ ਵੇਲੇ 170 ਵਿਅਕਤੀਆਂ ਦੀ ਵਸੋਂ ਹੈ ਬਰੋਕਪਾ ਸਾਰੇ ਯਾਕ ਪਾਲਣ ਅਤੇ ਖਾਨਾਬਦੋਸ਼ ਤਰਜ਼ੇ ਜਿ਼ੰਦਗੀ ਤੇ ਜੀਣ ਵਾਲੇ ਹਨ ਇਹ ਪਿੰਡ ਜਿ਼ਲ੍ਹਾ ਹੈੱਡਕੁਆਟਰ ਬੋਂਮਦਿੱਲਾ ਤੋਂ ਤਕਰੀਬਨ 76 ਕਿਲੋਮੀਟਰ ਅਤੇ 36 ਕਿਲੋਮੀਟਰ ਤੇ ਇਸ ਦੇ ਨੇੜਲਾ ਕਸਬਾ ਦਿਰਾਂਗ ਹੈ


2019 ਤੱਕ ਪਿੰਡ ਵਾਸੀਆਂ ਨੂੰ ਪਾਣੀ ਸਪਲਾਈ ਦੀ ਭਾਰੀ ਕਮੀ ਸੀ ਪਰ ਜਲ ਜੀਵਨ ਮਿਸ਼ਨ ਤਹਿਤ ਸੂਬੇ ਦੇ ਜਨਤਕ ਸਿਹਤ ਇੰਜੀਨੀਅਰਿੰਗ ਵਿਭਾਗ ਨੇ 2020 ਵਿੱਚ ਪਿੰਡ ਦੇ ਸਾਰੇ ਘਰਾਂ ਨੂੰ ਸੋਧੀ ਹੋਈ ਪਾਣੀ ਸਪਲਾਈ ਮੁਹੱਈਆ ਕੀਤੀ ਹੈ ਇਹ ਸਕੀਮ ਪਾਈਪਡ ਗ੍ਰੈਵਿਟੀ ਸਿਸਟਮ ਤੇ ਅਧਾਰਿਤ ਹੈ ਅਤੇ ਇਹ ਭਵਿੱਖਤ ਵਸੋਂ ਲਈ ਟ੍ਰੀਟਮੈਂਟ ਪਲਾਂਟ ਦੀ ਸਹੂਲਤ ਦੇ ਕੇ 67 ਲੱਖ ਦੀ ਅਨੁਮਾਲਿਤ ਲਾਗਤ ਨਾਲ ਤਿਆਰ ਕੀਤੀ ਗਈ ਹੈ ਭਾਈਚਾਰਾ ਇਸ ਸਕੀਮ ਦੀ ਯੋਜਨਾ ਅਤੇ ਲਾਗੂ ਕਰਨ ਵਿੱਚ ਸ਼ਾਮਲ ਸੀ ਉਹਨਾਂ ਨੇ ਮਜ਼ਦੂਰੀ ਦੀ ਸ਼ਕਲ ਵਿੱਚ ਪਾਣੀ ਸਪਲਾਈ ਸਕੀਮ ਦੇ ਇੱਕ ਹਿੱਸੇ ਵਜੋਂ 5% ਦਾ ਪਿੰਡ ਵਿੱਚ ਯੋਗਦਾਨ ਦਿੱਤਾ ਹੈ ਪਿੰਡ ਦੀ ਪਾਣੀ ਤੇ ਸਫਾਈ ਕਮੇਟੀ ਕਾਰਜਸ਼ੀਲ ਹੈ ਅਤੇ ਉਹ ਵਾਟਰ ਸਪਲਾਈ ਸਿਸਟਮ ਦੇ ਆਪ੍ਰੇਸ਼ਨ ਅਤੇ ਮੈਨੇਜਮੈਂਟ ਨੂੰ ਆਪਣੇ ਹੱਥਾਂ ਵਿੱਚ ਲੈਣ ਦੀ ਪ੍ਰਕਿਰਿਆ ਵਿੱਚ ਹੈ ਜਲ ਜੀਵਨ ਮਿਸ਼ਨ ਨੇ ਵਾਟਰ ਸਪਲਾਈ ਸਕੀਮ ਲਈ ਸਥਾਨਕ ਭਾਈਚਾਰੇ ਨੂੰ ਯੋਜਨਾ , ਲਾਗੂ ਕਰਨ , ਆਪ੍ਰੇਸ਼ਨ ਅਤੇ ਰੱਖਰਖਾਵ ਵਿੱਚ ਸ਼ਾਮਲ ਕਰਨਾ ਜ਼ਰੂਰੀ ਬਣਾਇਆ ਹੈ


ਸਰਦੀਆਂ ਵਿੱਚ ਸਬ ਜ਼ੀਰੋ ਤਾਪਮਾਨ ਅਤੇ ਮੌਨਸੂਨ ਵਿੱਚ ਲਗਾਤਾਰ ਵਰਖਾ ਜਿਹੇ ਮੌਸਮੀਂ ਹਾਲਤਾਂ ਕਰਕੇ ਸੋਧੀ ਪਾਣੀ ਸਪਲਾਈ ਮੁਹੱਈਆ ਕਰਨ ਦਾ ਕੰਮ ਸੌਖਾ ਨਹੀਂ ਸੀ ਨਿਰਮਾਣ ਕੰਮ ਸਭ ਤੋਂ ਮੁਸ਼ਕਿਲ ਕੰਮ ਸੀ , ਕਿਉਂਕਿ ਕੁਸ਼ਲ ਮਿਸਤਰੀ ਅਤੇ ਮਜ਼ਦੂਰ ਬਹੁਤ ਘੱਟ ਉਪਲਬੱਧ ਸਨ ਅਤੇ ਇਸ ਤੋਂ ਇਲਾਵਾ ਉਹ ਬਹੁਤ ਜਿ਼ਆਦਾ ਠੰਡ ਤੇ ਮੁੱਢਲੀਆਂ ਸਹੂਲਤਾਂ ਦੀ ਘਾਟ ਕਾਰਨ ਕੰਮ ਵਾਲੀ ਜਗ੍ਹਾ ਨੂੰ ਛੱਡ ਕੇ ਜਾਂਦੇ ਰਹੇ ਨਿਰਮਾਣ ਦੌਰਾਨ ਸਾਜੋ ਸਮਾਨ ਦੀ ਮੌਨੀਟਰਿੰਗ ਅਤੇ ਆਵਾਜਾਈ ਲਈ ਬਰਫ਼ ਨਾਲ ਜੰਮੀ ਸੜਕ ਅਤੇ ਧੁੰਦ ਕਾਰਨ ਜ਼ੀਰੋ ਵਿਜ਼ੀਬਿਲਟੀ ਅਤੇ ਲਗਾਤਾਰ ਚੱਟਾਨਾਂ ਖਿਸਕਣ ਕਾਰਨ ਬਹੁਤ ਮੁਸ਼ਕਲ ਹਾਲਤ ਸੀ ਪਰ ਇਹਨਾਂ ਸਾਰੀਆਂ ਮੁਸ਼ਕਲਾਂ ਦਾ ਬਹਾਦਰੀ ਨਾਲ ਸਾਹਮਣਾ ਕਰਦੇ ਹੋਏ ਬਣਾਈ ਗਈ ਸਕੀਮ ਦੇ ਕੰਮ ਨੂੰ ਮਿੱਥੇ ਸਮੇਂ ਵਿੱਚ ਮੁਕੰਮਲ ਕੀਤਾ ਗਿਆ ਹੈ ਪਿੰਡ ਵਾਸੀ ਸਭ ਤੋਂ ਜਿ਼ਆਦਾ ਖੁਸ਼ ਸਨ ਤੇ ਉਹਨਾਂ ਦੇ ਚਿਹਰਿਆਂ ਦੀ ਰੌਣਕ ਸਾਫ਼ ਨਜ਼ਰ ਆਉਂਦੀ ਸੀ , ਉਹਨਾਂ ਨੇ ਆਪਣੇ ਘਰਾਂ ਅੰਦਰ ਰਵਾਇਤੀ (ਕਾਡਾ) ਨਾਲ ਬਿਗਕੋਪ ਦੁਆਲੇ ਪ੍ਰਾਰਥਨਾ ਕੀਤੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਲ ਜੀਵਨ ਮਿਸ਼ਨ ਦਾ ਐਲਾਨ 15 ਅਗਸਤ 2019 ਨੂੰ ਕੀਤਾ ਸੀ ਤੇ ਜਲ ਜੀਵਨ ਮਿਸ਼ਨ ਸੂਬਿਆਂ ਦੀ ਭਾਗੀਦਾਰੀ ਨਾਲ 2024 ਤੱਕ ਦੇਸ਼ ਦੇ ਹਰੇਕ ਪੇਂਡੂ ਘਰ ਵਿੱਚ ਪੀਣ ਵਾਲੇ ਪਾਣੀ ਲਈ ਟੈਪ ਕਨੈਕਸ਼ਨ ਮੁਹੱਈਆ ਕਰਨ ਦੇ ਮੰਤਵ ਨਾਲ ਲਾਗੂ ਕੀਤਾ ਜਾ ਰਿਹਾ ਹੈ ਮਿਸ਼ਨ ਦਾ ਟੀਚਾ ਹਰੇਕ ਪੇਂਡੂ ਘਰ ਨੂੰ ਉਹਨਾਂ ਦੇ ਘਰ ਵਿੱਚ 55 ਲੀਟਰ ਪ੍ਰਤੀਦਿਨ ਪ੍ਰਤੀਜੀਅ ਲਗਾਤਾਰ ਅਤੇ ਲੰਮੇ ਸਮੇਂ ਦੇ ਅਧਾਰ ਤੇ ਪੋਰਟੇਬਲ ਪਾਣੀ ਦੀ ਉਪਲਬੱਧਤਾ ਸੁਨਿਸ਼ਚਿਤ ਕਰਨਾ ਹੈ ਤਾਂ ਜੋ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਜਿ਼ੰਦਗੀਆਂ ਵਿੱਚ ਵੀ ਸੁਧਾਰ ਹੋ ਸਕੇ
ਜਲ ਜੀਵਨ ਮਿਸ਼ਨ ਨੂੰ ਉਚਾਈ ਤੇ ਹੋਣ ਕਰਕੇ ਅਤੇ ਇਹਨਾਂ ਟੇਡੇ ਮੇਡੇ ਤੇ ਮੁਸ਼ਕਿਲ ਇਲਾਕਿਆਂ ਵਿੱਚ ਲਾਗੂ ਕਰਨਾ ਮੁਸ਼ਕਿਲ ਕੰਮ ਹੈ ਮਾੜੇ ਸੰਪਰਕਾਂ ਅਤੇ ਸਖ਼ਤ ਮੌਸਮੀ ਹਾਲਤਾਂ ਇਸ ਵਿੱਚ ਰੁਕਾਵਟਾਂ ਵਧਾਉਂਦੀਆਂ ਹਨ ਇਸ ਦੇ ਨਾਲ ਹੀ ਸਥਾਨਕ ਭਾਈਚਾਰੇ ਦੇ ਵਿਵਹਾਰ ਵਿੱਚ ਪਰਿਵਰਤਣ ਕਰਨਾ ਵੀ ਚੁਣੌਤੀ ਹੈ ਜੋ ਆਪਣੇ ਤਰਜ਼ੇ ਜਿ਼ੰਦਗੀ ਤੇ ਵਿਸ਼ਵਾਸਾਂ ਨੂੰ ਛੱਡਣ ਲਈ ਤਿਆਰ ਨਹੀਂ ਹਨ ਪਰ ਕੇਂਦਰ ਸਰਕਾਰ ਵੱਲੋਂ ਚੰਗੇ ਭਵਿੱਖ ਲਈ ਦੂਰ ਦਰਸ਼ੀ ਨਾਲ ਤਿਆਰ ਕੀਤੀ ਗਈ ਸਕੀਮ ਇਸ ਦੂਰ ਦੁਰਾਡੇ ਪਿੰਡ ਦੀ ਸਫ਼ਲਤਾ ਦੀ ਕਥਾ ਪੇਸ਼ ਕਰਦੀ ਹੈ , ਜਿਸ ਨਾਲ ਆਮ ਲੋਕਾਂ ਤੇ ਖਾਸ ਤੌਰ ਤੇ ਔਰਤਾਂ ਦੇ ਜੀਵਨ ਵਿੱਚ ਸੁਧਾਰ ਰਿਹਾ ਹੈ

 

ਪੀ ਐੱਸ / ਐੱਮ ਜੀ / ਐੱਸ
 


(Release ID: 1664492) Visitor Counter : 100