PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
13 OCT 2020 6:16PM by PIB Chandigarh
(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
-
ਭਾਰਤ ਪ੍ਰਤੀ ਮਿਲੀਅਨ ਘੱਟ ਤੋਂ ਘੱਟ ਮਾਮਲਿਆਂ ਤੇ ਪ੍ਰਤੀ ਮਿਲੀਅਤ ਘੱਟ ਤੋਂ ਘੱਟ ਮੌਤਾਂ ਅਤੇ ਉੱਚ ਪਰੀਖਣ ਵਾਲੇ ਦੇਸ਼ਾਂ ਵਿੱਚ ਲਗਾਤਾਰ ਸ਼ਾਮਲ ਹੈ।
-
ਪਿਛਲੇ 24 ਘੰਟਿਆਂ ਵਿੱਚ 10,73,014 ਟੈਸਟਾਂ ਨਾਲ, ਟੈਸਟਾਂ ਦੀ ਕੁੱਲ ਸੰਖਿਆ 8.89 ਕਰੋੜ ਹੋ ਗਈ ਹੈ।
-
ਭਾਰਤ ਵਿੱਚ ਸੰਕ੍ਰਮਣ ਦੇ ਨਵੇਂ ਮਾਮਲਿਆਂ ਵਿੱਚ ਲਗਾਤਾਰ ਕਮੀ ਆ ਰਹੀ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ‘ਚ 55,342 ਨਵੇਂ ਮਾਮਲੇ ਦਰਜ ਕੀਤੇ ਗਏ ਹਨ।
-
ਰਾਸ਼ਟਰੀ ਰਿਕਵਰੀ ਦਰ 86.78 ਪ੍ਰਤੀਸ਼ਤ ਹੈ।
-
ਡਾ. ਹਰਸ਼ ਵਰਧਨ ਨੇ ਕੋਵਿਡ-19 ਬਾਰੇ ਮੰਤਰੀਆਂ ਦੇ ਗਰੁੱਪ (ਜੀਓਐੱਮ) ਦੀ 21ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ।
-
ਸਿਹਤ ਮੰਤਰਾਲੇ ਦੀ ਟੈਲੀਮੈਡੀਸਿਨ ਸੇਵਾ ਈ-ਸੰਜੀਵਨੀ ਨੇ ਪੂਰਾ ਕੀਤੇ 5 ਲੱਖ ਟੈਲੀ ਕੰਸਲਟੈਸ਼ਨਸ।
#Unite2FightCorona
#IndiaFightsCorona
ਭਾਰਤ ਪ੍ਰਤੀ ਮਿਲੀਅਨ ਘੱਟੋ-ਘੱਟ ਮਾਮਲਿਆਂ ਅਤੇ ਪ੍ਰਤੀ ਮਿਲੀਅਨ ਘੱਟੋ-ਘੱਟ ਮੌਤਾਂ ਅਤੇ ਉੱਚ-ਜਾਂਚ ਵਾਲੇ ਦੇਸ਼ਾਂ ਵਿੱਚ ਨਿਰੰਤਰ ਸ਼ਾਮਲ ਹੈ, ਸੰਕ੍ਰਮਣ ਦੇ ਮਾਮਲਿਆਂ ਵਿੱਚ ਲਗਾਤਾਰ ਕਮੀ ਜਾਰੀ ਹੈ, ਪਿਛਲੇ 24 ਘੰਟਿਆਂ ਦੌਰਾਨ 55,342 ਨਵੇਂ ਕੇਸ ਸਾਹਮਣੇ ਆਏ
ਕੇਂਦਰ ਸਰਕਾਰ ਦੇ ਨਾਲ-ਨਾਲ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਕੇਂਦਰਿਤ ਰਣਨੀਤੀਆਂ ਅਤੇ ਪ੍ਰਭਾਵਸ਼ਾਲੀ ਉਪਾਵਾਂ ਦੇ ਨਤੀਜੇ ਵਜੋਂ, ਭਾਰਤ ਨੇ ਪ੍ਰਤੀ ਮਿਲੀਅਨ ਵਿੱਚ ਘੱਟੋ-ਘੱਟ ਮਾਮਲਿਆਂ, ਪ੍ਰਤੀ ਮਿਲੀਅਨ ਵਿੱਚ ਘੱਟੋ-ਘੱਟ ਮੌਤਾਂ ਵਾਲੇ ਦੇਸ਼ਾਂ ਵਿੱਚ ਆਪਣੀ ਆਲਮੀ ਸਥਿਤੀ ਨੂੰ ਬਰਕਰਾਰ ਰੱਖਿਆ ਹੈ। ਜਦ ਕਿ ਪ੍ਰਤੀ ਮਿਲੀਅਨ ਮਾਮਲਿਆਂ ਵਿਚ ਆਲਮੀ ਅੰਕੜਾ 4,794 ਹੈ, ਭਾਰਤ ਵਿਚ ਇਹ 5,199 ਹੈ। ਬ੍ਰਿਟੇਨ, ਰੂਸ, ਦੱਖਣੀ ਅਫਰੀਕਾ, ਅਮਰੀਕਾ ਅਤੇ ਬ੍ਰਾਜ਼ੀਲ ਵਿੱਚ ਇਹ ਵੱਧ ਹੈ।ਭਾਰਤ ਵਿਚ ਪ੍ਰਤੀ ਮਿਲੀਅਨ ਮੌਤਾਂ ਦੇ 79 ਮਾਮਲੇ ਹਨ, ਜਦ ਕਿ ਵਿਸ਼ਵ ਵਿੱਚ ਔਸਤ 138 ਹੈ।ਕੁੱਲ ਟੈਸਟਾਂ ਦੇ ਮਾਮਲੇ ਵਿਚ, ਭਾਰਤ ਚੋਟੀ ਦੇ ਦੇਸ਼ਾਂ ਵਿਚੋਂ ਇਕ ਹੈ। ਪਿਛਲੇ 24 ਘੰਟਿਆਂ ਵਿੱਚ 10,73,014 ਟੈਸਟਾਂ ਦੇ ਨਾਲ, ਟੈਸਟਾਂ ਦੀ ਕੁੱਲ ਗਿਣਤੀ 8.89 ਕਰੋੜ (8,89,45,107)ਹੋ ਗਈ ਹੈ। ਟੈਸਟਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਨੇ ਛੇਤੀ ਪਤਾ ਲਗਾਉਣ ਅਤੇ ਸਮੇਂ ਸਿਰ ਇਲਾਜ ਕਰਨ ਵਿਚ ਸਹਾਇਤਾ ਕੀਤੀ ਹੈ, ਜਿਸ ਨਾਲ ਵਧੇਰੇ ਲੋਕ ਸੰਕ੍ਰਮਣ ਮੁਕਤ ਹੋਏ ਹਨ ਅਤੇ ਮੌਤ ਦਰ ਘੱਟ ਹੋਈ ਹੈ।ਅਮਰੀਕਾ, ਬ੍ਰਿਟੇਨ, ਰੂਸ, ਫਰਾਂਸ ਆਦਿ ਜਿਹੇ ਉੱਚ ਆਮਦਨੀ ਵਾਲੇ ਦੇਸ਼ਾਂ ਨਾਲ ਭਾਰਤ ਦੀ ਤੁਲਨਾ ਕਰਨਾ ਸਹੀ ਨਹੀਂ ਕਿਉਂਕਿ ਉਹ ਇੱਕ ਸਮਾਨ ਪੱਧਰ 'ਤੇ ਨਹੀਂ ਹਨ। ਇਹ ਮੁੱਖ ਤੌਰ ਤੇ ਇਸਦੀ ਜਨਸੰਖਿਆ ਗਤੀ ਵਿਗਿਆਨ ਦੇ ਕਾਰਨ ਹੁੰਦਾ ਹੈ, ਨਤੀਜੇ ਵਜੋਂ ਸਰੋਤਾਂ ਦੀ ਵੰਡ ਹੁੰਦੀ ਹੈ। ਪ੍ਰਤੀ ਮਿਲੀਅਨ ਡਾਕਟਰਾਂ ਅਤੇ ਨਰਸਾਂ ਦੀ ਉਪਲਬਧਤਾ ਵਰਗੇ ਮਾਪਦੰਡਾਂ ਦੇ ਨਾਲ ਹੀ ਸਿਹਤ 'ਤੇ ਖਰਚ ਕੀਤੀ ਜਾਣ ਵਾਲੀ ਜੀਡੀਪੀ ਦਾ ਫ਼ੀਸਦ ਜਿਵੇਂ ਕਿ ਹੋਰਨਾਂ ਮਾਪਦੰਡਾਂ ਦੇ ਬਾਰੇ ਵਿੱਚ ਉੱਚ ਆਮਦਨੀ ਵਾਲੇ ਦੇਸ਼ਾਂ ਦੀ ਤੁਲਨਾ ਨਾਲ ਇੱਕ ਅਸੰਤੁਲਿਤ ਵਿਸ਼ਲੇਸ਼ਣ ਸਾਹਮਣੇ ਆਵੇਗਾ। ਵੱਡੇ ਪ੍ਰਸੰਗ ਦੇ ਮੱਦੇਨਜ਼ਰ, ਪਿਛਲੇ ਕਈ ਮਹੀਨਿਆਂ ਤੋਂ ਕੋਵਿਡ -19 ਦੇ ਪ੍ਰਬੰਧਨ ਵਿੱਚ ਭਾਰਤ ਦੀਆਂ ਟੀਚਾਗਤ ਰਣਨੀਤੀਆਂ ਅਤੇ ਜਨਤਕ ਸਿਹਤ ਪ੍ਰਤੀਕਰਮ ਨੇ ਉਤਸ਼ਾਹਜਨਕ ਨਤੀਜੇ ਦਿੱਤੇ ਹਨ। ਭਾਰਤ ਵਿੱਚ ਲਾਗ ਦੇ ਨਵੇਂ ਮਾਮਲਿਆਂ ਵਿੱਚ ਨਿਰੰਤਰ ਗਿਰਾਵਟ ਆ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 55,342 ਨਵੇਂ ਕੇਸ ਦਰਜ ਕੀਤੇ ਗਏ ਹਨ। ਕੇਂਦਰ ਦੀ ਵਿਆਪਕ / ਹਮਲਾਵਰ ਟੈਸਟਿੰਗ, ਤੇਜ਼ੀ ਨਾਲ ਟਰੈਕਿੰਗ ਅਤੇ ਨਿਗਰਾਨੀ, ਹਸਪਤਾਲ ਵਿੱਚ ਦਾਖਲ ਹੋਣਾ ਅਤੇ ਮਿਆਰੀ ਇਲਾਜ ਪ੍ਰੋਟੋਕਾਲਾਂ ਦੀ ਪਾਲਣਾ ਦੀ ਕੇਂਦਰ ਦੀ ਰਣਨੀਤੀ ਦੇ ਹਿੱਸੇ ਵਜੋਂ, ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਸਹਿਯੋਗੀ ਕਾਰਵਾਈ ਦੇ ਨਤੀਜੇ ਵਜੋਂ ਹਰ ਦਿਨ ਲਾਗ ਦੇ ਨਵੇਂ ਕੇਸਾਂ ਵਿੱਚ ਲਗਾਤਾਰ ਕਮੀ ਆ ਰਹੀ ਹੈ, ਇਸ ਨਾਲ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਅਤੇ ਨਿੱਜੀ ਆਏਸਿਲੇਸ਼ਨ ਲਈ ਮੈਡੀਕਲ ਦੀ ਇਕ ਮਿਆਰੀ ਗੁਣਵੱਤਾ ਨੂੰ ਯਕੀਨੀ ਬਣਾਇਆ ਗਿਆ ਹੈ। ਪਿਛਲੇ ਪੰਜ ਹਫਤਿਆਂ ਤੋਂ, ਔਸਤਨ ਰੋਜ਼ਾਨਾ ਨਵੇਂ ਕੇਸਾਂ ਵਿੱਚ ਨਿਰੰਤਰ ਗਿਰਾਵਟ ਵੇਖੀ ਗਈ ਹੈ। ਰੋਜ਼ਾਨਾ ਨਵੇਂ ਕੇਸਾਂ ਦੀ ਹਫਤਾਵਾਰੀ ਔਸਤ ਸਤੰਬਰ ਦੇ ਦੂਜੇ ਹਫਤੇ ਵਿੱਚ 92,830 ਕੇਸਾਂ ਤੋਂ ਘਟ ਕੇ ਅਕਤੂਬਰ ਦੇ ਦੂਜੇ ਹਫ਼ਤੇ 70,114 ਕੇਸਾਂ ‘ਤੇ ਆ ਗਈ। ਭਾਰਤ ਵਿੱਚ ਸੰਕ੍ਰਮਿਤ ਮਾਮਲਿਆਂ ਵਿੱਚ ਕਮੀ ਦਰਜ ਕੀਤੀ ਜਾ ਰਹੀ ਹੈ। ਇਸ ਸਮੇਂ ਦੇਸ਼ ਵਿਚ ਕੁੱਲ ਸੰਕ੍ਰਮਿਤ ਮਾਮਲਿਆਂ ਵਿਚੋਂ ਸਿਰਫ 11.69 ਪ੍ਰਤੀਸ਼ਤ ਬਾਕੀ ਬਚੇ ਹਨ, ਜੋ ਕਿ 8,38,729 ਹਨ। ਸੰਕ੍ਰਮਿਤ ਮਾਮਲੇ ਵੀ ਲਗਾਤਾਰ ਪੰਜਵੇਂ ਦਿਨ 9 ਲੱਖ ਤੋਂ ਘੱਟ ਪਾਏ ਗਏ।ਕੋਵਿਡ -19 ਲਾਗ ਦੇ 76 ਪ੍ਰਤੀਸ਼ਤ ਨਵੇਂ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਾਏ ਗਏ ਹਨ। ਕਰਨਾਟਕ ਨੇ ਸਭ ਤੋਂ ਵੱਧ ਨਵੇਂ ਕੇਸਾਂ ਨਾਲ ਮਹਾਰਾਸ਼ਟਰ ਨੂੰ ਪਛਾੜ ਦਿੱਤਾ ਹੈ। ਦੋਵਾਂ ਰਾਜਾਂ ਵਿਚ ਅਜੇ ਵੀ 7,000 ਤੋਂ ਵੱਧ ਨਵੇਂ ਕੇਸ ਹਨ। ਜਿਨ੍ਹਾਂ ਰਾਜਾਂ ਵਿੱਚ ਕੋਰੋਨਾ ਦੇ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਉਹ ਹਨ ਕਰਨਾਟਕ, ਕੇਰਲ, ਰਾਜਸਥਾਨ, ਪੱਛਮੀ ਬੰਗਾਲ ਅਤੇ ਛੱਤੀਸਗੜ।ਪਿਛਲੇ 24 ਘੰਟਿਆਂ ਵਿੱਚ, 77,760 ਮਰੀਜ਼ ਸਿਹਤਯਾਬ ਹੋਏ। ਇਸ ਦੇ ਨਾਲ ਹੀ, ਲਾਗ ਤੋਂ ਮੁਕਤ ਹੋ ਚੁੱਕੇ ਮਰੀਜ਼ਾਂ ਦੀ ਕੁੱਲ ਸੰਖਿਆ 62 ਲੱਖ (62,27,295) ਨੂੰ ਪਾਰ ਕਰ ਗਈ ਹੈ। ਰਾਸ਼ਟਰੀ ਰਿਕਵਰੀ ਦਰ ਵਿਚ ਨਿਰੰਤਰ ਵਾਧਾ ਵੀ ਰੋਜ਼ਾਨਾ ਦੀ ਸਿਹਤਯਾਬੀ ਦੀ ਇੱਕ ਵੱਡੀ ਸੰਖਿਆ ਨੂੰ ਦਰਸਾਉਂਦਾ ਹੈ, ਜੋ ਇਸ ਵੇਲੇ 86.78 ਪ੍ਰਤੀਸ਼ਤ ਹੈ। 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ, ਲਾਗ ਤੋਂ ਮੁਕਤ ਹੋਏ ਮਰੀਜ਼ਾਂ ਦਾ 78 ਪ੍ਰਤੀਸ਼ਤ ਹੈ। ਮਹਾਰਾਸ਼ਟਰ ਵਿੱਚ, ਇੱਕ ਦਿਨ ਵਿੱਚ 15,000 ਤੋਂ ਵੱਧ ਮਰੀਜ਼ ਸੰਕ੍ਰਮਣ ਤੋਂ ਮੁਕਤ ਹੋਏ ਅਤੇ ਉਸ ਤੋਂ ਬਾਅਦ ਕਰਨਾਟਕ ਵਿੱਚ 12,000 ਤੋਂ ਵੱਧ ਮਰੀਜ ਠੀਕ ਹੋਏ ਹਨ।ਪਿਛਲੇ 10 ਦਿਨਾਂ ਤੋਂ ਕੋਵਿਡ -19 ਕਾਰਨ ਹੋਈਆਂ ਮੌਤਾਂ 1000 ਤੋਂ ਘੱਟ ਰਹੀਆਂ ਹਨ। ਪਿਛਲੇ 24 ਘੰਟਿਆਂ ਵਿੱਚ 706 ਮੌਤਾਂ ਹੋਈਆਂ। ਇਨ੍ਹਾਂ ਵਿਚੋਂ ਲਗਭਗ 79 ਪ੍ਰਤੀਸ਼ਤ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਹਨ। ਮਹਾਰਾਸ਼ਟਰ ਵਿੱਚ ਮੌਤਾਂ ਦੇ 23 ਪ੍ਰਤੀਸ਼ਤ ਤੋਂ ਵੱਧ ਮਾਮਲੇ (165 ਮੌਤਾਂ) ਪਾਏ ਗਏ ਹਨ।
https://pib.gov.in/PressReleseDetail.aspx?PRID=1663941
ਡਾ. ਹਰਸ਼ ਵਰਧਨ ਨੇ ਕੋਵਿਡ-19 ਬਾਰੇ ਮੰਤਰੀ ਸਮੂਹ ਦੀ 21ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਨਵੀ ਦਿਲੀ ਵਿਚ ਇਕ ਵੀਡੀਓ ਕਾਨਫਰੰਸ ਰਾਹੀਂ ਕੋਵਿਡ-19 ਬਾਰੇ ਉਚ ਪਧਰੀ ਮੰਤਰੀ ਸਮੂਹ ਦੀ 21ਵੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨਾਲ ਡਾ. ਐੱਸ. ਜੈਸ਼ੰਕਰ ਵਿਦੇਸ਼ ਮੰਤਰੀ, ਸ਼ਹਿਰੀ ਹਵਾਬਾਜ਼ੀ ਮੰਤਰੀ ਸ੍ਰੀ ਹਰਦੀਪ ਸਿੰਘ ਪੁਰੀ ਅਤੇ ਸ੍ਰੀ ਮਨਸੁਖ ਐਲ ਮਾਂਡਵੀਯਾ ਜਹਾਜਰਾਣੀ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ), ਸ੍ਰੀ ਅਸ਼ਵਨੀ ਕੁਮਾਰ ਚੌਬੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵਿਚ ਰਾਜ ਮੰਤਰੀ ਅਤੇ ਡਾ. ਵਿਨੋਦ ਕੇ ਪਾਲ, ਮੈਂਬਰ ਸਿਹਤ ਨੀਤੀ ਆਯੋਗ ਵੀ ਵਰਚੂਅਲੀ ਇਸ ਮੀਟਿੰਗ ਵਿਚ ਸ਼ਾਮਲ ਹੋਏ। ਡਾ. ਹਰਸ਼ ਵਰਧਨ ਨੇ ਜਾਣਕਾਰੀ ਦਿੱਤੀ ਕਿ ਹੁਣ ਤੱਕ ਮਹਾਮਾਰੀ ਖਿਲਾਫ ਭਾਰਤ ਨੂੰ ਮਿਲੇ ਮਜ਼ਬੂਤ ਜਨਤਕ ਸਿਹਤ ਹੁੰਗਾਰੇ ਬਾਰੇ ਆਪਣੇ ਸਾਥੀਆਂ ਨੂੰ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਹੁਣ ਤਕ ਨਤੀਜੇ ਬਹੁਤ ਉਤਸ਼ਾਹਜਨਕ ਹਨ। ''6227295 ਸਿਹਤਯਾਬ ਹੋਏ ਕੇਸਾਂ ਨਾਲ ਭਾਰਤ ਦੀ ਹੁਣ ਵਿਸ਼ਵ ਵਿਚ ਸਭ ਤੋਂ ਉਚੀ ਸਿਹਤਯਾਬ ਦਰ 86.78% ਹੋ ਗਈ ਹੈ। ਮੌਤ ਦਰ ਵਿਸ਼ਵ ਵਿਚ ਸਭ ਤੋਂ ਘੱਟ 1.53% ਹੈ ਅਤੇ ਅਸੀਂ ਪਿਛਲੇ ਕੇਸਾਂ ਦੇ ਤਿੰਨ ਦਿਨਾ ਵਿਚ ਦੁਗਣਾ ਹੋਣ ਵਾਲੀ ਗਿਣਤੀ ਦੇ ਸਮੇਂ ਨੂੰ ਸਫਲਤਾਪੂਰਵਕ 74.9 ਦਿਨ ਤੇ ਲੈ ਗਏ ਹਾਂ'' I ਉਨ੍ਹਾਂ ਹੋਰ ਕਿਹਾ, ''ਟੈਸਟਿੰਗ ਵਿਚ ਬੇਸ਼ੁਮਾਰ ਵਾਧਾ ਕਰਕੇ ਐਸ ਵੇਲੇ ਕੁਲ 1927 ਲਬਾਟਰੀਆਂ ਕੰਮ ਕਰ ਰਹੀਆਂ ਹਨ। ਭਾਰਤ ਦੀ ਟੈਸਟਿੰਗ ਸਮਰਥਾ ਪ੍ਰਤੀ ਦਿਨ 1.5 ਮਿਲੀਅਨ ਟੈਸਟ ਤੇ ਪਹੁੰਚ ਗਈ ਹੈ I ਪਿਛਲੇ 24 ਘੰਟਿਆਂ ਦੇ ਦੌਰਾਨ 11 ਲਖ ਦੇ ਕਰੀਬ ਟੈਸਟ ਲਈ ਸੈਂਪਲ ਲਏ ਹਨ ''। ਕੇਂਦਰੀ ਸਿਹਤ ਮੰਤਰੀ ਤੇ ਮੰਤਰੀ ਸਮੂਹ ਦੇ ਚੇਅਰ ਪਰਸਨ ਨੇ ਆਪਣੀ ਚਿੰਤਾ ਦੁਹਰਾਉਂਦਿਆਂ ਹਰੇਕ ਨੂੰ ਅਪੀਲ ਕੀਤੀ ਕਿ ਉਹ ਆਉਂਦੇ ਤਿਉਹਾਰੀ ਮੌਸਮ ਤੇ ਸਰਦੀਆਂ ਦੇ ਮਹੀਨੇ ਦੌਰਾਨ ਕੋਵਿਡ ਉਚਿਤ ਵਿਵਹਾਰ ਅਪਨਾਉਣ ਜਦੋ ਕਿ ਇਸ ਬੀਮਾਰੀ ਦੇ ਵਧਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ, ''ਮਾਣਯੋਗ ਪ੍ਰਧਾਨ ਮੰਤਰੀ ਨੇ ਦੇਸ਼ ਭਰ ਵਿਚ ਲੋਕਾਂ ਨੂੰ ਤਿਉਹਾਰ ਮਨਾਉਂਦਿਆਂ ਹੋਇਆਂ ਬੀਮਾਰੀ ਦੇ ਫੈਲਾਅ ਨੂੰ ਰੋਕਣ ਲਈ ਕੋਵਿਡ ਉਚਿਤ ਵਿਵਹਾਰ ਅਪਣਾਉਣ ਤੇ ਉਤਸ਼ਾਹਿਤ ਕਰਨ ਦੀ ਸ਼ੁਰੂਆਤ ਕੀਤੀ ਹੈ।''
https://pib.gov.in/PressReleseDetail.aspx?PRID=1663968
ਸਿਹਤ ਮੰਤਰਾਲੇ ਦੀ ਟੈਲੀਮੈਡੀਸਿਨ ਸੇਵਾ ਈ-ਸੰਜੀਵਨੀ ਨੇ ਪੂਰਾ ਕੀਤੇ 5 ਲੱਖ ਟੈਲੀ ਕੰਸਲਟੈਸ਼ਨਸ, ਈ-ਸੰਜੀਵਨੀ ਓਪੀਡੀ ਦੇ ਜ਼ਰੀਏ ਹੁਣ 216 ਔਨਲਾਈਨ ਦਾ ਸੰਚਾਲਨ
ਸਿਹਤ ਮੰਤਰਾਲੇ ਦੀ ਟੈਲੀਮੈਡੀਸਿਨ ਪਹਿਲ ਈ-ਸੰਜੀਵਨੀ ਰੋਗੀਆਂ ਅਤੇ ਡਾਕਟਰਾਂ ਦਰਮਿਆਨ ਤੇਜ਼ੀ ਨਾਲ ਮਕਬੂਲੀਅਤ ਹਾਸਲ ਕਰ ਰਹੀ ਹੈ। ਇਸ ਨੇ ਬਹੁਤ ਘੱਟ ਸਮੇਂ ਵਿੱਚ 5 ਲੱਖ ਟੈਲੀਕੰਸਲਟੇਸ਼ਨ ਪੂਰਾ ਕੀਤਾ ਹੈ। ਅੰਤਿਮ ਇੱਕ ਲੱਖ ਸਲਾਹ-ਮਸ਼ਵਰੇ 17 ਦਿਨਾਂ ਦੇ ਰਿਕਾਰਡ ਸਮੇਂ ਵਿੱਚ ਪੂਰਾ ਕੀਤਾ ਗਿਆ। ਸਿਹਤ ਸੇਵਾਵਾਂ ਉਪਲੱਬਧ ਕਰਵਾਉਣ ਦੇ ਡਿਜੀਟਲ ਸਾਧਨ ਦੇ ਤੌਰ ਉੱਤੇ ਈ-ਸੰਜੀਵਨੀ ਹੌਲ਼ੀ-ਹੌਲ਼ੀ ਭਾਰਤੀ ਸਿਹਤ ਸੇਵਾ ਡਿਲੀਵਰੀ ਪ੍ਰਣਾਲੀ ਦੀ ਇੱਕ ਸਮਾਂਤਰ ਧਾਰਾ ਦੇ ਰੂਪ ਵਿੱਚ ਅਕਾਰ ਲੈ ਰਹੀ ਹੈ। ਪਿਛਲੇ ਕੁਝ ਦਿਨਾਂ ਵਿੱਚ ਇਸ ਪਲੈਟਫਾਰਮ ‘ਤੇ ਦੈਨਿਕ ਟੇਲੀਕੰਸਲਟੇਸ਼ਨ ਦੀ ਸੰਖਿਆ 8,000 ਦੇ ਪਾਰ ਪਹੁੰਚ ਗਈ। ਵਰਤਮਾਨ ਵਿੱਚ 26 ਰਾਜ ਈ-ਸੰਜੀਵਨੀ ਟੈਲੀਮੈਡੀਸਿਨ ਦੇ ਦੋ ਵੈਰੀਐਂਟ- ਡਾਕਟਰ ਤੋਂ ਡਾਕਟਰ (ਈ-ਸੰਜੀਵਨੀ ਏਬੀ-ਐੱਚਡਬਲਿਊਸੀ) ਅਤੇ ਰੋਗੀ ਨਾਲ ਡਾਕਟਰ ( ਈ-ਸੰਜੀਵਨੀ ਓਪੀਡੀ )- ਦੀ ਵਰਤੋਂ ਕਰ ਰਹੇ ਹਨ। ਈ-ਸੰਜੀਵਨੀ ਏਬੀ-ਐੱਚਡਬਲਿਊਸੀ ਨੂੰ ਨਵੰਬਰ 2019 ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਲਾਂਚ ਕੀਤਾ ਗਿਆ ਸੀ। ਇਸ ਨੂੰ ਭਾਰਤ ਸਰਕਾਰ ਦੀ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਪਹਿਚਾਣ ਕੀਤੇ ਗਏ ਮੈਡੀਕਲ ਕਾਲਜ ਹਸਪਤਾਲਾਂ ਦੇ ਨਾਲ ਮਿਲ ਕੇ ਦਸੰਬਰ 2022 ਤੱਕ ‘ਹੱਬ ਐਂਡ ਸਪੋਕ ਮਾਡਲ ਵਿੱਚ 1,55,000 ਸਿਹਤ ਅਤੇ ਭਲਾਈ ਕੇਂਦਰਾਂ ਵਿੱਚ ਲਾਗੂ ਕੀਤਾ ਜਾਣਾ ਹੈ। ਈ-ਸੰਜੀਵਨੀ ਏਬੀ-ਐੱਚਡਬਲਿਊਸੀ ਲਗਭਗ 4,000 ਸਿਹਤ ਅਤੇ ਭਲਾਈ ਕੇਂਦਰਾਂ ਉੱਤੇ ਕਾਰਜ ਕਰ ਰਹੀ ਹੈ ਅਤੇ ਇਸ ਦੇ ਬਰਾਬਰ ਸੰਖਿਆ ਵਿੱਚ ਐੱਚਡਬਲਿਊਸੀ ਉੱਤੇ ਕੰਮ ਚਲ ਰਿਹਾ ਹੈ। ਵਰਤਮਾਨ ਵਿੱਚ ਈ-ਸੰਜੀਵਨੀ ਓਪੀਡੀ ਦੇ ਤਹਿਤ 26 ਆਮ ਓਪੀਡੀ ਅਤੇ 190 ਸਪੈਸ਼ਲਿਟੀ ਅਤੇ ਸੁਪਰ-ਸਪੈਸ਼ਲਿਟੀ ਓਪੀਡੀ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਦੇਸ਼ ਭਰ ਦੇ ਲਗਭਗ 20,000 ਡਾਕਟਰਾਂ ਅਤੇ ਸਿਹਤ-ਕਰਮੀਆਂ ਨੂੰ ਦੋਹਾਂ ਪ੍ਰਕਾਰ ਦੇ ਈ-ਸੰਜੀਵਨੀ ਪਲੈਟਫਾਰਮ ਲਈ ਟ੍ਰੇਂਡ ਕੀਤਾ ਗਿਆ ਹੈ। ਜਿਨ੍ਹਾਂ ਦਸ ਰਾਜਾਂ ਨੇ ਈ-ਸੰਜੀਵਨੀ ਅਤੇ ਈ-ਸੰਜੀਵਨੀ ਓਪੀਡੀ ਪਲੈਟਫਾਰਮ ਦੇ ਜ਼ਰੀਏ ਸਭ ਤੋਂ ਅਧਿਕ ਟੈਲੀਕੰਸਲਟੇਸ਼ਨ ਦਰਜ ਕੀਤਾ ਹੈ ਉਨ੍ਹਾਂ ਵਿੱਚ ਤਮਿਲ ਨਾਡੂ (169977), ਉੱਤਰ ਪ੍ਰਦੇਸ਼ (134992), ਹਿਮਾਚਲ ਪ੍ਰਦੇਸ਼ (39326), ਕੇਰਲ (39300), ਆਂਧ੍ਰ ਪ੍ਰਦੇਸ਼ ( 31365 ), ਉਤਰਾਖੰਡ ( 16442 ), ਮੱਧ ਪ੍ਰਦੇਸ਼ ( 14965 ), ਗੁਜਰਾਤ ( 10839 ), ਕਰਨਾਟਕ ( 9498 ) ਅਤੇ ਮਹਾਰਾਸ਼ਟਰ ( 7895 ) ਸ਼ਾਮਲ ਹਨ।
https://pib.gov.in/PressReleseDetail.aspx?PRID=1663795
ਆਯੁਸ਼ ਸਬੰਧੀ ਵਿਵਸਥਾ ਲਈ ਚੇਨਈ ਵਿੱਚ ਅੱਜ ਖੇਤਰੀ ਕੱਚੀ ਔਸ਼ਧੀ ਭੰਡਾਰ ਕੇਂਦਰ ਦੀ ਸ਼ੁਰੂਆਤ ਕੀਤੀ ਗਈ
ਕੇਂਦਰੀ ਆਯੁਸ਼ ਮੰਤਰੀ ਅਤੇ ਰੱਖਿਆ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਯੇਸੋ ਨਾਇਕ ਨੇ ਅੱਜ ਇੱਕ ਵਰਚੁਅਲ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਰਾਸ਼ਟਰੀ ਸਿੱਧ ਸੰਸਥਾਨ ਵਿੱਚ ਦੱਖਣ ਪਠਾਰ ਖੇਤਰ ਲਈ ਖੇਤਰੀ ਕੱਚੀ ਔਸ਼ਧੀ ਭੰਡਾਰ ਕੇਂਦਰ (ਆਰਆਰਡੀਆਰ) ਦਾ ਉਦਘਾਟਨ ਕੀਤਾ। ਆਯੁਸ਼ ਮੰਤਰਾਲੇ ਵਿੱਚ ਸਕੱਤਰ, ਵੈਦ ਰਾਜੇਸ਼ ਕੋਟੇਚਾ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਕੇਂਦਰ ਸਰਕਾਰ ਦੁਆਰਾ ਪ੍ਰਾਯੋਜਿਤ ਰਾਸ਼ਟਰੀ ਆਯੁਸ਼ ਮਿਸ਼ਨ ਲਈ ਇਹ ਆਰਆਰਡੀਆਰ ਕੇਂਦਰ ਕਾਫ਼ੀ ਅਹਿਮ ਹੋਣਗੇ ਕਿਉਂਕਿ ਔਸ਼ਧੀ ਪੌਦਿਆਂ ਦੀ ਖੇਤੀ ਵਿੱਚ ਇਨ੍ਹਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਦਿਸ਼ਾ ਵਿੱਚ ਆਯੁਸ਼ ਮੰਤਰਾਲੇ ਨੇ ਰਾਸ਼ਟਰੀ ਔਸ਼ਧੀ ਪੌਦਾ ਬੋਰਡ (ਐੱਨਐੱਮਪੀਬੀ) ਦੇ ਮਾਧਿਅਮ ਰਾਹੀਂ ਰਾਸ਼ਟਰੀ ਕੱਚੀ ਔਸ਼ਧੀ ਭੰਡਾਰ ਕੇਂਦਰ ਅਤੇ ਖੇਤਰੀ ਕੱਚੀ ਔਸ਼ਧੀ ਭੰਡਾਰ ਕੇਂਦਰ ਸਥਾਪਿਤ ਕਰਨ ਦੀ ਪਹਿਲ ਕੀਤੀ ਹੈ। ਐੱਨਐੱਮਪੀਬੀ ਨੇ ਰਾਸ਼ਟਰੀ ਸਿੱਧ ਸੰਸਥਾਨ ਨੂੰ ਪ੍ਰਮੁੱਖ ਕੇਂਦਰ ਦੇ ਰੂਪ ਵਿੱਚ ਸਿਲੈਕਟ ਕੀਤਾ ਹੈ। ਖੇਤਰੀ ਯੂਨਾਨੀ ਔਸ਼ਧੀ ਜਾਂਚ ਸੰਸਥਾਨ, ਚੇਨਈ ਅਤੇ ਸਿੱਧ ਕੇਂਦਰੀ ਜਾਂਚ ਸੰਸਥਾਨ, ਚੇਨਈ ਸਹਿਯੋਗੀ ਸੰਸਥਾਨ ਦੀ ਭੂਮਿਕਾ ਵਿੱਚ ਹੋਣਗੇ। ਆਰਆਰਡੀਆਰ, ਦੱਖਣ ਪਠਾਰ ਖੇਤਰ ਵਿੱਚ ਖੇਤੀਬਾੜੀ ਜਲਵਾਯੂ ਖੇਤਰਾਂ ਤੋਂ ਸੰਗ੍ਰਹਿਤ ਕੀਤੀਆਂ ਗਈਆਂ ਕੱਚੀਆਂ ਔਸ਼ਧੀਆਂ ਦੇ ਪ੍ਰਮਾਣਨ, ਦਸਤਾਵੇਜ਼ੀਕਰਨ ਅਤੇ ਇਨ੍ਹਾਂ ਦੇ ਸੰਗ੍ਰਹਿਣ ਵਿੱਚ ਮੁੱਖ ਭੂਮਿਕਾ ਨਿਭਾਏਗਾ।
https://pib.gov.in/PressReleseDetail.aspx?PRID=1663989
ਸਪੋਰਟਸ ਅਥਾਰਿਟੀ ਆਵ੍ ਇੰਡੀਆ (ਐੱਸਏਆਈ) ਅਤੇ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਵ੍ ਇੰਡੀਆ (ਐੱਨਆਰਏਆਈ) ਸਾਂਝੇ ਤੌਰ 'ਤੇ ਇਹ ਸੁਨਿਸ਼ਚਿਤ ਕਰਨ ਦੀ ਜ਼ਿੰਮੇਵਾਰੀ ਲੈਣਗੇ ਕਿ ਨੈਸ਼ਨਲ ਸ਼ੂਟਿੰਗ ਕੈਂਪ ਇੱਕ ਸੁਰੱਖਿਅਤ ਵਾਤਾਵਰਣ (ਬਾਇਓ-ਬੱਬਲ) ਵਿੱਚ ਅੱਗੇ ਵਧੇ
ਜਿਵੇਂ ਕਿ ਪਿਛਲੇ ਹਫ਼ਤੇ ਐਲਾਨ ਕੀਤਾ ਗਿਆ ਸੀ, ਕੋਰ ਓਲੰਪਿਕ ਨਿਸ਼ਾਨੇਬਾਜ਼ਾਂ ਲਈ ਨੈਸ਼ਨਲ ਸ਼ੂਟਿੰਗ ਕੈਂਪ, ਦੋ ਮਹੀਨਿਆਂ (15 ਅਕਤੂਬਰ ਤੋਂ 17 ਦਸੰਬਰ) ਦੀ ਅਵਧੀ ਲਈ ਕਰਨੀ ਸਿੰਘ ਸ਼ੂਟਿੰਗ ਰੇਂਜ ਵਿਖੇ ਆਯੋਜਿਤ ਕੀਤਾ ਜਾਵੇਗਾ। ਇੱਕ ਸੁਰੱਖਿਅਤ ਮਾਹੌਲ(ਬਾਇਓ-ਬੱਬਲ), ਜਿੱਥੇ ਕਿ ਅਥਲੀਟ ਸੁਰੱਖਿਅਤ ਢੰਗ ਨਾਲ ਸਿਖਲਾਈ ਲੈ ਸਕਣ, ਨੂੰ ਬਰਕਰਾਰ ਰੱਖਣ ਲਈ, ਅਤੇ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ, ਸਟੈਂਡਰਡ ਓਪਰੇਟਿੰਗ ਪ੍ਰੋਸੀਜਰਸ (ਐੱਸਓਪੀਜ਼) ਨੂੰ ਅਪਣਾਉਣ ਦੀ ਜ਼ਿੰਮੇਵਾਰੀ ਸਪੋਰਟਸ ਅਥਾਰਿਟੀ ਆਵ੍ ਇੰਡੀਆ ਅਤੇ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਵ੍ ਇੰਡੀਆ ਦੁਆਰਾ ਸਾਂਝੇ ਤੌਰ ꞌਤੇ ਉਠਾਈ ਜਾਏਗੀ। ਸ਼ੂਟਿੰਗ ਰੇਂਜ ਦੇ ਰੱਖ-ਰਖਾਅ ਦੀ ਜ਼ਿੰਮੇਵਾਰੀ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ਦੇ ਪ੍ਰਸ਼ਾਸਕ ਦੀ ਹੈ। ਸੁਰੱਖਿਆ ਨੂੰ ਬਰਕਰਾਰ ਰੱਖਣ ਲਈ, ਕੈਂਪਰਸ ਅਤੇ ਰੇਂਜ ਕਰਮਚਾਰੀਆਂ ਦਰਮਿਆਨ ਸੰਪਰਕ ਘੱਟ ਰੱਖਣ ਦੇ ਮੱਦੇ ਨਜ਼ਰ ਜੋਖਮ ਸ਼੍ਰੇਣੀ ਦੀ ਪ੍ਰਕਿਰਤੀ ਦੇ ਅਧਾਰ ꞌਤੇ ਪਰਿਸਰ ਜ਼ੋਨਿੰਗ ਨੂੰ ਹਰੇ, ਸੰਤਰੀ, ਪੀਲੇ ਅਤੇ ਲਾਲ ਜ਼ੋਨਸ ਵਿੱਚ ਯੋਜਨਾਬੱਧ ਕੀਤਾ ਗਿਆ ਹੈ। ਐੱਨਆਰਏਆਈ ਵੈਨਿਊ ਦੇ ਨੇੜੇ ਇੱਕ ਹੋਟਲ ਵਿੱਚ ਬੋਰਡਿੰਗ ਅਤੇ ਰਹਿਣ ਦੀ ਵਿਵਸਥਾ ਕਰੇਗੀ, ਜਿਸ ਲਈ ਮੌਜੂਦਾ ਨਿਯਮਾਂ ਦੇ ਅਨੁਸਾਰ ਐੱਸਏਆਈ ਸਹਾਇਤਾ ਪ੍ਰਦਾਨ ਕਰੇਗੀ। ਹੋਟਲ ਤੋਂ ਸ਼ੂਟਿੰਗ ਰੇਂਜ ਵਿੱਚ ਦਾਖਲ ਹੋਣ ਤੱਕ, ਐੱਨਆਰਏਆਈ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਇੱਕ ਸੁਰੱਖਿਅਤ ਬਾਇਓ-ਬੱਬਲ ਬਰਕਰਾਰ ਰੱਖਣ ਲਈ ਐੱਸਓਪੀ ਨੂੰ ਬਣਾਈ ਰੱਖੇ। ਐੱਨਆਰਏਆਈ ਨੇ ਕੁਆਰੰਟੀਨ ਪ੍ਰਕਿਰਿਆ ਤਿਆਰ ਕੀਤੀ ਹੈ ਜਿਸ ਅਨੁਸਾਰ ਦਿੱਲੀ-ਐੱਨਸੀਆਰ ਦੇ ਬਾਹਰੋਂ ਆਉਣ ਵਾਲੇ ਸ਼ੂਟਰਾਂ / ਕੋਚਾਂ ਨੂੰ ਹੋਟਲ ਵਿੱਚ 7 ਦਿਨਾਂ ਦੀ ਅਵਧੀ ਲਈ ਕੁਆਰੰਟੀਨ ਕੀਤਾ ਜਾਵੇਗਾ।
https://pib.gov.in/PressReleseDetail.aspx?PRID=1663951
ਕੋਵਿਡ ਸਮੇਂ ਦੌਰਾਨ ਆਰਟੀਆਈ ਨਿਪਟਾਰੇ ਦੀ ਦਰ ਪਿਛਲੇ ਸਾਲ ਦੇ ਇਸ ਅਰਸੇ ਦੇ ਮੁਕਾਬਲੇ ਵਧੀ : ਡਾ. ਜਿਤੇਂਦਰ ਸਿੰਘ
ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ;ਪਰਸੋਨਲ, ਜਨਤਕ ਸ਼ਿਕਾਇਤਾਂ ਤੇ ਪੈਨਸ਼ਨਾਂ;ਪ੍ਰਮਾਣੂ ਊਰਜਾ ਵਿਭਾਗ ਵਿੱਚ ਰਾਜ ਮੰਤਰੀ; ਅਤੇ ਪੁਲਾੜ ਵਿਭਾਗ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਕੋਵਿਡ ਸਮੇਂ ਦੌਰਾਨ ਆਰਟੀਆਈ (ਸੂਚਨਾ ਦਾ ਅਧਿਕਾਰ) ਮਾਮਲਿਆਂ ਦੇ ਨਿਪਟਾਰੇ ਦੀ ਦਰ ਪਿਛਲੇ ਸਾਲ ਦੇ ਇਸ ਅਰਸੇ ਦੇ ਮੁਕਾਬਲੇ ਵੱਧ ਹੋਈ ਹੈ। 12 ਅਕਤੂਬਰ 2005 ਨੂੰ ਲਾਗੂ ਹੋਏ ਆਰਟੀਆਈ ਐਕਟ ਦੇ 15 ਸਾਲ ਪੂਰੇ ਹੋਣ ਬਾਰੇ ਜਾਣਕਾਰੀ ਦਿੰਦਿਆਂ ਡਾ. ਜਿਤੇਂਦਰ ਸਿੰਘ ਨੇ ਅੰਕੜਿਆਂ ਦੇ ਹਵਾਲੇ ਨਾਲ ਦੱਸਿਆ ਕਿ 2019-20 ਦੌਰਾਨ ਮਾਰਚ ਤੋਂ ਸਤੰਬਰ ਦੇ ਅਰਸੇ ਦੌਰਾਨ 76.49ਫ਼ੀਸਦੀ ਆਰਟੀਆਈ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਸੀ। 2020-21 ਦੇ ਵਿੱਤ ਵਰ੍ਹੇ ਦੌਰਾਨ, ਮਾਰਚ ਤੋਂ ਸਤੰਬਰ ਦੀ ਇਸੇ ਮਿਆਦ ਦੇ ਦੌਰਾਨ, ਨਿਪਟਾਰੇ ਦੀ ਦਰ 93.98ਫ਼ੀਸਦੀ ਰਹੀ। ਮੁਕੰਮਲ ਅੰਕੜਿਆਂ ਨੂੰ ਦੇਖਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਕੁੱਲ ਦਰਜ ਹੋਏ 11716 ਕੇਸਾਂ ਵਿੱਚੋਂ8962 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਸੀ। ਇਸ ਸਾਲ 8515 ਵਿੱਚੋਂ 8015 ਕੇਸਾਂ ਦਾ ਨਿਪਟਾਰਾ ਕੀਤਾ ਗਿਆ।
https://pib.gov.in/PressReleseDetail.aspx?PRID=1664041
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
-
ਪੰਜਾਬ: ਪੰਜਾਬ ਸਰਕਾਰ ਨੇ ਕੁਝ ਸ਼ਰਤਾਂ ਦੇ ਤਹਿਤ 15.10.2020 ਤੋਂ ਬਾਅਦ ਗਰੇਡਡ ਢੰਗ ਨਾਲ ਸਕੂਲ ਅਤੇ ਕੋਚਿੰਗ ਸੰਸਥਾਵਾਂ ਦੁਬਾਰਾ ਖੋਲ੍ਹਣ ਦਾ ਫੈਸਲਾ ਕੀਤਾ ਹੈ। ਪੜ੍ਹਾਉਣ ਲਈ ਆਨਲਾਈਨ / ਡਿਸਟੈਂਸ ਲਰਨਿੰਗ ਨੂੰ ਤਰਜੀਹ ਬਣੀ ਰਹੇਗੀ ਅਤੇ ਉਤਸ਼ਾਹਤ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਸਿਰਫ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹਰੇਕ ਵਿਦਿਆਰਥੀ ਦੇ ਮਾਪਿਆਂ ਦੀ ਸਹਿਮਤੀ ਨਾਲ ਅਤੇ ਬਿਨਾਂ ਹਾਜ਼ਰੀ ਲਾਜ਼ਮੀ ਕੀਤੇ ਸਕੂਲਾਂ / ਸੰਸਥਾਵਾਂ ਵਿੱਚ ਦਾਖਲ ਹੋਣ ਦੀ ਆਗਿਆ ਹੈ।
-
ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਨੇ ਰਾਜ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ-19 ਵਾਇਰਸ ਦੇ ਪ੍ਰਸਾਰ ਤੋਂ ਬਚਣ ਲਈ ਆਪਣੇ ਘਰਾਂ ਤੋਂ ਬਾਹਰ ਜਾਣ ਵੇਲੇ ਫੇਸ ਮਾਸਕ ਦੀ ਵਰਤੋਂ ਕਰਨ ਤਾਂ ਜੋ ਭਾਰਤ ਸਰਕਾਰ ਦੀ “ਮਾਸਕ ਅਪ ਕੰਪੇਨ” ਦਾ ਹਿੱਸਾ ਬਣਿਆ ਜਾ ਸਕੇ। ਇਸਤੋਂ ਇਲਾਵਾ ਉਨ੍ਹਾਂ ਨੇ ਇਸ ਵਾਇਰਸ ਤੋਂ ਬਚਣ ਲਈ ਰਾਜ ਦੇ ਲੋਕਾਂ ਨੂੰ ਕੁਝ ਸਧਾਰਣ ਸਾਵਧਾਨੀਆਂ ਜਿਵੇਂ ਕਿ ਸਰੀਰਕ ਦੂਰੀਆਂ ਬਣਾਈ ਰੱਖਣਾ, ਫੇਸ ਮਾਸਕ ਪਹਿਨਣਾ, ਕਮਰਿਆਂ ਨੂੰ ਹਵਾਦਾਰ ਰੱਖਣਾ, ਭੀੜ ਤੋਂ ਪ੍ਰਹੇਜ ਕਰਨਾ, ਆਪਣੇ ਹੱਥ ਸਾਫ਼ ਰੱਖਣਾ ਆਦਿ ਨਾਲ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਹੈ।
-
ਕੇਰਲ: ਜ਼ਿਲ੍ਹਾ ਕਲੈਕਟਰ ਦੁਆਰਾ ਟਰੇਡ ਸੰਗਠਨਾਂ ਨਾਲ ਕੀਤੀ ਗਈ ਗੱਲਬਾਤ ਤੋਂ ਬਾਅਦ, ਕੋਜ਼ੀਕੋਡ ਦੇ ਵਪਾਰੀਆਂ ਨੇ ਵੀਰਵਾਰ ਨੂੰ ਕੋਵਿਡ ਕੰਟੇਨਮੈਂਟ ਦੇ ਉਪਾਵਾਂ ਦੇ ਨਾਮ ’ਤੇ ਉਨ੍ਹਾਂ ਦੀਆਂ ਦੁਕਾਨਾਂ ਬੰਦ ਕਰਨ ਖ਼ਿਲਾਫ਼ ਆਪਣਾ ਪ੍ਰਸਤਾਵਿਤ ਬੰਦ ਪ੍ਰਦਰਸ਼ਨ ਹੁਣ ਬੰਦ ਕਰ ਦਿੱਤਾ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਕੰਟੇਨਮੈਂਟ ਜ਼ੋਨਾਂ ਨੂੰ ਮਨਮਾਨੇ ਢੰਗ ਨਾਲ ਅਤੇ ਗ਼ੈਰ-ਤਰਕਸ਼ੀਲ ਢੰਗ ਨਾਲ ਐਲਾਨਿਆ ਜਾ ਰਿਹਾ ਹੈ। ਕੋਵਿਡ-19 ਦੇ ਪ੍ਰਕੋਪ ਤੋਂ ਬਾਅਦ ਵਾਟਰਵੇਜ਼ ਵਿਭਾਗ ਦੀਆਂ ਏਸੀ ਤੇਜ਼ ਰਫਤਾਰ ਕਿਸ਼ਤੀਆਂ ਬੰਦ ਕਰ ਦਿੱਤੀਆਂ ਗਈਆਂ ਸਨ ਅਤੇ ਹੁਣ ਰਾਜ ਵਿੱਚ ਸੈਰ-ਸਪਾਟਾ ਸਥਾਨ ਖੋਲ੍ਹਣ ਤੋਂ ਬਾਅਦ ਇਹ ਕਿਸ਼ਤੀਆਂ ਦੁਬਾਰਾ ਸੇਵਾ ਵਿੱਚ ਵਾਪਸ ਆ ਗਈਆਂ ਹਨ। ਇਸ ਦੌਰਾਨ, ਕੇਰਲ ਵਿੱਚ ਕੱਲ ਜਦੋਂ ਘੱਟ ਨਮੂਨਿਆਂ ਦੀ ਜਾਂਚ ਕੀਤੀ ਗਈ ਤਾਂ 5,930 ਨਵੇਂ ਕੋਵਿਡ-19 ਕੇਸ ਸਾਹਮਣੇ ਆਏ ਹਨ। ਇਸ ਸਮੇਂ ਰਾਜ ਭਰ ਵਿੱਚ 94,388 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ 2.81 ਲੱਖ ਲੋਕ ਨਿਰੀਖਣ ਅਧੀਨ ਹਨ। ਰਾਜ ਵਿੱਚ ਮੌਤਾਂ ਦੀ ਗਿਣਤੀ 1025 ਹੈ।
-
ਤਮਿਲ ਨਾਡੂ: ਕਿਉਂਕਿ ਪੁਦੂਚੇਰੀ ਵਿੱਚ ਪਾਬੰਦੀਆਂ ਨੂੰ ਸੌਖਾ ਕਰਨ ਤੋਂ ਬਾਅਦ ਕੇਸਾਂ ਵਿੱਚ ਵਾਧਾ ਦੇਖਿਆ ਗਿਆ ਹੈ, ਇਸ ਲਈ ਹੁਣ ਸੈਲਾਨੀਆਂ ਦੀ ਕੋਵਿਡ-19 ਲਈ ਜਾਂਚ ਕੀਤੀ ਜਾਵੇਗੀ; ਯਾਤਰੀਆਂ ਦੀ ਜਾਂਚ ਲਈ ਬੀਚ ਸੜਕ ’ਤੇ ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ। ਤਮਿਲ ਨਾਡੂ ਵਿੱਚ 41000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋਇਆ ਹੈ; ਸਤੰਬਰ ਤੱਕ ਰਾਜ ਨੇ 42 ਪੈਕਟਾਂ ਰਾਹੀਂ 31,464 ਕਰੋੜ ਰੁਪਏ ਦੇ ਨਿਵੇਸ਼ ਨੂੰ ਸੱਦਾ ਦਿੱਤਾ। ਸੋਮਵਾਰ ਨੂੰ 83 ਦਿਨਾਂ ਵਿੱਚ ਪਹਿਲੀ ਵਾਰ ਤਮਿਲ ਨਾਡੂ ਵਿੱਚ ਤਾਜ਼ਾ ਮਾਮਲੇ 5000 ਤੋਂ ਹੇਠਾਂ ਆਏ ਹਨ, ਰਾਜ ਵਿੱਚ 4879 ਮਾਮਲੇ ਆਏ ਹਨ, ਜਿਸ ਨਾਲ ਕੁੱਲ ਕੇਸ 661,264 ਤੱਕ ਪਹੁੰਚ ਗਏ ਹਨ। 62 ਮੌਤਾਂ ਹੋਣ ਨਾਲ ਰਾਜ ਵਿੱਚ ਮੌਤਾਂ ਦੀ ਗਿਣਤੀ ਵਧ ਕੇ 10,314 ਹੋ ਗਈ ਹੈ। ਐਕਟਿਵ ਕੇਸ ਵੀ ਮਾਮੂਲੀ ਗਿਰਾਵਟ ਨਾਲ 43,747 ਰਹਿ ਗਏ ਹਨ।
-
ਕਰਨਾਟਕ: ਰਾਜ ਸਰਕਾਰ ਨੇ ਕੋਵਿਡ ਦੇ ਕੇਸਾਂ ਦੇ ਵਾਧੇ ਦਾ ਹਵਾਲਾ ਦਿੰਦੇ ਹੋਏ ਐੱਸਈਸੀ ਨੂੰ ਗ੍ਰਾਮ ਪੰਚਾਇਤ ਚੋਣਾਂ ਰੱਦ ਕਰਨ ਦੀ ਅਪੀਲ ਕੀਤੀ ਹੈ। ਤੁਮਾਕੁਰੁ ਹਸਪਤਾਲ ਵਿੱਚ ਆਕਸੀਜਨ ਪਲਾਂਟ ਲੱਗਿਆ ਹੈ: ਤੁਮਾਕੁਰੁ ਜ਼ਿਲ੍ਹੇ ਵਿੱਚ ਨਾਮਜ਼ਦ ਕੋਵਿਡ ਹਸਪਤਾਲ ਦਾ ਆਖਰਕਾਰ ਆਪਣਾ ਇੱਕ ਤਰਲ ਆਕਸੀਜਨ ਪਲਾਂਟ ਹੈ ਜੋ ਆਈਸੀਯੂ ਦੇ ਮਰੀਜ਼ਾਂ ਨੂੰ ਜੀਵਨ ਬਚਾਉਣ ਵਾਲੀ ਗੈਸ ਦੀ ਸਪਲਾਈ ਨੂੰ ਯਕੀਨੀ ਬਣਾਏਗਾ। ਨਵੇਂ ਸਿਹਤ ਮੰਤਰੀ ਡਾ. ਕੇ. ਸੁਧਾਕਰ ਨੇ ਸਮਾਜ ਭਲਾਈ ਮੰਤਰੀ ਬੀ. ਸ਼੍ਰੀਰਾਮੂਲੂ ਨਾਲ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਰਾਜ ਵਿੱਚ ਕੋਵਿਡ-19 ਦੇ ਨਿਯੰਤਰਣ ਬਾਰੇ ਵਿਚਾਰ ਵਟਾਂਦਰਾ ਕੀਤਾ।
-
ਆਂਧਰ ਪ੍ਰਦੇਸ਼: ਮੁੱਖ ਮੰਤਰੀ ਨੇ ਕੋਰੋਨਾ ਵਾਇਰਸ ਕਾਰਨ ਮ੍ਰਿਤਕ ਪੱਤਰਕਾਰਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਹੈ। ਕੋਵਿਡ-19 ਦਾ ਇਲਾਜ ਕਰਵਾਉਣ ਵਾਲੇ ਪੱਤਰਕਾਰਾਂ ਲਈ ਵਿਸ਼ੇਸ਼ ਬੈੱਡ ਸਥਾਪਿਤ ਕੀਤੇ ਗਏ ਹਨ। ਇੱਕ ਵੱਡੇ ਕਦਮ ਵਿੱਚ ਤਿਰੂਮਾਲਾ ਤਿਰੂਪਤੀ ਦੇਵਸਥਾਨਮ (ਟੀਟੀਡੀ) ਨੇ 16 ਤੋਂ 24 ਅਕਤੂਬਰ ਤੱਕ ਨਿਰਧਾਰਤ ਨਵਰਾਤਰੀ ਬ੍ਰਹਮੋਤਸਵਮ ਲਈ ਸੀਮਤ ਸ਼ਰਧਾਲੂਆਂ ਨੂੰ ਆਗਿਆ ਦੇਣ ਦੇ ਆਪਣੇ ਪਹਿਲੇ ਫੈਸਲੇ ਨੂੰ ਵਾਪਸ ਲੈ ਲਿਆ ਅਤੇ ਏਕਾੰਥਮ (ਇਕੱਲੇਪਣ) ਵਿੱਚ ਨਵਰਾਤਰੀ ਬ੍ਰਹਮੋਤਸਵਮ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਸੋਮਵਾਰ ਨੂੰ ਰਾਜ ਵਿੱਚ ਕੋਰੋਨਾ ਵਾਇਰਸ ਦੇ ਰਿਕਾਰਡ ਦਰਜੇ ਦੇ ਘੱਟ ਕੇਸ ਆਏ, ਜਦੋਂ ਕਿ ਰਾਜ ਵਿੱਚ 3224 ਨਵੇਂ ਕੇਸ ਆਏ ਜਿਸ ਨਾਲ ਕੇਸਾਂ ਦੀ ਕੁੱਲ ਗਿਣਤੀ 7,56,056 ਹੋ ਗਈ ਅਤੇ 32 ਮੌਤਾਂ ਹੋਈਆਂ ਹਨ।
-
ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 1708 ਨਵੇਂ ਕੇਸ ਆਏ, 2009 ਰਿਕਵਰੀਆਂ ਹੋਈਆਂ ਅਤੇ 5 ਮੌਤਾਂ ਹੋਈਆਂ ਹਨ; 1708 ਮਾਮਲਿਆਂ ਵਿੱਚੋਂ 277 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 2,14,792; ਐਕਟਿਵ ਕੇਸ: 24,208; ਮੌਤਾਂ: 1233; ਡਿਸਚਾਰਜ: 1,89,351। ਸਿਹਤ ਵਿਭਾਗ ਲਈ ਮਨੁੱਖ ਸ਼ਕਤੀ ਦੀ ਘਾਟ ਚਿੰਤਾ ਦਾ ਕਾਰਨ ਹੋ ਸਕਦੀ ਹੈ, ਕਿਉਂਕਿ ਸਿਹਤ ਵਿਭਾਗ ਨੇ ਸੋਮਵਾਰ ਨੂੰ ਤੇਲੰਗਾਨਾ ਦੇ ਸਰਕਾਰੀ ਹਸਪਤਾਲਾਂ ਵਿੱਚ ਸਾਰੀਆਂ ਗ਼ੈਰ-ਕੋਵਿਡ ਸੇਵਾਵਾਂ ਮੁੜ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ। ਬਹੁਗਿਣਤੀ ਹਸਪਤਾਲਾਂ ਵਿੱਚ, ਤਿੰਨ ਵਿਭਾਗਾਂ ਵਿੱਚ ਘਾਟ ਵੇਖੀ ਜਾ ਰਹੀ ਹੈ - ਜਨਰਲ ਮੈਡੀਸਨ, ਅਨੱਸਥੀਸੀਆ ਅਤੇ ਪਲਮੋਨੋਲਾਜੀ।
-
ਅਸਾਮ: ਅਸਾਮ ਵਿੱਚ ਕੱਲ 1,457 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ, ਰਾਜ ਦੇ ਸਿਹਤ ਮੰਤਰੀ ਨੇ ਟਵੀਟ ਕੀਤਾ ਹੈ ਕਿ ਕੁੱਲ ਡਿਸਚਾਰਜ ਮਰੀਜ਼ 1,66,036 ਹਨ ਅਤੇ ਐਕਟਿਵ ਕੇਸ 28,439 ਹਨ।
-
ਮਿਜ਼ੋਰਮ: ਕੱਲ੍ਹ ਮਿਜ਼ੋਰਮ ਵਿੱਚ ਕੋਵਿਡ-19 ਦੇ 18 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਕੁੱਲ ਕੇਸ 2202, ਐਕਟਿਵ ਕੇਸ 156 ਹਨ।
-
ਨਾਗਾਲੈਂਡ: 221 ਨਵੇਂ ਕੇਸਾਂ ਦੇ ਨਾਲ, ਨਾਗਾਲੈਂਡ ਵਿੱਚ ਕੋਵਿਡ-19 ਦੇ ਪਾਜ਼ਿਟਿਵ ਕੇਸ 7,240 ਤੱਕ ਪਹੁੰਚ ਗਏ ਹਨ। ਐਕਟਿਵ ਕੇਸ 1,493 ਹਨ ਜਦੋਂ ਕਿ 5,754 ਵਿਅਕਤੀ ਰਿਕਵਰ ਹੋਏ ਹਨ।
-
ਸਿੱਕਮ: ਸਿੱਕਮ ਵਿੱਚ 57ਵੀਂ ਕੋਵਿਡ ਮੌਤ ਹੋਈ ਹੈ ਅਤੇ ਸੱਤ ਨਵੇਂ ਕੇਸ ਸਾਹਮਣੇ ਆਏ ਹਨ।
ਫੈਕਟਚੈੱਕ
******
ਵਾਈਬੀ
(Release ID: 1664193)
Visitor Counter : 242
Read this release in:
Malayalam
,
English
,
Urdu
,
Hindi
,
Marathi
,
Assamese
,
Manipuri
,
Bengali
,
Gujarati
,
Tamil
,
Telugu