ਕਬਾਇਲੀ ਮਾਮਲੇ ਮੰਤਰਾਲਾ
ਟ੍ਰਾਈਫੈੱਡ, ਆਈਆਈਟੀ ਕਾਨਪੁਰ ਅਤੇ ਛੱਤੀਸਗੜ੍ਹ ਐੱਮਪੀਐੱਫ ਫੈਡਰੇਸ਼ਨ ਨੇ “ਟੈੱਕ ਫਾਰ ਟ੍ਰਾਈਬਲਸ” ਪਹਿਲ ਨੂੰ ਈ-ਲਾਂਚ ਕੀਤਾ
“ਟੈੱਕ ਫਾਰ ਟ੍ਰਾਈਬਲਸ” ਪਹਿਲ ਕਬਾਇਲੀ ਉੱਦਮੀਆਂ ਅਤੇ ਸ਼ਹਿਰੀ ਬਜ਼ਾਰਾਂ ਦਰਮਿਆਨ ਗੈਪ ਨੂੰ ਖਤਮ ਕਰੇਗੀ
Posted On:
13 OCT 2020 1:32PM by PIB Chandigarh
“ਟੈੱਕ ਫਾਰ ਟ੍ਰਾਈਬਲਸ” ਪਹਿਲ ਨੂੰ ਅੱਜ ਛੱਤੀਸਗੜ੍ਹ ਐੱਮਐੱਫਪੀ ਫੈਡਰੇਸ਼ਨ ਅਤੇ ਆਈਆਈਟੀ, ਕਾਨਪੁਰ ਦੇ ਸਹਿਯੋਗ ਨਾਲ ਟ੍ਰਾਈਫੈੱਡ, ਕਬਾਇਲੀ ਮਾਮਲੇ ਮੰਤਰਾਲੇ ਦੁਆਰਾ ਈ-ਲਾਂਚ ਕੀਤਾ ਗਿਆ । ਈਐੱਸਡੀਪੀ ਪ੍ਰੋਗਰਾਮ ਦੇ ਤਹਿਤ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ (ਐੱਮਐੱਸਐੱਮਈ) ਦੇ ਸਹਿਯੋਗ ਨਾਲ ਟ੍ਰਾਈਫੈੱਡ ਨੇ 'ਟੈੱਕ ਫਾਰ ਟ੍ਰਾਈਬਲਸ' ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਿਸ ਦਾ ਟੀਚਾ ਉੱਦਮਤਾ ਵਿਕਾਸ, ਸੌਫਟ ਸਕਿੱਲਸ, ਆਈਟੀ ਅਤੇ ਵਨ ਧਨ ਵਿਕਾਸ ਕੇਂਦਰਾਂ (ਵੀਡੀਵੀਕੇ) ਰਾਹੀਂ ਸੰਚਾਲਿਤ ਸਵੈ-ਸਹਾਇਤਾ ਸਮੂਹਾਂ ਦੁਆਰਾ ਕਾਰੋਬਾਰ ਵਿਕਾਸ 'ਤੇ ਫੋਕਸ ਕਰਕੇ ਉੱਦਮੀਆਂ ਦਾ ਸਰਬਪੱਖੀ ਵਿਕਾਸ ਕਰਨਾ ਹੈ। ਲਾਂਚ ਈਵੈਂਟ, ਜੋ ਕਿ ਇੱਕ ਔਨਲਾਈਨ ਆਯੋਜਨ ਸੀ, ਵਿੱਚ ਸ਼੍ਰੀ ਪ੍ਰਵੀਰ ਕ੍ਰਿਸ਼ਨ, ਐੱਮਡੀ, ਟ੍ਰਾਈਫੈੱਡ; ਸ਼੍ਰੀ ਸੰਜੈ ਸ਼ੁਕਲਾ, ਮੈਨੇਜਿੰਗ ਡਾਇਰੈਕਟਰ, ਸੀਜੀਐੱਮਐੱਫਪੀਐੱਫਈਡੀ; ਪ੍ਰੋ. ਅਮਿਤਾਭ ਬੰਧਯੋਪਾਧਿਆਏ, ਪ੍ਰੋਫੈਸਰ-ਇੰਚਾਰਜ, ਇਨਕਯੂਬੇਟਰ @ ਆਈਆਈਟੀ ਕਾਨਪੁਰ; ਡਾਕਟਰ ਨਿਖਿਲ ਅਗਰਵਾਲ, ਸੀਈਓ, ਐੱਫਆਈਆਰਐੱਸਟੀ ਆਈਆਈਟੀ ਕਾਨਪੁਰ ਅਤੇ ਟ੍ਰੇਨਿੰਗ ਪ੍ਰੋਗਰਾਮ ਦੇ ਲਾਭਾਰਥੀਆਂ ਤੋਂ ਇਲਾਵਾ ਟ੍ਰਾਈਫੈੱਡ, ਸੀਜੀਐੱਮਐੱਫਪੀਐੱਫਈਡੀ, ਅਤੇ ਆਈਆਈਟੀ ਕਾਨਪੁਰ ਦੇ ਅਧਿਕਾਰੀ ਸ਼ਾਮਲ ਹੋਏ।
6 ਹਫ਼ਤਿਆਂ ਦੀ ਟ੍ਰੇਨਿੰਗ ਦੌਰਾਨ 13 ਅਕਤੂਬਰ ਤੋਂ 7 ਨਵੰਬਰ 2020 ਤੱਕ ਛੱਤੀਸਗੜ੍ਹ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਵਨ ਧਨ ਲਾਭਾਰਥੀਆਂ ਨੂੰ ਸੂਖ਼ਮ ਉੱਦਮ ਸਿਰਜਣਾ, ਪ੍ਰਬੰਧਨ ਅਤੇ ਕਾਰਜਸ਼ੀਲਤਾ ਦੇ ਵੱਖ-ਵੱਖ ਪਹਿਲੂਆਂ ꞌਤੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ। 30 ਤੋਂ ਵੱਧ ਦਿਨਾਂ ਲਈ ਚੱਲਣ ਵਾਲੀ ਟ੍ਰੇਨਿੰਗ ਵਿੱਚ 120 ਸੈਸ਼ਨ ਹੋਣਗੇ। ਟ੍ਰੇਨਿੰਗ ਮੋਡਿਊਲ ਆਈਆਈਟੀ, ਕਾਨਪੁਰ ਦੁਆਰਾ ਵਿਕਸਿਤ ਕੀਤੀ ਗਈ ਹੈ ਅਤੇ ਇਸ ਨੂੰ ਲਾਭਆਰਥੀਆਂ ਵਿੱਚ ਪੜਾਅਵਾਰ ਤਰੀਕੇ ਨਾਲ ਕਈ ਮੋਡਜ਼ ਦੇ ਰਾਹੀਂ, ਜਿਵੇਂ ਕਿ ਔਨਲਾਈਨ ਲੈਕਚਰ ਅਤੇ ਟ੍ਰੇਨਿੰਗਾਂ, ਔਨਲਾਈਨ ਗਤੀਵਿਧੀਆਂ ਦੁਆਰਾ ਪ੍ਰਸਾਰਿਤ ਕੀਤਾ ਜਾਵੇਗਾ ਅਤੇ ਫਿਰ ਕਲਾਸ ਰੂਮਾਂ, ਪ੍ਰੈਕਟੀਕਲ, ਔਨਸਾਈਟ ਵਿਜ਼ਿਟਸ ਅਤੇ ਐਕਸਪੋਜ਼ਰ ਵਿਜ਼ਿਟਸ ਵਿੱਚ ਆਹਮਣੇ-ਸਾਹਮਣੇ ਸੰਵਾਦ ਹੋਣਗੇ।
ਇਸ ਪ੍ਰੋਗਰਾਮ ਦਾ ਟੀਚਾ ਆਦਿਵਾਸੀਆਂ ਦੇ ਰਵਾਇਤੀ ਗਿਆਨ ਅਤੇ ਹੁਨਰਾਂ ਦਾ ਉਪਯੋਗ ਕਰਨਾ ਅਤੇ ਵਨ ਧਨ ਕੇਂਦਰਾਂ ਦੀ ਸਥਾਪਨਾ ਕਰਕੇ ਮਾਰਕਿਟ ਨਾਲ ਜੁੜੇ ਉੱਦਮ ਮਾਡਲ ਰਾਹੀਂ ਉਨ੍ਹਾਂ ਦੀ ਆਮਦਨੀ ਨੂੰ ਅਨੁਕੂਲਿਤ ਕਰਨ ਲਈ ਬ੍ਰਾਂਡਿੰਗ, ਪੈਕੇਜਿੰਗ ਅਤੇ ਮਾਰਕਿਟਿੰਗ ਹੁਨਰਾਂ ਨੂੰ ਸ਼ਾਮਲ ਕਰਨਾ ਹੈ। ਟ੍ਰਾਈਫੈੱਡ ਨੇ ਹੁਣ ਤੱਕ 21 ਰਾਜਾਂ ਅਤੇ 1 ਯੂਟੀ ਵਿੱਚ 1243 ਵਨ ਧਨ ਕੇਂਦਰਾਂ ਨੂੰ ਪ੍ਰਵਾਨਗੀ ਦਿੱਤੀ ਹੈ ਅਤੇ 3.68 ਲੱਖ ਕਬਾਇਲੀ ਗੈਦਰਰਸ ਨੂੰ ਸ਼ਾਮਲ ਕੀਤਾ ਹੈ।
ਡਾਕਟਰ ਨਿਖਿਲ ਅਗਰਵਾਲ, ਸੀਈਓ, ਫਸਟ ਆਈਆਈਟੀ ਕਾਨਪੁਰ ਨੇ ਆਪਣੇ ਸੰਬੋਧਨ ਵਿੱਚ ਜ਼ੂਮ ਕਾਲ ਵਿੱਚ ਹਿੱਸਾ ਲੈਣ ਵਾਲਿਆਂ ਅਤੇ ਪ੍ਰੋਗਰਾਮ ਦੇ ਲਾਭਾਰਥੀਆਂ ਦਾ ਸੁਆਗਤ ਕੀਤਾ।
ਇਸ ਵਿਲੱਖਣ ਪਹਿਲ ਦੇ ਪਿੱਛੇ ਤਰਕ ਸਥਾਪਿਤ ਕਰਦਿਆਂ ਸ੍ਰੀ ਪ੍ਰਵੀਨ ਕ੍ਰਿਸ਼ਨ ਨੇ ਕਿਹਾ ਕਿ “ਟੈੱਕ ਫਾਰ ਟ੍ਰਾਈਬਲਸ ਪਹਿਲ” ਭਾਰਤ ਦੇ ਆਦਿਵਾਸੀਆਂ ਨੂੰ “ਆਤਮਨਿਰਭਰ” ਬਣਾਉਣ ਦਾ ਵਿਲੱਖਣ ਪ੍ਰੋਗਰਾਮ ਹੈ, ਜੋ ਕਿ ਆਦਿਵਾਸੀ ਉੱਦਮੀਆਂ ਅਤੇ ਸ਼ਹਿਰੀ ਬਜ਼ਾਰਾਂ ਵਿਚਲੇ ਪਾੜੇ ਨੂੰ ਦੂਰ ਕਰਨ ꞌਤੇ ਫੋਕਸ ਕਰਦਾ ਹੈ। ਇਸ ਪਹਿਲ ਦੇ ਤਹਿਤ, ਟ੍ਰਾਈਫੈੱਡ ਨੇ ਛੱਤੀਸਗੜ੍ਹ, ਕੇਰਲ, ਕਰਨਾਟਕ, ਮਹਾਰਾਸ਼ਟਰ, ਓਡੀਸ਼ਾ, ਤਮਿਲਨਾਡੂ ਅਤੇ ਰਾਜਸਥਾਨ ਰਾਜਾਂ ਵਿਚ ਵੰਧਨ-ਈਐੱਸਡੀਪੀ ਟ੍ਰੇਨਿੰਗ ਪ੍ਰੋਗਰਾਮ ਕਰਵਾਉਣ ਲਈ ਨਾਮਵਰ ਰਾਸ਼ਟਰੀ ਸੰਸਥਾਵਾਂ ਜਿਵੇਂ ਕਿ ਆਈਆਈਟੀ, ਕਾਨਪੁਰ; ਆਰਟ ਆਵ੍ ਲਿਵਿੰਗ, ਬੰਗਲੌਰ; ਟੀਆਈਐੱਸਐੱਸ, ਮੁੰਬਈ; ਕੇਆਈਐੱਸਐੱਸ, ਭੁਵਨੇਸ਼ਵਰ; ਵਿਵੇਕਾਨੰਦ ਕੇਂਦਰ, ਤਮਿਲ ਨਾਡੂ ਅਤੇ ਸ੍ਰੀਜਾਨ, ਰਾਜਸਥਾਨ ਆਦਿ ਨਾਲ ਸਮਝੌਤਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਟ੍ਰਾਈਫੈੱਡ ਨੇ ਆਈਆਈਟੀ, ਕਾਨਪੁਰ ਦੁਆਰਾ ਵਿਕਸਿਤ ਟ੍ਰੇਨਿੰਗ ਮੋਡਿਊਲ ਦੀ ਸਥਾਨਕ ਜ਼ਰੂਰਤ ਅਨੁਸਾਰ ਮਾਮੂਲੀ ਤਬਦੀਲੀ ਸਹਿਤ ਵਰਤੋਂ ਕਰਦਿਆਂ ਦੂਜੇ ਰਾਜਾਂ ਵਿੱਚ ਵੀ ਵੰਧਨ-ਈਐੱਸਡੀਪੀ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। “ਟੈੱਕ ਫਾਰ ਟ੍ਰਾਈਬਲਸ” ਪਹਿਲ, ਕਬਾਇਲੀ ਵਿਕਾਸ ਅਤੇ ਸਸ਼ਕਤੀਕਰਨ ਵੱਲ ਇੱਕ ਵੱਡਾ ਪੁਸ਼ ਹੈ।
ਸ਼੍ਰੀ ਕ੍ਰਿਸ਼ਨ ਨੇ ਇਸ ਬਾਰੇ ਵੀ ਦੱਸਿਆ ਕਿ ਕਿਵੇਂ ਪਿਛਲੇ ਕੁਝ ਮਹੀਨਿਆਂ ਦੌਰਾਨ ਸਰਕਾਰੀ ਪੁਸ਼ ਦੇ ਕਾਰਨ 'ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਦੇ ਰਾਹੀਂ ਲਘੂ ਵਣ ਉਤਪਾਦਨ ਦੀ ਮਾਰਕਿਟਿੰਗ ਲਈ ਵਿਵਸਥਾ ਅਤੇ ਐੱਮਐੱਫਪੀ ਲਈ ਵੈਲਿਊ ਚੇਨ ਦਾ ਵਿਕਾਸ' ਕਬਾਇਲੀ ਈਕੋਸਿਸਟਮ ਨੂੰ ਪ੍ਰਭਾਵਿਤ ਕਰਨ ਵਾਲਾ ਬੀਕੋਨ ਆਵ੍ ਚੇਂਜ ਬਣ ਕੇ ਸਾਹਮਣੇ ਆਇਆ ਹੈ। ਓਸੇ ਸਕੀਮ ਦਾ ਇੱਕ ਹਿੱਸਾ ਵਨ ਧਨ ਕਬਾਇਲੀ ਸਟਾਰਟ ਅੱਪਸ, ਕਬਾਇਲੀ ਗੈਦਰਰਸ ਤੇ ਵਣ ਨਿਵਾਸੀਆਂ ਅਤੇ ਘਰੇਲੂ ਕਬਾਇਲੀ ਕਾਰੀਗਰਾਂ ਲਈ ਰੋਜ਼ਗਾਰ ਪੈਦਾ ਕਰਨ ਦੇ ਸਰੋਤ ਵਜੋਂ ਉੱਭਰਿਆ ਹੈ। ਇਹ ਵਨ ਧਨ ਕੇਂਦਰ ਜੰਗਲੀ ਉਤਪਾਦਾਂ ਦੀ ਪ੍ਰੋਸੈੱਸਿੰਗ ਅਤੇ ਮੁੱਲ ਵਧਾਉਣ ਦੇ ਸੂਖ਼ਮ ਕਬਾਇਲੀ ਉੱਦਮ ਹਨ। ਚਾਲੂ ਵਿੱਤ ਵਰ੍ਹੇ ਦੌਰਾਨ ਟ੍ਰਾਈਫੈੱਡ ਦੀ ‘ਵੋਕਲ ਫਾਰ ਲੋਕਲ ਗੋ ਟ੍ਰਾਈਬਲ’ ਪਹਿਲ ਦੇ ਤਹਿਤ ਇਸ ਯੋਜਨਾ ਦਾ ਹੋਰ ਥਾਵਾਂ ‘ਤੇ ਵੀ ਅੱਗੇ ਵਿਸਤਾਰ ਕੀਤਾ ਜਾ ਰਿਹਾ ਹੈ। ਟ੍ਰਾਈਫੈੱਡ ਨੇ 27 ਰਾਜਾਂ ਦੇ 307 ਜ਼ਿਲ੍ਹਿਆਂ ਵਿੱਚ 3000 ਵਨ ਧਨ ਕੇਂਦਰ ਸਥਾਪਿਤ ਕਰਨ ਦੀ ਪਰਿਕਲਪਨਾ ਕੀਤੀ ਹੈ।
ਸ਼੍ਰੀ ਸੰਜੈ ਸ਼ੁਕਲਾ ਨੇ ਛੱਤੀਸਗੜ੍ਹ ਵਿੱਚ ਐੱਮਐੱਫਪੀ ਪ੍ਰੋਗਰਾਮ ਦੀ ਲਾਮਿਸਾਲ ਸਫ਼ਲਤਾ ਬਾਰੇ ਅਤੇ ਕਿਵੇਂ ਇਹ ਆਪਣੀਆਂ ਪ੍ਰਸ਼ੰਸਾਯੋਗ ਕੋਸ਼ਿਸ਼ਾਂ ਕਾਰਨ ਚੈਂਪੀਅਨ ਬਣ ਕੇ ਉੱਭਰਿਆ, ਅਤੇ ਕਿਸਤਰ੍ਹਾਂ ਇਸ ਸਫਲਤਾ ਤੋਂ ਬਾਅਦ, “ਟੈੱਕ ਫਾਰ ਟ੍ਰਾਈਬਲਸ” ਪਹਿਲ ਅਗਲਾ ਤਰਕਪੂਰਨ ਕਦਮ ਬਣੀ ਹੈ, ਦੇ ਬਾਰੇ ਵਿੱਚ ਦੱਸਿਆ। ਪਿਛਲੇ ਕੁਝ ਮਹੀਨਿਆਂ ਵਿੱਚ, ਛੱਤੀਸਗੜ੍ਹ ਨੇ 46,857 ਮੀਟ੍ਰਿਕ ਟਨ ਮਾਈਨਰ ਵਣ ਉਤਪਾਦ ਦੀ ਖ੍ਰੀਦ ਕੀਤੀ ਹੈ ਜਿਸਦੀ ਕੀਮਤ 106.53 ਕਰੋੜ ਰੁਪਏ ਹੈ। ਛੱਤੀਸਗੜ੍ਹ ਦੀ ਸਰਕਾਰ ਨੇ ਐੱਮਐੱਫਪੀ ਸਕੀਮ ਲਈ ਐੱਮਐੱਸਪੀ ਨੂੰ ਲਾਗੂ ਕਰਨ ਪਿੱਛੇ ਆਪਣੀ ਸਾਰੀ ਤਾਕਤ ਲਗਾ ਦਿੱਤੀ ਹੈ। ਇਸ ਲਈ ਸਾਰੇ ਜ਼ਿਲ੍ਹਿਆਂ ਵਿੱਚ ਖਰੀਦ ਦੀਆਂ ਪ੍ਰਣਾਲੀਆਂ ਅਤੇ ਪ੍ਰਕਿਰਿਆਵਾਂ ਠੀਕ ਤਰ੍ਹਾਂ ਨਾਲ ਚਲ ਰਹੀਆਂ ਹਨ। ਛੱਤੀਸਗੜ੍ਹ ਵਿਚ 866 ਖ੍ਰੀਦ ਕੇਂਦਰ ਹਨ ਅਤੇ ਰਾਜ ਨੇ ਆਪਣੇ ਵਨ ਧਨ ਸਮੂਹਾਂ ਦੇ ਵਿਸ਼ਾਲ ਨੈੱਟਵਰਕ ਦਾ 139 ਵਨ ਧਨ ਕੇਂਦਰਾਂ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਲਾਭ ਉਠਾਇਆ ਹੈ।
ਪ੍ਰੋਫੈਸਰ ਅਮਿਤਾਭ ਬੰਧਯੋਪਾਧਿਆਏ, ਪ੍ਰੋਫੈਸਰ-ਇਨ-ਚਾਰਜ, ਇਨਕਯੂਬੇਟਰ @ ਆਈਆਈਟੀ ਕਾਨਪੁਰ, ਨੇ ਆਪਣੇ ਸੰਬੋਧਨ ਵਿੱਚ ਆਈਆਈਟੀ ਕਾਨਪੁਰ ਦੁਆਰਾ ਚਲਾਏ ਜਾਣ ਵਾਲੇ ਹੁਨਰ ਵਿਕਾਸ ਪ੍ਰੋਗਰਾਮ ਅਤੇ ਟੈਕਨੋਲੋਜੀਕਲ ਟ੍ਰਾਂਸਫੋਰਮੇਸ਼ਨ, ਜੋ ਕਿ ਇਸਦਾ ਟੀਚਾ ਹੈ, ਦੇ ਬਾਰੇ ਵਿੱਚ ਦੱਸਿਆ। ਆਈਆਈਟੀ, ਕਾਨਪੁਰ, ਛੱਤੀਸਗੜ੍ਹ ਦੇ ਕਬਾਇਲੀ ਨੌਜਵਾਨਾਂ ਲਈ ਹੁਨਰ ਵਿਕਾਸ ਪ੍ਰੋਗਰਾਮ ਚਲਾਏਗੀ ਤਾਂ ਜੋ ਐੱਮਐੱਫਪੀ ਦੀ ਵਰਤੋਂ ਨਾਲ ਉਤਪਾਦਾਂ ਦਾ ਵਪਾਰੀਕਰਨ ਕਰਕੇ ਉਨ੍ਹਾਂ ਦੀ ਉੱਦਮ ਨਿਰਮਾਣ ਵਿੱਚ ਸਹਾਇਤਾ ਕੀਤੀ ਜਾ ਸਕੇ। ਇਹ ਪ੍ਰੋਗਰਾਮ ਮੁੱਖ ਤੌਰ ਤੇ ਟਿਕਾਊ ਉੱਦਮਤਾ ਲਈ ਵਿਕਾਸ ਦੇ ਤਿੰਨ ਪਹਿਲੂਆਂ ਨੂੰ ਸ਼ਾਮਲ ਕਰੇਗਾ ਜਿਨ੍ਹਾਂ ਨੂੰ ਤਿੰਨ ਥੰਮ੍ਹ ਵੀ ਮੰਨਿਆ ਜਾ ਸਕਦਾ ਹੈ - ਸ਼ਮੂਲੀਅਤ, ਸਮਰੱਥਾ ਨਿਰਮਾਣ ਅਤੇ ਮਾਰਕਿਟ ਲਿੰਕੇਜਿਜ਼। ਇਸ ਨਾਲ ਕਬਾਇਲੀ ਉੱਦਮੀਆਂ ਦੇ ਵਪਾਰੀਕਰਨ ਦਾ ਰਾਹ ਪੱਧਰਾ ਹੋਵੇਗਾ। ਵਿਕਸਿਤ ਕੀਤੀ ਗਈ ਕੋਰਸ ਸਮੱਗਰੀ / ਮੋਡਿਊਲਸ ਵਿਸ਼ੇਸ਼ ਤੌਰ 'ਤੇ ਵਣ ਉਤਪਾਦਾਂ ਦੀ ਵੈਲਿਊ ਐਡੀਸ਼ਨ ਅਤੇ ਪ੍ਰੋਸੈੱਸਿੰਗ ਵਿੱਚ ਉੱਦਮਤਾ ਲਈ ਪ੍ਰਾਸੰਗਿਕ ਹਨ। ਇਸ ਸਮਰੱਥਾ ਨਿਰਮਾਣ ਪ੍ਰੋਗਰਾਮ ਦੁਆਰਾ ਕਬਾਇਲੀ ਉੱਦਮੀਆਂ ਨੂੰ ਕੁਆਲਿਟੀ ਸਰਟੀਫਿਕੇਸ਼ਨਸ ਵਾਲੇ ਮੰਡੀਕਰਨ ਯੋਗ ਉਤਪਾਦਾਂ ਦਾ ਕਾਰੋਬਾਰ ਕਰਨ ਦੇ ਸਮਰੱਥ ਅਤੇ ਸਸ਼ਕਤ ਕਰਕੇ ਉੱਚ ਸਫਲਤਾ ਦਰ ਸੁਨਿਸ਼ਚਿਤ ਕਰਨ ਦੀ ਉਮੀਦ ਹੈ।
*****
ਐੱਨਬੀ / ਐੱਸਕੇ / ਜੇਕੇ
(Release ID: 1664123)
Visitor Counter : 185