ਭਾਰਤ ਚੋਣ ਕਮਿਸ਼ਨ
ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਤੋਂ ਸੇਵਾਮੁਕਤ ਹੋ ਰਹੇ ਰਾਜ ਸਭਾ ਦੇ 11 ਮੈਂਬਰਾਂ ਦੀਆਂ ਖਾਲੀ ਸੀਟਾਂ ਭਰਨ ਲਈ ਰਾਜ ਪ੍ਰੀਸ਼ਦ ਦੀਆਂ ਦੋ ਸਾਲਾਂ ਚੋਣਾਂ
Posted On:
13 OCT 2020 12:27PM by PIB Chandigarh
ਹੇਠ ਦਿੱਤੇ 02 ਰਾਜਾਂ ਤੋਂ ਚੁਣੇ ਗਏ ਰਾਜ ਸਭਾ ਦੇ 11 ਮੈਂਬਰਾਂ ਦੇ ਅਹੁਦੇ ਦੀ ਮਿਆਦ ਨਵੰਬਰ, 2020 ਵਿਚ ਉਨ੍ਹਾਂ ਦੀ ਸੇਵਾਮੁਕਤੀ ਤੋਂ ਬਾਅਦ ਹੇਠਾਂ ਦੇ ਵਿਸਥਾਰ ਅਨੁਸਾਰ ਸਮਾਪਤ ਹੋਣ ਵਾਲੀ ਹੈ: -
ਲੜੀ ਨੰ.
|
ਰਾਜ ਦਾ ਨਾਮ
|
ਮੈਂਬਰ ਦਾ ਨਾਮ
|
ਰਿਟਾਇਰਮੈਂਟ ਦੀ ਤਾਰੀਖ
|
1.
|
ਉੱਤਰ ਪ੍ਰਦੇਸ਼
|
ਡਾ. ਚੰਦਰਪਾਲ ਸਿੰਘ ਯਾਦਵ
|
25.11.2020
|
2.
|
ਜਾਵੇਦ ਅਲੀ ਖਾਨ
|
3.
|
ਅਰੁਣ ਸਿੰਘ
|
4.
|
ਨੀਰਜ ਸ਼ੇਖਰ
|
5.
|
ਪੀ.ਐਲ. ਪੁਨੀਆ
|
6.
|
ਹਰਦੀਪ ਸਿੰਘ ਪੁਰੀ
|
7.
|
ਰਵੀ ਪ੍ਰਕਾਸ਼ ਵਰਮਾ
|
8.
|
ਰਾਜਾ ਰਾਮ
|
9.
|
|
ਰਾਮ ਗੋਪਾਲ ਯਾਦਵ
|
|
10.
|
ਵੀਰ ਸਿੰਘ
|
|
11.
|
ਉਤਰਾਖੰਡ
|
ਰਾਜ ਬੱਬਰ
|
|
|
|
|
|
|
|
|
ਕਮਿਸ਼ਨ ਨੇ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਰਾਜਾਂ ਦੀ ਕੌਂਸਲ ਦੀਆਂ ਚੋਣਾਂ ਰਾਹੀਂ ਖਾਲੀ ਆਸਾਮੀਆਂ ਹੇਠਲੇ ਕਾਰਜਕ੍ਰਮ ਅਨੁਸਾਰ ਭਰਨ ਲਈ ਦੋ ਸਾਲਾਂ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਹੈ: -
ਲੜੀ ਨੰ.
|
ਪ੍ਰੋਗਰਾਮ
|
ਤਾਰੀਖ ਅਤੇ ਦਿਨ
|
1
|
ਨੋਟੀਫਿਕੇਸ਼ਨ ਜਾਰੀ ਕਰਨ ਦੀ ਤਾਰੀਖ
|
20 ਅਕਤੂਬਰ, 2020 (ਮੰਗਲਵਾਰ)
|
2
|
ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਤਾਰੀਖ
|
27 ਅਕਤੂਬਰ, 2020 (ਮੰਗਲਵਾਰ)
|
3
|
ਨਾਮਜ਼ਦਗੀਆਂ ਦੀ ਜਾਂਚ
|
28 ਅਕਤੂਬਰ, 2020 (ਬੁੱਧਵਾਰ)
|
4
|
ਉਮੀਦਵਾਰੀ ਵਾਪਸ ਲੈਣ ਦੀ ਆਖਰੀ ਤਾਰੀਖ
|
02 ਨਵੰਬਰ 2020 (ਸੋਮਵਾਰ)
|
5
|
ਵੋਟ ਪਾਉਣ ਦੀ ਮਿਤੀ
|
09 ਨਵੰਬਰ 2020 (ਸੋਮਵਾਰ)
|
6
|
ਵੋਟ ਪਾਉਣ ਦਾ ਸਮਾਂ
|
ਸਵੇਰੇ 09:00 ਤੋਂ ਸ਼ਾਮ 04:00 ਵਜੇ
|
7
|
ਵੋਟਾਂ ਦੀ ਗਿਣਤੀ
|
09 ਨਵੰਬਰ 2020 (ਸੋਮਵਾਰ) ਸ਼ਾਮ 05:00 ਵਜੇ
|
8
|
ਤਾਰੀਖ ਜਿਸ ਤੂੰ ਪਹਿਲਾਂ ਚੌਣ ਨੂੰ ਪੂਰਾ ਕੀਤਾ ਜਾਣਾ ਹੈ
|
11 ਨਵੰਬਰ, 2020 (ਬੁੱਧਵਾਰ)
|
ਕਮਿਸ਼ਨ ਨੇ ਨਿਰਦੇਸ਼ ਦਿੱਤਾ ਹੈ ਕਿ ਰਿਟਰਨਿੰਗ ਅਫਸਰ ਦੁਆਰਾ ਮੁਹੱਈਆ ਕਰਵਾਈ ਗਈ ਪੂਰਵ ਨਿਰਧਾਰਤ ਸਪੈਸੀਫਿਕੇਸ਼ਨ ਦੇ ਨਾਲ ਸਿਰਫ ਏਕੀਕ੍ਰਿਤ ਵਾਇਲਟ ਰੰਗ ਦੇ ਸਕੈੱਚ ਪੈਨ ਦੀ ਵਰਤੋਂ ਬੈਲਟ ਪੇਪਰ 'ਤੇ ਆਪਣੀ ਚੋਣ ਨਿਸ਼ਾਨ ਲਗਾਉਣ ਲਈ ਕੀਤੀ ਜਾਏਗੀ I ਉਪਰੋਕਤ ਚੋਣਾਂ ਵਿਚ ਕਿਸੇ ਵੀ ਸਥਿਤੀ ਵਿਚ ਕੋਈ ਹੋਰ ਕਲਮ ਨਹੀਂ ਵਰਤੀ ਜਾਏਗੀ I
ਕਮਿਸ਼ਨ ਨੇ ਸਬੰਧਤ ਮੁੱਖ ਸਕੱਤਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਚੋਣਾਂ ਕਰਾਉਣ ਦੀ ਵਿਵਸਥਾ ਕਰਦਿਆਂ ਕੋਵਿਡ -19 ਦੇ ਰੋਕਥਾਮ ਉਪਾਵਾਂ ਦੇ ਸਬੰਧ ਵਿਚ ਦਿੱਤੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਇਕ ਸੀਨੀਅਰ ਅਧਿਕਾਰੀ ਦੀ ਨਿਯੁਕਤੀ ਕਰਨ।
ਸਾਰੀ ਚੋਣ ਪ੍ਰਕਿਰਿਆ ਦੌਰਾਨ ਸਾਰੇ ਵਿਅਕਤੀਆਂ ਦੁਆਰਾ ਵਿਆਪਕ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ-
I. ਹਰ ਵਿਅਕਤੀ ਚੋਣ ਨਾਲ ਜੁੜੀ ਹਰ ਗਤੀਵਿਧੀ ਦੇ ਦੌਰਾਨ ਫੇਸ ਮਾਸਕ ਪਾਵੇਗਾ
II. ਚੋਣ ਮੰਤਵ ਲਈ ਹਾਲ / ਕਮਰਿਆਂ / ਕੈਂਪਸਾਂ ਵਿੱਚ ਦਾਖਲ ਹੁੰਦੇ ਸਮੇਂ-
(ਕ) ਸਾਰੇ ਵਿਅਕਤੀਆਂ ਦੀ ਥਰਮਲ ਜਾਂਚ ਕੀਤੀ ਜਾਵੇਗੀ ।
(ਖ) ਸੈਨੇਟਾਈਜ਼ਰ ਨੂੰ ਸਾਰੀਆਂ ਥਾਵਾਂ 'ਤੇ ਉਪਲਬਧ ਕਰਾਇਆ ਜਾਵੇਗਾ।
III. ਰਾਜ ਸਰਕਾਰ ਅਤੇ ਗ੍ਰਿਹ ਮੰਤਰਾਲੇ ਦੇ ਕੋਵਿਡ -19 ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਜਾਵੇਗੀ ।
ਕੋਵਿਡ -19 ਦੌਰਾਨ ਚੋਣਾਂ ਕਰਵਾਉਣ ਲਈ ਵਿਆਪਕ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ I ਦਿਸ਼ਾ-ਨਿਰਦੇਸ਼ ਲਿੰਕ ਕਮਿਸ਼ਨ ਦੀ ਵੈਬਸਾਈਟ 'ਤੇ ਉਪਲਬਧ ਹਨ: ਦੇਖੋ-
https://eci.gov.in/files/file/12167-broad-guidelines-for-conduct-of-general-electionbye-election-during-covid-19/
ਇਸ ਤੋਂ ਇਲਾਵਾ, ਕਮਿਸ਼ਨ ਨੇ ਸਬੰਧਤ ਰਾਜਾਂ ਵਿੱਚ ਸਬੰਧਤ ਮੁੱਖ ਚੋਣ ਅਧਿਕਾਰੀ ਚੋਣ ਨਿਗਰਾਨ ਵਜੋਂ ਵੀ ਨਿਯੁਕਤ ਕੀਤੇ ਹਨ।
****
ਐਸਬੀਐਸ / ਐਮਆਰ / ਏਸੀ
(Release ID: 1664109)
Visitor Counter : 146