ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਦਾ ਕੋਵਿਡ–19 ਟੈਸਟ ਨੈਗੇਟਿਵ ਆਇਆ, ਛੇਤੀ ਹੀ ਆਮ ਕੰਮਕਾਜ ਮੁੜ ਸ਼ੁਰੂ ਕਰਨ ਦੀ ਸੰਭਾਵਨਾ

Posted On: 12 OCT 2020 4:57PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਦਾ ਅੱਜ ਕੋਵਿਡ–19 ਲਈ ਹੋਇਆ ਟੈਸਟ ਨੈਗੇਟਿਵ ਆਇਆ ਹੈ। 29 ਸਤੰਬਰ, 2020 ਨੂੰ ਕੋਵਿਡ–19 ਡਾਇਗਨੌਜ਼ ਹੋਣ ਦੇ ਬਾਅਦ ਤੋਂ ਉਹ ਘਰ ਚ ਏਕਾਂਤਵਾਸ ਵਿੱਚ ਸਨ।

 

ਏਮਸ ਦੇ ਇੱਕ ਮੈਡੀਕਲ ਟੀਮ ਦੁਆਰਾ ਅੱਜ ਕੀਤੇ ਆਰਟੀ-ਪੀਸੀਆਰ (RT-PCR) ਟੈਸਟ ਅਨੁਸਾਰ ਉਪ ਰਾਸ਼ਟਰਪਤੀ ਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਊਸ਼ਾ ਨਾਇਡੂ ਦੋਵਾਂ ਦਾ ਹੀ ਕੋਵਿਡ–19 ਟੈਸਟ ਨੈਗੇਟਿਵ ਆਇਆ ਹੈ।

 

ਸ਼੍ਰੀ ਨਾਇਡੂ ਪੂਰੀ ਤਰ੍ਹਾਂ ਤੰਦਰੁਸਤ ਹਨ ਤੇ ਡਾਕਟਰਾਂ ਦੀ ਸਲਾਹ ਅਨੁਸਾਰ ਉਨ੍ਹਾਂ ਦੁਆਰਾ ਛੇਤੀ ਹੀ ਆਮ ਕੰਮਕਾਜ ਮੁੜ ਸ਼ੁਰੂ ਕਰ ਦਿੱਤੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਉਨ੍ਹਾਂ ਸਭਨਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦੀ ਤੰਦਰੁਸਤੀ ਲਈ ਪ੍ਰਾਰਥਨਾਵਾਂ ਕੀਤੀਆਂ।

 

 ****

 

ਵੀਆਰਆਰਕੇ/ਐੱਮਐੱਸ/ਡੀਪੀ


(Release ID: 1663841) Visitor Counter : 171