ਕਬਾਇਲੀ ਮਾਮਲੇ ਮੰਤਰਾਲਾ

ਟ੍ਰਾਇਫੈੱਡ ਦੁਆਰਾ ਭਲਕੇ ਛੱਤੀਸਗੜ੍ਹ ਐੱਮਐੱਫਪੀ ਫੈਡਰੇਸ਼ਨ ਅਤੇ ਆਈਆਈਟੀ ਕਾਨਪੁਰ ਦੇ ਸਹਿਯੋਗ ਨਾਲ “ਟੈੱਕ ਫਾਰ ਟ੍ਰਾਈਬਲਸ ਇਨੀਸ਼ੀਏਟਿਵ” ਲਾਂਚ ਕੀਤੀ ਜਾਵੇਗੀ

“ਟੈੱਕ ਫਾਰ ਟ੍ਰਾਈਬਲਸ ਇਨੀਸ਼ੀਏਟਿਵ”-ਵਨ ਧਨ -ਈਐੱਸਡੀਪੀ ਟ੍ਰੇਨਿੰਗ ਪ੍ਰੋਗਰਾਮ ਐੱਮਐੱਸਐੱਮਈ ਅਧੀਨ ਮਨਜ਼ੂਰਸ਼ੁਦਾ ਈਐੱਸਡੀਪੀ ਸਕੀਮ

Posted On: 12 OCT 2020 4:15PM by PIB Chandigarh

ਛੱਤੀਸਗੜ੍ਹ ਐੱਮਐੱਫਪੀ ਫੈਡਰੇਸ਼ਨ ਅਤੇ ਆਈਆਈਟੀ ਕਾਨਪੁਰ ਦੇ ਸਹਿਯੋਗ ਨਾਲ ਕਬਾਇਲੀ  ਮਾਮਲਿਆਂ ਦੇ ਮੰਤਰਾਲੇ ਅਧੀਨ ਟ੍ਰਾਇਫੈੱਡ , ਭਲਕੇ ਟੈੱਕ ਫਾਰ ਟ੍ਰਾਈਬਲਸ ਇਨੀਸ਼ੀਏਟਿਵਲਾਂਚ ਕਰੇਗੀ। ਵਨ ਧਨ ਦੇ ਕਬਾਇਲੀ ਲਾਭਾਰਥੀਆਂ ਨੂੰ ਆਧੁਨਿਕ ਪੱਧਰ ਦੀ ਟ੍ਰੇਨਿੰਗ ਪ੍ਰਦਾਨ ਕਰਨ ਲਈ, ਟ੍ਰਾਇਫੈੱਡ ਨੇ ਆਪਣੀ ਈਐੱਸਡੀਪੀ ਸਕੀਮ ਦੁਆਰਾ ਐੱਮਐੱਸਐੱਮਈ ਨਾਲ ਮਿਲ ਕੇ ਵਨ ਧਨ ਦੇ ਕਬਾਇਲੀ ਲਾਭਾਰਥੀਆਂ ਨੂੰ ਆਪਣਾ ਟਿਕਾਊ ਉੱਦਮ ਸਥਾਪਿਤ ਕਰਨ ਲਈ ਹੁਨਰ ਵਿੱਚ ਵਾਧਾ ਕਰਨ ਅਤੇ ਉਦਯੋਗਿਕ ਸਮਰੱਥਾ ਵਧਾਉਣ ਲਈ ਸਹਾਇਤਾ ਪ੍ਰਦਾਨ ਕੀਤੀ ਹੈ। ਟੈੱਕ ਫਾਰ ਟ੍ਰਾਈਬਲਸਸਿਰਲੇਖ ਪ੍ਰੋਗਰਾਮ ਦਾ ਉਦੇਸ਼ ਵਨ ਧਨ ਕੇਂਦਰਾਂ (ਵੀਡੀਵੀਕੇ) ਦੁਆਰਾ ਸੰਚਾਲਤ ਸਵੈ ਸਹਾਇਤਾ ਸਮੂਹਾਂ (ਐੱਸਐੱਚਜੀ) ਦੁਆਰਾ ਉੱਦਮਤਾ ਵਿਕਾਸ, ਨਰਮ ਹੁਨਰ, ਆਈਟੀ ਅਤੇ ਕਾਰੋਬਾਰ ਦਾ ਸਮੁੱਚਾ ਵਿਕਾਸ ਕਰਨਾ ਹੈ।

 

ਇਸ ਪਹਿਲ ਦੇ ਤਹਿਤ, ਟ੍ਰਾਇਫੈੱਡ ਨੇ ਨਾਮਵਰ ਰਾਸ਼ਟਰੀ ਸੰਸਥਾਵਾਂ ਜਿਵੇਂ ਕਿ ਆਈਆਈਟੀ, ਕਾਨਪੁਰ; ਆਰਟ ਆਵ੍ ਲਿਵਿੰਗ, ਬੰਗਲੌਰ; ਟੀਆਈਐੱਸਐੱਸ, ਮੁੰਬਈ; ਕੇਆਈਐੱਸਐੱਸ, ਭੁਬਨੇਸ਼ਵਰ; ਵਿਵੇਕਾਨੰਦ ਕੇਂਦਰ, ਤਮਿਲ ਨਾਡੂ; ਸ੍ਰੀਜਨ, ਰਾਜਸਥਾਨ ਨੂੰ ਛੱਤੀਸਗੜ੍ਹ, ਕੇਰਲ, ਕਰਨਾਟਕ, ਮਹਾਰਾਸ਼ਟਰ, ਓਡੀਸ਼ਾ, ਤਮਿਲ ਨਾਡੂ ਅਤੇ ਰਾਜਸਥਾਨ ਰਾਜਾਂ ਵਿੱਚ ਵਨ ਧਨ -ਈਐੱਸਡੀਪੀ ਟ੍ਰੇਨਿੰਗ ਪ੍ਰੋਗਰਾਮ ਕਰਵਾਉਣ ਲਈ ਹੱਥ ਮਿਲਾਇਆ ਹੈ।

 

ਟੈੱਕ ਫਾਰ ਟ੍ਰਾਈਬਲਸਪ੍ਰੋਗਰਾਮ ਦਾ ਵਿਲੱਖਣ ਮਕਸਦ ਭਾਰਤ ਦੇ ਕਬਾਇਲੀਆਂ ਨੂੰ ਆਤਮਨਿਰਭਰ ਬਣਾਉਣਾ, ਕਬਾਇਲੀ ਉੱਦਮੀਆਂ ਅਤੇ ਸ਼ਹਿਰੀ ਬਜ਼ਾਰਾਂ ਵਿੱਚਲੇ ਪਾੜੇ ਨੂੰ ਦੂਰ ਕਰਨ ਲਈ ਧਿਆਨ ਕੇਂਦਰਿਤ ਕਰਨਾ ਹੈ।

 

ਲਾਭਾਰਥੀ 120 ਸੈਸ਼ਨਾਂ ਵਾਲੇ ਛੇ ਹਫ਼ਤਿਆਂ ਤੱਕ ਦੇ 30 ਦਿਨਾ ਦੇ ਪ੍ਰੋਗਰਾਮ ਵਿੱਚੋਂ ਲੰਘਣਗੇ।  ਇਹ ਟ੍ਰੇਨਿੰਗ ਸ਼ੁਰੂ ਵਿੱਚ 12 ਅਕਤੂਬਰ ਤੋਂ 7 ਨਵੰਬਰ, 2020 ਤੱਕ ਰੱਖੀ ਜਾਏਗੀ, ਜਿਸ ਵਿੱਚ ਛੱਤੀਸਗੜ੍ਹ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਵਨ ਧਨ ਲਾਭਾਰਥੀਆਂ ਨੂੰ ਸੂਖਮ ਇਕਾਈਆਂ ਬਣਾਉਣ, ਪ੍ਰਬੰਧਨ ਅਤੇ ਕਾਰਜਕਾਰੀ ਦੇ ਵੱਖ-ਵੱਖ ਪਹਿਲੂਆਂ 'ਦੀ ਟ੍ਰੇਨਿੰਗ ਦਿੱਤੀ ਜਾਏਗੀ। ਆਈਆਈਟੀ, ਕਾਨਪੁਰ ਦੁਆਰਾ ਵਿਕਸਿਤ ਟ੍ਰੇਨਿੰਗ ਮੌਡੀਊਲ ਨੂੰ ਲਾਭਾਰਥੀਆਂ ਵਿੱਚ ਪੜਾਅਵਾਰ ਢੰਗ ਨਾਲ ਵੱਖ-ਵੱਖ ਮਾਧਿਅਮਾਂ ਜਿਵੇਂ ਔਨਲਾਈਨ ਲੈਕਚਰ ਅਤੇ ਟ੍ਰੇਨਿੰਗ, ਔਨਲਾਈਨ ਗਤੀਵਿਧੀਆਂ ਦੁਆਰਾ ਪ੍ਰਸਾਰਿਤ ਕੀਤਾ ਜਾਵੇਗਾ ਅਤੇ ਹੌਲੀ-ਹੌਲੀ ਕਲਾਸ ਰੂਮਾਂ ਵਿੱਚ ਅਭਿਆਸ, ਪ੍ਰੈਕਟੀਕਲ, ਸਥਾਨਕ ਦੌਰੇ ਅਤੇ ਸੰਪਰਕੀ ਫੇਰੀਆਂ 'ਤੇ ਜਾਣਾ ਹੋਵੇਗਾ।

 

ਟ੍ਰੇਨਿੰਗ ਵਿੱਚ ਨਿਰਮਾਣ ਦੇ ਬਿਹਤਰੀਨ ਪਿਰਤਾਂ, ਕੁੱਲ ਗੁਣਵੱਤਾ, ਸਫਾਈ ਅਤੇ ਬਜ਼ਾਰ ਵਿੱਚ ਨਿਰਧਾਰਿਤ ਕੀਤੇ ਜਾਣ ਵਾਲੇ ਮਿਆਰਾਂ ਬਾਰੇ ਮੌਕੇ 'ਤੇ ਡੈਮੋਜ਼ ਦੁਆਰਾ ਐਕਸਪੋਜਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਕਲਾਸ ਪੈਕਜਿੰਗ ਹੱਲਾਂ ਵਿੱਚ ਸਰਬਉੱਤਮ ਤਰੀਕੇ ਨਾਲ ਸਬੰਧਿਤ ਬ੍ਰਾਂਡਿੰਗ ਅਤੇ ਲਾਗੂ ਕਰਨ ਨਾਲ ਸਵਦੇਸ਼ੀ ਲਘੂ ਵਣ ਉਤਪਾਦਾਂ ਦੀ ਕੀਮਤ ਵਿੱਚ ਵਾਧਾ ਹੋਣ ਦੀ ਉਮੀਦ ਕੀਤੀ ਜਾਂਦੀ ਹੈ ਅਤੇ ਬਾਅਦ ਵਿੱਚ ਕਬਾਇਲੀਆਂ ਵਿੱਚ ਉੱਦਮਸ਼ੀਲਤਾ ਦਾ ਪ੍ਰਚਾਰ ਕੀਤਾ ਜਾਂਦਾ ਹੈ। ਅਨੁਮਾਨਿਤ ਨਤੀਜੇ ਸਫਲ, ਉਤਸ਼ਾਹੀ ਅਤੇ ਆਤਮਵਿਸ਼ਵਾਸੀ ਕਬਾਇਲੀ ਉੱਦਮੀਆਂ ਨੂੰ ਸੰਭਵ ਕਾਰੋਬਾਰੀ ਯੋਜਨਾਵਾਂ ਨਾਲ ਬਜ਼ਾਰ ਵਿੱਚ ਸਭ ਤੋਂ ਵਧੀਆ ਉਤਪਾਦਾਂ ਦਾ ਮੁਕਾਬਲਾ ਕਰਨ ਲਈ ਤਿਆਰ ਕਰਨਗੇ।

 

ਆਈਆਈਟੀ, ਕਾਨਪੁਰ ਛੱਤੀਸਗੜ੍ਹ ਅਤੇ ਕੇਰਲ ਦੇ ਆਦੀਵਾਸੀ ਨੌਜਵਾਨਾਂ ਦੇ ਕੌਸ਼ਲ ਵਿਕਾਸ ਪ੍ਰੋਗਰਾਮ ਨੂੰ ਚਲਾਏਗੀ ਤਾਂ ਜੋ ਐੱਮਐੱਫਪੀ ਦੀ ਵਰਤੋਂ ਨਾਲ ਉਤਪਾਦਾਂ ਦਾ ਵਪਾਰੀਕਰਨ ਕਰਕੇ ਉਨ੍ਹਾਂ ਦੇ ਉੱਦਮ ਨੂੰ ਬਣਾਉਣ ਵਿੱਚ ਸਹਾਇਤਾ ਕੀਤੀ ਜਾ ਸਕੇ। ਇਹ ਪ੍ਰੋਗਰਾਮ ਮੁੱਖ ਤੌਰ ਤੇ ਟਿਕਾਊ  ਉੱਦਮ ਲਈ ਵਿਕਾਸ ਦੇ ਤਿੰਨ ਪਹਿਲੂਆਂ - ਸ਼ਮੂਲੀਅਤ, ਸਮਰੱਥਾ ਨਿਰਮਾਣ ਅਤੇ ਮਾਰਕਿਟ ਲਿੰਕੇਜ ਨੂੰ ਸ਼ਾਮਲ ਕਰੇਗਾ ਜਿਨ੍ਹਾਂ ਨੂੰ ਤਿੰਨ ਥੰਮ੍ਹ ਵਜੋਂ ਮੰਨਿਆ ਜਾ ਸਕਦਾ ਹੈ। ਇਸ ਨਾਲ ਕਬਾਇਲੀ ਉੱਦਮੀ ਵਪਾਰੀਕਰਨ ਦੇ ਰਾਹ ਪੈਣਗੇ।

 

*****

 

ਐੱਨਬੀ/ਐੱਸਕੇ


(Release ID: 1663838) Visitor Counter : 226