ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਭਾਰਤਮਾਲਾ ਪਰਿਯੋਜਨਾ ਦੇ ਤਹਿਤ 2,921 ਕਿਲੋਮੀਟਰ ਲੰਬਾਈ ਦੀਆਂ ਸੜਕਾਂ ਦਾ ਨਿਰਮਾਣ; 12,413 ਕਿਲੋਮੀਟਰ ਦੇ 322 ਸੜਕ ਪ੍ਰੋਜੈਕਟ ਅਲਾਟ ਕੀਤੇ ਗਏ

Posted On: 11 OCT 2020 9:39AM by PIB Chandigarh

ਅਗਸਤ 2020 ਤੱਕ ਕੁੱਲ 12,413 ਕਿਲੋਮੀਟਰ ਦੀ ਲੰਬਾਈ ਵਾਲੇ 322 ਸੜਕ ਪ੍ਰੋਜੈਕਟ ਭਾਰਤਮਾਲਾ ਪਰਿਯੋਜਨਾ ਤਹਿਤ ਵੰਡੇ ਗਏ ਹਨ। ਇਸ ਦੇ ਇਲਾਵਾ, ਇਸ ਮਿਤੀ ਤੱਕ ਇਸ ਪ੍ਰੋਜੈਕਟ ਦੇ ਤਹਿਤ 2,921 ਕਿਲੋਮੀਟਰ ਲੰਬਾਈ ਦੀਆਂ ਸੜਕਾਂ ਦਾ ਨਿਰਮਾਣ ਕੀਤਾ ਗਿਆ ਹੈ।

 

ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਰਾਸ਼ਟਰੀ ਰਾਜਮਾਰਗ ਨੈੱਟਵਰਕ ਦੀ ਵਿਸਤ੍ਰਿਤ ਸਮੀਖਿਆ ਕੀਤੀ ਹੈ ਅਤੇ 5,35,000 ਕਰੋੜ ਰੁਪਏ ਦੇ ਅਨੁਮਾਨਿਤ ਖਰਚ ਤੇ ਲਗਭਗ 34,800 ਕਿਲੋਮੀਟਰ ਲੰਬਾਈ ਦੀ ਸੜਕ (ਰਾਸ਼ਟਰੀ ਰਾਜਮਾਰਗ ਵਿਕਾਸ ਪ੍ਰੋਜੈਕਟ ਵਿੱਚ ਬਾਕੀ 10,000 ਕਿਲੋਮੀਟਰ ਦੇ ਵਿਸਤਾਰ ਸਹਿਤ) ਦੇ ਵਿਕਾਸ ਲਈ ਭਾਰਤਮਾਲਾ ਪਰਿਯੋਜਨਾ ਦੇ ਪਹਿਲੇ ਫੇਜ਼ ਦੇ ਤਹਿਤ ਸੰਪੂਰਨ ਨਿਵੇਸ਼ ਕਰਨ ਦੀ ਪ੍ਰਵਾਨਗੀ ਪ੍ਰਦਾਨ ਕੀਤੀ ਹੈ।

 

ਭਾਰਤਮਾਲਾ ਪਰਿਯੋਜਨਾਰਾਜਮਾਰਗ ਖੇਤਰ ਲਈ ਸੜਕ ਨਿਰਮਾਣ ਦਾ ਇੱਕ ਪ੍ਰਮੁੱਖ ਪ੍ਰੋਗਰਾਮ ਹੈ ਜੋ ਮੁੱਖ ਆਰਥਿਕ ਗਲਿਆਰਿਆਂ, ਅੰਦਰੂਨੀ ਗਲਿਆਰਿਆਂ ਅਤੇ ਪ੍ਰਮੁੱਖ ਮਾਰਗਾਂਰਾਸ਼ਟਰੀ ਗਲਿਆਰਿਆਂ ਵਿੱਚ ਦਕਸ਼ਤਾ ਸੁਧਾਰ, ਸੀਮਾ ਅਤੇ ਅੰਤਰਰਾਸ਼ਟਰੀ ਸੰਪਰਕ ਸੜਕਾਂ, ਤਟੀ ਅਤੇ ਪੋਰਟ ਕਨੈਕਟੀਵਿਟੀ ਸੜਕਾਂ ਬਣਾਉਣ ਅਤੇ ਗ੍ਰੀਨ-ਫੀਲਡ (ਹਰਿਤ)  ਐਕਸਪ੍ਰੈੱਸਵੇ ਦੇ ਵਿਕਾਸ ਜਿਹੀਆਂ ਪ੍ਰਭਾਵੀ ਯੋਜਨਾਵਾਂ ਜ਼ਰੀਏ ਮਹੱਤਵਪੂਰਨ ਬੁਨਿਆਦੀ ਢਾਂਚੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਕੇ ਦੇਸ਼ ਭਰ ਵਿੱਚ ਮਾਲ ਅਤੇ ਯਾਤਰੀ ਗਤੀਵਿਧੀਆਂ ਦੀ ਦਕਸ਼ਤਾ ਨੂੰ ਅਨੁਕੂਲਿਤ ਕਰਨ ਤੇ ਕੇਂਦ੍ਰਿਤ ਹੈ।

 

*****

ਆਰਸੀਜੇ/ਐੱਮਐੱਸ(Release ID: 1663550) Visitor Counter : 51