ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਜੈਪ੍ਰਕਾਸ਼ ਨਾਰਾਇਣ ਨੂੰ ਅੱਜ ਉਨ੍ਹਾਂ ਦੀ ਜਯੰਤੀ ’ਤੇ ਨਮਨ ਕੀਤਾ

ਪ੍ਰਧਾਨ ਮੰਤਰੀ ਨੇ ਨਾਨਾਜੀ ਦੇਸ਼ਮੁਖ ਨੂੰ ਅੱਜ ਉਨ੍ਹਾਂ ਦੀ ਜਯੰਤੀ ’ਤੇ ਨਮਨ ਕੀਤਾ

Posted On: 11 OCT 2020 9:29AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਅਤੇ ਨਾਨਾਜੀ ਦੇਸ਼ਮੁਖ ਨੂੰ ਅੱਜ ਉਨ੍ਹਾਂ ਦੀ ਜਯੰਤੀ ਤੇ ਨਮਨ ਕੀਤਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਨੂੰ ਉਨ੍ਹਾਂ ਦੀ ਜਯੰਤੀ ਤੇ ਨਮਨ ਕਰਦਾ ਹਾਂ।  ਉਨ੍ਹਾਂ ਨੇ ਭਾਰਤ ਦੀ ਸੁਤੰਤਰਤਾ ਲਈ ਬਹਾਦਰੀ ਨਾਲ ਲੜਾਈ ਲੜੀ ਅਤੇ ਜਦੋਂ ਭਾਰਤੀ ਲੋਕਤੰਤਰ ਖਤਰੇ ਵਿੱਚ ਸੀ ਤਦ ਉਨ੍ਹਾਂ ਨੇ ਇਸ ਨੂੰ ਸੁਰੱਖਿਅਤ ਕਰਨ ਲਈ ਵਿਸ਼ਾਲ ਜਨ ਅੰਦੋਲਨ ਦੀ ਅਗਵਾਈ ਕੀਤੀ। ਉਨ੍ਹਾਂ ਲਈ ਰਾਸ਼ਟਰੀ ਹਿਤ ਅਤੇ ਜਨ ਭਲਾਈ ਸਭ ਤੋਂ ਉੱਪਰ ਸਨ।

 

ਮਹਾਨ ਨਾਨਾਜੀ ਦੇਸ਼ਮੁਖ, ਲੋਕਨਾਇਕ ਜੈਪ੍ਰਕਾਸ਼ ਦੇ ਨਿਸ਼ਠਵਾਨ ਪੈਰੋਕਾਰਾਂ ਵਿੱਚੋਂ ਇੱਕ ਸਨ। ਉਨ੍ਹਾਂ ਨੇ ਜੇਪੀ ਦੇ ਵਿਚਾਰਾਂ ਅਤੇ ਆਦਰਸ਼ਾਂ ਨੂੰ ਮਕਬੂਲ ਬਣਾਉਣ ਵਿੱਚ ਅਣਥੱਕ ਮਿਹਨਤ ਕੀਤੀ। ਗ੍ਰਾਮੀਣ ਵਿਕਾਸ ਦੇ ਖੇਤਰ ਵਿੱਚ ਉਨ੍ਹਾਂ ਦੁਆਰਾ ਕੀਤੇ ਗਏ ਕਾਰਜ ਸਾਨੂੰ ਪ੍ਰੇਰਿਤ ਕਰਦੇ ਹਨ। ਭਾਰਤ ਰਤਨ ਨਾਨਾਜੀ ਦੇਸ਼ਮੁਖ ਨੂੰ ਉਨ੍ਹਾਂ ਦੀ ਜਯੰਤੀ ਤੇ ਯਾਦ ਕਰ ਰਿਹਾ ਹਾਂ।

 

ਭਾਰਤ ਨੂੰ ਮਾਣ ਹੁੰਦਾ ਹੈ ਕਿ ਇਸ ਭੂਮੀ ਤੇ ਲੋਕਨਾਇਕ ਜੇਪੀ ਅਤੇ ਨਾਨਾਜੀ ਦੇਸ਼ਮੁਖ ਜਿਹੇ ਮਹਾਨ ਲੋਕਾਂ ਨੇ ਜਨਮ ਲਿਆ। ਅੱਜ ਦਾ ਦਿਨ ਰਾਸ਼ਟਰ ਦੇ ਲਈ ਉਨ੍ਹਾਂ ਦੇ ਵਿਜ਼ਨ ਨੂੰ ਪੂਰਾ ਕਰਨ ਪ੍ਰਤੀ ਆਪਣੇ-ਆਪ ਨੂੰ ਮੁੜ-ਸਮਰਪਿਤ ਕਰਨ ਦਾ ਦਿਨ ਹੈ।

 

https://twitter.com/narendramodi/status/1315127372526411776

 

https://twitter.com/narendramodi/status/1315127730527064064

 

https://twitter.com/narendramodi/status/1315128045057929216

 

 

*****

ਵੀਆਰਆਰਕੇ/ਕੇਪੀ



(Release ID: 1663549) Visitor Counter : 105