ਪ੍ਰਧਾਨ ਮੰਤਰੀ ਦਫਤਰ

ਕੈਨੇਡਾ ਵਿੱਚ ‘ਇਨਵੈਸਟ ਇੰਡੀਆ’ ਕਾਨਫ਼ਰੰਸ ਸਮੇਂ ਪ੍ਰਧਾਨ ਮੰਤਰੀ ਦਾ ਮੁੱਖ ਭਾਸ਼ਣ

Posted On: 08 OCT 2020 8:00PM by PIB Chandigarh

ਮੇਰੇ ਪਿਆਰੇ ਦੋਸਤ, ਨਮਸਤੇ!

 

ਸਭ ਤੋਂ ਪਹਿਲਾਂ, ਮੈਂ ਇਹ ਫ਼ੋਰਮ ਸਿਰਜਣ ਲਈ ਸ਼੍ਰੀ ਪ੍ਰੇਮ ਵਤਸ ਨੂੰ ਸ਼ੁਭਕਾਮਨਾ ਦੇਣੀ ਚਾਹਾਂਗਾ। ਇੱਥੇ ਕੈਨੇਡਾ ਦੇ ਬਹੁਤ ਸਾਰੇ ਨਿਵੇਸ਼ਕ ਤੇ ਕਾਰੋਬਾਰ ਦੇਖ ਕੇ ਚੰਗਾ ਲਗਿਆ। ਮੈਨੂੰ ਖ਼ੁਸ਼ੀ ਹੈ ਕਿ ਤੁਸੀਂ ਭਾਰਤ ਵਿੱਚ ਵੱਡੇ ਨਿਵੇਸ਼ ਕਰਨ ਅਤੇ ਵਪਾਰਕ ਮੌਕੇ ਹਾਸਲ ਕਰਨ ਜਾ ਰਹੇ ਹੋ।

 

ਦੋਸਤੋ, ਦਰਸ਼ਕਾਂ ਚ ਮੌਜੂਦ ਬਹੁਤੇ ਲੋਕਾਂ ਲਈ ਇੱਕ ਚੀਜ਼ ਸਾਂਝੀ ਹੈ। ਇਹ ਸਾਰੇ ਉਹ ਲੋਕ ਹਨ ਜਿਨ੍ਹਾਂ ਨੇ ਨਿਵੇਸ਼ ਕਰਨ ਦੇ ਫ਼ੈਸਲੇ ਲਏ ਹਨ। ਉਹ ਫ਼ੈਸਲੇ ਜੋ ਖ਼ਤਰੇ ਦਾ ਮੁੱਲਾਂਕਣ ਕਰਦੇ ਹਨ। ਇਨ੍ਹਾਂ ਫ਼ੈਸਲਿਆਂ ਦੌਰਾਨ ਨਿਵੇਸ਼ ਕਰਨਾਲ ਹੋਣ ਵਾਲੇ ਮੁਨਾਫ਼ੇ ਦਾ ਅਨੁਮਾਨ ਲਾਇਆ ਜਾਂਦਾ ਹੈ।

 

ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ: ਇੱਕ ਦੇਸ਼ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਤੁਸੀਂ ਕੀ ਸੋਚਦੇ ਹੋ? ਕੀ ਦੇਸ਼ ਵਿੱਚ ਇੱਕ ਜੀਵੰਤ ਲੋਕਤੰਤਰ ਹੈ? ਕੀ ਦੇਸ਼ ਵਿੱਚ ਸਿਆਸੀ ਸਥਿਰਤਾ ਹੈ? ਕੀ ਦੇਸ਼ ਵਿੱਚ ਨਿਵੇਸ਼ ਅਤੇ ਵਪਾਰਪੱਖੀ ਨੀਤੀਆਂ ਹਨ? ਕੀ ਦੇਸ਼ ਦੇ ਸ਼ਾਸਨ ਵਿੱਚ ਪਾਰਦਰਸ਼ਤਾ ਹੈ? ਕੀ ਦੇਸ਼ ਕੋਲ ਆਪਣਾ ਇੱਕ ਹੁਨਰਮੰਦ ਪ੍ਰਤਿਭਾ ਦਾ ਪੂਲ ਹੈ? ਕੀ ਦੇਸ਼ ਦਾ ਬਜ਼ਾਰ ਵਿਸ਼ਾਲ ਹੈ? ਇਹ ਵਿਭਿੰਨ ਪ੍ਰਸ਼ਨ ਤੁਸੀਂ ਪੁੱਛ ਸਕਦੇ ਹੋ।

 

ਇਨ੍ਹਾਂ ਸਾਰੇ ਪ੍ਰਸ਼ਨਾਂ ਦਾ ਇੱਕੋ ਵਿਵਾਦਹੀਣ ਉੱਤਰ ਹੈ ਕਿ ਉਹ ਭਾਰਤ ਹੈ।

 

ਇੰਥੇ ਸੰਸਥਾਗਤ ਨਿਵੇਸ਼ਕਾਂ, ਨਿਰਮਾਤਾਵਾਂ, ਇਨੋਵੇਸ਼ਨ ਈਕੋਸਿਸਟਮਸ ਦੇ ਸਮਰਥਕਾਂ ਅਤੇ ਬੁਨਿਆਦੀ ਢਾਂਚਾ ਕੰਪਨੀਆਂ ਹਰੇਕ ਲਈ ਇੱਕ ਮੌਕਾ ਹੈ।  ਇੱਥੇ ਨਿਵੇਸ਼ ਕਰਨ, ਇਕਾਈਆਂ ਸਥਾਪਿਤ ਕਰਨ ਤੇ ਕਾਰੋਬਾਰ ਚਲਾਉਣ ਦਾ ਇੱਕ ਮੌਕਾ ਹੈ। ਸਾਡੇ ਨਿਜੀ ਖੇਤਰ ਅਤੇ ਸਰਕਾਰਾਂ ਨਾਲ ਭਾਈਵਾਲੀ ਕਰਨ ਦਾ ਇੱਕ ਮੌਕਾ ਹੈ। ਇੱਥੇ ਕਮਾਈ ਕਰਨ ਦੇ ਨਾਲਨਾਲ ਸਿੱਖਣ ਦਾ ਇੱਕ ਮੌਕਾ ਹੈ, ਇੱਥੇ ਨਾ ਕੇਵਲ ਅਗਵਾਈ ਕਰਨ ਦਾ, ਬਲਕਿ ਪ੍ਰਫ਼ੁੱਲਤ ਹੋਣ ਦਾ ਇੱਕ ਮੌਕਾ ਹੈ।

 

ਦੋਸਤੋ, ਕੋਵਿਡ ਤੋਂ ਬਾਅਦ ਦੇ ਵਿਸ਼ਵ ਵਿੱਚ ਤੁਸੀਂ ਅਕਸਰ ਬਹੁਤ ਤਰ੍ਹਾਂ ਦੀਆਂ ਸਮੱਸਿਆਵਾਂ ਸੁਣੋਗੇ ਨਿਰਮਾਣ ਦੀਆਂ ਸਮੱਸਿਆਵਾਂ, ਸਪਲਾਈਲੜੀਆਂ ਦੀਆਂ ਸਮੱਸਿਆਵਾਂ, ਪੀਪੀਈ ਦੀਆਂ ਸਮੱਸਿਆਵਾਂ ਆਦਿ। ਸਮੱਸਿਆਵਾਂ ਸੁਭਾਵਕ ਹਨ।

 

ਪਰ ਭਾਰਤ ਨੇ ਉਨ੍ਹਾਂ ਨੂੰ ਸਮੱਸਿਆਵਾਂ ਨਹੀਂ ਰਹਿਣ ਦਿੱਤਾ। ਅਸੀਂ ਲਚਕਤਾ ਵਿਖਾਈ ਤੇ ਸਮਾਧਾਨਾਂ ਦੀ ਧਰਤੀ ਵਜੋਂ ਉੱਭਰੇ।

 

ਅਸੀਂ 80 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਮੁਹੱਈਆ ਕਰਵਾਇਆ ਤੇ 8 ਕਰੋੜ ਪਰਿਵਾਰਾਂ ਨੂੰ ਮੁਫ਼ਤ ਰਸੋਈ ਗੈਸ ਦਿੱਤੀ ਅਤੇ ਇਹ ਸਭ ਲੰਬੇ ਸਮੇਂ ਲਈ ਹੋਇਆ। ਲੌਜਿਸਟਿਕਸ ਵਿੱਚ ਵਿਘਨ ਦੇ ਬਾਵਜੂਦ, ਅਸੀਂ 40 ਕਰੋੜ ਤੋਂ ਵੱਧ ਕਿਸਾਨਾਂ, ਮਹਿਲਾਵਾਂ, ਗ਼ਰੀਬਾਂ ਤੇ ਲੋੜਵੰਦ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਕੁਝ ਹੀ ਦਿਨਾਂ ਅੰਦਰ ਧਨ ਜਮ੍ਹਾਂ ਕਰਵਾਉਣ ਦੇ ਯੋਗ ਹੋਏ।

 

ਇਸ ਤੋਂ ਸ਼ਾਸਨ ਦੇ ਉਨ੍ਹਾਂ ਢਾਂਚਿਆਂ ਅਤੇ ਪ੍ਰਣਾਲੀਆਂ ਦੀ ਤਾਕਤ ਦਾ ਪਤਾ ਲੱਗਦਾ ਹੈ ਜੋ ਅਸੀਂ ਪਿਛਲੇ ਕੁਝ ਸਾਲਾਂ ਦੌਰਾਨ ਤਿਆਰ ਕੀਤੇ/ਕੀਤੀਆਂ ਹਨ।

 

ਦੋਸਤੋ, ਭਾਰਤ ਵਿਸ਼ਵ ਲਈ ਫ਼ਾਰਮੇਸੀ ਦੀ ਭੂਮਿਕਾ ਨਿਭਾ ਰਿਹਾ ਹੈ। ਅਸੀਂ ਇਸ ਮਹਾਮਾਰੀ ਦੌਰਾਨ ਹੁਣ ਤੱਕ ਲਗਭਗ 150 ਦੇਸ਼ਾਂ ਨੂੰ ਦਵਾਈਆਂ ਮੁਹੱਈਆ ਕਰਵਾ ਚੁੱਕੇ ਹਾਂ।

 

ਇਸ ਵਰ੍ਹੇ ਮਾਰਚਜੂਨ ਮਹੀਨਿਆਂ ਦੌਰਾਨ ਸਾਡੀਆਂ ਖੇਤੀ ਬਰਾਮਦਾਂ ਵਿੱਚ 23% ਵਾਧਾ ਹੋਇਆ, ਜਦੋਂ ਸਮੁੱਚਾ ਦੇਸ਼ ਇੱਕ ਸਖ਼ਤ ਲੌਕਡਾਊਨ ਵਿੱਚੋਂ ਲੰਘ ਰਿਹਾ ਸੀ।

 

ਅੱਜ, ਸਾਡਾ ਨਿਰਮਾਣ ਖੇਤਰ ਆਪਣੇ ਪੂਰੇ ਜਲੌਅ ਵਿੱਚ ਚਲ ਰਿਹਾ ਹੈ। ਮਹਾਮਾਰੀ ਤੋਂ ਪਹਿਲਾਂ ਭਾਰਤ ਵਿੱਚ ਪੀਪੀਈ (PPE) ਕਿਟਸ ਦਾ ਨਿਰਮਾਣ ਬਿਲਕੁਲ ਵੀ ਨਹੀਂ ਹੁੰਦਾ ਸੀ। ਅੱਜ ਭਾਰਤ ਹਰ ਮਹੀਨੇ ਨਾ ਸਿਰਫ਼ ਪੀਪੀਈ ਕਿਟਸ ਦਾ ਨਿਰਮਾਣ ਕਰਦਾ ਹੈ, ਬਲਕਿ ਉਹ ਇਨ੍ਹਾਂ ਦੀ ਬਰਾਮਦ ਵੀ ਕਰਦਾ ਹੈ।

 

ਅਸੀਂ ਉਤਪਾਦਨ ਵਧਾਉਣ ਲਈ ਵੀ ਪ੍ਰਤੀਬੱਧ ਹਾਂ। ਜਦੋਂ ਕੋਵਿਡ–19 ਲਈ ਵੈਕਸੀਨ ਦੇ ਉਤਪਾਦਨ ਦੀ ਗੱਲ ਆਉਂਦੀ ਹੈ, ਤਾਂ ਅਸੀਂ ਸਮੁੱਚੇ ਵਿਸ਼ਵ ਦੀ ਮਦਦ ਕਰਨੀ ਚਾਹੁੰਦੇ ਹਾਂ।

 

ਦੋਸਤੋ, ਅੱਜ ਭਾਰਤ ਦੀ ਕਹਾਣੀ ਮਜ਼ਬੂਤ ਹੈ ਤੇ ਭਲਕੇ ਹੋਰ ਮਜ਼ਬੂਤ ਹੋਵੇਗੀ। ਮੈਂ ਦੱਸਦਾ ਹਾਂ ਕਿਵੇਂ।

 

ਅੱਜ, ਪ੍ਰਤੱਖ ਵਿਦੇਸ਼ੀ ਨਿਵੇਸ਼ ਦਾ ਸ਼ਾਸਨ ਬਹੁਤ ਜ਼ਿਆਦਾ ਉਦਾਰ ਹੋ ਗਿਆ ਹੈ। ਅਸੀਂ ਸਰਬੋਤਮ ਧਨ ਤੇ ਪੈਨਸ਼ਨ ਫ਼ੰਡਾਂ ਲਈ ਇੱਕ ਦੋਸਤਾਨਾ ਟੈਕਸ ਸ਼ਾਸਨ ਦੀ ਸਥਾਪਨਾ ਕੀਤੀ ਹੈ।

 

ਅਸੀਂ ਇੱਕ ਮਜ਼ਬੂਤ ਬੌਂਡ ਬਜ਼ਾਰ ਵਿਕਸਿਤ ਕਰਨ ਲਈ ਮਹੱਤਪੂਰਨ ਸੁਧਾਰ ਕੀਤੇ ਹਨ। ਅਸੀਂ ਚੈਂਪੀਅਨ ਖੇਤਰਾਂ ਲਈ ਪ੍ਰੋਤਸਾਹਨ ਯੋਜਨਾਵਾਂ ਲੈ ਕੇ ਆਏ ਹਾਂ।

 

ਫ਼ਾਰਮਾ, ਮੈਡੀਕਲ ਉਪਕਰਣਾਂ ਤੇ ਇਲੈਕਟ੍ਰੌਨਿਕਸ ਨਿਰਮਾਣ ਜਿਹੇ ਖੇਤਰਾਂ ਵਿੱਚ ਯੋਜਨਾਵਾਂ ਪਹਿਲਾਂ ਹੀ ਚਲ ਰਹੀਆਂ ਹਨ। ਅਸੀਂ ਯਕੀਨੀ ਤੌਰ ਤੇ ਨਿਵੇਸ਼ਕਾਂ ਦਾ ਉੱਚਪੱਧਰ ਉੱਤੇ ਧਿਆਨ ਖਿੱਚਣਾ ਚਾਹੁੰਦੇ ਹਾਂ ਅਤੇ ਉਨ੍ਹਾਂ ਦਾ ਪ੍ਰਭਾਵਸ਼ਾਲੀ ਤਰੀਕੇ ਹੱਥ ਫੜਨਾ ਚਾਹੁੰਦੇ ਹਾਂ। ਇਸ ਲਈ, ਸਕੱਤਰਾਂ ਦਾ ਇੱਕ ਉੱਚਅਧਿਕਾਰ ਪ੍ਰਾਪਤ ਸਮਰਪਿਤ ਸਮੂਹ ਸਥਾਪਿਤ ਕੀਤਾ ਗਿਆ ਹੈ।

 

ਅਸੀਂ ਹਵਾਈ ਅੱਡੇ, ਰੇਲਵੇਜ਼, ਹਾਈਵੇਅਜ਼, ਬਿਜਲੀ ਟ੍ਰਾਂਸਮਿਸ਼ਨ ਲਾਈਨਾਂ ਆਦਿ ਜਿਹੇ ਖੇਤਰਾਂ ਵਿੱਚ ਸਰਗਰਮੀ ਨਾਲ ਸੰਪਤੀਆਂ ਦਾ ਮੁਦਰਾਕਰਣ ਕਰ ਰਹੇ ਹਾਂ। ਰੀਅਲ ਇਸਟੇਟ ਨਿਵੇਸ਼ ਟ੍ਰੱਸਟਸ ਅਤੇ ਬੁਨਿਆਦੀ ਢਾਂਚਾ ਨਿਵੇਸ਼ ਟ੍ਰੱਸਟਸ ਜਨਤਕ ਤੇ ਨਿਜੀ ਦੋਵੇਂ ਸੰਪਤੀਆਂ ਦੇ ਮੁਦਰਾਕਰਣ ਲਈ ਪੂਰੀ ਤਰ੍ਹਾਂ ਯੋਗ ਬਣਾ ਦਿੱਤੇ ਗਏ ਹਨ।

 

ਦੋਸਤੋ, ਅੱਜ ਭਾਰਤ ਵਿੱਚ ਮਾਨਸਿਕਸੋਚਣੀਆਂ ਤੇ ਬਜ਼ਾਰਾਂ ਵਿੱਚ ਤੇਜ਼ੀ ਨਾਲ ਤਬਦੀਲੀ ਆ ਰਹੀ ਹੈ। ਭਾਰਤ ਨੇ ਨਿਯੰਤ੍ਰਣ ਹਟਾਉਣ ਤੇ ਕੰਪਨੀਜ਼ ਕਾਨੂੰਨ ਅਧੀਨ ਵਿਭਿੰਨ ਜੁਰਮਾਂ ਨੂੰ ਅਪਰਾਧਾਂ ਦੀ ਸ਼੍ਰੇਣੀ ਵਿੱਚੋਂ ਕੱਢ ਦਿੱਤਾ ਹੈ।

 

ਭਾਰਤ ਪਿਛਲੇ 5 ਸਾਲਾਂ ਦੌਰਾਨ ਗਲੋਬਲ ਇਨੋਵੇਸ਼ਨ ਇੰਡੈਕਸ ਦੀਆਂ ਰੈਂਕਿੰਗਸ ਵਿੱਚ 81ਵੇਂ ਸਥਾਨ ਤੋਂ ਉਤਾਂਹ ਆ ਕੇ 48ਵੇਂ ਸਥਾਨ ਉੱਤੇ ਆ ਗਿਆ ਹੈ। ਭਾਰਤ ਪਿਛਲੇ 5 ਸਾਲਾਂ ਕਾਰੋਬਾਰ ਕਰਨਾ ਸੁਖਾਲਾ ਬਣਾਉਣਦੀਆਂ ਵਿਸ਼ਵ ਬੈਂਕ ਦੀਆਂ ਰੈਂਕਿੰਗਸ ਵਿੱਚ 142ਵੇਂ ਸਥਾਨ ਤੋਂ ਤਰੱਕੀ ਕਰ ਕੇ 63ਵੇਂ ਸਥਾਨ ਉੱਤੇ ਆ ਗਿਆ ਹੈ। ਇਨ੍ਹਾਂ ਸੁਧਾਰਾਂ ਦੇ ਨਤੀਜੇ ਹਰੇਕ ਨੂੰ ਦਿਖਾਈ ਦਿੰਦੇ ਹਨ। ਭਾਰਤ ਨੂੰ ਜਨਵਰੀ 2019 ਤੋਂ ਲੈ ਕੇ ਜੁਲਾਈ 2020 ਤੱਕ ਦੇ ਡੇਢ ਸਾਲ ਦੌਰਾਨ ਸੰਸਥਾਗਤ ਨਿਵੇਸ਼ਕਾਂ ਤੋਂ ਲਗਭਗ 70 ਅਰਬ ਅਮਰੀਕੀ ਡਾਲਰ ਹਾਸਲ ਹੋਏ। ਇਹ ਸਾਲ 2013 ਤੋਂ ਲੈ ਕੇ 2017 ਤੱਕ ਦੇ ਚਾਰ ਸਾਲਾਂ ਦੌਰਾਨ ਪ੍ਰਾਪਤ ਹੋਈ ਰਕਮ ਦੇ ਲਗਭਗ ਬਰਾਬਰ ਹੈ। ਭਾਰਤ ਵਿੱਚ ਵਿਸ਼ਵਪੱਧਰੀ ਨਿਵੇਸ਼ਕ ਭਾਈਚਾਰੇ ਦਾ ਨਿਰੰਤਰ ਭਰੋਸਾ ਇਸ ਤੱਥ ਤੋਂ ਜ਼ਾਹਿਰ ਹੁੰਦਾ ਹੈ ਕਿ ਜਦੋਂ ਸਮੁੱਚੇ ਵਿਸ਼ਵ ਦੇ ਵੱਖੋਵੱਖਰੇ ਦੇਸ਼ਾਂ ਵਿੱਚ ਹੋਣ ਵਾਲਾ ਪ੍ਰਤੱਖ ਵਿਦੇਸ਼ੀ ਨਿਵੇਸ਼ (FDI) 1% ਘਟ ਗਿਆ ਸੀ, ਤਦ 2019 ਦੌਰਾਨ ਭਾਰਤ ਵਿੱਚ ਇਸ ਨਿਵੇਸ਼ 20% ਦਾ ਵਾਧਾ ਹੋਇਆ ਸੀ। ਇਸ ਵਰ੍ਹੇ ਦੇ ਪਹਿਲੇ ਛੇ ਮਹੀਨਿਆਂ ਦੌਰਾਨ ਭਾਰਤ ਨੇ ਪਹਿਲਾਂ ਹੀ ਸਮੁੱਚੇ ਵਿਸ਼ਵ ਤੋਂ 20 ਅਰਬ ਅਮਰੀਕੀ ਡਾਲਰ ਹਾਸਲ ਕਰ ਲਏ ਸਨ। ਇਹ ਉਹ ਵੇਲਾ ਸੀ, ਜਦੋਂ ਸਮੁੱਚੇ ਵਿਸ਼ਵ ਚ ਕੋਵਿਡ–19 ਸਿਖ਼ਰਾਂ ਤੇ ਸੀ।

 

GIFT ਸਿਟੀ ਵਿੱਚ ਇੰਟਰਨੈਸ਼ਨਲ ਫ਼ਾਈਨੈਂਸ਼ੀਅਲ ਸਰਵਿਸੇਜ਼ ਸੈਂਟਰ’ (IFSC) ਸਾਡੀਆਂ ਪ੍ਰਮੁੱਖ ਪਹਿਲਾਂ ਵਿੱਚੋਂ ਇੱਕ ਹੈ। ਨਿਵੇਸ਼ਕ ਸਮੁੱਚੇ ਵਿਸ਼ਵ ਵਿੱਚ ਲੈਣਦੇਣ ਕਰਨ ਲਈ ਇਸ ਦਾ ਉਪਯੋਗ ਇੱਕ ਤਰਜੀਹੀ ਮੰਚ ਵਜੋਂ ਕਰ ਸਕਦੇ ਹਨ। ਅਸੀਂ ਪਿੱਛੇ ਜਿਹੇ ਇੱਕ ਪੂਰੀ ਤਰ੍ਹਾਂ ਅਧਿਕਾਰਪ੍ਰਾਪਤ ਏਕੀਕ੍ਰਿਤ ਰੈਗੂਲੇਟਰ ਸਥਾਪਿਤ ਕੀਤਾ ਹੈ।

 

ਦੋਸਤੋ, ਭਾਰਤ ਨੇ ਕੋਵਿਡ–19 ਮਹਾਮਾਰੀ ਨਾਲ ਨਿਪਟਣ ਲਈ ਇੱਕ ਵਿਲੱਖਣ ਪਹੁੰਚ ਅਪਣਾਈ ਹੈ।

 

ਅਸੀਂ ਗ਼ਰੀਬਾਂ ਤੇ ਛੋਟੇ ਕਾਰੋਬਾਰਾਂ ਨੂੰ ਰਾਹਤ ਤੇ ਪ੍ਰੋਤਸਾਹਨ ਪੈਕੇਜ ਦਿੱਤੇ ਹਨ। ਪਰ ਅਸੀਂ ਇਸ ਮੌਕੇ ਦੀ ਵਰਤੋਂ ਢਾਂਚਾਗਤ ਸੁਧਾਰ ਲਿਆਉਣ ਲਈ ਵੀ ਕੀਤੀ ਹੈ। ਇਹ ਸੁਧਾਰ ਹੋਰ ਉਤਪਾਦਕਤਾ ਤੇ ਖ਼ੁਸ਼ਹਾਲੀ ਨੂੰ ਯਕੀਨੀ ਬਣਾਉਂਦੇ ਹਨ।

 

ਭਾਰਤ ਨੇ ਸਿੱਖਿਆ, ਕਿਰਤ ਤੇ ਖੇਤੀਬਾੜੀ ਦੇ ਖੇਤਰਾਂ ਵਿੱਚ ਤਿਪੱਖੀ ਸੁਧਾਰ ਕੀਤੇ ਹਨ। ਇਨ੍ਹਾਂ ਸੁਧਾਰਾਂ ਦਾ ਅਸਰ ਲਗਭਗ ਹਰੇਕ ਭਾਰਤੀ ਉੱਤੇ ਪਿਆ ਹੈ।

 

ਭਾਰਤ ਨੇ ਕਿਰਤ ਤੇ ਖੇਤੀਬਾੜੀ ਦੇ ਖੇਤਰਾਂ ਵਿੱਚ ਪੁਰਾਣੇ ਕਾਨੂੰਨ ਦੇ ਸੁਧਾਰ ਯਕੀਨੀ ਬਣਾਏ ਹਨ। ਉਨ੍ਹਾਂ ਨੇ ਜਿੱਥੇ ਨਿਜੀ ਖੇਤਰ ਵਿੱਚ ਵਧੇਰੇ ਭਾਈਵਾਲੀ ਨੂੰ ਯਕੀਨੀ ਬਣਾਇਆ ਹੈ, ਉੱਥੇ ਸਰਕਾਰ ਦੇ ਸੁਰੱਖਿਆ ਜਾਲ ਵੀ ਮਜ਼ਬੂਤ ਕੀਤੇ ਹਨ।

 

ਇਨ੍ਹਾਂ ਸੁਧਾਰਾਂ ਦਾ ਲਾਭ ਉੱਦਮੀਆਂ ਦੇ ਨਾਲਨਾਲ ਸਾਡੇ ਸਖ਼ਤ ਮਿਹਨਤੀ ਜਨਤਾ ਨੂੰ ਮਿਲੇਗਾ। ਸਿੱਖਿਆ ਦੇ ਖੇਤਰ ਵਿੱਚ ਸੁਧਾਰਾਂ ਨਾਲ ਸਾਡੇ ਨੌਜਵਾਨਾਂ ਦੀ ਪ੍ਰਤਿਭਾ ਦਾ ਹੋਰ ਲਾਭ ਲੈਣ ਵਿੱਚ ਮਦਦ ਮਿਲੇਗੀ। ਇਨ੍ਹਾਂ ਸੁਧਾਰਾਂ ਨੇ ਹੋਰ ਵਿਦੇਸ਼ੀ ਯੂਨੀਵਰਸਿਟੀਆਂ ਦੇ ਭਾਰਤ ਆਉਣ ਦਾ ਵੀ ਰਾਹ ਪੱਧਰਾ ਕਰ ਦਿੱਤਾ ਹੈ।

 

ਕਿਰਤ ਕਾਨੂੰਨਾਂ ਵਿੱਚ ਸੁਧਾਰਾਂ ਨਾਲ ਕਿਰਤ ਜ਼ਾਬਤਿਆਂ ਦੀ ਗਿਣਤੀ ਵੱਡੇ ਪੱਧਰ ਤੇ ਘਟੀ ਹੈ। ਉਹ ਕਰਮਚਾਰੀ ਤੇ ਨਿਯੁਕਤੀਕਾਰ ਦੋਵਾਂ ਦੇ ਪੱਖ ਵਿੱਚ ਹਨ ਤੇ ਉਨ੍ਹਾਂ ਨਾਲ ਕਾਰੋਬਾਰ ਕਰਨਾ ਹੋਰ ਵੀ ਸੁਖਾਲਾ ਹੋਵੇਗਾ।

 

ਖੇਤੀਬਾੜੀ ਖੇਤਰ ਦੇ ਸੁਧਾਰ ਬਹੁਤ ਦੂਰਅੰਦੇਸ਼ ਹਨ। ਉਨ੍ਹਾਂ ਨਾਲ ਕਿਸਾਨਾਂ ਨੂੰ ਨਾ ਸਿਰਫ਼ ਵਧੇਰੇ ਵਿਕਲਪ ਮਿਲਣਗੇ, ਬਲਕਿ ਬਰਾਮਦਾਂ ਵਿੱਚ ਵੀ ਵਾਧਾ ਹੋਵੇਗਾ।

 

ਇਹ ਸੁਧਾਰ ਇੱਕ ਆਤਮਨਿਰਭਰ ਭਾਰਤਦੀ ਉਸਾਰੀ ਦੇ ਸਾਡੇ ਯਤਨਾਂ ਵਿੱਚ ਮਦਦ ਕਰਨਗੇ। ਆਤਮਨਿਰਭਰਤਾ ਲਈ ਕੰਮ ਕਰ ਕੇ ਅਸੀਂ ਸਮੁੱਚੇ ਸੰਸਾਰ ਦੀ ਭਲਾਈ ਤੇ ਖ਼ੁਸ਼ਹਾਲੀ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਾਂ।

 

ਦੋਸਤੋ,

 

ਜੇ ਤੁਸੀਂ ਸਿੱਖਿਆ ਦੇ ਖੇਤਰ ਵਿੱਚ ਭਾਈਵਾਲ ਬਣਨਾ ਚਾਹ ਰਹੇ ਹੋ, ਤਾਂ ਉਹ ਸਥਾਨ ਭਾਰਤ ਹੈ।

 

ਜੇ ਤੁਸੀਂ ਨਿਰਮਾਣ ਜਾਂ ਸੇਵਾਵਾਂ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਉਹ ਜਗ੍ਹਾ ਭਾਰਤ ਹੈ।

 

ਜੇ ਤੁਸੀਂ ਖੇਤੀਬਾੜੀ ਦੇ ਖੇਤਰ ਚ ਤਾਲਮੇਲ ਕਾਇਮ ਕਰਨਾ ਚਾਹ ਰਹੇ ਹੋ, ਤਾਂ ਉਹ ਜਗ੍ਹਾ ਭਾਰਤ ਹੈ।

 

ਦੋਸਤੋ,

 

ਭਾਰਤਕੈਨੇਡਾ ਦੁਵੱਲੇ ਸਬੰਧ ਸਾਂਝੀਆਂ ਜਮਹੂਰੀ ਕਦਰਾਂਕੀਮਤਾਂ ਤੇ ਬਹੁਤ ਸਾਰੇ ਸਾਂਝੇ ਹਿਤਾਂ ਦੁਆਰਾ ਸੰਚਾਲਿਤ ਹੁੰਦੇ ਹਨ। ਸਾਡੇ ਵਿਚਾਲੇ ਵਪਾਰ ਤੇ ਨਿਵੇਸ਼ ਸਬੰਧ ਸਾਡੇ ਬਹੁਪੱਖੀ ਸਬੰਧਾਂ ਦਾ ਅਟੁੱਟ ਹਿੱਸਾ ਹਨ।

 

ਕੈਨੇਡਾ ਭਾਰਤ ਵਿੱਚ 20ਵਾਂ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ਕ ਹੈ। ਭਾਰਤ ਵਿੱਚ 600 ਤੋਂ ਵੱਧ ਕੈਨੇਡੀਅਨ ਕੰਪਨੀਆਂ ਮੌਜੂਦ ਹਨ। ਮੈਨੂੰ ਦੱਸਿਆ ਗਿਆ ਹੈ ਕਿ ਕੈਨੇਡੀਅਨ ਪੈਨਸ਼ਨ ਫ਼ੰਡਸਹੁਣ ਤੱਕ ਭਾਰਤ ਵਿੱਚ 50 ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਕਰਨ ਦਾ ਸੰਕਲਪ ਲੈ ਚੁੱਕਾ ਹੈ।

 

ਸਾਡਾ ਸਬੰਧ ਸ਼ਾਇਦ ਇੰਥੇ ਦੱਸੇ ਗਏ ਅੰਕੜਿਆਂ ਤੋਂ ਕਿਤੇ ਜ਼ਿਆਦਾ ਮਜ਼ਬੂਤ ਹੈ। ਲੇਕਿਨ ਉਸ ਦਾ ਇਹ ਵੀ ਅਰਥ ਹੈ ਕਿ ਇਕਜੁੱਟ ਹੋ ਕੇ ਅਸੀਂ ਹੋਰ ਵਧੇਰੇ ਹਾਸਲ ਕਰ ਸਕਦੇ ਹਾਂ।

 

ਕੈਨੇਡਾ ਵਿੱਚ ਕੁਝ ਬੇਹੱਦ ਵੱਡੇ ਤੇ ਬਹੁਤ ਅਨੁਭਵੀ ਬੁਨਿਆਦੀ ਢਾਂਚਾ ਨਿਵੇਸ਼ਕ ਹਨ। ਕੈਨੇਡੀਅਨ ਪੈਨਸ਼ਨ ਫ਼ੰਡਸਉਨ੍ਹਾਂ ਪਹਿਲੇ ਅਦਾਰਿਆਂ ਵਿੱਚ ਸ਼ਾਮਲ ਸੀ, ਜਿਸ ਨੇ ਭਾਰਤ ਚ ਸਿੱਧੇ ਨਿਵੇਸ਼ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਵਿੱਚੋਂ ਬਹੁਤਿਆਂ ਨੇ ਪਹਿਲਾਂ ਹੀ ਹਾਈਵੇਅਜ਼, ਹਵਾਈ ਅੱਡੇ, ਲੌਜਿਸਟਿਕਸ, ਦੂਰਸੰਚਾਰ ਤੇ ਰੀਅਲ ਇਸਟੇਟ ਜਿਹੇ ਅਨੇਕ ਖੇਤਰਾਂ ਵਿੱਚ ਵੱਡੇ ਮੌਕੇ ਲੱਭ ਲਏ ਹਨ। ਉਹ ਆਪਣੀ ਮੌਜੂਦਗੀ ਦਾ ਪਸਾਰ ਕਰਨਾ ਚਾਹ ਰਹੇ ਹਨ ਅਤੇ ਨਿਵੇਸ਼ ਲਈ ਨਵੇਂ ਖੇਤਰਾਂ ਦੀ ਭਾਲ ਚ ਹਨ। ਪਿਛਲੇ ਕਈ ਸਾਲਾਂ ਤੋਂ ਭਾਰਤ ਚ ਮੌਜੂਦ ਕੈਨੇਡੀਅਨ ਨਿਵੇਸ਼ਕ ਹੁਣ ਸਾਡੇ ਬ੍ਰਾਂਡ ਅੰਬੈਸਡਰ ਬਣ ਸਕਦੇ ਹਨ।

 

ਉਨ੍ਹਾਂ ਦਾ ਆਪਣਾ ਖ਼ੁਦ ਦਾ ਅਨੁਭਵ, ਉਨ੍ਹਾਂ ਦੀ ਪਸਾਰ ਯੋਜਨਾ ਤੇ ਵਿਭਿੰਨਤਾ; ਇੱਥੇ ਆਉਣ ਦੇ ਚਾਹਵਾਨ ਹੋਰਨਾਂ ਕੈਨੇਡੀਅਨ ਨਿਵੇਸ਼ਕਾਂ ਲਈ ਬਹੁਤ ਭਰੋਸੇਯੋਗ ਸਬੂਤ ਹੋ ਸਕਦੇ ਹਨ। ਇਸ ਤੋਂ ਇਲਾਵਾ ਤੁਹਾਨੂੰ ਭਾਰਤ ਨੂੰ ਚੰਗੀ ਤਰ੍ਹਾਂ ਜਾਣਨ ਦਾ ਲਾਭ ਵੀ ਹੈ। ਆਖ਼ਰ, ਕੈਨੇਡਾ ਵਿਸ਼ਵ ਦੇ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੇ ਸਭ ਤੋਂ ਵੱਧ ਪ੍ਰਵਾਸੀ ਭਾਰਤੀ ਰਹਿੰਦੇ ਹਨ। ਇੱਥੇ ਤੁਹਾਡੇ ਲਈ ਕੋਈ ਅੜਿੱਕੇ ਨਹੀਂ ਹੋਣਗੇ। ਤੁਹਾਨੂੰ ਇੱਥੇ ਖ਼ੁਦ ਨੂੰ ਆਪਣੇ ਦੇਸ਼ ਵਾਂਗ ਹੀ ਸੁਆਗਤਯੋਗ ਪਾਓਗੇ।

 

ਇਸ ਸਮਾਰੋਹ ਚ ਸੰਬੋਧਨ ਲਈ ਮੈਨੂੰ ਸੱਦਣ ਵਾਸਤੇ ਤੁਹਾਡਾ ਧੰਨਵਾਦ। ਇੱਕ ਵਾਰ ਫਿਰ ਤੁਹਾਡਾ ਧੰਨਵਾਦ।

 

****

 

ਵੀਆਰਆਰਕੇ/ਐੱਸਐੱਚ



(Release ID: 1662912) Visitor Counter : 159